ਤੁਸੀਂ ਵੀ ਘਟਾ ਸਕਦੇ ਹੋ ਇਸ ਤਰਾਂ ਨਾਲ ਮੋਟਾਪਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਤੁਸੀ ਕਸਰਤ ਤੇ ਯੋਗਾ ਸੈਰ ਕਰਕੇ ਥੱਕ ਚੁੱਕੇ ਹੋ ਅਤੇ ਫਿਰ ਵੀ ਤੁਹਾਡਾ ਵਜਨ ਘੱਟ ਨਹੀਂ ਹੋ ਰਿਹਾ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਕੁਝ ਟਿਪਸ ਸਾਂਝਾ ਕਰਾਂਗੇ, ਜਿਸ ਨੂੰ ਅਜ਼ਮਾ ਕੇ ਤੁਸੀਂ ਆਪਣੇ ਵਜਨਂ ਨੂੰ ਆਸਾਨੀ ਨਾਲ ਘਟਾ ਸਕਦੇ ਹੋ। ਇਸਦੇ ਲਈ ਨਾ ਹੀ ਤੁਹਾਨੂੰ ਬੇਸੁਆਦੀ ਖਾਣਾ ਖਾਣ ਦੀ ਜ਼ਰੂਰਤ ਹੈ ,ਨਾ ਹੀਂ ਜਿੰਮ ਜਾਣ ਦੀ ਲੋੜ ਪਵੇਗੀ। ਨਾ ਹੀ ਕੁਝ ਬਾਹਰੋਂ ਖ਼ਰੀਦ ਕੇ ਲਿਆਉਣ ਦੀ ਜ਼ਰੂਰਤ ਪਵੇਗੀ।

ਦੋਸਤੋ ਤੁਹਾਡਾ ਵਜਨ ਘਟਾਉਣ ਦੇ ਵਿਚ 70% ਤੁਹਾਡੇ ਖਾਣ-ਪੀਣ ਦਾ ਰੋਲ ਹੁੰਦਾ ਹੈ ਅਤੇ 30 ਪ੍ਰਤੀਸ਼ਤ ਤੁਹਾਡੀ ਕਸਰਤ ਦਾ ਰੋਲ ਹੁੰਦਾ ਹੈ। ਇਸ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਖਾਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਲਕੁਲ ਉਬਲਿਆ ਹੋਇਆ ਭੋਜਨ ਖਾਣਾ ਹੈ। ਤੁਹਾਨੂੰ ਆਪਣੇ ਖਾਣ-ਪੀਣ ਦੇ ਨਾਲ ਬੱਸ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਉੱਠ ਕੇ ਗੁਨਗੁਨਾ ਪਾਣੀ ਪੀਣਾ ਚਾਹੀਦਾ ਹੈ। ਇਹ ਤੁਹਾਡਾ ਪੇਟ ਸਾਫ਼ ਕਰਦਾ ਹੈ ਤੁਹਾਡੇ ਸਰੀਰ ਦੇ ਵਿੱਚੋ ਵਿਸ਼ੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਤੁਹਾਨੂੰ ਸਵੇਰ ਦੇ ਨਾਸ਼ਤੇ ਵਿਚ ਸਿਰਫ਼ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਫੁੱਲਾਂ ਦੀ ਕੋਈ ਵੀ ਸੀਮਾ ਨਹੀਂ ਹੁੰਦੀ ਤੁਸੀਂ ਇਸ ਨੂੰ ਅੱਧਾ ਕਿੱਲੋ ਤਕ ਖਾ ਸਕਦੇ ਹੋ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਤਿੰਨ ਤੋਂ ਚਾਰ ਫਲਾਂ ਨੂੰ ਮਿਕਸ ਕਰ ਕੇ ਖਾਣਾ ਚਾਹੀਦਾ ਹੈ ਜਿਸ ਕਾਰਨ ਸਾਰੇ ਫਲਾਂ ਦਾ ਪੌਸ਼ਟਿਕ ਤੱਤ ਮਿਲ ਜਾਂਦੇ ਹਨ। ਅੰਬ ਅਤੇ ਕੇਲੇ ਦਾ ਸੇਵਨ ਵੀ ਤੁਸੀਂ ਕਰ ਸਕਦੇ ਹੋ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਿਟਾਮਿਨ ਸੀ ਨਾਲ ਭਰਪੂਰ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਜਿਵੇਂ ਕਿ ਸੰਤਰਾ ,ਮੁਸੰਮੀ ਨਿੰਬੂ, ਅਨਾਨਾਸ ਵਗੈਰਾ ਆਦਿ। ਇਹ ਸਾਰੇ ਫਲ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ ਅਮਰੂਦ ਅਤੇ ਪਪੀਤਾ ਵਰਗੇ ਫਲ ਜੋ ਕਿ ਸਾਡੀ ਪਾਚਣ ਕਿਰਿਆ ਨੂੰ ਸਹੀ ਰੱਖਦੇ ਹਨ। ਇਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਫਲਾਂ ਦੇ ਸੇਵਨ ਨਾਲ ਤੁਹਾਨੂੰ ਵਜਨ ਘਟਾਉਣ ਵਿਚ ਮਦਦ ਮਿਲਦੀ ਹੈ। ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫ਼ਲ ਮੌਸੱਮੀ ਹੋਣੇ ਚਾਹੀਦੇ ਹਨ।

