ਥਾਇਰਾਇਡ ਨੂੰ ਜੜ ਤੋਂ ਖਤਮ ਕਰੇਗਾ ਘਰੇਲੂ ਨੁਸਖਾ..

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ । ਦੋਸਤੋ ਅੱਜ ਅਸੀ ਥਾਇਰਡ ਦੇ ਲਈ ਇਕ ਬਹੁਤ ਵਧੀਆ ਦੇਸੀ ਇਲਾਜ ਲੈ ਕੇ ਆਏ ਹਾਂ। ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਸਿਰਫ ਦੋ ਚੀਜ਼ਾਂ ਦੀ ਹੀ ਜ਼ਰੂਰਤ ਪਵੇਗੀ ,ਪਰ ਤੁਹਾਨੂੰ ਸਿਰਫ ਥੋੜ੍ਹਾ ਜਿਹਾ ਸਬਰ ਰੱਖਣ ਦੀ ਲੋੜ ਹੋਵੇਗੀ। ਕਿਉਂਕਿ ਕੋਈ ਵੀ ਦਵਾਈ ਇੱਕ ਦੋ ਦਿਨ ਦੇ ਵਿਚ ਅਸਰ ਨਹੀਂ ਦਿਖਾਉਂਦੀ। ਹਰ ਦਵਾਈ ਨੂੰ ਅਸਰ ਦਿਖਾਉਣ ਲਈ ਘੱਟੋ-ਘੱਟ 15 ਦਿਨ ਦਾ ਸਮਾਂ ਲੱਗਦਾ ਹੈ।

ਦੋਸਤੋ ਹਰ ਇੱਕ ਬੰਦੇ ਦਾ ਆਪਣਾ ਸ਼ਰੀਰ ਹੁੰਦਾ ਹੈ। ਕਈਆਂ ਨੂੰ ਦਵਾਈ ਜਲਦੀ ਲੱਗ ਜਾਂਦੀ ਹੈ ਅਤੇ ਕਈਆਂ ਨੂੰ ਦਵਾਈ ਦਾ ਅਸਰ ਹੋਣ ਤੇ ਥੋੜ੍ਹਾ ਸਮਾਂ ਲੱਗ ਜਾਂਦਾ ਹੈ। ਜੇਕਰ ਤੁਸੀਂ ਕੋਈ ਅੰਗਰੇਜ਼ੀ ਦਵਾਈ ਜਾਂ ਫਿਰ ਕੋਈ ਐਂਟੀਬੈਟਿਕ ਦਵਾਈ ਦਾ ਸੇਵਨ ਕਰਦੇ ਹੋ ਤਾਂ ਉਸ ਦਾ ਸਮਾਂ ਵੀ ਘਟੋ ਘੱਟ ਤਿੰਨ ਤੋਂ ਪੰਜ ਦਿਨਾਂ ਦਾ ਹੁੰਦਾ ਹੈ।

ਦੋਸਤੋ ਅੱਜਕੱਲ੍ਹ ਥਾਇਰਾਇਡ ਦੀ ਸਮੱਸਿਆ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਵੱਡਿਆ ਦੇ ਨਾਲ ਨਾਲ ਅੱਜ ਕੱਲ ਛੋਟੇ ਬੱਚਿਆਂ ਦੇ ਵਿੱਚ ਵੀ ਥਾਇਰਾਇਡ ਦੀ ਬੀਮਾਰੀ ਦੇਖਣ ਨੂੰ ਮਿਲਦੀ ਹੈ।ਇਹ ਬੀਮਾਰੀ ਫੈਲਣ ਦੇ ਕਾਰਨ ਸਾਡੇ ਸਰੀਰ ਵਿਚ ਹਾਰਮੋਨਸ ਦਾ ਸੰਤੁਲਨ ਵਿਗੜਨ ਦੇ ਕਾਰਨ ਹੁੰਦੀ ਹੈ। ਇਸ ਦੇ ਵਿੱਚੋਂ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੁੰਦੀ।

ਦੋਸਤੋ ਹੁਣ ਅਸੀਂ ਤੁਹਾਨੂੰ ਥਾਇਰਡ ਦੀ ਦੇਸੀ ਦਵਾਈ ਬਾਰੇ ਦੱਸਣ ਜਾ ਰਹੇ ਹਾਂ ।ਇਸ ਦੇ ਲਈ ਸਿਰਫ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪਵੇਗੀ। ਥਾਇਰਡ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।ਕਈ ਆਪਣੇ ਬੱਚਾ ਪੈਦਾ ਕਰਨ ਦੀ ਸੋਚਦੇ ਹਨ ਪਰ ਉਨ੍ਹਾਂ ਦਾ ਬੱਚਾ ਕੰਨਸੀਵ ਨਹੀਂ ਹੋ ਪਾਉਂਦਾ। ਕਈਆਂ ਨੂੰ ਸਰੀਰ ਵਿਚ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣ ਲੱਗਦੀ ਹੈ , ਕਈਆਂ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ,ਕਈਆਂ ਦਾ ਬੱਚਾ ਕੰਨਸੀਵ ਨਹੀਂ ਹੋ ਪਾਉਂਦਾ।

ਦੋਸਤੋ ਥਾਇਰਡ ਦੀ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਸਾਬਤ ਧਨੀਆਂ ਲੈਣੀ ਹੈ । ਸਾਬਤ ਧਨੀਆ ਥਾਇਰਡ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਹ ਥਾਇਰਡ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਸਾਬਤ ਧਨੀਆਂ ਵਿਚ ਬਹੁਤ ਸਾਰੇ ਵਿਟਾਮਿਨ, ਪ੍ਰੋਟੀਨ ,ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਦੂਸਰੀ ਚੀਜ਼ ਤੁਹਾਨੂੰ ਦੋ ਚੱਮਚ ਸੌਫ਼ ਦੇ ਲੈਣੇ ਹਨ ।ਇਹ ਤੁਹਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਵਧਾਉਂਦਾ ਹੈ ।ਤੁਹਾਡੇ ਸਰੀਰ ਵਿਚ ਹਾਰਮੋਨ ਦੀ ਮਾਤਰਾ ਵਿਚbalance ਰੱਖਦਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਦੀ ਮਦਦ ਦੇ ਨਾਲ ਤੁਹਾਡਾ ਥਾਇਰਾਇਡ ਬਿਲਕੁਲ ਹੀ ਖ਼ਤਮ ਹੋ ਜਾਵੇਗਾ ।ਹੁਣ ਤੁਹਾਨੂੰ ਦੱਸਦੇ ਹਾਂ ਇਸ ਨੂੰ ਲੈਣਾ ਕਿਵੇਂ ਹੈ।

ਦੋਸਤੋ ਤੁਹਾਨੂੰ ਦੋ ਵੱਡੇ ਚਮਚ ਸਾਬਤ ਧਨੀਆ ਦੇ ਇੱਕ ਗਲਾਸ ਗੁਨਗੁਨੇ ਪਾਣੀ ਦੇ ਵਿੱਚ ਸਾਰੀ ਰਾਤ ਭਿਓਂ ਕੇ ਰੱਖ ਦੇਣੇ ਹਨ। 7 ਤੋਂ 8 ਘੰਟੇ ਸਾਬਤ ਧਨੀਆਂ ਨੂੰ ਪਾਣੀ ਵਿੱਚ ਪਾਉਣ ਤੋਂ ਬਾਅਦ ਸਵੇਰੇ ਉੱਠ ਕੇ ਇਸਦੇ ਵਿਚ ਦੋ ਚਮਚ ਸੌਂਫ ਦੇ ਵੀ ਮਿਲਾ ਦੇਣੇ ਹਨ। ਉਸ ਤੋਂ ਬਾਅਦ 5 ਮਿੰਟ ਸੋਫ ਨੂੰ ਉਸ ਪਾਣੀ ਦੇ ਵਿੱਚ ਛੱਡ ਦੇਣਾ ਹੈ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ। ਇਸ ਮਿਸ਼ਰਣ ਨੂੰ ਤੁਸੀਂ ਸਵੇਰੇ ਖਾਲੀ ਪੇਟ ਅਪਣੇ ਚਾਹ ਕੌਫੀ ਤੋਂ ਪਹਿਲਾਂ ਲੈਣਾ ਹੈ।

ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਛਾਨਣੀ ਦੀ ਮਦਦ ਨਾਲ ਛਾਣ ਕੇ ਸਵੇਰੇ ਖਾਲੀ ਪੇਟ ਤੁਸੀਂ ਹਰ ਰੋਜ਼ ਇਸ ਪਾਣੀ ਦਾ ਸੇਵਨ ਕਰਨਾ ਹੈ ।ਇਸ ਪਾਣੀ ਨਾਲ ਤੁਹਾਡਾ ਥਾਇਰਾਇਡ ਹੋਰ ਹੀ ਹੌਲੀ ਠੀਕ ਹੋਣ ਲੱਗ ਜਾਵੇਗਾ ਅਤੇ ਇਸ ਦੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਡਾ ਥਾਇਰਾਇਡ ਬਿਲਕੁਲ ਜੜ੍ਹ ਤੋਂ ਹੀ ਖ਼ਤਮ ਹੋ ਜਾਵੇਗਾ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਣੀ ਦੇ ਵਿੱਚ ਸਾਬਤ ਧਨੀਆ ਦਾ ਪਾਊਡਰ ਨਹੀਂ ਮਿਲਾਣਾ ਹੈ ।ਸਾਬਤ ਧਨੀਆਂ ਹੀ ਮਿਲਾਣਾ ਹੈ।

Leave a Reply

Your email address will not be published. Required fields are marked *