ਇਸ ਇੱਕ ਰੁਪਏ ਦੀ ਚੀਜ਼ ਨੂੰ ਤਿਜੋਰੀ ਵਿੱਚ ਰੱਖਣ ਨਾਲ ਪੈਸਾ ਵਧਦਾ ਹੈ, ਪੈਸੇ ਦੀ ਕੋਈ ਕਮੀ ਨਹੀਂ ਹੁੰਦੀ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਇੱਕ ਰੁਪਏ ਦੀ ਚੀਜ਼ ਤਿਜੋਰੀ ਵਿੱਚ ਰੱਖਣ ਦੇ ਨਾਲ ਧੰਨ ਵਿੱਚ ਬਰਕਤ ਹੁੰਦੀ ਹੈ। ਇਹ ਚੀਜ਼ ਰੱਖਣ ਦੇ ਨਾਲ ਪੈਸਿਆਂ ਦੀ ਕਮੀ ਨਹੀਂ ਹੁੰਦੀ। ਤਿਜੋਰੀ ਉਹ ਜਗ੍ਹਾ ਹੁੰਦੀ ਹੈ, ਜਿੱਥੇ ਬੇਸ਼ਕੀਮਤੀ ਵਸਤੂਆਂ ਰੱਖੀਆਂ ਜਾਂਦੀਆਂ ਹਨ।

ਇਹ ਜਗ੍ਹਾ ਬਹੁਤ ਹੀ ਸਕਾਰਾਤਮਕ ਊਰਜਾ ਨਾਲ ਭਰਪੂਰ ਹੋਣੀ ਚਾਹੀਦੀ ਹੈ। ਜਿਸ ਨਾਲ ਘਰ ਵਿਚ ਹਮੇਸ਼ਾ ਬਰਕਤ ਬਣੀ ਰਹਿ ਸਕੇ ਅਤੇ ਜ਼ਿੰਦਗੀ ਵਿੱਚ ਪੈਸਿਆਂ ਦੀ ਕਮੀ ਕਦੀ ਨਾ ਆਵੇ। ਜੇਕਰ ਪੈਸਿਆਂ ਦੀ ਤਿਜੋਰੀ ਦੇ ਆਲੇ ਦੁਆਲੇ ਕੋਈ ਨਕਾਰਾਤਮਕ ਸ਼ਕਤੀ ਹੁੰਦੀ ਹੈ, ਕਦੀ ਵੀ ਘਰ ਵਿੱਚ ਪੈਸੇ ਪੂਰੇ ਨਹੀਂ ਹੋ ਪਾਂਦੇ। ਅਜਿਹੇ ਵਿੱਚ ਸ਼ਾਸਤਰਾਂ ਵਿਚ‌ ਕੁਝ ਉਪਾਅ ਦੱਸੇ ਗਏ ਹਨ

ਜਿਸ ਨਾਲ ਤੁਹਾਡੇ ਘਰ ਵਿੱਚ ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹੇ। ਇਸਦੇ ਲਈ ਇੱਕ ਛੋਟਾ ਜਿਹਾ ਉਪਾਏ ਤੁਸੀਂ ਕਰ ਸਕਦੇ ਹੋ। ਸ਼ਾਸ਼ਤਰਾਂ ਦੇ ਅਨੁਸਾਰ ਸ੍ਰੀ ਗਣੇਸ਼ ਰਿਧੀ ਅਤੇ ਸਿੱਧੀ ਦੇ ਦਾਤਾ ਮੰਨੇ ਗਏ ਹਨ। ਜਿਹੜਾ ਭਗਤ ਹਰ ਰੋਜ਼ ਸਵੇਰੇ ਉੱਠ ਕੇ ਸ੍ਰੀ ਗਣੇਸ਼ ਜੀ ਦਾ ਧਿਆਨ ਕਰਦਾ ਹੈ

ਉਸ ਵਿਅਕਤੀ ਨੂੰ ਕਦੀ ਵੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਸ੍ਰੀ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਕਈ ਉਪਾਅ ਦੱਸੇ ਗਏ ਹਨ ਉਨ੍ਹਾਂ ਦੀ ਹਰ ਰੋਜ਼ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ। ਸ਼ੁਭ ਮਹੂਰਤ ਵਿੱਚ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ। ਗਣੇਸ਼ ਜੀ ਦੇ ਸਰੂਪ ਸੁਪਾਰੀ ਰੱਖੀ ਜਾਂਦੀ ਹੈ

ਇਸ ਸੁਪਾਰੀ ਨੂੰ ਪੂਜਾ ਸੰਪੂਰਨ ਹੋਣ ਤੋਂ ਬਾਅਦ ਆਪਣੀ ਤਿਜੋਰੀ ਵਿਚ ਰੱਖ ਦੇਣਾ ਚਾਹੀਦਾ ਹੈ। ਪੂਜਾ ਵਿੱਚ ਇਸਤੇਮਾਲ ਕੀਤੀ ਗਈ ਸੁਪਾਰੀ ਦੇ ਵਿੱਚ ਸ੍ਰੀ ਗਣੇਸ਼ ਜੀ ਦਾ ਨਿਵਾਸ ਹੁੰਦਾ ਹੈ। ਇਸ ਨੂੰ ਤਿਜੌਰੀ ਵਿੱਚ ਰੱਖਣ ਦੇ ਨਾਲ ਤਿਜੋਰੀ ਦੇ ਆਲੇ-ਦੁਆਲੇ ਸਕਾਰਾਤਮਕ ਅਤੇ ਸ਼ੁਧ ਊਰਜਾ ਬਣੀ ਰਹਿੰਦੀ ਹੈ।

ਇਸ ਨਾਲ ਨਕਾਰਾਤਮਕ ਸ਼ਕਤੀਆਂ ਦੂਰ ਰਹਿੰਦੀਆਂ ਹਨ। ਪੂਜਾ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਸੁਪਾਰੀ ਸਿਰਫ ਇਕ ਰੁਪਏ ਦੀ ਮਿਲਦੀ ਹੈ ਪਰ ਜੇਕਰ ਇਸ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਵੇ, ਤਾਂ ਇਹ ਚਮਤਕਾਰੀ ਹੋ ਜਾਂਦੀ ਹੈ ਜਿਸ ਵਿਅਕਤੀ ਕੋਲ ਸਿੱਧ ਕੀਤੀ ਹੋਈ ਸੁਪਾਰੀ ਹੁੰਦੀ ਹੈ

ਉਸ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਦੀ ਵੀ ਪੈਸਿਆਂ ਦੀ ਤੰਗੀ ਨਹੀਂ ਹੁੰਦੀ। ਤਿਜੋਰੀ ਨੂੰ ਰੱਖਦੇ ਸਮੇਂ ਦਿਸ਼ਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਪੈਸਿਆਂ ਦੀ ਅਲਮਾਰੀ ਨੂੰ ਹਮੇਸ਼ਾਂ ਪਸ਼ਚਿਮ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ।

ਉਸ ਅਲਮਾਰੀ ਦਾ ਦਰਵਾਜ਼ਾ ਪੂਰਬ ਦਿਸ਼ਾ ਵੱਲ ਖੁੱਲ੍ਹਣਾ ਚਾਹੀਦਾ ਹੈ। ਤਿਜੋਰੀ ਦਾ ਦਰਵਾਜ਼ਾ ਕਦੀ ਵੀ ਦੱਖਣ ਦਿਸ਼ਾ ਵੱਲ ਨਹੀਂ ਖੁੱਲਣਾ ਚਾਹੀਦਾ। ਜਿਸ ਜਗ੍ਹਾ ਤੇ ਤਿਜੋਰੀ ਰੱਖੀ ਜਾਂਦੀ ਹੈ ਉਸ ਜਗ੍ਹਾ ਤੇ ਪਵਿੱਤਰਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਕਿਉਂਕਿ ਇੱਕ ਗੱਲ ਹਮੇਸ਼ਾਂ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਸਾਫ ਜਗਾ ਤੇ ਹੀ ਲੱਛਮੀ ਟਿਕਦੀ ਹੈ। ਤਿਜੋਰੀ ਦਾ ਦਰਵਾਜ਼ਾ ਕਦੀ ਵੀ ਬਾਥਰੂਮ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਧਨ ਵਿਚ ਬਰਕਤ ਨਹੀਂ ਹੁੰਦੀ। ਤਿਜੋਰੀ ਪਰਸ ਨੂੰ ਕਦੇ ਵੀ ਬਿਲਕੁਲ ਖਾਲੀ ਨਹੀਂ ਕਰਨਾ ਚਾਹੀਦਾ

ਤਿਜੋਰੀ ਦੇ ਅੰਦਰ ਇਕ ਸ਼ੀਸ਼ਾ ਲਗਾ ਦੇਣਾ ਚਾਹੀਦਾ ਹੈ ਜਿਸ ਨਾਲ ਪੈਸਿਆਂ ਦਾ ਪ੍ਰਤਿਬਿੰਬ ਦਿਖਾਈ ਦੇਵੇ। ਇਸ ਤਰ੍ਹਾਂ ਤੁਸੀਂ ਆਪਣੇ ਪਰਸ ਦੇ ਵਿਚ ਵੀ ਇਕ ਛੋਟਾ-ਜਿਹਾ ਸ਼ੀਸ਼ਾ ਰੱਖ ਸਕਦੇ ਹੋ। ਵਾਸਤੂ ਦੇ ਅਨੁਸਾਰ ਆਪਣੀ ਤਿਜੋਰੀ ਦੇ ਉੱਪਰ ਕਿਸੇ ਪਰਕਾਰ ਦਾ ਵਜ਼ਨ ਨਹੀਂ ਰੱਖਣਾ ਚਾਹੀਦਾ।

ਇਸ ਨਾਲ ਧੰਨ ਦੀ ਹਾਨੀ ਹੁੰਦੀ ਹੈ ।ਤਿਜੋਰੀ ਦੇ ਆਲੇ-ਦੁਆਲੇ ਜਾਲੇ ਨਹੀਂ ਲੱਗਣ ਦੇਣੇ ਚਾਹੀਦੇ। ਜੇਕਰ ਤਿਜੋਰੀ ਦੇ ਆਲੇ-ਦੁਆਲੇ ਜਾਲੇ ਲੱਗ ਜਾਂਦੇ ਹਨ ਤਾਂ ਉਸ ਨੂੰ ਨਾਲ ਦੀ ਨਾਲ ਸਾਫ਼ ਕਰ ਦੇਣਾ ਚਾਹੀਦਾ ਹੈ। ਕਦੀ ਵੀ ਤਿਜੋਰੀ ਨੂੰ ਗੰਦੇ ਹੱਥਾਂ ਨਾਲ ਨਹੀਂ ਛੂਹਣਾ ਚਾਹੀਦਾ।

ਆਪਣੇ ਪੈਰਾਂ ਵਿੱਚੋਂ ਚੱਪਲ ਨੂੰ ਕੱਢ ਕੇ ਹੱਥ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਕੇ ਹੀ ਪੈਸੇ ਕੱਢਣੇ ਚਾਹੀਦੇ ਹਨ। ਦੋਸਤੋਂ ਤੁਸੀਂ ਵੀ ਆਪਣੇ ਘਰ ਵਿਚ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਪਣੇ ਘਰ ਵਿਚ ਮਾਤਾ ਲਕਸ਼ਮੀ ਦਾ ਵਾਸ ਕਰ ਸਕਦੇ ਹੋ।

Leave a Reply

Your email address will not be published. Required fields are marked *