ਦੋਸਤੋਂ ਦੁਪਹਿਰ ਦੇ ਖਾਣੇ ਦੇ ਵਿਚ ਸਭ ਤੋਂ ਪਹਿਲਾਂ ਤੁਹਾਨੂੰ ਪਲੇਟ ਭਰ ਕੇ ਸਲਾਦ ਦੀ ਖਾਣੀ ਚਾਹੀਦੀ ਹੈ। ਉਸ ਤੋਂ ਬਾਅਦ ਤੁਸੀਂ ਘਰ ਦਾ ਬਣਿਆ ਹੋਇਆ ਭੋਜਨ ਖਾ ਸਕਦੇ ਹੋ ਜਿ੍ੰਨੀ ਵੀ ਤੁਹਾਡੇ ਪੇਟ ਵਿੱਚ ਜਗ੍ਹਾ ਹੋਵੇ। ਇਸ ਤੋਂ ਇਲਾਵਾ ਤੁਹਾਨੂੰ ਮਿਠੀ ਚੀਜ਼ਾਂ ਨੂੰ ਘਟਾ ਦੇਣਾ ਚਾਹੀਦਾ ਹੈ। ਜਿਸ ਆਟੇ ਦੀ ਤੁਸੀਂ ਰੋਟੀ ਬਣਾਉਂਦੇ ਹੋ ਉਹ ਮਲਟੀਗਰੇਨ ਆਟੇ ਦੀ ਰੋਟੀ ਬਣਾ ਕੇ ਖਾਓ।

ਜੇਕਰ ਤੁਸੀਂ ਆਪਣਾ ਵਜ਼ਨ ਹੈਲਦੀ ਤਰੀਕੇ ਨਾਲ ਘੱਟ ਕਰਨਾ ਚਾਹੁੰਦੇ ਹੋ ਅਤੇ ਤੇਜ਼ੀ ਨਾਲ ਕਰਨਾ ਚਾਹੁੰਦੇ ਹੋ। ਪਰ ਤੁਹਾਨੂੰ ਆਪਣੀ ਲਾਈਫ ਸਟਾਈਲ ਦੇ ਵਿੱਚ ਕੋਈ ਇਹੋ ਜਿਹਾ ਡਰਿੰਕ ਸ਼ਾਮਿਲ ਕਰਨਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਵਜਨ ਘਟਾਉਣ ਵਿੱਚ ਮਦਦ ਕਰਦਾ ਹੋਵੇ ਅਤੇ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਰੱਖਦਾ ਹੋਵੇ ਜਿਸਦੇ ਕਾਰਨ ਤੁਸੀਂ ਅਸਾਨੀ ਨਾਲ ਆਪਣਾ ਵਜ਼ਨ ਘਟਾ ਸਕਦੇ ਹੋ। ਦੋਸਤੋ ਜੇਕਰ ਤੁਹਾਨੂੰ ਸ਼ਾਮ ਦੇ ਸਮੇਂ ਭੁੱਖ ਲੱਗ ਜਾਂਦੀ ਹੈ ਤਾਂ ਤੁਸੀਂ ਬਿਸਕੁਟ ਹੋਰ ਚੀਜ਼ਾਂ ਖਾਣ ਦੀ ਜਗਾ ਤੇ ਇਕ ਕੌਲੀ ਭੁੰਨੇ ਹੋਏ ਛੋਲੇ ਖਾ ਸਕਦੇ ਹੋ। ਤੁਸੀਂ ਮਖਾਣੇ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਮੂੰਗ ਦਾਲ ਦੇ ਸਪਰਾਊਟਸ ਦਾ ਸੇਵਨ ਕਰ ਸਕਦੇ ਹੋ।

