ਚਾਹੇ ਜਾ ਨ ਚੱਲੀ ਜਾਵੇ ਸੋਮਵਾਰ ਦੇ ਦਿਨ ਇਹ 5 ਕੰਮ ਕਦੇ ਨਾ ਕਰਣਾ ਪੂਰੇ ਪ ਰ ਵਾ ਰ ਵਿੱਚ ਆਉਂਦਾ ਹੈ ਭਾਰੀ ਸੰਕਟ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਹੇ ਜੋ ਮਰਜ਼ੀ ਹੋ ਜਾਏ ,ਪਰ ਸੋਮਵਾਰ ਦਾ ਦਿਨ ਤੁਹਾਨੂੰ ਕੁਝ ਅਜਿਹੇ ਕੰਮ ਹਨ, ਜੋ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਤੁਹਾਡੇ ਪ੍ਰਵਾਰ ਤੇ ਬਹੁਤ ਵੱਡਾ ਸੰਕਟ ਆ ਸਕਦਾ ਹੈ। ਇਸ ਨਾਲ ਹੀ ਤੁਹਾਨੂੰ ਸ਼ਿਵਜੀ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਕਿ ਭੋਲੇ ਨਾਥ ਨੂੰ ਪਸੰਦ ਨਹੀਂ ਹੁੰਦੀਆਂ। ਇਸ ਕਰਕੇ ਤੁਹਾਨੂੰ ਉਨ੍ਹਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੋ ਸੋਮਵਾਰ ਦੇ ਦਿਨ ਆਪਣੇ ਧਾਰਮਿਕ ਕਿਰਿਆ ਦੇ ਅਨੁਸਾਰ ਆਪਣੇ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਲੋਕ ਵਰਤ ਰੱਖਦੇ ਹਨ। ਇਸਦੇ ਲਈ ਲੋਕ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਆਪਣੇ ਇਸਟ ਦੇਵਤਾ ਦੀ ਪੂਜਾ ਅਰਾਧਨਾ ਕਰਦੇ ਹਨ। ਇਸ ਦਿਨ ਖਾਸ ਤੌਰ ਤੇ ਲੋਕ ਬਹੁਤ ਜ਼ਿਆਦਾ ਪੂਜਾ ਪਾਠ ਕਰਦੇ ਹਨ ਤਾਂ ਕਿ ਉਹਨਾਂ ਦਾ ਭਗਵਾਨ ਉਨ੍ਹਾਂ ਤੋਂ ਖੁਸ਼ ਹੋ ਜਾਵੇ ।ਪਰ ਸ਼ਾਸਤਰਾਂ ਦੇ ਅਨੁਸਾਰ ਅਲੱਗ-ਅਲੱਗ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਦੇ ਲਈ ਅਲੱਗ-ਅਲੱਗ ਦਿਨ ਨਿਸ਼ਚਿਤ ਕੀਤੇ ਗਏ ਹਨ।

ਜਿਵੇਂ ਸੋਮਵਾਰ ਦਾ ਦਿਨ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਮੰਗਲਵਾਰ ਦਾ ਦਿਨ ਹਨੁਮਾਨ ਜੀ ਨਾਲ ਜੁੜਿਆ ਹੋਇਆ ਹੁੰਦਾ ਹੈ। ਬੁਧਵਾਰ ਦਾ ਦਿਨ ਗਣੇਸ਼ ਜੀ ਨਾਲ ਜੁੜਿਆ ਹੋਇਆ ਹੁੰਦਾ ਹੈ। ਵੀਰਵਾਰ ਦਾ ਦਿਨ ਵਿਸ਼ਨੂ ਜੀ ਨਾਲ, ਸ਼ੁੱਕਰਵਾਰ ਨੂੰ ਮਾਤਾ ਲਕਸ਼ਮੀ ਸ਼ਨੀਵਾਰ ਨੂੰ ਸ਼ਨੀ ਦੇਵ ਅਤੇ ਹਨੁਮਾਨ ਜੀ ਦਾ ਉਪਵਾਸ ਰਖਿਆ ਜਾਂਦਾ ਹੈ। ਐਤਵਾਰ ਦੇ ਦਿਨ ਸੂਰਜ ਦੇਵਤਾ ਨੂੰ ਖੁਸ਼ ਕਰਨ ਦੇ ਲਈ, ਸੂਰਜ ਦੇਵਤਾ ਨੂੰ ਪੂਜਿਆ ਜਾਂਦਾ ਹੈ। ਲੋਕ ਅਲੱਗ-ਅਲੱਗ ਉਪਵਾਸ ਰੱਖ ਕੇ ,ਆਪਣੇ ਈਸ਼ਟ ਦੇਵਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਦਿਨ ਅਸੀਂ ਕੁਝ ਖਾਂਦੇ-ਪੀਂਦੇ ਵੀ ਨਹੀਂ ਕਿਉਂਕਿ ਅਸੀਂ ਭਗਵਾਨ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹਾਂ। ਇਸ ਦਿਨ ਅਸੀਂ ਉਪਵਾਸ ਦੇ ਰੂਪ ਵਿੱਚ ਭਗਵਾਨ ਨੂੰ ਆਪਣੇ ਵੱਲ ਬਹੁਤ ਜ਼ਿਆਦਾ ਕੇਂਦਰਿਤ ਕਰਦੇ ਹਾਂ। ਕਈ ਲੋਕ ਸਿਰਫ਼ ਇਕ ਜਾਂ ਦੋ ਵਾਰ ਹੀ ਖਾਣਾ ਖਾਂਦੇ ਹਨ ਜਾਂ ਫਿਰ ਫਲ ਆਦਿ ਹੀ ਖਾਂਦੇ ਹਨ। ਸੋਮਵਾਰ ਦੇ ਵਰਤ ਦੇ ਦਿਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਸ਼ਿਵ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ।

ਦੋਸਤੋ ਸੋਮਵਾਰ ਦੇ ਵਰਤ ਦੇ ਦਿਨ ਤੁਹਾਨੂੰ ਭੁੱਲ ਕੇ ਵੀ ਅੰਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਿਨ ਨਮਕ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ।ਇਸ ਨਾਲ ਵੀ ਹਾਨੀ ਹੁੰਦੀ ਹੈ ਅਤੇ ਸ਼ਿਵਜੀ ਦੀ ਕਿਰਪਾ ਤੁਹਾਨੂੰ ਪ੍ਰਾਪਤ ਨਹੀਂ ਹੁੰਦੀ। ਜੇਕਰ ਤੁਸੀਂ ਨਮਕ ਤੋਂ ਬਿਨਾਂ ਨਹੀਂ ਰਹਿ ਸਕਦੇ ਤਾਂ ਤੁਸੀਂ ਸੇਂਧਾ ਨਮਕ ਦਾ ਇਸਤੇਮਾਲ ਕਰ ਸਕਦੇ ਹੋ। ਦੋਸਤੋ ਵਰਤ ਵਾਲੇ ਦਿਨ ਤੁਹਾਨੂੰ ਪੂਰੀ ਬ੍ਰਹਮਚਾਰੀ ਦਾ ਪਾਲਣ ਕਰਨਾ ਚਾਹੀਦਾ ਹੈ ਜੇਕਰ ਕੋਈ ਸ਼ਾਦੀਸ਼ੁਦਾ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਇਸ ਦਿਨ ਤੁਹਾਨੂੰ ਤੁਹਾਡੇ ਤੋਂ ਵੱਡੇ ਕਿਸੇ ਬੁਜ਼ੁਰਗ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਸ਼ਿਵਜੀ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਹਿੰਸਾ ਵੀ ਨਹੀਂ ਕਰਨੀ ਚਾਹੀਦੀ। ਕਿਸੇ ਦੇ ਵੀ ਲੜਾਈ ਝਗੜੇ ਵਿੱਚ ਤੁਹਾਨੂੰ ਨਹੀਂ ਪੈਣਾ ਚਾਹੀਦਾ। ਇਸਦੇ ਮਾਸਾਹਾਰੀ ਭੋਜਨ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਨੂੰ ਰੱਖੇ ਗਏ ਵਰਤ ਦਾ ਫਲ ਪ੍ਰਾਪਤ ਨਹੀਂ ਹੁੰਦਾ। ਜੇਕਰ ਤੁਸੀਂ ਸ਼ਿਵਜੀ ਦਾ ਵਰਤ ਰੱਖਦੇ ਹੋ ਤਾਂ ਤੁਹਾਨੂੰ ਇਕ ਦਿਨ ਪਹਿਲਾਂ ਹੀ ਮਾਸਾਹਾਰੀ ਭੋਜਨ ਨੂੰ ਤਿਆਗਣਾ ਪੈਂਦਾ ਹੈ।

ਕਿਸੇ ਨੂੰ ਵੀ ਕੋਈ ਅਪਸ਼ਬਦ ਬੁਰਾ ਭਲਾ ਨਹੀਂ ਕਹਿਣਾ। ਦੋਸਤੋ ਵਰਤ ਵਾਲੇ ਦਿਨ ਤੁਹਾਨੂੰ ਸਵੇਰੇ ਸ਼ਾਮ ਸ਼ਿਵ ਜੀ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ ।ਤੁਹਾਡਾ ਸਾਰਾ ਧਿਆਨ ਸ਼ਿਵ ਜੀ ਵੱਲ ਹੀ ਹੋਣਾ ਚਾਹੀਦਾ ਹੈ। ਅਗਰਬੱਤੀ ਧੂਪ,ਘਿਉ ਦਾ ਦੀਵਾ ਤੁਸੀਂ ਜਗਾ ਸਕਦੇ ਹੋ। ਦੁੱਧ ਦਹੀਂ ਸ਼ਹਿਦ ਦੇ ਨਾਲ ਤੁਸੀਂ ਸ਼ਿਵਲਿੰਗ ਦਾ ਅਭਿਸ਼ੇਕ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਮੌਸਮੀ ਫਲ ਸ਼ਿਵਜੀ ਦੇ ਮੰਦਰ ਵਿਚ ਜਾ ਕੇ ਚੜਾ ਸਕਦੇ ਹੋ ।ਜੇਕਰ ਤੁਸੀਂ ਸਵੇਰ ਦੇ ਸਮੇਂ ਇੱਕ ਨਾਰੀਅਲ ਚੜ੍ਹਾ ਦਿਓ ਤਾਂ ਇਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਕਈ ਲੋਕਾਂ ਨੂੰ ਗੱਲ ਗੱਲ ਤੇ ਝੂਠ ਬੋਲਣ ਦੀ ਆਦਤ ਹੁੰਦੀ ਹੈ ਨਿੰਦਾ ਚੁਗਲੀ ਕਰਨ ਦੀ ਆਦਤ ਹੁੰਦੀ ਹੈ ।ਵਰਤ ਵਾਲੇ ਦਿਨ ਤੁਹਾਨੂੰ ਇਸ ਤਰਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿਸ ਕਿਸ ਦੇਵਤੇ ਨੂੰ ਕਿਹੜਾ ਕਿਹੜਾ ਪ੍ਰਸ਼ਾਦ ਚੜ੍ਹਾਉਣਾ ਸਹੀ ਹੁੰਦਾ ਹੈ। ਘਨਈਆ ਜੀ ਨੂੰ ਤੁਸੀਂ ਦਹੀ ਚੜ੍ਹਾ ਸਕਦੇ ਹੋ। ਸੰਤੋਸ਼ੀ ਮਾਤਾ ਨੂੰ ਖਟਾਈ ਬਹੁਤ ਪਸੰਦ ਹੁੰਦੀ ਹੈ ਇਸ ਕਰਕੇ ਉਨ੍ਹਾਂ ਨੂੰ ਤੁਸੀਂ ਖਟਾਈ ਚੜਾ ਸਕਦੇ ਹੋ। ਦੋਸਤੋਂ ਹਿੰਦੂ ਧਰਮ ਵਿੱਚ ਤਾੜੀਆਂ ਮਾਰਕੇ ਭਜਨ ਗਾ ਕੇ ਪੂਜਾ ਅਰਾਧਨਾ ਕੀਤੀ ਜਾਂਦੀ ਹੈ।

ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਸ਼ਿਵਜੀ ਦੇ ਮੰਦਰ ਵਿੱਚ ਤਾੜੀਆਂ ਮਾਰਨਾ ਵਰਜਿਤ ਮੰਨਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਿਵ ਜੀ ਹਮੇਸ਼ਾਂ ਸਮਾਧੀ ਲਗਾ ਕੇ ਬੈਠੇ ਰਹਿੰਦੇ ਹਨ ਉਨ੍ਹਾਂ ਦਾ ਆਪਣਾ ਧਿਆਨ ਅੰਤਰ ਹੁੰਦਾ ਹੈ ਅਸੀਂ ਤਾੜੀਆਂ ਮਾਰਕੇ ਉਨ੍ਹਾਂ ਦਾ ਧਿਆਨ ਭਟਕਾਉਦੇ ਹਾਂ।

ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਰਤ ਦਾ ਉਲਟਾ ਅਸਰ ਦੇਖਣ ਨੂੰ ਮਿਲਦਾ ਹੈ। ਕਿਉਂਕਿ ਇਕ ਵਾਰ ਕਾਮਦੇਵ ਨੇ ਵੀ ਸ਼ਿਵ ਜੀ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੂੰ ਵੀ ਸ਼ਿਵ ਜੀ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਰਕੇ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਸ਼ਿਵ ਜੀ ਦਾ ਧਿਆਨ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਕਰਕੇ ਤੁਹਾਨੂੰ ਪੂਰੀ ਸ਼ਾਂਤੀ ਦੇ ਨਾਲ ਸ਼ਿਵ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *