ਅਮਰੂਦ ਦੇ ਪੱਤਿਆਂ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਨ ਸ਼ੂਗਰ ਦੇ ਮਰੀਜ਼, ਜਾਣੋ ਇਸ ਦਾ ਸੇਵਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਆਯੁਰਵੇਦ ਦੇ ਵਿਚ ਅਮਰੂਦ ਦੇ ਪੱਤਿਆਂ ਨੂੰ ਇਸ ਦੇ ਔਸ਼ਧੀ ਗੁਣਾਂ ਦੇ ਕਾਰਨ ਬਹੁਤ ਚੰਗੇ ਤਰੀਕੇ ਨਾਲ ਜਾਣਿਆ ਜਾਂਦਾ ਹੈ। ਡਾਕਟਰ ਤੋਂ ਵੀ ਜ਼ਿਆਦਾ ਉਪਯੋਗੀ ਹਨ ਅਮਰੂਦ ਦੇ ਪੱਤੇ।ਜੇਕਰ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਵਿੱਚ ਖਾਲੀ ਪੇਟ ਖਾਓਦੇ ਹੋ।

ਦੋਸਤੋ ਅਮਰੂਦ ਦੇ ਪੱਤੇ ਸਿਹਤ ਨਾਲ ਸਬੰਧਿਤ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ।ਅੱਜ ਦੇ ਸਮੇਂ ਵਿਚ ਜਿਨ੍ਹਾਂ ਅਸੀ technology ਵਿੱਚ ਅੱਗੇ ਵੱਧਦੇ ਜਾ ਰਹੇ ਹਾਂ ਉਨ੍ਹਾਂ ਹੀ ਆਪਣੀ ਜ਼ਿੰਦਗੀ ਵਿੱਚ ਪਿੱਛੇ ਜਾ ਰਹੇ ਹਾਂ। ਪੁਰਾਣੇ ਸਮਿਆਂ ਦੇ ਵਿੱਚ ਲੋਕ ਬਿਨਾਂ ਕਿਸੇ ਬਿਮਾਰੀ ਤੋਂ 90 ਸਾਲ ਤਕ ਜਿਊਂਦੇ ਸਨ ,ਪਰ ਅੱਜ ਦੇ ਸਮੇਂ ਵਿੱਚ 40 ਸਾਲ ਦੀ ਉਮਰ ਤੋਂ ਬਾਅਦ ਹੀ ਹਾਰਟ ਅਟੈਕ, ਡਾਇਬਿਟੀਜ਼ ,ਚਰਮ ਰੋਗ, ਪੇਟ ਸਬੰਧੀ

ਇਹੋ ਜਿਹੀਆਂ ਬੀਮਾਰੀਆਂ ਵਿਅਕਤੀ ਨੂੰ ਲੱਗ ਜਾਂਦੀਆਂ ਹਨ, 60 ਸਾਲ ਦੀ ਉਮਰ ਤਕ ਪਹੁੰਚਦੇ ਪਹੁੰਚਦੇ ਸਾਡਾ ਸਰੀਰ ਅੰਦਰੋਂ ਬਿਲਕੁੱਲ ਖੋਖਲਾ ਹੋ ਜਾਂਦਾ ਹੈ। ਜੜੀ-ਬੂਟੀਆਂ ਦੇ ਨਾਲ ਨਾਲ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਜੋ ਵੀ ਖਾਂਦੇ ਪੀਂਦੇ ਹਾਂ ਉਸ ਤੇ ਨਿਰਭਰ ਕਰਦਾ ਹੈ ਕਿ ਸਾਡੀ ਸਿਹਤ ਕਿੰਨੀ ਚੰਗੀ ਰਹਿੰਦੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਅਮਰੂਦ ਦੇ ਪੱਤੇ ਹਨ ਜੋ ਕਿ ਜੇਕਰ ਅਸੀਂ ਸਵੇਰੇ ਖਾਲੀ ਪੇਟ ਇਨ੍ਹਾਂ ਨੂੰ ਖਾਂਦੇ ਹਾਂ ਤਾਂ ਇਸ ਦੇ ਨਾਲ ਸਰੀਰ ਵਿਚੋਂ ਕਾਫ਼ੀ ਰੋਗ ਦੂਰ ਹੁੰਦੇ ਹਨ।

ਇਸ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ ,ਜਿਸ ਕਰਕੇ ਹਰ ਉਮਰ ਦੇ ਵਿਅਕਤੀ ਨੂੰ ਇਨ੍ਹਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਵੀ ਅਮਰੂਦ ਦੇ ਪੱਤੇ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹ ਨਾ ਸਿਰਫ ਹਾਈ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਇਹ ਬਲੱਡ ਸ਼ੂਗਰ ਲੈਵਲ ਨੂੰ ਇਕ ਸਮਾਨ ਰੱਖਣ ਵਿੱਚ ਵੀ ਮਦਦ ਕਰਦੇ ਹਨ।