ਇਸ ਤੋਂ ਬਾਅਦ ਰਾਤ ਦੇ ਖਾਣੇ ਵਿੱਚ ਵੀ ਤੁਸੀਂ ਉਹੀ ਸਾਰੀਆਂ ਚੀਜ਼ਾਂ ਖਾਣੀਆਂ ਹਨ ਜੋ ਕਿ ਤੁਸੀ ਦੁਪਹਿਰ ਦੇ ਖਾਣੇ ਵਿੱਚ ਖਾਦੀਆ ਸੀ। ਪਲੇਟ ਭਰ ਕੇ ਸਲਾਦ ਅਤੇ ਘਰ ਦਾ ਬਣਿਆ ਹੋਇਆ ਖਾਣਾ। ਤੁਹਾਨੂੰ ਰਾਤ ਦਾ ਖਾਣਾ ਸੱਤ ਜਾਂ ਸਾਢੇ ਸੱਤ ਵਜੇ ਦੇ ਵਿਚਕਾਰ ਤੱਕ ਖਾ ਲੈਣਾ ਚਾਹੀਦਾ ਹੈ। ਤਾਂ ਕਿ ਤੁਹਾਡੇ ਸਵੇਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਵਾਲੇ time ਤੇ ਤੁਹਾਡਾ ਖਾਣਾ ਆਸਾਨੀ ਨਾਲ ਪਚ ਸਕੇ। ਤੁਸੀਂ ਰਾਤ ਦਾ ਭੋਜਨ ਜਿੰਨੀ ਜਲਦੀ ਕਰਦੇ ਹੋ ਤੁਹਾਡਾ ਵਜ਼ਨ ਉਨ੍ਹੀ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਹਰ ਰੋਜ਼ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋ ਇਲਾਵਾ ਤੁਹਾਨੂੰ ਬਾਹਰ ਦਾ ਫਾਸਟ ਫੂਡ ਅਤੇ ਪੈਕਿੰਗ ਵਾਲੇ ਭੋਜਨ ਨੂੰ ਨਹੀਂ ਖਾਣਾ ਚਾਹੀਦਾ।

ਚੀਨੀ ਦਾ ਪ੍ਰਯੋਗ ਵੀ ਘਟ ਤੋਂ ਘਟ ਕਰਨਾ ਚਾਹੀਦਾ ਹੈ। ਦੋਸਤੋ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿੰਨਾ ਜ਼ਿਆਦਾ ਪ੍ਰਯੋਗ ਕਰੋ ਗੇ ਓਨੀ ਜਲਦੀ ਤੁਹਾਡਾ ਵਜਨ ਘਟਨ ਵਿੱਚ ਤੁਹਾਨੂੰ ਮਦਦ ਮਿਲੇਗੀ। ਤੁਹਾਨੂੰ ਹਰ ਰੋਜ਼ ਸਵੇਰੇ 30 ਮਿੰਟ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਰਾਤ ਨੂੰ ਤੁਹਾਨੂੰ ਦੇਰ ਤਕ ਜਾਗਣਾ ਨਹੀਂ ਚਾਹੀਦਾ। ਤੁਹਾਨੂੰ ਆਪਣੇ ਸੌਣ ਅਤੇ ਜਾਗਣ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ। ਘੱਟੋ-ਘੱਟ 8 ਘੰਟੇ ਦੀ ਨੀਂਦ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਹਰ ਰੋਜ਼ ਆਪਣੀ ਨੀਂਦ ਪੂਰੀ ਲੈਂਦੇ ਹੋ ਤਾਂ ਇਹ ਵੀ ਤੁਹਾਡਾ ਵਜ਼ਨ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਦੀ ਹੈ।

Leave a Reply

Your email address will not be published. Required fields are marked *