ਸ਼ਨੀਵਾਰ ਨੂੰ ਭੁੱਲਕੇ ਵੀ ਨਾ ਕਰਨਾ ਇਹਨਾਂ ਚੀਜਾਂ ਦੀ ਖਰੀਦਾਰੀ, ਹੁੰਦਾ ਹੈ ਪੈਸਾ ਅਤੇ ਉਮਰ ਦਾ ਨੁਕਸਾਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਨੀਵਾਰ ਦੇ ਦਿਨ ਕਿਹੜੀਆਂ ਚੀਜ਼ਾਂ ਦੀ ਖ਼ਰੀਦਦਾਰੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਮਰ ਅਤੇ ਧੰਨ ਦੀ ਹਾਨੀ ਹੁੰਦੀ ਹੈ। ਸ਼ਨੀਵਾਰ ਦੇ ਦਿਨ ਕੁਝ ਚੀਜ਼ਾਂ ਦਾ ਦਿਖਣਾ ਸ਼ੁਭ ਮੰਨਿਆ ਜਾਂਦਾ ਹੈ

ਜਦੋਂ ਉਹ ਚੀਜ਼ਾਂ ਨਜ਼ਰ ਆਉਂਦੀਆਂ ਹਨ ਨਾਲ ਦੀ ਨਾਲ ਕੋਈ ਕੰਮ ਕਰਨੇ ਚਾਹੀਦੇ ਹਨ। ਦੋਸਤੋ ਸ਼ਨੀਵਾਰ ਦਾ ਦਿਨ ਸ਼ਨੀ ਦੇਵਤਾ ਦੇ ਨਾਲ ਸਮਰਪਿਤ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਨੇ ਸ਼ਨੀ ਦੇਵਤਾ ਨੂੰ ਖੁਸ਼ ਕਰ ਦਿੱਤਾ ਉਸ ਨੂੰ ਜ਼ਿੰਦਗੀ ਵਿਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ।

ਉਹ ਸੁਆਸਥ ਅਤੇ ਲੰਬੀ ਉਮਰ ਬਤੀਤ ਕਰਦਾ ਹੈ। ਇਸ ਤੋਂ ਇਲਾਵਾ ਉਸ ਦੇ ਕੋਲ ਕਦੇ ਵੀ ਧਨ ਦੀ ਕਮੀ ਵੀ ਨਹੀਂ ਹੁੰਦੀ। ਦੋਸਤੋ ਜੇਕਰ ਸ਼ਨੀ ਦੇਵਤਾ ਕਿਸੇ ਤੋਂ ਨਰਾਜ਼ ਹੋ ਜਾਂਦੇ ਹਨ ਤਾਂ ਉਹ ਵਿਅਕਤੀ ਦੀ ਬੁੱਧੀ ਭ੍ਰਿਸ਼ਟ ਕਰਦੇ ਹਨ ਵਿਅਕਤੀ ਜਾਣੇ ਅਣਜਾਣੇ ਵਿੱਚ ਹੀਂ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ।

ਸਨੀ ਦੇਵਤੲ ਨੂੰ ਕੁਝ ਚੀਜ਼ਾਂ ਖੁਸ਼ ਕਰਦੀਆਂ ਹਨ ਅਤੇ ਕੁਝ ਕੰਮਾਂ ਦੇ ਨਾਲ ਉਹ ਨਰਾਜ ਵੀ ਹੋ ਜਾਂਦੇ ਹਨ। ਜੇਕਰ ਤੁਸੀਂ ਗਰੀਬ ਵਿਅਕਤੀਆਂ ਦਾ ਧਿਆਨ ਰੱਖਦੇ ਹੋ, ਉਨ੍ਹਾਂ ਦੀ ਮਦਦ ਕਰਦੇ ਹੋ ਉਨ੍ਹਾਂ ਨੂੰ ਭੋਜਨ ਖਵਾਉਂਦੇ ਹੋ, ਤਾਂ ਸ਼ਨੀ ਦੇਵਤਾ ਖੁਸ਼ ਹੁੰਦੇ ਹਨ।

ਦੋਸਤੋ ਸ਼ਨੀਵਾਰ ਦੇ ਦਿਨ ਪੀਪਲ ਦੇ ਪੇੜ ਨੂੰ ਦੁੱਧ ਅਤੇ ਜਲ ਚੜ੍ਹਾਉਣ ਦੇ ਨਾਲ, ਤੇਲ ਦਾ ਦੀਪਕ ਜਗਾਉਂਣ ਦੇ ਨਾਲ ਵੀ ਸ਼ਨੀ ਦੇਵਤਾ ਖੁਸ਼ ਹੁੰਦੇ ਹਨ। ਇਸਦੇ ਉਲਟ ਗ਼ਰੀਬਾਂ ਨੂੰ ਦਬਾਉਣ ਵਾਲੇ ਅਤੇ ਆਪਣੇ ਤੋਂ ਕਮਜੋਰ ਵਿਅਕਤੀਆਂ ਨੂੰ ਨੀਚਾ ਦਿਖਾਉਣ ਵਾਲੇ ਲੋਕਾਂ ਦੇ ਨਾਲ, ਸ਼ਨੀ ਦੇਵਤਾ ਨਰਾਜ਼ ਹੋ ਜਾਂਦੇ ਹਨ ਅਤੇ ਆਪਣਾ ਗੁੱਸਾ ਦਿਖਾਉਂਦੇ ਹਨ।

ਸ਼ਨੀਵਾਰ ਦੇ ਦਿਨ ਕੁਝ ਚੀਜਾਂ ਨਹੀਂ ਖਰੀਦਣੀਆਂ ਚਾਹੀਦੀਆਂ ।ਸ਼ਨੀ ਦੇਵਤਾ ਦੇ ਗੁੱਸੇ ਤੋਂ ਬਚਣ ਦੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਸ਼ਨੀਵਾਰ ਦੇ ਦਿਨ ਕਿਹੜੀਆਂ ਚੀਜ਼ਾਂ ਦੀ ਖ਼ਰੀਦਦਾਰੀ ਨਹੀਂ ਕਰਨੀ ਚਾਹੀਦੀ।

ਦੋਸਤੋ ਸ਼ਨੀਵਾਰ ਦੇ ਦਿਨ ਤੇਲ ਦੀ ਖ਼ਰੀਦਦਾਰੀ ਨਹੀਂ ਕਰਨੀ ਚਾਹੀਦੀ। ਤੇਲ ਦੀ ਖਰੀਦਦਾਰੀ ਸ਼ਨੀਵਾਰ ਦੇ ਦਿਨ ਕਰਨ ਦੇ ਨਾਲ ਇਹ ਪਰਿਵਾਰ ਦੇ ਵਿੱਚ ਦੁੱਖ ਕਸ਼ਟ ਰੋਗ ਲੈ ਕੇ ਆਉਂਦੀ ਹੈ। ਸ਼ਨੀਵਾਰ ਦੇ ਦਿਨ ਲੋਹੇ ਦੀਆਂ ਚੀਜ਼ਾਂ ਵੀ ਨਹੀਂ ਖਰੀਦਣੀਆਂ ਚਾਹੀਦੀਆਂ।

ਇਸ ਨਾਲ ਵੀ ਸ਼ਨੀ ਦੇਵਤਾ ਨਰਾਜ ਹੋ ਜਾਂਦੇ ਹਨ। ਇਸ ਦਿਨ ਕੋਇਲੇ ਦੀ ਖਰੀਦਦਾਰੀ ਵੀ ਨਹੀਂ ਕਰਨੀ ਚਾਹੀਦੀ ।ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਇਧਨ ਨਹੀਂ ਲਿਆਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਬੁਰਾ ਸਮਾਂ ਸ਼ੁਰੂ ਹੋ ਜਾਂਦਾ ਹੈ।

ਦੋਸਤੋ ਸ਼ਨੀਵਾਰ ਦੇ ਦਿਨ ਚਮੜੇ ਦੀ ਕੋਈ ਵੀ ਚੀਜ਼ ਜਿਵੇਂ ਜੁੱਤੇ ਚੱਪਲ ਬੈਲਟ, ਦੀ ਖਰੀਦਦਾਰੀ ਵੀ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਫਲਤਾ ਦੇ ਵਿਚ ਰੁਕਾਵਟ ਆ ਸਕਦੀ ਹੈ। ਸ਼ਨੀਵਾਰ ਦੇ ਦਿਨ ਝਾੜੂ ਖਰੀਦਣ ਦੇ ਨਾਲ ਘਰ ਵਿੱਚ ਆਰਥਿਕ ਹਾਨੀ ਹੁੰਦੀ ਹੈ।

