ਗੀਤਾ ਦੇ ਇਸ ਸੰਕੇਤਾਂ ਤੋਂ ਜਾਣੋ ਤੁਹਾਡੇ ਘਰ ਵਿੱਚ ਕਿਸ ਦਾ ਹੋਇਆ ਹੈ ਜਨਮ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੀਤਾਂ ਦੇ ਕੁਝ ਸੰਕੇਤਾਂ ਤੋਂ ਤੁਸੀਂ ਜਾਣ ਸੱਕਦੇ ਹੋ ਕਿ ਤੁਹਾਡੇ ਘਰ ਵਿੱਚ ਕਿਸ ਦਾ ਜਨਮ ਹੋਇਆ ਹੈ।

ਦੋਸਤੋ ਭਗਵਤ ਗੀਤਾ ਦੇ ਵਿੱਚ ਬੱਚੇ ਦੇ ਜਨਮ ਨਾਲ ਜੁੜੇ ਕੁਝ ਰਹੱਸ ਦੱਸੇ ਗਏ ਹਨ।ਅਪਣੇ ਪੂਰਬ ਜਨਮ ਵਿੱਚ ਕੀਤੇ ਗਏ ਕਰਮਾਂ ਦੇ ਅਨੁਸਾਰ ਹੀ ਮਨੁੱਖ ਨੂੰ ਸੁੱਖ ਅਤੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਪੂਰਵ ਜਨਮ ਵਿੱਚ ਕੀਤੇ ਗਏ ਕਰਮਾਂ ਦੇ ਅਨੁਸਾਰ ਨਹੀਂ ਅਗਲੇ ਜਨਮ ਵਿਚ ਮਾਤਾ ਪਿਤਾ ਭੈਣ ਭਰਾ ਪਤੀ-ਪਤਨੀ ਪ੍ਰੇਮੀ ਪ੍ਰੇਮਿਕਾ ਦੋਸਤ ਮਿੱਤਰ ਦੁਸ਼ਮਣ ਇਹ ਸਭ ਮਿਲਦੇ ਹਨ। ਅਗਲੇ ਜਨਮ ਵਿੱਚ ਜਾਂ ਤਾਂ ਅਸੀਂ ਇਨ੍ਹਾਂ ਨੂੰ ਕੁਝ ਦੇਣਾ ਹੁੰਦਾ ਹੈ ਜਾਂ ਫਿਰ ਇਨ੍ਹਾਂ ਤੋਂ ਕੁਝ ਲੈਣਾ ਹੁੰਦਾ ਹੈ।

ਪੰਡਿਤ ਅਰੁਣ ਕੁਮਾਰ ਸ਼ਾਸਤਰੀ ਜੀ ਦੱਸਦੇ ਹਨ ਇਸ ਵਿਸ਼ੇ ਦਾ ਸਪਸ਼ਟ ਉਲੇਖ ਸ੍ਰੀ ਮਤ ਭਗਵਤ ਗੀਤਾ ਗਿਆਨ ਦੇ ਵਿੱਚ ਕੀਤਾ ਗਿਆ ਹੈ। ਅਰਜੂਨ ਅਤੇ ਸ਼੍ਰੀ ਕ੍ਰਿਸ਼ਨ ਦੇ ਸੰਵਾਜ ਦੇ ਦੌਰਾਨ ਸ੍ਰੀ ਕ੍ਰਿਸ਼ਨ ਜੀ ਅਰਜੁਨ ਨੂੰ ਕਹਿੰਦੇ ਹਨ ਨਾ ਤਾਂ ਮੈਂ ਕਿਸੇ ਨੂੰ ਦੁੱਖ ਦੇਂਦਾ ਹਾਂ, ਨਾ ਹੀ ਕਿਸੇ ਨੂੰ ਸੁੱਖ ਦਿੰਦਾ ਹਾਂ। ਮਨੁੱਖ ਆਪਣੇ ਪਿਛਲੇ ਜਨਮ ਵਿਚ ਕੀਤੇ ਗਏ ਕਰਮਾਂ ਦੇ ਆਧਾਰ ਤੇ ਸੁੱਖ ਅਤੇ ਦੁੱਖ ਨੂੰ ਭੋਗਦਾ ਹੈ।

ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਨਮ ਲੈਣ ਸਮੇਂ ਸਾਡਾ ਕੋਈ ਪਿਛਲੇ ਜਨਮ ਦਾ ਸਾਕ ਸਬੰਧੀ ਜਨਮ ਲੈਂਦਾ ਹੈ। ਪਰ ਜਨਮ ਦੇ ਲਈ ਸਾਸਤਰਾਂ ਦੇ ਵਿੱਚ ਵਿਭਿੰਨ ਪ੍ਰਕਾਰ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਸ਼ਾਸਤਰੀ ਜੀ ਦੇ ਅਨੁਸਾਰ ਜਨਮ ਲੈ ਕੇ ਚਾਰ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਿਤ ਹਨ। ਗੀਤਾਂ ਦੇ ਵਿਚ ਵੀ ਇਸ ਦਾ ਉਲੇਖ ਮਿਲਦਾ ਹੈ। ਪੂਰਬ ਜਨਮ ਦਾ ਐਸਾ ਕੋਈ ਜੀਵ ਜਿਸ ਤੋਂ ਤੁਸੀਂ ਕਦੇ ਕਰਜਾ ਲੀਤਾ ਹੋਵੇ, ਜਾਂ ਫਿਰ ਉਸ ਦਾ ਕਿਸੇ ਵੀ ਤਰ੍ਹਾਂ ਨਾਲ ਧਨ ਨਸ਼ਟ ਕੀਤਾ ਹੋਵੇ

ਉਹ ਵਿਅਕਤੀ ਤੁਹਾਡੇ ਘਰ ਵਿੱਚ ਸੰਤਾਂਨ ਦੇ ਰੂਪ ਵਿਚ ਜਨਮ ਲੈਂਦਾ ਹੈ। ‌ਉਹ ਵਿਅਕਤੀ ਤੁਹਾਡੇ ਧਨ ਨੂੰ ਰੋਗੀ ਬਣ ਕੇ ਜਾਂ ਫਿਰ ਬੇਕਾਰ ਦੇ ਕੰਮਾਂ ਵਿੱਚ ਉਦੋਂ ਤੱਕ ਨਸ਼ਟ ਕਰਵਾਉਦਾ ਰਹਿੰਦਾ ਹੈ, ਜਦੋਂ ਤੱਕ ਉਸ ਵਿਅਕਤੀ ਦਾ ਪਿਛਲੇ ਜਨਮ ਦਾ ਹਿਸਾਬ ਪੂਰਾ ਨਹੀਂ ਹੋ ਜਾਂਦਾ। ਇਸ ਨੂੰ ਰਿਣਾਨੂਬੰਧ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸ਼ਤਰੂ ਪੁਤਰ ਆਉਂਦੇ ਹਨ, ਤੁਹਾਡਾ ਪਿੱਛਲੇ ਜਨਮ ਦਾ ਕੋਈ ਦੁਸ਼ਮਣ ਤੁਹਾਡੇ ਘਰ ਵਿਚ ਸੰਤਾਂਨ ਦੇ ਰੂਪ ਵਿੱਚ ਜਨਮ ਲੈਂਦਾ ਹੈ।

