ਜੋਤੀਸ਼ ਸ਼ਾਸਤਰ ਦੇ ਅਨੁਸਾਰ ਇਸ 4 ਰਾਸ਼ੀਆਂ ਦੇ ਲੋਕ ਹੁੰਦੇ ਹਨ ਬੇਹੱਦ ਸ਼ਰਮੀਲੇ ! ਕਿਤੇ ਤੁਸੀ ਤਾਂ ਇਹਨਾਂ ਵਿਚੋਂ ਨਹੀ ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਚਾਰ ਇਹੋ ਜਿਹੀ ਰਾਸ਼ੀਆਂ ਬਾਰੇ ਦੱਸਾਂਗੇ ਜੋ ਕਿ ਬਹੁਤ ਜ਼ਿਆਦਾ ਸ਼ਰਮੀਲੀ ਮੰਨੀਆਂ ਜਾਂਦੀਆਂ ਹਨ ‌

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਇਕ ਵਿਅਕਤੀ ਦਾ ਸੁਭਾਅ ਅਲੱਗ ਅਲੱਗ ਹੁੰਦਾ ਹੈ ਕੁਝ ਲੋਕ ਬੇਝਿਜਕ ਹੋ ਕੇ ਆਪਣੀ ਗੱਲ ਨੂੰ ਸਾਹਮਣੇ ਵਾਲੇ ਕੋਲ ਕਰ ਦਿੰਦੇ ਹਨ। ਸਾਹਮਣੇ ਵਾਲਾ ਉਨ੍ਹਾਂ ਬਾਰੇ ਕੀ ਸੋਚੇਗਾ ਇਸ ਗੱਲ ਦਾ ਉਨ੍ਹਾਂ ਨੂੰ ਕੋਈ ਵੀ ਅਸਰ ਨਹੀਂ ਪੈਂਦਾ ਹੈ। ਜਦੋਂ ਕਿ ਕੁਝ ਲੋਕ ਬਹੁਤ ਜ਼ਿਆਦਾ ਸ਼ਰਮੀਲੇ ਹੁੰਦੇ ਹਨ।

ਇਹੋ ਜਹੇ ਲੋਕ ਜਲਦੀ ਨਾਲ ਆਪਣੀਆਂ ਗੱਲਾਂ ਨੂੰ ਦੂਸਰੇ ਲੋਕਾਂ ਨਾਲ ਨਹੀਂ ਕਰਦੇ। ਜੋਤਿਸ਼ ਸ਼ਾਸਤਰ ਦੇ ਵਿੱਚ ਇਹੋ ਜਿਹੀਆਂ ਚਾਰ ਸ਼ਰਮੀਲੀ ਰਾਸ਼ੀਆਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਪਹਿਲੀ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕਾਂ ਦਾ ਸੁਭਾਅ ਬਹੁਤ ਹੀ ਅਲਗ ਹੁੰਦਾ ਹੈ। ਇਸ ਰਾਸ਼ੀ ਦੇ ਲੋਕ ਇੰਨੇ ਜ਼ਿਆਦਾ ਸ਼ਰਮੀਲੇ ਹੁੰਦੇ ਹਨ

ਕਿ ਦੂਜੇ ਲੋਕਾਂ ਦੀ ਸਹਿਜਤਾ ਬਣਾਈ ਰੱਖਣ ਲਈ ਪਹਿਲਾਂ ਹੀ ਆਪਣਾ ਰਸਤਾ ਬਦਲ ਲੈਂਦੇ ਹਨ। ਇਹ ਲੋਕ ਖੁੱਲ੍ਹ ਕੇ ਆਪਣੀਆਂ ਗੱਲਾਂ ਨੂੰ ਦੱਸਣ ਦੀ ਜਗ੍ਹਾ ਤੇ, ਦੂਜਿਆਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਨੂੰ ਪਸੰਦ ਕਰਦੇ ਹਨ। ਦੂਸਰੀ ਰਾਸ਼ੀ ਹੈ ਬ੍ਰਿਸ਼ਚਕ ਰਾਸ਼ੀ। ਇਸ ਰਾਸ਼ੀ ਦੇ ਲੋਕਾਂ ਦਾ ਹਾਲ ਵੀ ਕਰਕ ਰਾਸ਼ੀ ਵਰਗੇ ਲੋਕਾਂ ਵਰਗਾ ਹੀ ਹੈ।

ਇਸ ਰਾਸ਼ੀ ਦੇ ਲੋਕ ਵੀ ਦੂਸਰੀਆਂ ਸਾਹਮਣੇ ਆਪਣੀਆਂ ਗੱਲਾਂ ਨੂੰ ਰੱਖਣ ਤੋਂ ਘਬਰਾਉਂਦੇ ਹਨ। ਇਹ ਉਹਨਾਂ ਦਾ ਡਰ ਨਹੀਂ ਹੈ ਬਲਕਿ ਇਹ ਲੋਕ ਸਰਮਿਲੇ ਹੁੰਦੇ ਹਨ। ਇਸ ਰਾਸ਼ੀ ਦੇ ਲੋਕ ਆਪਣੀਆਂ ਗੱਲਾਂ ਨੂੰ ਦੂਸਰਿਆਂ ਸਾਹਮਣੇ ਨਹੀਂ ਕਰ ਪਾਉਂਦੇ ਹਨ। ਇਸ ਰਾਸ਼ੀ ਤੇ ਲੋਕ ਕਿਸੇ ਵੀ ਚੀਜ਼ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਉਸ ਤੇ ਵਿਸ਼ਵਾਸ਼ ਕਰਦੇ ਹਨ।

ਤੀਸਰੀ ਰਾਸ਼ੀ ਮਕਰ ਰਾਸ਼ੀ ਇਸ ਰਾਸ਼ੀ ਦੇ ਲੋਕ ਬਹੁਤ ਹੀ ਗੰਭੀਰ ਹੋਣ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਜੋ ਕਿ ਅਕਸਰ ਇਨ੍ਹਾਂ ਨੂੰ ਸ਼ਰਮੀਲਾ ਬਣਾ ਦਿੰਦੀ ਹੈ। ਹਾਲਾਂਕਿ ਇਹੋ ਜਿਹਾ ਨਹੀਂ ਹੈ ਕਿ ਇਹ ਲੋਕ ਬੋਲਣ ਜਾਂ ਫਿਰ ਆਪਣੇ ਵਿਚਾਰਾਂ ਨੂੰ ਦੂਜਿਆਂ ਸਾਹਮਣੇ ਰੱਖਣ ਵਿੱਚ ਝਿਜਕ ਮਹਿਸੂਸ ਕਰਦੇ ਹਨ।

ਬਲਕਿ ਇਹ ਲੋਕ ਇਹੋ ਜਿਹਾ ਕੁਝ ਵੀ ਬੋਲਣ ਦੀ ਇੱਛਾ ਨਹੀਂ ਰੱਖਦੇ ਜਿਸ ਦੇ ਬੋਲਣ ਦਾ ਕੋਈ ਮਤਲਬ ਹੀ ਨਾ ਹੋਵੇ। ਚੌਥੀ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਦਾ ਸੁਭਾਅ ਵੀ ਬਹੁਤ ਸ਼ਰਮਿੰਦਾ ਹੁੰਦਾ ਹੈ। ਇਹ ਲੋਕ ਦੂਸਰੇ ਲੋਕਾਂ ਦੇ ਸਾਹਮਣੇ ਖੁੱਲਣ ਦੇ ਵਿੱਚ ਬਹੁਤ ਸਮਾਂ ਲੈਂਦੇ ਹਨ।

ਇਹ ਲੋਕ ਉਦੋਂ ਤੱਕ ਖੁਲ ਕੇ ਨਹੀਂ ਬੋਲਦੇ ਜਦੋਂ ਤੱਕ ਸਾਹਮਣੇ ਵਾਲੇ ਤੇ ਇਨ੍ਹਾਂ ਨੂੰ ਵਿਸ਼ਵਾਸ ਨਾ ਹੋ ਜਾਵੇ। ਇਸ ਰਾਸ਼ੀ ਦੇ ਲੋਕ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਗੰਭੀਰਤਾ ਨਾਲ ਸੋਚਦੇ ਹਨ। ਦੋਸਤੋ ਇਹ ਸੀ ਉਹ ਚਾਰ ਰਾਸ਼ੀਆਂ ਜਿਹਨਾਂ ਨੂੰ ਵਾਸਤੂ ਸਾਸਤਰ ਵਿੱਚ ਬਹੁਤ ਹੀ ਸ਼ਰਮੀਲੀ ਰਾਸ਼ੀਆਂ ਮੰਨਿਆ ਗਿਆ ਹੈ।

Leave a Reply

Your email address will not be published. Required fields are marked *