ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਸੇ ਵੀ ਵਿਅਕਤੀ ਦਾ ਪਾਚਨ ਤੰਤਰ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤੱਕ ਪਾਚਨ ਤੰਤਰ ਸਹੀ ਨਹੀਂ ਹੁੰਦਾ, ਕੋਈ ਵੀ ਵਿਅਕਤੀ ਤੰਦਰੁਸਤ ਨਹੀ ਰਹਿ ਸਕਦਾ ਅਤੇ ਨਾਂ ਹੀ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦਾ ਹੈ।
ਪਾਚਣ ਕਿਰਿਆ ਦੇ ਖ਼ਰਾਬ ਹੋਣ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ। ਇਸ ਦੇ ਨਾਲ ਖਾਣਾ ਖਾਣ ਦੇ ਬਾਵਜੂਦ ਸਰੀਰ ਨੂੰ ਨਹੀਂ ਲਗਦਾ, ਜੋ ਇੱਕ ਦੂਬਲੇਪਣ ਦਾ ਕਾਰਨ ਬਣ ਜਾਂਦਾ ਹੈ। ਬਿਨਾਂ ਪਾਚਨਤੰਤਰ ਦੇ ਸਹੀ ਹੋਣ ਦੇ ਬਾਵਜੂਦ ਅਸੀਂ ਸਰੀਰ ਦੀ ਕਮਜ਼ੋਰੀ ਨੂੰ ਦੂਰ ਨਹੀਂ ਕਰ ਸਕਦੇ। ਚੰਗੀ ਸਿਹਤ ਵਧੀਆ ਪਾਚਨ ਤੰਤਰ ਦੀ ਨਿਸ਼ਾਨੀ ਹੁੰਦੀ ਹੈ।
ਪਰ ਪਾਚਨ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਚੁੱਕੀ ਹੈ। ਜਿਸ ਦੇ ਪਿੱਛੇ ਪਾਚਨ ਦੇ ਖ਼ਰਾਬ ਹੋਣ ਦਾ ਕਾਰਨ ਬਾਜ਼ਾਰ ਵਿਚ ਵਿਕਣ ਵਾਲਾ ਫਾਸਟ ਫੂਡ ਅਤੇ ਜੰਕ ਫੂਡ ਹੈ। ਇਸ ਕਾਰਨ ਪੇਟ ਦੀ ਸਮੱਸਿਆ ਆਮ ਹੋ ਗਈ ਹੈ। ਅੱਜ ਅਸੀਂ ਤੁਹਾਨੂੰ ਪਾਚਨ ਸ਼ਕਤੀ ਨੂੰ ਵਧਾਉਣ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ। ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਵੀ ਤੰਦਰੁਸਤ ਬਣਾ ਸਕਦੇ ਹੋ।
ਜਾਣੋ ਪਾਚਨਤੰਤਰ ਖ਼ਰਾਬ ਹੋਣ ਦੇ ਲੱਛਣ। ਪੇਟ ਵਿਚ ਗੈਸ ਬਣਨਾ,ਪੇਟ ਵਿੱਚ ਜਲਣ,ਐਸੀਡਿਟੀ,ਬਦਹਜ਼ਮੀ ਰਹਿਣੀ।ਜਾਣੋ ਪਾਚਨ ਤੰਤਰ ਨੂੰ ਤੰਦਰੁਸਤ ਬਣਾਉਣ ਲਈ ਘਰੇਲੂ ਨੁਖ਼ਸੇ ਪਾਚਨ ਕਿਰਿਆ ਨੂੰ ਸਹੀ ਰੱਖਣ ਦੇ ਲਈ ਸੌਂਫ ਹਮੇਸ਼ਾ ਤੋਂ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਾਚਨ ਤੰਤਰ ਨੂੰ ਸਹੀ ਰੱਖਣ ਜਾਂ ਆਪਣੇ ਪੇਟ ਨੂੰ ਸ਼ਾਂਤ ਰਖਣ ਦੇ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੌਫ ਮੂੰਹ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਚਬਾਓ।
ਅਜਿਹਾ ਕਰਨ ਨਾਲ ਪਾਚਨ ਸੰਬੰਧੀ ਵਿਕਾਰ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਬਿਨਾਂ ਤੇਲ ਦੇ ਤਵੇ ਤੇ ਤਲੀ ਹੋਈ ਸੌਫ ਅਤੇ ਬਿਨਾਂ ਤਲੇ ਸੌਂਫ ਦੇ ਮਿਕਸਚਰ ਦਾ ਇਸਤੇਮਾਲ ਕਰ ਸਕਦੇ ਹੋ, ਜੋ ਅਪਚ ਸੰਬੰਧੀ ਸਮੱਸਿਆ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਕੱਚੀ ਸੌਂਫ ਦਾ ਚੂਰਨ ਜਾਂ ਭੁੰਨੀ ਸੌਂਫ ਦੇ ਚੂਰਨ ਵਿੱਚ ਹਿੰਗ ਅਤੇ ਕਾਲਾ ਨਮਕ ਮਿਲਾ ਕੇ ਦਿਨ ਵਿੱਚ 2 ਤੋਂ 3 ਵਾਰ 2 ਤੋਂ 6 ਗ੍ਰਾਮ ਦੀ ਮਾਤਰਾ ਵਿੱਚ ਖਾਓ।
ਜਿਸ ਨਾਲ ਗੈਸ ਅਤੇ ਅਪਚ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜੇਕਰ ਤੁਸੀਂ ਅਕਸਰ ਅਪਚ ਜਾਂ ਗੈਸ ਦੀ ਸਮੱਸਿਆ ਨਾਲ ਪਰੇਸ਼ਾਨ ਰਹਿੰਦੇ ਹੋ, ਤਾਂ ਤੁਹਾਡੇ ਲਈ ਅਦਰਕ ਦਾ ਸੇਵਨ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਹਰ ਘਰ ਵਿਚ ਪਾਈ ਜਾਣ ਵਾਲੀ ਅਦਰਕ ਦਾ ਇਸਤੇਮਾਲ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ, ਤੁਸੀਂ ਥੋੜ੍ਹੀ ਜਿਹੀ ਅਦਰਕ ਨੂੰ ਛਿੱਲ ਲਓ ਅਤੇ ਉਸ ਨੂੰ ਕੁੱਟ ਕੇ ਇੱਕ ਕੱਪ ਵਿੱਚ ਰਸ ਕੱਢ ਲਓ, ਇਸ ਰਸ ਦਾ ਤੁਸੀਂ ਰੋਜ਼ਾਨਾ ਸੇਵਨ ਕਰੋ।
ਅਜਿਹਾ ਕਰਨ ਨਾਲ ਤੁਹਾਨੂੰ ਅਪਚ ਤੋਂ ਤੁਰੰਤ ਆਰਾਮ ਮਿਲਦਾ ਹੈ। ਅਤੇ ਪਾਚਨ ਕਿਰਿਆ ਮਜ਼ਬੂਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਅਦਰਕ ਨੂੰ ਪਤਲਾ ਪਤਲਾ ਕਟ ਤੇ ਉਸਦੇ ਉਤੇ ਕਾਲਾ ਨਮਕ ਲਾ ਕੇ ਉਸ ਨੂੰ ਚਬਾਓ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕੀ ਤੁਸੀਂ ਅਦਰਕ ਨੂੰ ਇੱਕਦਮ ਨਹੀਂ ਨਿਗਲਣਾ ਬਲਕਿ ਹੌਲੀ ਹੌਲੀ ਚਬਾਉਂਦੇ ਹੋਏ ਖਾਣਾ ਹੈ।
ਅਪਚ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਵਰਗੀ ਜਡ਼੍ਹੀ ਬੂਟੀ ਦਾ ਇਸਤੇਮਾਲ ਕਰ ਸਕਦੇ ਹੋ। ਐਲੋਵੇਰਾ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ ਦੇ ਕਈ ਰੋਗ ਬਹੁਤ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਇਹ ਪਾਚਨ ਤੰਤਰਿਕਾ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਅਤੇ ਸਾਡੇ ਸਰੀਰ ਵਿੱਚ ਮੌਜੂਦ ਵਾਧੂ ਟੌਕਸਿਨਸ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।
ਜਦੋਂ ਵੀ ਤੁਹਾਨੂੰ ਅਪਚ ਦੀ ਸਮੱਸਿਆ ਹੋਵੇ, ਤਾਂ ਤੁਸੀਂ ਦਿਨ ਵਿੱਚ ਦੋ ਵਾਰ 10 ਤੋਂ 20 ਮਿਲੀਲਿਟਰ ਤਾਜ਼ਾ ਐਲੋਵੇਰਾ ਜੂਸ ਪੀਓ। ਇਸ ਤੋਂ ਇਲਾਵਾ ਤੁਸੀਂ ਥੋੜ੍ਹੇ ਜਿਹੇ ਐਲੋਵੇਰਾ ਪਲਪ ਵਿੱਚ ਅੱਧਾ ਚਮਚ ਸੇਂਧਾ ਨਮਕ ਮਿਲਾ ਕੇ ਵੀ ਖਾ ਸਕਦੇ ਹੋ। ਇਸ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਤੇ ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧ ਜਾਂਦੀ ਹੈ।
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਲੋਕ ਚਾਹ ਵਿਚ ਦਾਲਚੀਨੀ ਪਾ ਕੇ ਪੀਣਾ ਪਸੰਦ ਕਰਦੇ ਹਨ। ਤੇ ਕੁਝ ਲੋਕ ਇਸ ਨੂੰ ਮਸਾਲੇ ਦੇ ਰੂਪ ਵਿਚ ਦਾਲਚੀਨੀ ਦਾ ਸੇਵਨ ਪਸੰਦ ਕਰਦੇ ਹਨ। ਦਾਲਚੀਨੀ ਹਰ ਘਰ ਵਿੱਚ ਪਾਇਆ ਜਾਣ ਵਾਲਾ ਮਸਾਲਾ ਹੈ। ਜੋ ਸੁਗੰਧਿਤ, ਪਾਚਕ, ਉਤੇਜਕ ਅਤੇ ਬੈਕਟੀਰੀਆਰੋਧੀ ਹੁੰਦਾ ਹੈ। ਦਾਲਚੀਨੀ ਪਾਚਣ ਕਿਰਿਆ ਨੂੰ ਸੁਧਾਰਨ ਅਤੇ ਪੇਟ ਦੀ ਗੈਸ ਤੋਂ ਛੁਟਕਾਰਾ ਦਿਵਾਉਣ ਵਿੱਚ ਮੱਦਦ ਕਰਦਾ ਹੈ।
ਜੇਕਰ ਤੁਸੀਂ ਇਸ ਨੂੰ ਚਾਹ ਵਿਚ ਪਾ ਕੇ ਪੀਣਾ ਪਸੰਦ ਕਰਦੇ ਹੋ, ਤਾਂ ਤੁਸੀਂ ਸਵੇਰੇ ਇੱਕ ਕੱਪ ਗਰਮ ਪਾਣੀ ਵਿੱਚ ਅੱਧਾ ਚਮਚ ਦਾਲਚੀਨੀ ਦਾ ਪਾਊਡਰ ਪਾ ਕੇ ਕੁਝ ਮਿੰਟਾਂ ਤੱਕ ਉਬਾਲੋ।ਉਬਾਲਣ ਤੋਂ ਬਾਅਦ ਉਤਾਰ ਕੇ ਇਕ ਗਲਾਸ ਵਿੱਚ ਪਾ ਕੇ ਪੀਓ। ਰੋਜ਼ਾਨਾ ਅਜਿਹਾ ਕਰਨ ਨਾਲ ਪਾਚਨ ਸ਼ਕਤੀ ਵਧ ਜਾਂਦੀ ਹੈ ਅਤੇ ਮਜ਼ਬੂਤ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪਾਚਨ ਸ਼ਕਤੀ ਨੂੰ ਵਧਾਉਣ ਲਈ ਘਰੇਲੂ ਨੁਸਖਿਆਂ ਬਾਰੇ ਦੱਸਿਆ
ਤੁਸੀਂ ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹਾਂ। ਪਾਚਣ ਸ਼ਕਤੀ ਮਜ਼ਬੂਤ ਹੋਣ ਦੇ ਨਾਲ ਹੀ ਅਸੀਂ ਸਹੀ ਖਾ ਪੀ ਸਕਦੇ ਹਾਂ ਅਤੇ ਸਰੀਰ ਨੂੰ ਕਮਜ਼ੋਰ ਹੋਣ ਤੋਂ ਬਚਾ ਸਕਦੇ ਹਾਂ। ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਣ ਦੇ ਨਾਲ ਹੀ ਅਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।