ਪਾਣੀ ਵਿਚ ਇਕ ਚੀਜ ਮਿਲਾਕੇ ਲਗਾ ਲਓ ਤੁਹਾਡੇ ਹੱਥ ਪੈਰ ਗੋਰੇ ਹੋ ਜਾਣਗੇ ਅਤੇ ਸ਼ੀਸ਼ੇ ਦੀ ਤਰ੍ਹਾਂ ਚਮਕ ਜਾਣਗੇ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਹੱਥਾਂ ਤੇ ਪੈਰਾਂ ਦੀ ਸਫ਼ਾਈ ਕਰਨੀ ਵੀ ਉੱਨੀ ਹੀ ਜ਼ਰੂਰੀ ਹੈ, ਜਿੰਨੀ ਸਫ਼ਾਈ ਅਸੀ ਅਪਣੇ ਮੂੰਹ ਦੀ ਕਰਦੇ ਹਾਂ। ਬਾਰ ਬਾਰ ਮੈਨੀਕਿਉਰ ਪੈਡੀਕਿਓਰ ਕਰਵਾਉਣਾ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਦੇਸੀ ਘਰੇਲੂ ਉਪਾਅ ਲੈ ਕੇ ਆਏ ਹਾਂ, ਜੋ ਕਿ ਤੁਹਾਡੇ ਹੱਥਾਂ ਪੈਰਾਂ ਦੀ ਮੈਲ ਨੂੰ ਸਾਫ ਕਰਕੇ ਤੁਹਾਡੇ ਹੱਥਾਂ ਪੈਰਾਂ ਨੂੰ ਸ਼ੀਸ਼ੇ ਦੀ ਤਰਾ ਸਾਫ ਕਰ ਦਵੇਗਾ। ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਹੁਣੇ ਹੁਣੇ ਮੇਨੀਕੇਉਰ ਪੇਡੀਕੇਉਰ ਕਰਵਾਇਆ ਹੋਵੇ। ਇਸਦੇ ਨਾਲ ਹੀ ਇਹ ਤੁਹਾਡੇ ਨਾਖੁਨਾ ਦੀ ਮੈਲ ਨੂੰ ਵੀ ਕੱਢ ਦੇਵੇਗਾ।

ਦੋਸਤੋ ਤੁਸੀਂ ਇਕ ਕੌਲੀ ਦੇ ਵਿੱਚ ਪਾਣੀ ਲੈਣਾ ਹੈ। ਇਸ ਦੇ ਵਿਚ ਤੁਸੀ ਇੱਕ ਚਮਚ ਨਮਕ ਮਿਲਾ ਦੇਣਾ ਹੈ। ਇਹ ਨਮਕ ਵਾਲਾ ਪਾਣੀ ਤੁਹਾਡੇ ਹੱਥਾਂ ਪੈਰਾਂ ਦੀ ਚੰਗੀ ਤਰ੍ਹਾਂ ਸਫਾਈ ਕਰੇਗਾ। ਉਸ ਤੋਂ ਬਾਅਦ ਤੁਸੀਂ ਇੱਕ ਹੋਰ ਕੋਲੀ ਦੇ ਵਿੱਚ ਪਾਣੀ ਮਿਲਾਣਾ ਹੈ। ਇਹ ਪਾਣੀ ਨਾ ਗਰਮ ਜਾ ਠੰਡਾ ਹੋਣਾ ਚਾਹੀਦਾ ਹੈ ਬਿਲਕੁਲ ਤਾਜ਼ਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਚਿੱਟੇ ਰੰਗ ਦਾ ਸਿਰਕਾ ਲੈਣਾ ਹੈ। ਜੇ ਤੁਹਾਡੇ ਘਰ ਵਿਚ ਸੇਬ ਦਾ ਸਿਰਕਾ ਹੈ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਤੁਸੀਂ ਲਗਭਗ ਇੱਕ ਢੱਕਣ ਸਿਰਕਾ, ਪਾਣੀ ਦੇ ਵਿੱਚ ਮਿਲਾ ਦੇਣਾ ਹੈ। ਸਿਰਕਾ ਸਾਡੀ ਚਮੜੀ ਦੀ ਬਹੁਤ ਵਧੀਆ ਸਫਾਈ ਕਰਦਾ ਹੈ। ਨਾਲ ਹੀ ਇਹ ਨਾਖੂਨਾ ਦੇ ਵਿੱਚ ਜੰਮੀ ਹੋਈ ਮੈਲ ਨੂੰ ਵੀ ਬਾਹਰ ਕੱਢਦਾ ਹੈ। ਜਿਹੜੇ ਸਾਡੇ ਹੱਥਾਂ ਪੈਰਾਂ ਦੀਆਂ ਜੋੜਾਂ ਵਾਲੀ ਜਗ੍ਹਾ ਕਾਲੀ ਪੈ ਜਾਂਦੀ ਹੈ, ਇਹ ਉਸ ਦੀ ਵੀ ਸਫਾਈ ਕਰਦਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਬੇਕਿੰਗ ਸੋਡਾ ਲੈਣਾਂ ਹੈ। ਸਾਡੀ ਚਮੜੀ ਤੇ ਜਿੰਨੀ ਮਰਜ਼ੀ ਗੰਦਗੀ ਅਤੇ ਪੁਰਾਣੀ ਤੋਂ ਪੁਰਾਣੀ ਮੈਂਲ ਜੰਮੀ ਹੋਈ ਹੋਵੇ, ਬੇਕਿੰਗ ਸੋਡਾ ਉਸ ਦੀ ਬਹੁਤ ਚੰਗੀ ਤਰ੍ਹਾਂ ਸਫਾਈ ਕਰ ਦਿੰਦਾ ਹੈ। ਇਸਦੇ ਨਾਲ ਹੀ ਇਹ ਸਾਡੀ ਚਮੜੀ ਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦਾ ਹੈ ਅਤੇ ਸਾਡੀ ਚਮੜੀ ਤੇ ਇਕ ਨਵੀਂ ਚਮਕ ਆਉਂਦੀ ਹੈ।

