ਸਰਦੀਆਂ ਵਿੱਚ ਖੁਸ਼ਕ ਚਮੜੀ ਦਾ ਇਲਾਜ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀਆਂ ਦੇ ਮੌਸਮ ਵਿੱਚ ਚਮੜੀ ਦਾ ਰੁੱਖਾ ਹੋਣਾ ਇਕ ਆਮ ਸਮੱਸਿਆ ਹੈ ਇਹ ਹਰ ਉਮਰ ਦੇ ਇਨਸਾਨ ਨੂੰ ਹੁੰਦੀ ਹੈ। ਇਸ ਮੌਸਮ ਵਿੱਚ ਸਾਡੀ ਚਮੜੀ ਨੂੰ ਇੱਕ ਚੰਗੇ ਮਾਇਸਚੁਰਾਇਜ਼ਰ ਦੀ ਜ਼ਰੂਰਤ ਹੁੰਦੀ ਹੈ ਜੋ ਸਾਡੀ ਚਮੜੀ ਨੂੰ ਹਾਈਡ੍ਰੇਟ ਰੱਖ ਸਕੇ।

ਵੈਸੇ ਤਾਂ ਬਾਜ਼ਾਰ ਵਿੱਚ ਬਹੁਤ ਸਾਰੀਆਂ ਜੈਲ, ਕਰੀਮਾਂ ਅਤੇ ਮਾਇਸਚਰਾਈਜ਼ਰ ਹੁੰਦੇ ਹਨ। ਪਰ ਇਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਹਨ ਅਤੇ ਇਨ੍ਹਾਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ। ਜੇਕਰ ਅਸੀਮ ਚਮੜੀ ਦੇ ਰੁੱਖੇਪਣ ਨੂੰ ਦੂਰ ਕਰਨ ਲਈ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਈਏ, ਤਾਂ ਇਹ ਸਾਡੀ ਚਮੜੀ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।

ਇਨ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਇਨ੍ਹਾਂ ਨਾਲ ਸਾਡੀ ਚਮੜੀ ਤੇ ਨੈਚੁਰਲ ਗਲੋ ਆਉਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ। ਜਿਨ੍ਹਾਂ ਨਾਲ ਅਸੀਂ ਆਪਣੀ ਚਮੜੀ ਦਾ ਰੁਖਾਪਨ ਦੂਰ ਕਰ ਸਕਦੇ ਹਾਂ। ਰੁੱਖੀ ਚਮੜੀ ਨੂੰ ਨਮੀ ਦੇਣ ਦੇ ਲਈ ਨਾਰੀਅਲ ਦਾ ਤੇਲ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਹਰ ਤਰ੍ਹਾਂ ਦੀ ਚਮੜੀ ਲਈ ਠੀਕ ਹੁੰਦਾ ਹੈ। ਇਹ ਸਾਡੀ ਚਮੜੀ ਨੂੰ ਹਾਈਡ੍ਰੇਟ ਕਰਨ ਦੇ ਨਾਲ ਨਾਲ ਉਸ ਵਿੱਚ ਫੈਟ ਦੀ ਮਾਤਰਾ ਨੂੰ ਵਧਾਉਂਦਾ ਹੈ।

ਇਸ ਵਿੱਚ ਈਮੂਲਾਈਟ ਗੁਣ ਹੁੰਦੇ ਹਨ। ਜੋ ਸਾਡੀ ਚਮੜੀ ਨੂੰ ਹਾਈਡਰੇਸ਼ਨ ਦਿੰਦੇ ਹਨ। ਇਸ ਦੀ ਸਰਦੀਆਂ ਦੇ ਮੌਸਮ ਵਿੱਚ ਨਾਰੀਅਲ ਦੇ ਤੇਲ ਦੀ ਮਸਾਜ ਜ਼ਰੂਰ ਕਰੋ। ਵਿਟਾਮਿਨ ਈ ਸੂਰਜਮੁਖੀ ਦੇ ਤੇਲ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਬਹੁਤ ਸਾਰੇ ਕੌਸਮੈਟਿਕਸ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਾਡੀ ਚਮੜੀ ਨੂੰ ਰੁੱਖੀ ਨਹੀਂ ਹੋਣ ਦਿੰਦਾ ਅਤੇ ਨਮੀ ਬਣਾ ਕੇ ਰੱਖਦਾ ਹੈ।