ਵੱਡਾ ਹੋਣ ਤੇ ਆਪਣੇ ਮਾਤਾ-ਪਿਤਾ ਨਾਲ ਮਾਰ ਕੁਟਾਈ,ਝਗੜਾ ਕਰਦਾ ਹੈ, ਉਹ ਆਪਣੇ ਮਾਂ-ਪਿਉ ਨੂੰ ਸਾਰੀ ਉਮਰ ਸਤਾਉਂਦਾ ਰਹਿੰਦਾ ਹੈ। ਹਮੇਸ਼ਾ ਆਪਣੇ ਮਾਤਾ-ਪਿਤਾ ਨਾਲ ਕੌੜਾ ਬੋਲਦਾ ਹੈ, ਉਨ੍ਹਾਂ ਦੀ ਬੇਇਜਤੀ ਕਰਦਾ ਹੈ। ਆਪਣੇ ਮਾਤਾ ਪਿਤਾ ਨੂੰ ਦੁੱਖੀ ਦੇਖ ਕੇ ਖੁਸ਼ ਹੁੰਦਾ ਹੈ। ਇਸ ਤੋਂ ਬਾਅਦ ਉਦਾਸੀਨ ਪੁੱਤਰ ਆਉਂਦੇ ਹਨ। ਇਹੋ ਜਿਹੀ ਸੰਤਾਨ ਨਾ ਤਾਂ ਆਪਣੇ ਮਾਂ-ਪਿਓ ਦੀ ਸੇਵਾ ਕਰਦੀ ਹੈ, ਨਾ ਹੀ ਆਪਣੇ ਮਾਤਾ ਪਿਤਾ ਨੂੰ ਕਿਸੇ ਕਿਸਮ ਦਾ ਸੁੱਖ ਦਿੰਦੀ ਹੈ।

ਇਹੋ ਜਿਹੀ ਸੰਤਾਨ ਆਪਣੇ ਮਾਤਾ ਪਿਤਾ ਨੂੰ ਉਨ੍ਹਾਂ ਦੇ ਹਾਲ ਤੇ ਮਰਨ ਲਈ ਛੱਡ ਦਿੰਦੀ ਹੈ। ਵਿਆਹ ਹੋਣ ਤੋਂ ਬਾਅਦ ਇਹੋ ਜਿਹੀ ਸੰਤਾਨ ਆਪਣੇ ਮਾਤਾ-ਪਿਤਾ ਤੋਂ ਅਲੱਗ ਹੋ ਜਾਂਦੀ ਹੈ। ਇਸ ਤੋਂ ਬਾਅਦ ਆਉਂਦੇ ਹਨ ਸੇਵਕ ਪੁੱਤਰ। ਜਦੋਂ ਪਿਛਲੇ ਜਨਮ ਵਿੱਚ ਤੁਸੀ ਕਿਸੇ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੋਈ ਹੁੰਦੀ ਹੈ, ਤਾਂ ਉਹ ਤੁਹਾਡੇ ਦੁਆਰਾ ਕੀਤੀ ਗਈ ਸੇਵਾ ਦਾ ਕਰਜਾ ਉਤਾਰਨ ਲਈ ਤੁਹਾਡੇ ਘਰ ਵਿਚ ਪੁੱਤਰ ਜਾਂ ਪੁੱਤਰੀ ਦੇ ਰੂਪ ਵਿੱਚ ਜਨਮ ਲੈਂਦਾ ਹੈ।

ਇਹੋ ਜਿਹੇ ਪੁੱਤਰ ਜਾਂ ਪੁੱਤਰੀ ਆਪਣੇ ਮਾਤਾ ਪਿਤਾ ਦੀ ਖ਼ੂਬ ਸੇਵਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜੋ ਬੋਵੋਗੇ ਉਹੀ ਖਾਵੋਗੇ। ਜਦੋਂ ਤੁਸੀਂ ਜਵਾਨੀ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੋ, ਤਾਂ ਬੁਢਾਪੇ ਦੇ ਵਿੱਚ ਤੁਹਾਡੀ ਸੰਤਾਨ ਤੁਹਾਡੀ ਸੇਵਾ ਕਰਦੀ ਹੈ। ਨਹੀਂ ਤਾਂ ਬੁਢਾਪੇ ਵਿੱਚ ਤੁਹਾਨੂੰ ਕੋਈ ਪਾਣੀ ਪਿਲਾਉਣ ਵਾਲਾ ਵੀ ਨਹੀਂ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਗਾਂ ਦੀ ਨਿਰਸੁਆਰਥ ਭਾਵਨਾ ਦੇ ਨਾਲ ਸੇਵਾ ਕਰਦੇ ਹੋ, ਤਾਂ ਉਹ ਜੀਵ ਵੀ ਤੁਹਾਡੇ ਘਰ ਪੁੱਤਰ ਜਾਂ ਪੁੱਤਰੀ ਦੇ ਰੂਪ ਵਿੱਚ ਜਨਮ ਲੈ ਸਕਦਾ ਹੈ।

ਜੇਕਰ ਤੁਸੀਂ ਕਿਸੇ ਗਾਂ ਨੂੰ ਸੁਆਰਥ ਦੇ ਰੂਪ ਵਿੱਚ ਪਾਲਦੇ ਹੋ ਜਦੋਂ ਤੱਕ ਉਹ ਦੁੱਧ ਦਿੰਦੀ ਹੈ ਉਸ ਨੂੰ ਆਪਣੇ ਘਰ ਵਿੱਚ ਰੱਖਦੇ ਹੋ, ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਉਸ ਨੂੰ ਕੱਢ ਦਿੰਦੇ ਹੋ, ਇਹੋ ਜਿਹਾ ਜੀਵ ਰਿਣਾਨੂਬੰਧ ਦੇ ਰੂਪ ਵਿੱਚ ਤੁਹਾਡੇ ਘਰ ਵਿੱਚ ਜਨਮ ਲੈਂਦਾ ਹੈ। ਜਦੋ ਤੁਸੀ ਆਪਣੀ ਜਿੰਦਗੀ ਵਿੱਚ ਕਿਸੇ ਜੀਵ ਨੂੰ ਬਿਨਾਂ ਕਿਸੇ ਗੱਲ ਤੋਂ ਸਤਾਇਆ ਹੁੰਦਾ ਹੈ, ਤਾਂ ਉਹ ਤੁਹਾਡੇ ਘਰ ਵਿਚ ਦੁਸ਼ਮਣ ਦੇ ਰੂਪ ਵਿੱਚ ਜਨਮ ਲੈਂਦਾ ਹੈ।

ਇਸ ਤਰ੍ਹਾਂ ਉਹ ਜੀਵ ਤੁਹਾਡੇ ਘਰ ਵਿੱਚ ਜਨਮ ਲੈ ਕੇ ਆਪਣਾ ਬਦਲਾ ਲੈਂਦਾ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ। ਪੰਡਿਤ ਅਰੁਣ ਕੁਮਾਰ ਸ਼ਾਸਤਰੀ ਜੀ ਦੱਸਦੇ ਹਨ ਕਿ ਜਿੰਦਗੀ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ। ਇਹ ਪ੍ਰਕਿਰਤੀ ਦਾ ਨਿਯਮ ਹੈ ।ਅੱਜ ਤੁਸੀਂ ਜੋ ਵੀ ਕਿਸੇ ਨਾਲ ਕਰਦੇ ਹੋ

ਉਹ ਤੁਹਾਨੂੰ ਇਸੇ ਜਨਮ ਵਿੱਚ ਜਾਂ ਫਿਰ ਅਗਲੇ ਜਨਮ ਦੇ ਵਿਚ ਕਰਜ਼ੇ ਦੇ ਰੂਪ ਵਿੱਚ ਸੌ ਗੁਣਾਂ ਕਰਕੇ ਵਾਪਸ ਕਰਨਾ ਪੈਂਦਾ ਹੈ। ਜੇਕਰ ਤੁਸੀਂ ਕਿਸੇ ਨੂੰ ਇੱਕ ਰੁਪਈਆ ਦਿੰਦੇ ਹੋ ਤਾਂ ਸਮਝ ਲਵੋ ਤੁਹਾਡੇ ਖਾਤੇ ਵਿਚ ਸੌ ਰੁਪਏ ਜਮਾਂ ਹੋ ਗਏ ਹਨ। ਜੇਕਰ ਤੁਸੀਂ ਕਿਸੇ ਤੋਂ ਇਕ ਰੁਪਇਆ ਲੈ ਲੈਂਦੇ ਹੋ, ਤਾਂ ਸਮਝ ਲਓ ਤੁਹਾਡੀ ਜਮਾਂ ਪੂੰਜੀ ਵਿਚੋਂ ਸੌ ਰੁਪਿਆ ਨਿਕਲ ਚੁੱਕਿਆ ਹੈ।

Leave a Reply

Your email address will not be published. Required fields are marked *