ਤੁਸੀਂ ਅੱਧਾ ਚਮਚ ਬੇਕਿੰਗ ਸੋਡਾ ਉਸੇ ਪਾਣੀ ਵਿਚ ਮਿਲਾ ਲੈਣਾ ਹੈ। ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਉਪਾਅ ਸਿਰਫ ਤੁਹਾਡੇ ਹੱਥਾਂ ਤੇ ਪੈਰਾਂ ਲਈ ਹੈ। ਇਸ ਨੂੰ ਚਿਹਰੇ ਤੇ ਇਸਤੇਮਾਲ ਨਹੀਂ ਕਰਨਾ ਹੈ। ਤੁਸੀਂ ਇਸ ਨੂੰ ਆਪਣੇ ਹੱਥਾਂ ਪੈਰਾਂ ਜਾਂ ਫਿਰ ਜਿਹੜਾ ਕੂਹਣੀ ਦੇ ਪਿੱਛੇ ਕਾਲਾਪਨ ਜੰਮ ਜਾਂਦਾ ਹੈ, ਉਸਦੇ ਲਈ ਇਸ ਉਪਾਅ ਦਾ ਇਸਤੇਮਾਲ ਕਰਨਾ ਹੈ।ਉਸ ਤੋਂ ਬਾਅਦ ਤੁਸੀਂ ਕੋਈ ਵੀ ਘਰ ਇਸਤੇਮਾਲ ਹੋਣ ਵਾਲਾ ਸ਼ੈਂਪੂ ਵੀ ਇਸ ਦੇ ਵਿੱਚ ਮਿਲਾ ਦੇਣਾ ਹੈ। ਫਿਰ ਤੁਸੀਂ ਚੱਮਚ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਤੁਸੀਂ ਇਸ ਨੂੰ ਉਦੋਂ ਤੱਕ ਮਿਸ ਕਰਨਾ ਹੈ ਜਦੋਂ ਤੱਕ ਇਸ ਦੇ ਵਿਚ ਹਲਕੀ ਜਿਹੀ ਝੱਗ ਨਹੀਂ ਬਣ ਜਾਂਦੀ। ਦੂਜੇ ਪਾਸੇ ਉਹ ਪਾਣੀ ਜਿਸਦੇ ਵਿਚ ਅਸੀਂ ਨਮਕ ਮਿਲਾ ਲਿਆ ਸੀ, ਜਦੋਂ ਨਮਕ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇਗਾ ਤਾਂ ਇਹ ਮਿਸ਼ਰਣ ਲਗਾਉਣ ਲਈ ਤਿਆਰ ਹੋ ਜਾਵੇਗਾ। ਇਹ ਦੋਵੇਂ ਮਿਸ਼ਰਣ ਕਿਸੇ ਮੈਨੀਕਿਉਰ ਪੈਡੀਕਿਓਰ ਤੋਂ ਘੱਟ ਨਹੀਂ ਹਨ।

ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇਕ ਸੂਤੀ ਕੱਪੜਾ ਲੈ ਕੇ ਉਸ ਨੂੰ ਹਲਕੇ ਗੁਨਗੁਨੇ ਨਮਕ ਵਾਲੇ ਪਾਣੀ ਵਿੱਚ ਡੁਬੋ ਕੇ ,ਜਿਸ ਜਗ੍ਹਾ ਤੇ ਤੁਸੀਂ ਇਸ ਮਿਸ਼ਰਣ ਨੂੰ ਲਗਾਉਣਾ ਹੈ ਉਸ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ। ਹੱਥਾਂ ਪੈਰਾਂ ਦੀ ਇਸ ਪਾਣੀ ਦੇ ਨਾਲ ਸਫਾਈ ਕਰਨ ਲਈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਣੀ ਹਲਕਾ ਗੁਣਗੁਣਾ ਹੋਣਾ ਚਾਹੀਦਾ ਹੈ। ਇਸ ਨਾਲ ਜੁੜੇ ਹੱਥਾਂ ਪੈਰਾਂ ਦੇ ਪੋਰਸ ਖੁੱਲ੍ਹ ਜਾਣਗੇ ਅਤੇ ਡੈਡ ਸਕਿਨ ਸੈਲ ਵੀ ਠੀਕ ਹੋਣਗੇ। ਤਿੰਨ-ਚਾਰ ਮਿੰਟ ਇਸ ਪਾਣੀ ਨਾਲ ਹੱਥਾਂ ਪੈਰਾਂ ਦੀ ਸਫ਼ਾਈ ਕਰਨ ਤੋਂ ਬਾਅਦ, ਕਿਸੇ ਸਾਫ ਤੌਲੀਏ ਨਾਲ ਹੱਥਾਂ-ਪੈਰਾਂ ਨੂੰ ਪੂੰਝ ਲੈਣਾ ਹੈ। ਦੋਸਤੋ ਫਿਰ ਸ਼ੈਂਪੂ ਵਾਲੇਂ ਤਿਆਰ ਮਿਸ਼ਰਣ ਨੂੰ ਕਿਸੇ ਕੱਪੜੇ ਦੀ ਮਦਦ ਦੇ ਨਾਲ ਹੱਥਾਂ-ਪੈਰਾਂ ਦੀ ਚੰਗੀ ਤਰ੍ਹਾਂ ਮਸਾਜ ਕਰਨੀ ਹੈ।

ਤੁਸੀਂ ਜਦੋਂ ਕੱਪੜੇ ਨਾਲ ਹੱਥਾਂ ਪੈਰਾਂ ਦੀ ਮਸਾਜ਼ ਕਰੋਗੇ, ਤਾਂ ਤੁਸੀਂ ਦੇਖੋਗੇ ਕਿ ਇਸ ਵਿਚ ਬਣਨ ਵਾਲੀ ਝੱਗ ਦੇ ਨਾਲ, ਤੁਹਾਡੇ ਹੱਥਾਂ ਪੈਰਾਂ ਵਿੱਚੋਂ ਸਾਰੀ ਗੰਦਗੀ ਨਿਕਲ ਜਾਵੇਗੀ। ਉਸ ਤੋਂ ਬਾਅਦ ਤੁਸੀਂ 15 ਤੋਂ 20ਮਿੰਟ ਇਸ ਮਿਸ਼ਰਣ ਨੂੰ ਇਸੇ ਤਰ੍ਹਾਂ ਹੱਥਾਂ ਪੈਰਾਂ ਤੇ ਲੱਗਿਆ ਰਹਿਣ ਦੇਣਾਂ ਹੈ।ਉਸ ਤੋਂ ਬਾਅਦ ਤੁਸੀਂ ਸਾਫ ਪਾਣੀ ਨਾਲ ਆਪਣੇ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ। ਤੁਸੀਂ ਇਸ ਸ਼ੈਂਪੂ ਵਾਲੇ ਮਿਸ਼ਰਣ ਦੇ ਵਿੱਚ ਆਪਣੇ ਹੱਥਾਂ ਪੈਰਾਂ ਨੂੰ ਡੁਬੋ ਕੇ ਵੀ ਰੱਖ ਸਕਦੇ ਹੋ। ਉਸ ਤੋਂ ਬਾਅਦ ਆਪਣੇ ਹੱਥਾਂ ਪੈਰਾਂ ਨੂੰ ਪਾਣੀ ਨਾਲ ਸਾਫ ਕਰ ਸਕਦੇ ਹੋ। ਇਸ ਮਿਸ਼ਰਣ ਨੂੰ ਕਰਨ ਦੇ ਨਾਲ ਹਫਤੇ ਦੇ ਵਿੱਚ ਤੁਹਾਡੇ ਹੱਥਾਂ ਪੈਰਾਂ ਵਿਚ ਸ਼ੀਸ਼ੇ ਵਰਗੀ ਚਮਕ ਆ ਜਾਵੇਗੀ

Leave a Reply

Your email address will not be published. Required fields are marked *