ਵਾਲਾ ਦਾ ਝੜਨਾ ਰੋਕ ਕੇ ਸਿਰ ਉੱਤੇ ਨਵੇਂ ਵਾਲ ਊਗਾਉਦਾ ਹੈ, ਇਹ ਦੇਸੀ ਘਰੇਲੂ ਨੁਸਖਾ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਵਾਲਾਂ ਦਾ ਝੜਨਾ ਅਤੇ ਵਾਲਾਂ ਦਾ ਸਿਰ ਤੋਂ ਚਲੇ ਜਾਣਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਪਰ ਅੱਜ ਦੇ ਯੁੱਗ ਵਿੱਚ ਸਾਡਾ ਰਹਿਣ-ਸਹਿਣ ਖਾਣ-ਪੀਣ ਇੰਨਾ ਗੰਦਾ ਹੋ ਗਿਆ ਹੈ ਕਿ ਸਾਡੇ ਵਾਲਾ ਤੇ ਕੰਟਰੋਲ ਨਹੀਂ ਰਿਹਾ। ਗਲਤ ਖਾਣ-ਪੀਣ ਦਾ ਅਸਰ ਸਿੱਧਾ ਸਾਡੇ ਵਾਲਾਂ ਉੱਤੇ ਪੈਂਦਾ ਹੈ। ਗਲਤ ਖਾਣ-ਪੀਣ ਅਤੇ ਹਾਰਮੋਨ ਬਦਲਣ ਦੇ ਕਾਰਨ ਸਾਡੇ ਵਾਲਾਂ ਦਾ ਪਤਲਾ ਹੋਣਾ ਇਕ ਆਮ ਸਮੱਸਿਆ ਹੋ ਗਈ ਹੈ।

ਦੋਸਤੋ ਸ਼ੁਰੂਆਤ ਦੇ ਵਿੱਚ ਜਦੋਂ ਸਾਡੇ ਵਾਲ ਝੜਨੇ ਸ਼ੁਰੂ ਹੁੰਦੇ ਹਨ ।ਜੇਕਰ ਅਸੀਂ ਉਦੋਂ ਹੀ ਇਲਾਜ ਕਰਕੇ ਆਪਣੇ ਵਾਲਾਂ ਨੂੰ ਝੜਨ ਤੋਂ ਰੋਕ ਦਿੰਦੇ ਹਾਂ ਤਾਂ ਅੱਗੇ ਜਾ ਕੇ ਇਹ ਸਮੱਸਿਆ ਜਿਆਦਾ ਗੰਭੀਰ ਨਹੀਂ ਹੁੰਦੀ। ਜੇਕਰ ਅਸੀ ਆਪਣੇ ਵਾਲ ਝੜਨ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੰਦੇ ਤਾਂ ਅੱਗੇ ਜਾ ਕੇ ਇਹ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਤੁਸੀ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਦੇਸੀ ਘਰੇਲੂ ਇਲਾਜ ਵਸਣ ਲੱਗੇ ਹਾਂ ਜੋ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕ ਕੇ ਵਾਲਾਂ ਨੂੰ ਤਿੰਨ ਗੁਣਾ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰੇਗਾ।

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਹਰਬਲ ਤੇਲ ਬਣਾਉਣਾ ਦੱਸਾਂਗੇ। ਇਸ ਤੇਲ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੋ‌ ਪਾਨ ਦੇ ਪੱਤੇ ਲੈਣੇ ਹਨ ਅਤੇ ਗੁਡਹਲ ਦੇ ਪੱਤੇ ਲੈਣੇ ਹਨ। ਗੁੜਹਲ ਦੇ ਫੁੱਲ ਅਤੇ ਪੱਤੇ ਦੋਨੋ ਹੀ ਵਾਲਾ ਲਈ ਚੰਗੇ ਹੁੰਦੇ ਹਨ ਪਰ ਅਸੀਂ ਇੱਥੇ ਗੁੜਹਲ ਦੇ ਪੱਤੇ ਲੈਣੇ ਹਨ। ਪਾਨ ਦੇ ਪੱਤੇ ਅਤੇ ਗੁੜਹਲ ਦੇ ਪੱਤੇ ਦੋਨੋ ਹੀ ਵਾਲਾਂ ਲਈ ਬਹੁਤ ਚੰਗੇ ਹੁੰਦੇ ਹਨ। ਉਸ ਤੋਂ ਬਾਅਦ ਤੁਸੀਂ ਕੜੀ ਪੱਤੇ ਵੀ ਲੈਣੇ ਹਨ ।ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰਨਾ ਹੈ।

ਦੋਸਤੋਂ ਅਸੀਂ 200ml ਨਾਰੀਅਲ ਦਾ ਤੇਲ ਲੈਣਾ ਹੈ। ਉਸ ਤੋਂ ਬਾਅਦ ਪੱਤੇ ਨੂੰ ਬਰੀਕ ਬਰੀਕ ਤੋੜ ਲੈਣਾ ਹੈ। ਪਾਨ ਦਾ ਪੱਤਾ ਸਾਡੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਇਸ ਦਾ ਸਿੱਧਾ ਅਸਰ ਸਾਡੇ ਵਾਲਾਂ ਦੀਆਂ ਜੜ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਇੰਨਫੈਕਸ਼ਨ ਹਟਾਉਣ ਵਿਚ ਹੁੰਦਾ ਹੈ। ਇਹ ਸਾਡੇ ਵਾਲਾਂ ਨੂੰ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਜਿਨ੍ਹਾਂ ਦੇ ਵਾਲ ਜਲਦੀ ਨਾਲ ਵੱਧਦੇ ਨਹੀਂ ਹਨ, ਉਹ ਵੀ ਵਧਾਉਂਦਾ ਹੈ। ਗੁੜਹਲ ਦੇ ਫੁੱਲ ਅਤੇ ਪੱਤੇ ਦੋਨੋਂ ਹੀ ਸਾਡੇ ਵਾਲਾਂ ਨੂੰ ਵਧਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ। ਜਿਨ੍ਹਾਂ ਦੇ ਸਿਰ ਤੇ ਵਾਲ਼ ਨਾ ਹੋਣ ਦੀ ਸਮੱਸਿਆ ਹੈ ਜਾਂ ਫਿਰ ਜਿਨ੍ਹਾਂ ਨੂੰ ਐਲੋਪੇਸੀਆ ਦਾ ਰੋਗ ਹੈ, ਉਹਨਾਂ ਦੇ ਲਈ ਗੁੜਹਲ ਦੇ ਫੁੱਲ ਜਾਂ ਪੱਤੇ ਬਹੁਤ ਜ਼ਿਆਦਾ ਫਾਇਦੇਮੰਦ ਹਨ। ਵਾਲਾਂ ਦੀ ਗ੍ਰੋਥ ਨੂੰ ਵਧਾਉਣ ਦੇ ਲਈ ਗੁੜਹਲ ਦੇ ਫੁੱਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਕੜੀ ਪੱਤੇ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ। ਵਾਲਾਂ ਦੇ ਪਤਲੇ ਹੋਣ ਦੀ ਸਮੱਸਿਆ ਨੂੰ ਠੀਕ ਕਰਦੇ ਹਨ। ਇਸ ਨਾਲ ਤੁਹਾਡੇ ਝੜਦੇ ਹੋਏ ਵਾਲ ਰੁਕ ਜਾਂਦੇ ਹਨ ਅਤੇ ਉਹ ਵਾਲ ਦੋਬਾਰਾ ਤੋਂ ਉਗਣੇ ਸ਼ੁਰੂ ਹੋ ਜਾਂਦੇ ਹਨ।

ਦੋਸਤੋ ਤੁਸੀਂ ਕੋਈ ਵੀ ਭਾਂਡਾ ਲੈਣਾਂ ਹੈ ਉਸ ਦੇ ਵਿੱਚ 200ml ਨਾਰੀਅਲ ਦਾ ਤੇਲ ਪਾ ਲੈਣਾਂ ਹੈ। ਹੁਣ ਇਸ ਦੇ ਵਿੱਚ ਤਿੰਨੋਂ ਪੱਤੇ ਬਰੀਕ ਤੋੜ ਕੇ ਪਾ ਦੇਣੇ ਹਨ। ਇਸ ਤੇਲ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਪੱਤਿਆਂ ਦਾ ਰੰਗ ਨਹੀਂ ਬਦਲ ਜਾਂਦਾ। ਜਦੋਂ ਤੱਕ ਪੱਤਿਆਂ ਦਾ ਰੰਗ ਭੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਪਕਾਉਂਦੇ ਰਹਿਣਾ ਹੈ। ਹੌਲੀ ਗੈਸ ਤੇ ਪਕਾਉਣਾ ਹੈ। ਉਸ ਤੋਂ ਬਾਅਦ ਇਸ ਤੇਲ ਨੂੰ ਠੰਡਾ ਕਰਕੇ ਛਾਣ ਕੇ ਕਿਸੇ ਸ਼ੀਸ਼ੀ ਦੇ ਵਿਚ ਪਾ ਦੇਣਾ ਹੈ। ਇਸ ਤਰ੍ਹਾਂ ਇਹ ਹਰਬਲ ਤੇਲ ਤਿਆਰ ਹੋ ਗਿਆ ਹੈ ਇਹ ਤੇਲ ਬਹੁਤ ਜ਼ਿਆਦਾ ਅਸਰਦਾਰ ਹੈ ਇਹ ਝੜਦੇ ਹੋਏ ਵਾਲਾਂ ਦੀ ਸਮੱਸਿਆ ਨੂੰ ਰੋਕ ਕੇ ਤੁਹਾਡੇ ਵਾਲਾਂ ਦੀ ਗਰੋਥ ਨੂੰ 3 ਗੁਣਾ ਵਧਾ ਦੇਵੇਗਾ।

ਕਿਸੇ ਵੀ ਤੇਲ ਦਾ ਅਸਰ ਉਦੋਂ ਦਿਖਾਈ ਦਿੰਦਾ ਹੈ ਜਦੋਂ ਅਸੀਂ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਂਦੇ ਹਾਂ। ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਹੈ ।ਇਕ ਤੋਂ ਦੋ ਘੰਟੇ ਇਹ ਤੇਲ ਲੱਗਿਆ ਰਹਿਣਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਹਰਬਲ ਹਲਕੇ ਸ਼ੈਂਪੂ ਦੇ ਨਾਲ ਆਪਣੇ ਵਾਲਾਂ ਨੂੰ ਧੋ ਸਕਦੇ ਹੋ। ਇਹ ਤੇਲ ਹਰਬਲ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ। ਇਸ ਨੂੰ ਤੁਸੀਂ ਅਸਾਨੀ ਨਾਲ ਇਕ ਦੋ ਮਹੀਨਿਆਂ ਤਕ ਸਟੋਰ ਕਰਕੇ ਵੀ ਰੱਖ ਸਕਦੇ ਹੋ। ਇਸ ਤੇਲ ਦਾ ਪ੍ਰਯੋਗ ਤੁਸੀਂ ਹਫਤੇ ਵਿੱਚ ਤਿੰਨ ਵਾਰ ਕਰ ਸਕਦੇ ਹੋ।

Leave a Reply

Your email address will not be published. Required fields are marked *