ਚਰਬੀ ਜਿਗਰ ਲਈ ਘਰੇਲੂ ਉਪਚਾਰ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜ ਕਲ ਗਲਤ ਖਾਣ ਪੀਣ ਦੇ ਚੱਲਦੇ ਲੋਕਾਂ ਵਿੱਚ ਲੀਵਰ ਸੰਬੰਧੀ ਸਮੱਸਿਆਵਾਂ ਹੋਣਾ ਇੱਕ ਆਮ ਗੱਲ ਹੋ ਗਈ ਹੈ । ਇਨ੍ਹਾਂ ਵਿੱਚੋਂ ਇੱਕ ਹੈ ਫੈਟੀ ਲੀਵਰ ਦੀ ਸਮੱਸਿਆ । ਫੈਟੀ ਲੀਵਰ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਵਿੱਚ ਹੋ ਰਹੀ ਹੈ ।

ਫੈਟੀ ਲੀਵਰ ਬਾਰੇ ਕਿਸੇ ਹੋਰ ਬਿਮਾਰੀ ਦੇ ਟੈਸਟ ਦੇ ਬਹਾਨੇ ਹੀ ਪਤਾ ਚੱਲਦਾ ਹੈ । ਇਸ ਨਾਲ ਲੀਵਰ ਦੀਆਂ ਹੋਰ ਕਈ ਪਰੇਸ਼ਾਨੀਆਂ ਵੀ ਹੋ ਜਾਂਦੀਆਂ ਹਨ । ਫੈਟੀ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਅਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹਾਂ

ਅੱਜ ਅਸੀਂ ਤੁਹਾਨੂੰ ਦੱਸਾਂਗੇ ਫੈਟੀ ਲੀਵਰ ਦੇ ਬਚਾਅ ਲਈ ਘਰੇਲੂ ਨੁਸਖੇ । ਇਨ੍ਹਾਂ ਘਰੇਲੂ ਨੁਸਖਿਆਂ ਨਾਲ ਤੁਸੀਂ ਫੈਟੀ ਲੀਵਰ ਦੀ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ ।ਫੈਟੀ ਲੀਵਰ ਲਈ ਕਰੇਲਾ ਬਹੁਤ ਫਾਇਦੇਮੰਦ ਹੁੰਦਾ ਹੈ । ਕਰੇਲਾ ਲੀਵਰ ਦੇ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਜੇਕਰ ਤੁਹਾਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੈ , ਤਾਂ ਜਲਦੀ ਫਾਇਦਾ ਪਾਉਣ ਦੇ ਲਈ ਰੋਜ਼ਾਨਾ ਸਵੇਰੇ ਕਰੇਲੇ ਦਾ ਜੂਸ ਪੀਓ । ਇਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਸੰਤਰੇ ਅਤੇ ਨਿੰਬੂ ਦੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ । ਜੋ ਲੀਵਰ ਦੀ ਫੈਟ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ।

ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਿਲਾਸ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਪੀਓ , ਜਲਦੀ ਆਰਾਮ ਮਿਲੇਗਾ। ਗ੍ਰੀਨ ਟੀ ਵਿਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ । ਜੋ ਲੀਵਰ ਦੇ ਫੈਟ ਨੂੰ ਘੱਟ ਕਰਨ ਲਈ ਉਪਯੋਗੀ ਹੈ । ਗ੍ਰੀਨ ਟੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ।

ਇਸ ਲਈ ਰੋਜ਼ਾਨਾ ਇੱਕ ਦੋ ਕੱਪ ਗ੍ਰੀਨ ਟੀ ਦੇ ਜ਼ਰੂਰ ਪੀਓ ਅਤੇ ਇਸ ਨਾਲ ਚਮੜੀ ਜਵਾਨ ਰਹਿੰਦੀ ਹੈ। ਫੈਟੀ ਲੀਵਰ ਲਈ ਖਾਣੇ ਵਿਚ ਸਾਬੁਤ ਅਨਾਜ ਜ਼ਰੂਰ ਸ਼ਾਮਿਲ ਕਰੋ । ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਅਤੇ ਪੋਸ਼ਕ ਤੱਤ ਵੀ ਹੁੰਦੇ ਹਨ । ਸਾਬੁਤ ਅਨਾਜ ਫੈਟੀ ਲੀਵਰ ਦੇ ਲਈ ਦਵਾਈ ਦੀ ਤਰ੍ਹਾਂ ਹੁੰਦਾ ਹੈ।

ਇਹ ਬਹੁਤ ਜਲਦੀ ਹਜ਼ਮ ਹੁੰਦਾ ਹੈ ਅਤੇ ਲੀਵਰ ਵਿਚ ਮੌਜੂਦ ਹਾਨੀਕਾਰਕ ਟੋਕਸਿਨ ਨੂੰ ਬਾਹਰ ਕੱਢਦਾ ਹੈ ਜੇਕਰ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੈ , ਤਾਂ ਕੱਚਾ ਟਮਾਟਰ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਜਲਦੀ ਫਾਇਦੇ ਲਈ ਰੋਜ਼ਾਨਾ ਕੱਚੇ ਟਮਾਟਰ ਦਾ ਸੇਵਨ ਕਰੋ।

ਹਲਦੀ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ । ਜੋ ਲੀਵਰ ਦੇ ਸੈਲਸ ਨੂੰ ਡੈਮੇਜ ਹੋਣ ਤੋਂ ਬਚਾਉਂਦੇ ਹਨ । ਆਯੁਰਵੇਦ ਵਿੱਚ ਹਲਦੀ ਦਾ ਇਸਤੇਮਾਲ ਦਵਾਈ ਦੇ ਤੌਰ ਤੇ ਕੀਤਾ ਜਾਂਦਾ ਹੈ । ਇਸ ਨਾਲ ਪਾਚਣ ਤੰਤਰ , ਲੀਵਰ ਅਤੇ ਦਿਲ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ।

ਫੈਟੀ ਲੀਵਰ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਇੱਕ ਗਿਲਾਸ ਕੋਸੇ ਪਾਣੀ ਵਿੱਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ । ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *