ਯੂਰਿਕ ਐਸਿਡ ਨੂੰ ਘੱਟ ਕਰਨ ਲਈ ਇਹ ਖਾਣਾ ਅਤੇ ਪੀਣਾ ਚਾਹੀਦਾ ਹੈ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰੀਰ ਵਿੱਚ ਯੂਰਿਕ ਐਸਿਡ ਦਾ ਲੈਵਲ ਸਮਾਨਿਆ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਸਰੀਰ ਵਿੱਚ ਯੂਰਿਕ ਐਸਿਡ ਵਧ ਜਾਂਦਾ ਹੈ, ਤਾਂ ਇਸ ਨਾਲ ਗਠੀਆ, ਹੱਡੀਆਂ ਅਤੇ ਜੋਡ਼ਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਜੋਖਿਮ ਵਧ ਜਾਂਦਾ ਹੈ। ਜੋੜਾਂ ਵਿੱਚ ਗੰਭੀਰ ਦਰਦ, ਜੋੜਾਂ ਵਿੱਚ ਜਕੜਨ, ਹੱਡੀਆਂ ਅਤੇ ਜੋੜਾਂ ਵਿਚ ਸੋਜ, ਉੱਠਣ ਤੇ ਬੈਠਣ ਵਿੱਚ ਤਕਲੀਫ, ਕੰਮ ਕਰਨ ਵਿਚ ਪ੍ਰੇਸ਼ਾਨੀ, ਤਲਿਆ ਅਤੇ ਅੱਡੀਆਂ ਵਿੱਚ ਸੋਜਣ ਵਰਗੀਆਂ ਸਮੱਸਿਆਵਾਂ ਸਰੀਰ ਵਿੱਚ ਯੂਰਿਕ ਐਸਿਡ ਵਧਣ ਦੇ ਕਾਰਨ ਹੀ ਹੁੰਦੀਆਂ ਹਨ।

ਅਤੇ ਨਾਲ ਹੀ ਸਰੀਰ ਵਿੱਚ ਯੂਰਿਕ ਐਸਿਡ ਦਾ ਜ਼ਿਆਦਾ ਲੈਵਲ ਕਿਡਨੀ ਫੰਕਸ਼ਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਧੇ ਹੋਏ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਅਸੀਂ ਤਰ੍ਹਾਂ ਤਰ੍ਹਾਂ ਦੇ ਘਰੇਲੂ ਨੁਸਖਿਆਂ ਨੂੰ ਅਪਣਾਉਂਦੇ ਹਾਂ। ਪਰ ਕੁਝ ਜ਼ਿਆਦਾ ਫ਼ਾਇਦਾ ਦੇਖਣ ਨੂੰ ਨਹੀਂ ਮਿਲਦਾ। ਯੂਰਿਕ ਐਸਿਡ ਕੰਟਰੋਲ ਕਰਨ ਦੇ ਲਈ ਦਵਾਈਆਂ ਅਤੇ ਸਹੀ ਉਪਚਾਰ ਲੈਣ ਦੀ ਜ਼ਰੂਰਤ ਹੁੰਦੀ ਹੈ।

ਪਰ ਜੇਕਰ ਤੁਸੀਂ ਇਸ ਦੇ ਨਾਲ ਯੂਰਿਕ ਐਸਿਡ ਘੱਟ ਕਰਨ ਵਾਲੇ ਫੂਡ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰ ਲੈਂਦੇ ਹੋ, ਤਾਂ ਇਸ ਨਾਲ ਯੂਰਿਕ ਐਸਿਡ ਨੂੰ ਤੇਜ਼ੀ ਨਾਲ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਕਈ ਅਜਿਹੇ ਫੂਡ ਹਨ, ਜਿਨ੍ਹਾਂ ਦਾ ਸੇਵਨ ਕਰਨਾ ਯੂਰਿਕ ਐਸਿਡ ਨੂੰ ਬਹੁਤ ਛੇਤੀ ਘੱਟ ਕੀਤਾ ਜਾ ਸਕਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਫ਼ਾਇਦੇਮੰਦ ਚੀਜ਼ਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ।ਗਠੀਏ ਦੇ ਰੋਗੀਆਂ ਲਈ ਖੱਟੀ ਲਾਲ ਚੈਰੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਇਹ ਸੀਰਮ ਯੂਰਿਕ ਐਸਿਡ ਇਕਾਗਰਤਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਖੱਟੀ ਚੈਰੀ ਦੇ ਰਸ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਯੂਰਿਕ ਐਸਿਡ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ।ਅਦਰਕ ਸੋਜ ਨੂੰ ਘੱਟ ਕਰਨ ਅਤੇ ਯੂਰਿਕ ਐਸਿਡ ਘੱਟ ਕਰਨ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਅਦਰਕ ਦਾ ਸੇਵਨ ਕਰਨ ਨਾਲ ਵਧੇ ਹੋਏ ਯੂਰਿਕ ਐਸਿਡ ਵਿੱਚ ਹੋਣ ਵਾਲੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

ਤੁਸੀਂ ਅਦਰਕ ਨੂੰ ਸਬਜ਼ੀਆਂ ਵਿੱਚ ਮਸਾਲੇ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹੋ, ਜਾਂ ਫਿਰ ਅਦਰਕ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਅਦਰਕ ਦੀ ਤਰ੍ਹਾਂ ਪਪੀਤਾ ਵੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਪਪੀਤੇ ਵਿੱਚ ਪੈਪੇਨ ਹੁੰਦਾ ਹੈ, ਜੋ ਇੱਕ ਪ੍ਰੋਟੀਓਲਾਈਟਕ ਐਨਜ਼ਾਈਮ ਹੈ। ਇਸ ਵਿਚ ਨੈਚੁਰਲ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ, ਜੋ ਖ਼ੂਨ ਵਿੱਚ ਯੂਰਿਕ ਐਸਿਡ ਨੂੰ ਵਧਣ ਤੋਂ ਰੋਕਦੇ ਹਨ, ਅਤੇ ਨਾਲ ਹੀ ਪ੍ਰੋਟੀਨ ਦੇ ਵਧੀਆ ਪਾਚਨ ਵਿਚ ਵੀ ਮਦਦ ਕਰਦੇ ਹਨ। ਇਸ ਲਈ ਗਠੀਆ ਵਿਚ ਪਪੀਤੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਮਿੱਥੀ ਦਾਣੇ ਦਾ ਸੇਵਨ ਕਰਨ ਨਾਲ ਬਾਹਰ ਅਤੇ ਅੰਦਰ ਦੀ ਸੋਜ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਯੂਰਿਕ ਐਸਿਡ ਦਾ ਇੱਕ ਵੱਡਾ ਕਾਰਨ ਸਰੀਰ ਦਾ ਜ਼ਿਆਦਾ ਵਜ਼ਨ ਜਾਂ ਮੋਟਾਪਾ ਹੁੰਦਾ ਹੈ। ਮੇਥੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਵਜ਼ਨ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਮੇਥੀ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਸਵੇਰੇ ਖਾਲੀ ਪੇਟ ਮੇਥੀ ਦੇ ਬੀਜ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਅਜਵਾਇਣ ਵਿੱਚ ਲੁੱਟੇਔਲਿਨ ਹੁੰਦਾ ਹੈ, ਜੋ ਯੂਰਿਕ ਐਸਿਡ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਅਤੇ ਨਾਲ ਹੀ ਇਸ ਵਿੱਚ ਓਮੇਗਾ 3 ਫੈਟੀ ਐਸਿਡ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਬਹੁਤ ਫ਼ਾਇਦੇਮੰਦ ਹੁੰਦੀ ਹੈ। ਸਵੇਰੇ ਖਾਲੀ ਪੇਟ ਤੁਸੀਂ ਅਜਵਾਇਨ ਦਾ ਪਾਣੀ ਪੀ ਸਕਦੇ ਹੋ। ਨਿੰਬੂ ਯੂਰੀਨ ਦੇ ਪੀ ਐੱਚ ਲੈਵਲ ਨੂੰ ਵਧਾਉਂਦਾ ਹੈ। ਜਿਸ ਨਾਲ ਖੂਨ ਵਿਚ ਜੰਮਿਆ ਹੋਇਆ ਯੂਰਿਕ ਐਸਿਡ ਨੂੰ ਤੋੜਨ ਵਿਚ ਮਦਦ ਮਿਲਦੀ ਹੈ, ਅਤੇ ਨਾਲ ਹੀ ਨਿੰਬੂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਨਿੰਬੂ ਵਜ਼ਨ ਕੰਟਰੋਲ ਕਰਨ ਦੇ ਨਾਲ ਹੀ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਵੀ ਫ਼ਾਇਦੇਮੰਦ ਹੁੰਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਵਿੱਚ ਰੱਖਣ ਲਈ ਦਵਾਈਆਂ ਦੇ ਨਾਲ ਨਾਲ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਅਤੇ ਇਹ ਚੀਜ਼ਾਂ ਸਾਡੇ ਸਰੀਰ ਨੂੰ ਕਿਸੇ ਗੰਭੀਰ ਬੀਮਾਰੀ ਦਾ ਰੂਪ ਧਾਰਨ ਤੋਂ ਬਚਾਉਂਦੀਆਂ ਹਨ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *