ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਵਾਸਤੂ ਸ਼ਾਸਤਰ ਦਾ ਹੈ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਜੇਕਰ ਘਰ ਦਾ ਵਾਸਤੂ ਸਹੀ ਨਹੀਂ ਹੈ ਤਾਂ ਹਰ ਇਕ ਕੰਮ ਵਿਚ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਤੁਸੀਂ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਕੋਈ ਵਿਅਕਤੀ ਮਿੱਟੀ ਨੂੰ ਛੂੰਹਦਾ ਹੈ ਤਾਂ ਉਹ ਵੀ ਸੋਨਾ ਬਣ ਜਾਂਦਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਘਰ ਦਾ ਵਾਸਤੂ ਚੰਗਾ ਹੈ ਤਾਂ ਤੁਸੀਂ ਜਿਥੇ ਮਰਜੀ ਚਲੇ ਜਾਵੋ ਤੁਹਾਡੇ ਨਾਲ ਸਭ ਕੁਝ ਚੰਗਾ ਹੀ ਹੋਵੇਗਾ। ਦੂਜੇ ਪਾਸੇ ਜੇਕਰ ਤੁਹਾਡੇ ਘਰ ਦਾ ਵਸਤੂ ਸਹੀ ਨਹੀਂ ਹੈ ਤਾਂ ਤੁਸੀਂ ਜੇਕਰ ਸੋਨੇ ਨੂੰ ਵੀ ਛੂਹੋਗੇ ਤਾਂ ਉਹ ਵੀ ਮਿੱਟੀ ਬਣ ਜਾਵੇਗਾ। ਕੋਈ ਵੀ ਪ੍ਰਸਥਿਤੀ ਅਜਿਹੇ ਵਿਅਕਤੀ ਲਈ ਵਿਪਰੀਤ ਹੋ ਜਾਂਦੀ ਹੈ।
ਉਹ ਵਿਅਕਤੀ ਜਿਹੜਾ ਵੀ ਕੰਮ ਕਰੇਗਾ ਉਸ ਦੇ ਵਿਚ ਉਸ ਨੂੰ ਬਰਬਾਦੀ ਹਾਸਲ ਹੋਵੇਗੀ। ਵਸਤੂ ਦਾ ਅਰੰਭਕ ਸਥਾਨ ਘਰ ਦੇ ਮੁੱਖ ਦੁਆਰ ਨੂੰ ਮੰਨਿਆ ਜਾਂਦਾ ਹੈ। ਘਰ ਵਿਚ ਨਕਾਰਾਤਮਕ ਅਤੇ ਸਕਾਰਾਤਮਕ ਸ਼ਕਤੀਆਂ ਘਰ ਦੇ ਮੁੱਖ ਦੁਆਰ ਤੋਂ ਹੀ ਘਰ ਦੇ ਅੰਦਰ ਪ੍ਰਵੇਸ਼ ਕਰਦੀਆਂ ਹਨ।
ਜੇਕਰ ਤੁਹਾਡੇ ਘਰ ਦਾ ਵਾਸਤੂ ਸਹੀ ਹੈ ਤਾਂ ਨਕਾਰਾਤਮਕ ਸ਼ਕਤੀ ਘਰ ਵਿੱਚ ਪ੍ਰਵੇਸ਼ ਨਹੀਂ ਕਰ ਪਾਉਂਦੀ। ਉਹ ਤੁਹਾਡੇ ਘਰ ਦੇ ਮੁੱਖ ਦੁਆਰ ਤੋਂ ਹੀ ਵਾਪਸ ਚਲੀ ਜਾਂਦੀ ਹੈ। ਇਸ ਕਰਕੇ ਘਰ ਦੇ ਮੁੱਖ ਦੁਆਰ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
ਸ੍ਰੀ ਗਣੇਸ਼ ਜੀ ਦਾ ਚਾਂਦੀ ਜਾਂ ਤਾਂਬੇ ਦਾ ਬਣਿਆ ਹੋਇਆ ਯੰਤਰ ਘਰ ਦੇ ਮੁੱਖ ਦੁਆਰ ਉੱਤੇ ਜਰੂਰ ਟੰਗਣਾ ਚਾਹੀਦਾ ਹੈ ਕਿਉਕਿ ਯੰਤਰ ਦੇ ਵਿਚ ਦੇਵੀ ਦੇਵਤਿਆਂ ਦੇ ਪ੍ਰਾਣ ਵੱਸਦੇ ਹਨ। ਇਸ ਤਰ੍ਹਾਂ ਕਰਨ ਨਾਲ ਘਰ ਵਿਚ ਵਾਸਤੂ ਦੋਸ਼ ਨਹੀਂ ਲੱਗਦਾ ਹੈ। ਤੁਹਾਡਾ ਘਰ ਹਮੇਸ਼ਾ ਅੰਨ ਧੰਨ ਨਾਲ ਭਰਿਆ ਰਹਿੰਦਾ ਹੈ।
ਧਰਮ ਸ਼ਾਸਤਰ ਅਤੇ ਤੰਤਰ ਸ਼ਾਸਤਰ ਵਿੱਚ ਇਸ ਤਰਾਂ ਦੱਸਿਆ ਜਾਂਦਾ ਹੈ ਕਿ ਘਰ ਦੇ ਮੁੱਖ ਦੁਆਰ ਨੂੰ ਸਹੀ ਰੱਖਣ ਦੇ ਲਈ ਘਰ ਦੇ ਮੁੱਖ ਤੌਰ ਉੱਤੇ ਕੌੜੀ ਦੀ ਮਾਲਾ ਬਣਾ ਕੇ ਟੰਗਣੀ ਚਾਹੀਦੀ ਹੈ। ਇਸ ਨਾਲ ਘਰ ਵਿੱਚ ਅਲਕਸ਼ਮੀ ਪ੍ਰਵੇਸ਼ ਨਹੀਂ ਕਰ ਪਾਉਂਦੀ ਅਤੇ ਘਰ ਦਾ ਵਾਤਾਵਰਣ ਸਕਾਰਾਤਮਕ ਬਣਿਆ ਰਹਿੰਦਾ ਹੈ।
ਧਨ ਵਿਚ ਵਾਧਾ ਕਰਨ ਲਈ ਵਪਾਰ ਵਿੱਚ ਵਾਧਾ ਕਰਨ ਲਈ ਅਧਿਆਤਮਕ ਉੱਨਤੀ ਕਰਨ ਦੇ ਲਈ ਆਪਣੀ ਕੰਮ ਵਾਲੀ ਜਗਾ ਤੇ ਦੇਵੀ ਦੇਵਤਿਆਂ ਦੇ ਪਾਏ ਹੋਏ ਕੱਪੜੇ, ਜਾਂ ਫਿਰ ਦੇਵੀ ਦੇਵਤਿਆਂ ਦੇ ਸ਼ਸਤਰਾਂ ਨੂੰ ਆਪਣੀ ਕੰਮ ਵਾਲੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ।
ਇਨ੍ਹਾਂ ਨੂੰ ਤੁਸੀਂ ਤਾਂਬੇ ਦੇ ਲੋਟੇ ਵਿਚ ਲਾਲ ਕੱਪੜੇ ਨਾਲ ਬੰਨ੍ਹ ਕੇ ਰੱਖ ਸਕਦੇ ਹੋ। ਇਸ ਤਰਾਂ ਤੁਸੀ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਹੋ ਇਸ ਨਾਲ ਘਰ ਦਾ ਵਾਸਤੂ ਚੰਗਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਵਿਚੋਂ ਕੋਈ ਵੀ ਉਪਾਅ ਕਰ ਸਕਦੇ ਹੋ