Acidity ਨੂੰ ENO ਤੋਂ ਵੀ Fast ਖ਼ਤਮ ਕਰਦੀ ਹੈ ਏਹ ਚੀਜ਼ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਸੀਨੇ ਵਿੱਚ ਜਲਨ, ਪੇਟ ਵਿਚ ਤੇਜ਼ਾਬ ਬਣਨ ਦੀ ਸਮੱਸਿਆ food ਪਾਇਪ ਵਿੱਚ ਅਲਸਰ ਹੋਣ ਦਾ ਇਲਾਜ ਸਾਂਝਾ ਕਰਾਂਗੇ। ਅਸੀਂ ਤੁਹਾਡੇ ਨਾਲ ਇਹੋ ਜਿਹਾ ਇਲਾਜ ਸਾਂਝਾ ਕਰਾਂਗੇ ਜਿਸ ਨਾਲ ਇਹ ਬੀਮਾਰੀ ਬਿਲਕੁਲ ਹੀ ਜੜ ਤੋਂ ਖਤਮ ਹੋ ਜਾਵੇਗੀ। ਤੁਹਾਨੂੰ ਇਸ ਇਲਾਜ ਦੇ ਨਾਲ ਨਾਲ ਕੁੱਝ ਪਰਹੇਜ਼ ਵੀ ਕਰਨੇ ਪੈਣਗੇ।

ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਐਸੀਡਿਟੀ ਕੀ ਹੁੰਦੀ ਹੈ। ਵੈਸੇ ਤਾਂ ਸਾਡੇ ਪੇਟ ਵਿਚ ਹਰ ਸਮੇਂ ਹਾਈਡ੍ਰੋਕਲੋਰਾਈਡ ਨਾਮ ਦਾ ਤੇਜਾਬ ਮੌਜੂਦ ਰਹਿੰਦਾ ਹੈ। ਇਸ ਤੇਜਾਬ ਦਾ ਮੁੱਖ ਕੰਮ ਹੁੰਦਾ ਹੈ ਕਿ ਸਾਡੇ ਦੁਆਰਾ ਖਾਧਾ ਗਿਆ ਖਾਣੇ ਨੂੰ ਪਚਾਉਣਾ। ਸਾਡੇ ਸਰੀਰ ਦਾ ਸਿਰਫ ਇੱਕੋ ਹਿੱਸਾ ਪੇਟ ਹੁੰਦਾ ਹੈ ਜਿਹੜਾ ਸਾਡੇ ਸ਼ਰੀਰ ਵਿੱਚ ਬਣਨ ਵਾਲੇ ਤੇਜ਼ਾਬ ਨੂੰ ਸਹਾਰਾ ਲੈਂਦਾ ਹੈ। ਜਦੋਂ ਇਹ ਤੇਜਾਬ ਪੇਟ ਤੋਂ ਉਪਰ ਵੱਲ ਨੂੰ ਫੂਡ ਪਾਈਪ ਦੇ ਵਿਚ ਆਉਣਾ ਸ਼ੁਰੂ ਹੋ ਜਾਵੇ ਤਾਂ ਅਸੀਂ ਇਸਨੂੰ ਐਸੀਡਿਟੀ ਕਹਿੰਦੇ ਹਾਂ। ਜੇਕਰ ਇਹ ਅੰਤੜੀਆਂ ਵਿੱਚ ਚਲਾ ਜਾਵੇ ਤਾਂ ਅਸੀਂ ਇਸ ਨੂੰ ਸੰਕਰੈਣੀ ਰੋਗ ਕਹਿੰਦੇ ਹਾਂ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜਿਹੜਾ ਸਾਡਾ ਪੇਟ ਤੋਂ ਤੇਜਾਬ ਉਪਰ ਵੱਲ ਮੁੜ ਆਉਂਦਾ ਹੈ ਉਸ ਦਾ ਕੀ ਕਾਰਨ ਹੁੰਦਾ ਹੈ। ਇਸ ਦੇ ਕੀ ਲੱਛਣ ਹੁੰਦੇ ਹਨ।

ਦੋਸਤੋ ਜੇਕਰ ਤੁਹਾਡੀ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਮਿਰਚਾਂ ਵਾਂਗ ਲੱਗਦਾ ਹੈ ਤਾਂ ਇਹ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ, ਤਾਂ ਇਸ ਦਾ ਮਤਲਬ ਇਹ ਤੁਹਾਡੇ ਸਰੀਰ ਦੇ ਵਿੱਚ ਐਸੀਡਿਟੀ ਦੀ ਸਮੱਸਿਆ ਹੋ ਰਹੀ ਹੈ। ਇਸ ਦਾ ਦੂਸਰਾ ਲੱਛਣ ਹੈ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਾਡੇ ਮੂੰਹ ਦੇ ਵਿਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ। ਤੁਸੀਂ ਦੇਖੋਗੇ ਕਿ ਛੋਟੇ ਬੱਚਿਆਂ ਦੇ ਮੂੰਹ ਵਿੱਚੋਂ ਕਦੇ ਵੀ ਬਦਬੋ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਕਫ ਜ਼ਿਆਦਾ ਹੁੰਦਾ ਹੈ। ਨੌਜਵਾਨਾਂ ਦੇ ਵਿਚ ਪਿੱਤ ਪ੍ਰਕੋਪ ਜ਼ਿਆਦਾ ਹੁੰਦਾ ਹੈ। ਜਿਸਦੇ ਕਾਰਨ ਐਸੀਡਿਟੀ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਮੂੰਹ ਦੇ ਵਿਚੋਂ ਬਦਬੂ ਆਉਂਦੀ ਹੈ।

ਤੀਸਰਾ ਲੱਛਣ ਇਹ ਹੁੰਦਾ ਹੈ ਕਿ ਸਾਡੀ ਪੋਟੀ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਮਲ ਤਿਆਗਣ ਸਮੇਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਜਲਨ ਹੁੰਦੀ ਹੈ। ਜਦੋਂ ਤੁਸੀਂ ਸਵੇਰੇ ਖਾਲੀ ਪੇਟ ਪਾਣੀ ਪੀਂਦੇ ਹੋ ਤਾਂ ਤੁਹਾਡੇ ਪੇਟ ਦੇ ਵਿੱਚੋਂ ਗੁੜਗੁੜ ਦੀ ਆਵਾਜ਼ ਆਉਂਦੀ ਹੈ ਇਹ ਵੀ ਅਐਸੀਡਿਟੀ ਦਾ ਲੱਛਣ ਹੁੰਦਾ ਹੈ। ਜਦੋਂ ਤੁਹਾਡੇ ਸਰੀਰ ਵਿੱਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਤੁਹਾਡੇ ਪੇਟ ਦੇ ਆਲੇ-ਦੁਆਲੇ ਦੇ ਹਿੱਸੇ ਅਤੇ ਪੇਟ ਵਿੱਚ ਬਹੁਤ ਜ਼ਿਆਦਾ ਜਲਣ ਅਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਐਸਿਡ ਉੱਪਰ ਫੂਡ ਪਾਈਪ ਵੱਲ ਆਉਂਦਾ ਹੈ ਤਾਂ ਫੂਡ ਪਾਇਪ ਵਿੱਚ ਜਲਨ ਮਹਿਸੂਸ ਹੁੰਦੀ ਹੈ। ਜਦੋਂ ਇਹ ਐਸਿਡ ਗਲੇ ਤਕ ਪਹੁੰਚ ਜਾਂਦਾ ਹੈ ਤਾਂ ਸਾਨੂੰ ਗੰਦੇ ਗੰਦੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਮੂੰਹ ਤੇ ਮਿਰਚਾਂ ਵਰਗਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਐਸੀਡਿਟੀ ਦੇ ਸ਼ੁਰੂਆਤੀ ਲੱਛਣ ਵੱਲ ਧਿਆਨ ਦੇ ਕੇ ਇਸ ਦਾ ਇਲਾਜ ਕਰ ਲੈਂਦੇ ਹੋ ਤਾਂ ਇਹ ਸਮੱਸਿਆ ਜਿਆਦਾ ਅੱਗੇ ਨਹੀਂ ਵਧਦੀ।

ਦੋਸਤੋ ਸਾਡੇ ਸ਼ਰੀਰ ਵਿੱਚ ਐਸੀਡਿਟੀ ਦਾ ਮੁੱਖ ਕਾਰਨ ਕੋਲਡਰਿੰਕ ਦਾ ਜ਼ਿਆਦਾ ਸੇਵਨ ਕਰਨਾ ਹੈ। ਸਾਨੂੰ ਜਦੋਂ ਵੀ ਪਿਆਸ ਲੱਗਦੀ ਹੈ ਅਸੀਂ ਪਾਣੀ ਦੀ ਜਗ੍ਹਾ ਤੇ ਕੋਲ ਡਰਿੰਕ ਦਾ ਇਸਤੇਮਾਲ ਕਰਦੇ ਹਾਂ। ਭੁੱਖ ਲੱਗਣ ਤੇ ਅਸੀਂ ਸਮੋਸੇ ਬਰਗਰ ਬਾਹਰਲੇ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਦੇ ਹਾਂ। ਤਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਸਾਡੇ ਸਰੀਰ ਵਿੱਚ ਐਸਿਡ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਸਾਡੇ ਸਰੀਰ ਵਿੱਚ ਐਸੀਡਿਟੀ ਹੋਣ ਤੇ ਅਸੀਂ ਸਭ ਤੋਂ ਪਹਿਲਾਂ ENo ਦਾ ਪ੍ਰਯੋਗ ਕਰ ਲੈਂਦੇ। ਇਹ ਤੁਹਾਡੇ ਸਿਰਫ ਐਸਿਡ ਦੇ ਲੱਛਣਾਂ ਨੂੰ ਠੀਕ ਕਰਦਾ ਹੈ ਪਰ ਇਸ ਬੀਮਾਰੀ ਨੂੰ ਜੜ੍ਹ ਤੋਂ ਖਤਮ ਨਹੀਂ ਕਰਦਾ। ਜਿਸ ਤਰ੍ਹਾਂ ਤੁਹਾਡਾ ਸਿਰ ਦਰਦ ਹੋਣ ਤੇ ਗੋਲੀ ਖਾਣ ਦੇ ਨਾਲ ਤੁਹਾਨੂੰ ਕੁਝ ਸਮੇਂ ਲਈ ਆਰਾਮ ਮਿਲ ਜਾਂਦਾ ਹੈ। ਓਸੇ ਇਸ ਨੂੰ ਪੀਣ ਦੇ ਨਾਲ ਵੀ ਤੁਹਾਡੀ ਐਸਿਡ ਨੂੰ ਕੁਝ ਸਮੇਂ ਤੱਕ ਆਰਾਮ ਮਿਲਦਾ ਹੈ।

ਤੁਸੀਂ 12 ਸਾਲ ਤੋਂ ਘੱਟ ਬੱਚਿਆਂ ਨੂੰ ਇਹ ਨਹੀਂ ਦੇ ਸਕਦੇ। ਦਿਨ ਵਿਚ ਦੋ ਵਾਰ ਤੋਂ ਜ਼ਿਆਦਾ ਇਸ ਦਾ ਪ੍ਰਯੋਗ ਨਹੀਂ ਕਰ ਸਕਦੇ। ਦੋਸਤੋ ਦਵਾਈ ਖਾਣ ਦੇ ਨਾਲ-ਨਾਲ ਪਰਹੇਜ਼ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਦਵਾਈ ਖਾਓਗੇ ਅਤੇ ਪ੍ਰਹੇਜ਼ ਨਹੀਂ ਕਰੋਗੇ ਤਾਂ ਦਵਾਈ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ। ਤੁਹਾਨੂੰ ਪਰ੍ਹਹੇਜ ਦੇ ਵਿੱਚ ਤੇਜ਼ਾਬ ਬਣਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਾਡੇ ਸਰੀਰ ਵਿੱਚ ਤੇਜ਼ਾਬ ਦੀ ਮਾਤਰਾ ਵਧਣ ਦੇ ਕਾਰਨ ਸਾਡੇ ਲਿਵਰ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਤੁਹਾਨੂੰ ਪਰਹੇਜ਼ ਦੇ ਵਿੱਚ ਖੰਡ ਤੋਂ ਬਣਨ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ, ਫਾਸਟ ਫੂਡ ,ਕੋਲਡ ਡਰਿੰਕ, ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਤੁਹਾਨੂੰ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਐਸਿਡ ਕੰਟਰੋਲ ਰਹਿੰਦਾ ਹੈ।

ਦੋਸਤੋ ਸੀਨੇ ਵਿੱਚ ਜਲਨ, ਫੂਡ ਪਾਈਪ ਵਿੱਚ ਅਲਸਰ ,ਪੇਟ ਵਿੱਚ ਤੇਜ਼ਾਬ ਬਣਨ ਦੀ ਸਮੱਸਿਆ ਦੇ ਲਈ ਪੁਦੀਨੇ ਦਾ ਪ੍ਰਯੋਗ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਸਾਡੇ ਖੂਨ ਦੇ ਵਿੱਚ ਮਜੂਦ ਤੇਜਾਬ ਨੂੰ ਖਤਮ ਕਰ ਦਿੰਦਾ ਹੈ। ਪੁਦੀਨੇ ਦੇ ਵਿੱਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ ਜਿਸਦੇ ਨਾਲ ਜ਼ਖਮ ਭਰਨ ਵਿਚ ਮਦਦ ਮਿਲਦੀ ਹੈ। ਜਦੋਂ ਤੁਸੀਂ ਪੁਦੀਨੇ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਰਸ ਤੁਹਾਡੇ ਫੂਡ ਪਾਈਪ ਦੇ ਵਿਚ ਹੋਣ ਵਾਲੇ ਅਲਸਰ ਨੂੰ ਠੀਕ ਕਰਦਾ ਹੈ। ਇਹ ਸਾਡੀ ਪਾਚਣ ਕਿਰਿਆ ਨੂੰ ਵੀ ਸਹੀ ਰੱਖਦਾ ਹੈ, ਜਿਸ ਨਾਲ ਖਾਣਾ ਜਲਦੀ ਹਜਮ ਹੁੰਦਾ ਹੈ ਅਤੇ ਐਸੀਡਿਟੀ ਦੀ ਸ਼ਿਕਾਇਤ ਨਹੀਂ ਹੁੰਦੀ। ਐਸਿਡ ਦੀ ਵਜ੍ਹਾ ਨਾਲ ਮੂੰਹ ਦੀ ਬਦਬੂ ਨੂੰ ਵੀ ਠੀਕ ਕਰਦਾ ਹੈ। ਲੀਵਰ ਦੀ ਸਮੱਸਿਆ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਵੀ ਪੁਦੀਨੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਪੁਦੀਨਾ ਸਾਡੇ ਖੂਨ ਦੇ ਵਿੱਚ ਮੌਜੂਦ ਸਾਰੀ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ। ਐਸੀਡਿਟੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਤਿੰਨੋਂ ਸਮੇਂ ਦੇ ਖਾਣੇ ਖਾਣ ਤੋਂ 15 ਮਿੰਟ ਬਾਅਦ, ਪੰਜ ਪੁਦੀਨੇ ਦੇ ਤਾਜ਼ੇ ਪੱਤੇ ਇਕ ਗਲਾਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣੇ ਚਾਹੀਦੇ ਹਨ। ਉਸ ਤੋਂ ਬਾਅਦ ਉਪਰੋ ਤੁਸੀਂ ਇਕ ਗਲਾਸ ਪਾਣੀ ਪੀ ਸਕਦੇ ਹੋ। ਇਸ ਦੀ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਐਸਿਡ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ।

Leave a Reply

Your email address will not be published. Required fields are marked *