ਸਰਦੀ ,ਖਾਂਸੀ ਜ਼ੁਕਾਮ ਅਤੇ ਬੁਖਾਰ ਲਈ ਅਮਰੂਦ ਦੇ ਪੱਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਡੇਂਗੂ ਇਹੋ ਜਿਹਾ ਬੁਖਾਰ ਹੁੰਦਾ ਹੈ ,ਜਿਸ ਨਾਲ ਸਾਡਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਨਾਲ ਸਾਡੇ ਪਲੇਟਲੇਟਸ ਘੱਟਣ ਲੱਗਦੇ ਹਨ। ਅਮਰੂਦ ਦੇ ਪੱਤਿਆਂ ਨਾਲ ਸਾਡੀ ਸਰੀਰਕ ਕਮਜੋਰੀ ਠੀਕ ਹੁੰਦੀ ਹੈ ਅਤੇ ਨਾਲ ਹੀ ਪਲੇਟਲੈਟਸ ਵੀ ਵਧਣੇ ਸ਼ੁਰੂ ਹੁੰਦੇ ਹਨ। ਇਸਦੇ ਨਾਲ ਛੋਟਾ ਮੋਟਾ ਬੁਖਾਰ ਬਿਲਕੁਲ ਠੀਕ ਰਹਿੰਦਾ ਹੈ।

ਸਾਡੀ ਪਾਚਨ ਪ੍ਰਣਾਲੀ ਨੂੰ ਸਾਫ਼ ਰੱਖਦੇ ਹਨ,ਅਮਰੂਦ ਦੇ ਪੱਤੇ। ਜਿਨ੍ਹਾਂ ਲੋਕਾਂ ਦੇ ਪੇਟ ਵਿਚ ਹਮੇਸ਼ਾ ਗੈਸ ਬਣੀ ਰਹਿੰਦੀ ਹੈ, ਉਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ, ਪੇਟ ਸਾਫ਼ ਰੱਖਣ ਦੇ ਨਾਲ-ਨਾਲ ਅਮਰੂਦ ਦੇ ਪੱਤੇ ਸਾਡੀ ਅੰਤੜੀਆਂ ਦੀ ਵੀ ਸਫਾਈ ਕਰਦੇ ਹਨ। ਜਿਨ੍ਹਾਂ ਲੋਕਾਂ ਦਾ ਪੇਟ ਚੰਗੀ ਤਰ੍ਹਾਂ ਸਵੇਰੇ ਸਾਫ ਨਹੀਂ ਹੁੰਦਾ ,ਉਨ੍ਹਾਂ ਨੂੰ ਕਬਜ਼ ਰਹਿੰਦੀ ਹੈ ,ਜਿਸ ਦੇ ਕਾਰਨ ਉਨ੍ਹਾਂ ਦੇ ਸਿਰ ਵਿੱਚ ਦਰਦ ਰਹਿੰਦਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਅਮਰੂਦ ਦੇ ਪੱਤੇ ਖਾਣੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ।

ਦੋਸਤੋ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼, ਦੀ ਸਮੱਸਿਆ ਹੁੰਦੀ ਹੈ ਉਹ ਸਵੇਰੇ ਖਾਲੀ ਪੇਟ ਇਸ ਦੇ ਪੱਤਿਆਂ ਨੂੰ ਉਬਾਲ ਕੇ, ਇਸ ਦੇ ਪਾਣੀ ਦਾ ਸੇਵਨ ਕਰ ਸਕਦੇ ਹਨ ਜਾਂ ਫਿਰ ਇਸ ਦੀ ਚਾਹ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹਨ। ਕੈਲਸਟਰੋਲ ਦੀ ਪਰੇਸ਼ਾਨੀ ਹੁੰਦੀ ਹੈ ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਚੰਗੇ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਖੁਜਲੀ ਦੀ ਸਮੱਸਿਆ ਹੁੰਦੀ ਹੈ, ਜੇਕਰ ਉਹ ਅਮਰੂਦ ਦੇ ਪੱਤਿਆਂ ਦਾ ਪੇਸਟ ਬਣਾ ਕੇ ਉਸ ਜਗ੍ਹਾ ਤੇ ਲਗਾਉਂਦੇ ਹਨ ,ਉਨ੍ਹਾਂ ਨੂੰ ਬਹੁਤ ਆਰਾਮ ਮਿਲਦਾ ਹੈ।

ਚਿਹਰੇ ਦੀ ਤਵੱਚਾ ਦੇ ਵਿਚ ਝੁਰੜੀਆਂ ,ਵਾਲਾਂ ਦੇ ਝੜਨ ਵਿੱਚ ਵੀ ਅਮਰੂਦ ਦੇ ਪੱਤੇ ਬਹੁਤ ਜ਼ਿਆਦਾ ਫਾਇਦਾ ਕਰਦੇ ਹਨ। ਅਮਰੂਦ ਦੇ ਪੱਤਿਆਂ ਦੀ ਤਾਸੀਰ ਠੰਢੀ ਹੋਣ ਦੇ ਕਾਰਨ ਇਹ ਸਾਡੇ ਦਿਲ ਅਤੇ ਦਿਮਾਗ ਲੲੀ ਵੀ ਬਹੁਤ ਚੰਗਾ ਹੁੰਦਾ ਹੈ। ਦੋਸਤੋ ਸਵੇਰ ਦੇ ਸਮੇਂ ਖਾਲੀ ਪੇਟ ਅਮਰੂਦ ਦੇ ਪੱਤੇ ਚੰਗੀ ਤਰ੍ਹਾਂ ਉਬਾਲ ਕੇ ਇਸ ਦੇ ਵਿੱਚ ਅਦਰਕ ਦਾ ਰਸ ਵੀ ਮਿਲਾ ਸਕਦੇ ਹੋ। ਇਸ ਦੇ ਵਿਚ ਥੋੜਾ ਜਿਹਾ ਗੁੜ ਅਤੇ ਸ਼ਹਿਦ ਨੂੰ ਮਿਕਸ ਕਰਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *