ਇਹਨਾਂ 5 ਕਾਰਣਾਂ ਦੀ ਵਜ੍ਹਾ ਨਾਲ ਅੱਜ ਮਨੁੱਖ ਦੀ ਮੌ-ਤ ਜਲਦੀ ਹੋ ਰਹੀ ਹੈ ! ਤੁਰੰਤ ਸੁਧਾਰ ਲੈਵੋ ਇਹ ਆਦਤਾਂ !!

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਪੁਰਾਣਾਂ ਦੇ ਵਿੱਚੋਂ ਗਰੁੜ ਪੁਰਾਣ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਗਰੁੜ ਪੁਰਾਣ ਦੇ ਵਿੱਚ ਵਿਸ਼ਨੂ ਭਗਤੀ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਦਾ ਵਰਣਨ, ਉਸੇਤਰ੍ਹਾਂ ਕੀਤਾ ਗਿਆ ਹੈ ਜਿਸ ਤਰ੍ਹਾਂ ਭਗਵਤ ਗੀਤਾ ਵਿੱਚ ਕੀਤਾ ਗਿਆ ਹੈ। ਗਰੁੜ ਪੁਰਾਣ ਦੇ ਵਿੱਚ ਨਰਕ ਵਿੱਚੋਂ ਬਚਣ ਦੇ ਉਪਾਅ ਵੀ ਦੱਸੇ ਗਏ ਹਨ।

ਇਨ੍ਹਾਂ ਵਿਚੋਂ ਪਿੰਡ ਕਰਮ ਦਾਨ ਦਖਸ਼ਣਾ ਦੇਣਾ ਉਪਾਅ ਦੱਸੇ ਗਏ ਹਨ। ਇਕ ਤਰਫ ਗਰੁੜ ਪੁਰਾਣ ਦੇ ਵਿਚ ਕਰਮਕਾਂਡ ਉੱਤੇ ਜ਼ੋਰ ਦਿੱਤਾ ਗਿਆ ਹੈ। ਆਤਮ ਗਿਆਨ ਸਭ ਤੋਂ ਸਰਲ ਉਪਾਏ ਦੱਸਿਆ ਗਿਆ ਹੈ। ਯਮਲੋਕ ਨਰਕ ਕਿਉ ਪ੍ਰਾਪਤ ਹੁੰਦਾ ਹੈ ਇਸ ਬਾਰੇ ਵੀ ਦੱਸਿਆ ਗਿਆ ਹੈ। ਪੇ੍ਤ ਯੋਨੀ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ ਹਨ। ਇਸ ਵਿੱਚ ਭਗਵਾਨ ਵਿਸ਼ਨੂੰ ਨੇ ਗਰੁਣ ਨੂੰ ਦੱਸਿਆ ਹੈ ਕੀ ਮਰਨ ਤੋਂ ਬਾਅਦ ਮਨੁੱਖ ਦੀ ਕੀ ਗਤੀ ਹੁੰਦੀ ਹੈ।

ਉਸ ਦਾ ਕਿਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਜਨਮ ਹੁੰਦਾ ਹੈ। ਇਸ ਤੋਂ ਇਲਾਵਾ ਭਗਵਾਨ ਵਿਸ਼ਨੂੰ ਨੇ ਪੰਜ ਇਹੋ ਜਿਹੇ ਕਾਰਨਾਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਕਰਨ ਨਾਲ ਮਨੁੱਖ ਦੀ ਉਮਰ ਘਟਦੀ ਹੈ। ਉਸ ਵਿਅਕਤੀ ਦੀ ਜਲਦੀ ਮੌਤ ਹੋ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਰਾਤ ਨੂੰ ਦਹੀਂ ਦਾ ਸੇਵਨ ਕਰਨ ਨਾਲ ਮਨੁੱਖ ਦੀ ਉਮਰ ਘਟਦੀ ਹੈ। ਵੈਸੇ ਤਾਂ ਦਹੀਂ ਖਾਣਾ ਮਨੁੱਖ ਦੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਪਰ ਰਾਤ ਦੇ ਸਮੇਂ ਦਹੀ ਦਾ ਪ੍ਰਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜਿਵੇਂ ਪੇਟ ਦੇ ਰੋਗ ਆਯੁਰਵੇਦ ਦੇ ਵਿੱਚ ਵੀ ਰਾਤ ਦੇ ਸਮੇਂ ਦਹੀਂ ਖਾਣ ਤੋਂ ਮਨਾ ਕੀਤਾ ਗਿਆ ਹੈ। ਕਿਉਂਕਿ ਰਾਤ ਦਾ ਭੋਜਨ ਕਰਨ ਤੋਂ ਬਾਅਦ ਅਸੀਂ ਮਿਹਨਤ ਨਹੀਂ ਕਰਦੇ ਅਤੇ ਨਾਲ ਦੀ ਨਾਲ ਸੌਂ ਜਾਂਦੇ ਹਾਂ। ਪੇਟ ਵਿੱਚ ਦਹੀਂ ਠੀਕ ਤਰ੍ਹਾਂ ਨਹੀਂ ਪਚਦਾ ਹੁੰਦੀ ਜਿਸ ਨਾਲ ਇਸ ਦੇ ਦੁਰਪ੍ਰਭਾਵ ਦੇਖਣ ਨੂੰ ਮਿਲਦੇ ਹਨ। ਜਿਸ ਨਾਲ ਸਰੀਰ ਵਿੱਚ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਸੁੱਕੇ ਮਾਸ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।

ਇਸ ਤੋਂ ਮਤਲਬ ਹੈ ਕਿ ਪੁਰਾਣਾ ਬਾਸੀ ਭੋਜਨ, ਇਸ ਤੋਂ ਇਲਾਵਾ ਪੁਰਾਣੇ ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੁਰਾਣੇ ਮਾਸ ਵਿੱਚ ਕਈ ਤਰ੍ਹਾਂ ਦੇ ਕੀਟਾਣੂ ਵੀ ਪੈਦਾ ਹੋ ਜਾਂਦੇ ਹਨ ਜਦੋਂ ਵਿਅਕਤੀ ਇਸ ਦਾ ਸੇਵਨ ਕਰਦਾ ਹੈ, ਇਸ ਨਾਲ ਵਿਅਕਤੀ ਦੇ ਪੇਟ ਅੰਦਰ ਕੀਟਾਣੂ ਵੀ ਚਲੇ ਜਾਂਦੇ ਹਨ। ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਸਵੇਰੇ ਦੇਰ ਤੱਕ ਸੌਣ ਵਾਲੇ ਵਿਅਕਤੀਆਂ ਦੀ ਉਮਰ ਵੀ ਘਟਦੀ ਹੈ। ਸਾਰੇ ਦਿਨ ਦੇ ਮੁਕਾਬਲੇ ਸਵੇਰ ਦੀ ਹਵਾ ਵਿਚ ਸ਼ੁੱਧ ਹਵਾ ਜ਼ਿਆਦਾ ਹੁੰਦੀ ਹੈ।

ਸਵੇਰ ਦੀ ਹਵਾ ਜ਼ਰੂਰ ਗ੍ਰਹਿਣ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ। ਇਸ ਕਰਕੇ ਸਵੇਰੇ ਦੇਰ ਤੱਕ ਸੌਣ ਨਾਲ ਬਹੁਤ ਸਾਰੇ ਰੋਗ ਪੈਦਾ ਹੋ ਜਾਂਦੇ ਹਨ। ਜਦੋਂ ਕਿਸੇ ਵਿਅਕਤੀ ਦਾ ਸਸਕਾਰ ਕੀਤਾ ਜਾਂਦਾ ਹੈ ਉਥੇ ਕਈ ਤਰ੍ਹਾਂ ਦੇ ਨਕਾਰਾਤਮਕ ਸ਼ਕਤੀਆ ਪੈਦਾ ਹੋ ਜਾਂਦੀਆਂ ਹਨ। ਇਸ ਕਰਕੇ ਸਸਕਾਰ ਵਾਲੀ ਜਗਾ ਤੇ ਜਿਆਦਾ ਦੇਰ ਤੱਕ ਨਹੀਂ ਰੁਕਣਾ ਚਾਹੀਦਾ।

ਸਵੇਰ ਦੇ ਸਮੇਂ ਯੋਗਾ ਕਸਰਤ ਜ਼ਿਆਦਾ ਕਰਨੀ ਚਾਹੀਦੀ ਹੈ। ਸਵੇਰ ਦੇ ਸਮੇਂ ਸ਼ਰੀਰਕ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਵਿਅਕਤੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਖਤਮ ਹੋ ਜਾਂਦੀ ਹੈ। ਇਸ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਇਹ ਸੀ ਉਹ ਪੰਜ ਕਾਰਨ ਜਿਸ ਨਾਲ ਮਨੁੱਖ ਦੀ ਉਮਰ ਜਲਦੀ ਘੱਟ ਜਾਂਦੀ ਹੈ।

Leave a Reply

Your email address will not be published. Required fields are marked *