ਸ਼ਨੀਵਾਰ ਦੇ ਦਿਨ ਕਾਲੇ ਤਿਲ ਵੀ ਨਹੀਂ ਖਰੀਦਣੇ ਚਾਹੀਦੇ। ਸ਼ਨੀਵਾਰ ਦੇ ਦਿਨ ਨਮਕ ਵੀ ਨਹੀਂ ਖਰੀਦਣਾ ਚਾਹੀਦਾ ।ਇਸ ਤਰ੍ਹਾਂ ਕਰਨ ਨਾਲ ਇਹ ਘਰ ਵਿਚ ਬਿਮਾਰੀ ਲਿਆ ਸਕਦਾ ਹੈ। ਇਸ ਨਾਲ ਕਰਜ਼ਾ ਵੀ ਵੱਧਦਾ ਹੈ। ਸ਼ਨੀਵਾਰ ਦੇ ਦਿਨ ਸਿਆਹੀ ਵੀ ਨਹੀਂ ਖਰੀਦਣੀ ਚਾਹੀਦੀ ।ਇਹ ਤੁਹਾਡੀ ਜ਼ਿੰਦਗੀ ਵਿੱਚ ਕਲੰਕ ਲਿਆਉਂਦੀ ਹੈ।

ਸ਼ਨੀਵਾਰ ਦੇ ਦਿਨ ਕੁਝ ਚੀਜ਼ਾਂ ਦਾ ਦਿਖਣਾ ਸ਼ੁਭ ਮੰਨਿਆ ਜਾਂਦਾ ਹੈ। ਸ਼ਨੀਵਾਰ ਦੇ ਦਿਨ ਜੇਕਰ ਤੁਹਾਨੂੰ ਕੋਈ ਗਰੀਬ ਵਿਅਕਤੀ ਜਾਂ ਫਿਰ ਭਿਖਾਰੀ ਦਿਖਾਈ ਦਿੰਦਾ ਹੈ ਤਾਂ ਇਹ ਚੰਗਾ ਮੰਨਿਆ ਜਾਂਦਾ ਹੈ। ਤੁਹਾਨੂੰ ਇਨ੍ਹਾਂ ਨੂੰ ਜ਼ਰੂਰ ਦਾਨ ਦੇਣਾ ਚਾਹੀਦਾ ਹੈ ।ਇਸ ਤਰ੍ਹਾਂ ਕਰਨ ਨਾਲ ਸ਼ਨੀ ਦੇਵਤਾ ਖੁਸ਼ ਹੁੰਦੇ ਹਨ। ਇਸ ਦਿਨ ਗਰੀਬਾਂ ਦਾ ਨਿਰਾਦਰ ਕਰਨ ਦੇ ਨਾਲ ਸ਼ਨੀ ਦੇਵਤਾ ਨਰਾਜ਼ ਹੋ ਜਾਂਦੇ ਹਨ।

ਜੇਕਰ ਸ਼ਨੀਵਾਰ ਦੇ ਦਿਨ ਕੋਈ ਤੁਹਾਨੂੰ ਸਫ਼ਾਈ ਕਰਮਚਾਰੀ ਦਿਖਾਈ ਦੇਂਦਾ ਹੈ, ਉਹਨਾਂ ਨੂੰ ਕੁਝ ਪੈਸੇ ਅਤੇ ਕਾਲੇ ਰੰਗ ਦੇ ਕੱਪੜੇ ਦਾਨ ਵਿੱਚ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਸ਼ਨੀ ਦੇਵਤਾ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ।

ਜੇਕਰ ਸ਼ਨੀਵਾਰ ਦੇ ਦਿਨ ਕੋਈ ਕਾਲਾ ਕੁੱਤਾ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਇਹ ਭੀ ਸ਼ੁਭ ਮੰਨਿਆ ਜਾਂਦਾ ਹੈ ।ਕੁੱਤੇ ਨੁੰ ਸ਼ਨੀ ਦੇਵਤਾ ਦਾ ਵਾਹਣ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਸ਼ਨੀਵਾਰ ਦੇ ਦਿਨ ਕਾਲਾ ਕੁੱਤਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਘਿਉ ਲੱਗੀ ਹੋਈ ਰੋਟੀ, ਬਿਸਕੁਟ ਵਗੈਰਾ ਖਵਾ ਦੇਣੇ ਚਾਹੀਦੇ ਹਨ।

Leave a Reply

Your email address will not be published. Required fields are marked *