ਇਸ ਲਈ ਅਸੀਂ ਆਪਣੀ ਰੁੱਖੀ ਚਮੜੀ ਨੂੰ ਠੀਕ ਕਰਨ ਲਈ ਸੂਰਜਮੁਖੀ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹਾਂ। ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਓਟਮੀਲ ਇਕ ਪ੍ਰਾਕ੍ਰਿਤਕ ਚੀਜ਼ ਹੈ, ਜਿਸ ਵਿੱਚ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਐਸਿਡ ਚਮੜੀ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਦ ਸਾਡੀ ਚਮੜੀ ਦੇ ਵਿੱਚ ਨਮੀ ਬਣਾ ਕੇ ਰੱਖਦਾ ਹੈ।

ਇਸ ਲਈ ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਰੁੱਖੀ ਰਹਿੰਦੀ ਹੈ। ਤਾਂ ਨਹਾਉਣ ਤੋਂ ਪਹਿਲਾਂ ਚਮੜੀ ਤੇ ਓਟਸ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਲਗਾਓ। ਇਸ ਨਾਲ ਚਮੜੀ ਦਾ ਰੁੱਖਾਪਣ ਦੂਰ ਹੋ ਜਾਵੇਗਾ। ਜਿਨ੍ਹਾਂ ਲੋਕਾਂ ਦੀ ਬਹੁਤ ਜ਼ਿਆਦਾ ਚਮੜੀ ਰੁੱਖੀ ਰਹਿੰਦੀ ਹੈ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੁੱਧ ਪੀਣਾ ਚਾਹੀਦਾ ਹੈ। ਕਿਉਂਕਿ ਇਹ ਸਾਡੀ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਦੋ ਗਿਲਾਸ ਦੁੱਧ ਪੀਂਦੇ ਹੋ, ਤਾਂ ਬਹੁਤ ਜਲਦ ਤੁਹਾਡੀ ਰੁੱਖੀ ਚਮੜੀ ਵਿੱਚ ਫ਼ਰਕ ਦਿਖਣ ਲੱਗੇਗਾ।

ਦੁੱਧ ਸਾਡੀ ਚਮੜੀ ਨੂੰ ਟਾਈਟ ਵੀ ਕਰਦਾ ਹੈ। ਸ਼ਹਿਦ ਸਾਡੀ ਚਮੜੀ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਸਾਡੀ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਫ੍ਰੀ ਰੈਡੀਕਲਜ਼ ਅਤੇ ਡੈਮੇਜ ਹੋਣ ਤੋਂ ਵੀ ਬਚਾਉਂਦਾ ਹੈ। ਸ਼ਹਿਦ ਚ ਐਂਟੀ ਇੰਫਲੀਮੇਂਟਰੀ ਗੁਣ ਵੀ ਹੁੰਦੇ ਹਨ।

ਇਸ ਲਈ ਰੁੱਖੀ ਚਮੜੀ ਠੀਕ ਕਰਨ ਲਈ ਸ਼ਹਿਦ ਜ਼ਰੂਰ ਲਗਾਓ। ਐਲੋਵੇਰਾ ਜੈੱਲ ਨਾਲ ਅਸੀਂ ਆਪਣੀ ਰੁੱਖੀ ਚਮੜੀ ਦਾ ਇਲਾਜ ਕਰ ਸਕਦੇ ਹਾਂ। ਜੇਕਰ ਤੁਹਾਡੇ ਹੱਥ ਪੈਰ ਬਹੁਤ ਜ਼ਿਆਦਾ ਫਟ ਗਏ ਹਨ ਤਾਂ ਐਲੋਵੇਰਾ ਜੈੱਲ ਲਗਾਓ। ਕੁਝ ਹੀ ਦਿਨਾਂ ਵਿਚ ਤੁਹਾਡਾ ਹੱਥ ਪੈਰ ਠੀਕ ਹੋ ਜਾਣਗੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *