ਪੀਲੀਆ ਦਾ ਇਲਾਜ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਪੀਲੀਆ ਇੱਕ ਆਮ ਸਮੱਸਿਆ ਹੈ। ਜੋ ਬੱਚੇ, ਵੱਡੇ ਹਰ ਉਮਰ ਦਾ ਵਿਅਕਤੀ ਹੋ ਸਕਦਾ ਹੈ। ਪੀਲੀਆ ਹੋਣ ਤੇ ਮਰੀਜ਼ ਦੀਆਂ ਅੱਖਾਂ ਅਤੇ ਉਸ ਦੇ ਸਰੀਰ ਵਿੱਚ ਪੀਲਾਪਣ ਦਿਖਣ ਲੱਗਦਾ ਹੈ। ਸਰੀਰ ਵਿਚ ਪੀਲਾਪਨ ਬਿੱਲੀਰੂਬਿਨ ਦੇ ਲੇਵਲ ਦੇ ਵਧਣ ਦੇ ਕਾਰਨ ਹੁੰਦਾ ਹੈ। ਬਿਲੀਰੂਬਿਨ ਸਾਡੇ ਸਰੀਰ ਵਿੱਚ ਉਦੋਂ ਬੰਨਣਾ ਸ਼ੁਰੂ ਹੁੰਦਾ ਹੈ

ਜਦੋਂ ਸਾਡੇ ਸਰੀਰ ਮੌਜ਼ੂਦ ਲਾਲ ਰਕਤ ਕੋਸ਼ਿਕਾਵਾਂ ਟੂੰਟਣ ਲੱਗ ਜਾਂਦੀਆਂ ਹਨ। ਲਿਵਰ ਵਿੱਚ ਸੋਜ ਦੇ ਕਾਰਣ ਬਿਲੀਰੂਬਿਨ ਪੈਦਾ ਹੁੰਦਾ ਹੈ। ਜਿਸ ਕਾਰਨ ਪੀਲੀਆ ਹੋਣ ਦੀ ਸੰਭਾਵਨਾ ਵਧਣ ਲੱਗ ਜਾਂਦੀ ਹੈ। ਪੀਲੀਆ ਹੋਣ ਤੇ ਅਕਸਰ ਲੋਕ ਡਰਦੇ ਹਨ, ਪਰ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਘਰੇਲੂ ਨੁਖ਼ਸਿਆਂ ਦੀ ਮਦਦ ਨਾਲ ਪੀਲੀਏ ਨੂੰ ਠੀਕ ਬਿਲਕੁਲ ਠੀਕ ਕਰ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਪੀਲੀਏ ਦੀ ਸਮੱਸਿਆ ਹੋਣ ਤੇ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ ਅਤੇ ਪੀਲੀਏ ਦੀ ਬਿਮਾਰੀ ਤੋਂ ਬਚਣ ਲਈ ਘਰੇਲੂ ਨੁਸਖੇ।ਕਈ ਲੋਕਾਂ ਦੇ ਵਿੱਚ ਪੀਲੀਏ ਦੀ ਸਮੱਸਿਆ ਦੇ ਦੌਰਾਨ ਲੱਛਣ ਦੇਰ ਵਿਚ ਨਜ਼ਰ ਆਉਂਦੇ ਹਨ, ਜਦੋਂ ਤੱਕ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਲੱਗਦੀ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦੇ ਲੱਛਣਾਂ ਦਾ ਪਤਾ ਲਾਇਆ ਜਾ ਸਕਦਾ ਹੈ।

ਅਤੇ ਇਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕਦਾ ਹੈ। ਪੀਲੀਏ ਦੇ ਲੱਛਣ ਇਹ ਹਨ।ਤੇਜ਼ ਬੁਖਾਰ,ਪੇਟ ਵਿਚ ਦਰਦ,ਸਰੀਰ ਦਾ ਪੀਲਾ ਹੋਣਾ,ਅੱਖਾਂ ਵਿੱਚ ਪੀਲਾਪਣ ਦਿਖਾਈ ਦੇਣਾ,ਸਮਾਣਿਆ ਮੌਸਮ ਵਿੱਚ ਵੀ ਠੰਢ ਲੱਗਣਾ,ਪਿਸ਼ਾਬ ਅਤੇ ਮੱਲ ਦੇ ਰੰਗ ਵੀ ਵਿਚ ਬਦਲਾਅ।

ਅਦਰਕ ਸਿਹਤ ਦੇ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ, ਇਹ ਤਾ ਅਸੀਂ ਸਾਰੇ ਜਾਣਦੇ ਹੀ ਹਾਂ, ਪਰ ਪੀਲੀਏ ਦੇ ਦੌਰਾਨ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਰ ਵਾਰ ਪੀਲੀਏ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਆਪਣੀ ਡਾਇਟ ਵਿੱਚ ਅਦਰਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪੀਲੀਏ ਦੇ ਰੋਗੀਆਂ ਲਈ ਅਦਰਕ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਇਸ ਦੀ ਮਦਦ ਨਾਲ ਉਨ੍ਹਾਂ ਦੇ ਲਿਵਰ ਵਿਚ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਅਤੇ ਸੰਕਰਮਣ ਨੂੰ ਦੂਰ ਕੀਤਾ ਜਾ ਸਕਦਾ ਹੈ। ਅਕਸਰ ਜੋ ਲੋਕ ਅਦਰਕ ਨੂੰ ਸਬਜ਼ੀ ਜਾਂ ਸੂਪ ਦੇ ਨਾਲ ਨਹੀਂ ਖਾ ਸਕਦੇ। ਉਨ੍ਹਾਂ ਨੂੰ ਅਦਰਕ ਨਾਲ ਬਣੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।

ਪੀਲੀਏ ਦੇ ਰੋਗੀਆਂ ਲਈ ਧੁੱਪ ਨੂੰ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜਿਸ ਦੀ ਮੱਦਦ ਨਾਲ ਪੀਲੀਆ ਤੇਜ਼ੀ ਨਾਲ ਠੀਕ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਰ ਵਾਰ ਪੀਲੀਏ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਕੁਝ ਦੇਰ ਤੱਕ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ। ਇਸ ਨਾਲ ਪੀਲੀਏ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ।

ਕਿਸੇ ਵੀ ਬਿਮਾਰੀ ਨਾਲ ਲੜਨ ਅਤੇ ਉਸ ਤੋਂ ਠੀਕ ਹੋਣ ਦੇ ਲਈ ਜ਼ਰੂਰੀ ਹੁੰਦਾ ਹੈ, ਕਿ ਤੁਸੀਂ ਆਪਣੀ ਡਾਈਟ ਵਿਚ ਪੋਸ਼ਕ ਤੱਤਾਂ ਨੂੰ ਸ਼ਾਮਲ ਕਰੋ। ਇਸ ਲਈ ਪੀਲੀਏ ਦੇ ਦੌਰਾਨ ਸਾਡੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸ ਤੋਂ ਬਚਾਅ ਅਤੇ ਇਸ ਨੂੰ ਪੂਰਾ ਕਰਨ ਲਈ ਆਪਣੀ ਡਾਈਟ ਵਿਚ ਭਾਰੀ ਮਾਤਰਾ ਵਿਚ ਵਿਟਾਮਿਨ ਸੀ ਨਾਲ ਭਰਪੂਰ ਪਦਾਰਥਾਂ ਨੂੰ ਸ਼ਾਮਲ ਕਰੋ।

ਤੁਸੀਂ ਆਪਣੀ ਡਾਈਟ ਵਿਚ ਆਂਵਲਾ, ਸੰਤਰਾ ਅਤੇ ਨਿੰਬੂ ਦੇ ਨਾਲ ਹੋਰ ਬਹੁਤ ਸਾਰੀਆਂ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ। ਵਿਟਾਮਿਨ ਸੀ ਦੀ ਮਦਦ ਨਾਲ ਸਾਡੇ ਲਿਵਰ ਨੂੰ ਤੰਦਰੁਸਤ ਰੱਖਣ ਦੇ ਨਾਲ ਉਸ ਵਿੱਚ ਮੌਜੂਦ ਬੈਕਟੀਰੀਆ ਅਤੇ ਗੰਦਗੀ ਨੂੰ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ।

ਬੱਕਰੀ ਦਾ ਦੁੱਧ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੋ ਸਾਡੀਆਂ ਕਈ ਬਿਮਾਰੀਆਂ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਫਾਇਦੇਮੰਦ ਹੁੰਦਾ ਹੈ। ਪੀਲੀਏ ਦੇ ਦੌਰਾਨ ਵੀ ਡਾਕਟਰ ਵੀ ਭੇਡ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਗਾਂ ਦਾ ਦੁੱਧ ਪਚਣ ਵਿਚ ਥੋੜ੍ਹੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਲਈ ਬੱਕਰੀ ਦਾ ਦੁੱਧ ਜ਼ਿਆਦਾ ਫਾਇਦੇਮੰਦ ਅਤੇ ਅਸਰਦਾਰ ਹੁੰਦਾ ਹੈ।

ਬੱਕਰੀ ਦਾ ਦੁੱਧ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਇਹ ਪੀਲੀਆ ਵਰਗੇ ਰੋਗਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਬੱਕਰੀ ਦੇ ਦੁੱਧ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਪੀਲੀਆ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।

ਪੀਲੀਏ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਡਾਈਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਦੇ ਨਾਲ ਦਹੀਂ, ਤ੍ਰਿਫਲਾ, ਗੰਨੇ ਦਾ ਜੂਸ, ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। ਲਿਵਰ ਨੂੰ ਤੰਦਰੁਸਤ ਰੱਖਣ ਲਈ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਆਪਣੇ ਲੀਵਰ ਨੂੰ ਸਹੀ ਤਰੀਕੇ ਦੇ ਖਾਣ ਪਾਣ ਨਾਲ ਹੀ ਤੰਦਰੁਸਤ ਰੱਖ ਸਕਦੇ ਹੋ।

Leave a Reply

Your email address will not be published. Required fields are marked *