ਦਿਲ ਦੀ ਅਸਫਲਤਾ ਦੇ ਚਿੰਨ੍ਹ ਅਤੇ ਲੱਛਣ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਹਾਰਟ ਫੇਲਯੋਰ ਦੀ ਸਮਸਿਆ ਉਦੋਂ ਹੂੰਦੀ ਹੈ, ਜਦੋਂ ਸਾਡਾ ਦਿਲ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂਰਾ ਖੂਨ ਪੰਪ ਨਹੀਂ ਕਰਦਾ। ਹਾਰਟ ਫੇਲਯੋਰ ਦੀ ਆਖਰੀ ਸਟੇਜ ਬਹੁਤ ਹੀ ਗੰਭੀਰ ਹੂੰਦੀ ਹੈ। ਹਾਰਟ ਫੇਲਯੋਰ ਵਾਲੇ ਵਿਅਕਤੀ ਦਾ ਦਿਲ ਸਮੇਂ ਦੇ ਨਾਲ ਨਾਲ ਕਮਜ਼ੋਰ ਹੂੰਦਾ ਜਾਂਦਾ ਹੈ।

ਜਦੋਂ ਸਾਡੇ ਦਿਲ ਤਕ ਆਕਸੀਜ਼ਨ ਪਹੂਚਾਉਣ ਵਾਲੀ ਧਮਨਿਆ ਵਿਚ ਕਿਸੇ ਤਰ੍ਹਾਂ ਦੀ ਰੂਕਾਵਟ ਆ ਜਾਂਦੀ ਹੈ, ਤਾਂ ਸਾਡੇ ਦਿਲ ਤਕ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਹੂੰਦਾ। ਜਿਸ ਕਾਰਨ ਦਿਲ ਦੇ ਪੰਪ ਨੂੰ ਕੰਮ ਕਰਨ ਵਿਚ ਅਸਮਰੱਥਾ ਹੂੰਦੀ ਹੈ। ਤਾਂ ਇਸ ਸਥਿਤੀ ਨੂੰ ਹਾਰਟ ਫੇਲਯੋਰ ਕਿਹਾ ਜਾਂਦਾ ਹੈ। ਇਸ ਸਮਸਿਆ ਨਾਲ ਸਰੀਰ ਦੇ ਜਿਨ੍ਹਾਂ ਅੰਗਾਂ ਤਕ ਆਕਸੀਜ਼ਨ ਨਹੀਂ ਪਹੁੰਚਦੀ, ਉਹ ਅੰਗ ਖਰਾਬ ਹੋਣ ਲੱਗ ਜਾਂਦਾ ਹੈ।

ਹਾਰਟ ਫੇਲਯੋਰ ਦੀ ਆਖਰੀ ਸਟੇਜ ਵਿਚ ਮਰੀਜ਼ ਨੂੰ ਲਗਾਤਾਰ ਇਸ ਦੇ ਲਛਣ ਦਿਖਣ ਲੱਗ ਜਾਂਦੇ ਹਨ। ਇਸ ਨਾਲ ਮਰੀਜ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਨ ਮਹਿਸੂਸ ਹੋਣ ਲੱਗ ਜਾਂਦੀ ਹੈ, ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗ ਜਾਂਦੀ ਹੈ। ਜੇਕਰ ਮਰੀਜ਼ ਦੇ ਵਿਚ ਅਜਿਹੇ ਲਛਣ ਦਿਖਾਈ ਦੇਣ ਤਾਂ ਤੂਸੀਂ ਬਹੁਤ ਛੇਤੀ ਡਾਕਟਰ ਨੂੰ ਦਿਖਾਓ। ਇਸ ਸਥਿਤੀ ਵਿੱਚ ਮਰੀਜ਼ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ

ਦਿਲ ਦੀ ਧੜਕਣ ਅਚਾਨਕ ਵਧ ਜਾਣਾ ਜਾਂ ਘੱਟ ਜਾਣਾ,ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋਣਾ,ਸਾਹ ਲੈਣ ਵਿੱਚ ਤਕਲੀਫ਼ ਹੋਣਾ,ਸ਼ਰੀਰ ਵਿੱਚ ਉਰਜਾ ਦੀ ਕਮੀ ਹੋਣਾ,ਭੂਖ ਨਾ ਲਗਣਾ,ਭੂਖ ਨਾ ਲਗਣਾ ਅਤੇ ਲਗਾਤਾਰ ਵਜ਼ਨ ਘੱਟ ਹੋਣਾ,ਗਰਦਨ ਦੀਆਂ ਨਸਾਂ ਦਾ ਬਾਹਰ ਨੂੰ ਆਉਣਾ,ਲਗਾਤਾਰ ਖੰਘ ਆਉਣਾ,ਪੈਰਾਂ ਵਿਚ ਸੋਜ ਆ ਜਾਣਾ।ਇਕ ਸਮਾਨ ਵਿਅਕਤੀ ਦੀ ਹਾਰਟ ਪੰਪਿਗ 60 % ਹੂੰਦੀ ਹੈ। ਜਦੋਂ ਹਾਰਟ ਫੇਲਯੋਰ ਦੇ ਮਰੀਜ਼ਾਂ ਦੀ ਹਾਰਟ ਪੰਪਿਗ 25 – 30 % ਹੋ ਜਾਂਦੀ ਹੈ, ਜੋਂ ਇਕ ਗੰਭੀਰ ਸਥਿਤੀ ਬਣ ਸਕਦੀ ਹੈ।

ਹਾਰਟ ਫੇਲਯੋਰ ਹੋਣ ਦੇ ਪੀਛੇ ਕਈ ਕਾਰਨ ਹੋ ਸਕਦੇ ਹਨ। ਦਿਲ ਦਾ ਜ਼ਿਆਦਾ ਕੰਮ ਕਰਨਾ ਵੀ ਨੂਕਸਾਨ ਦਾਇਕ ਹੋ ਸਕਦਾ ਹੈ। ਹਾਰਟ ਫੇਲਯੋਰ ਦੀ ਸਥਿਤੀ ਦੇ ਜ਼ਿਆਦਾ ਵਧ ਜਾਣ ਨਾਲ ਦਵਾਈਆਂ ਵੀ ਕੰਮ ਨਹੀਂ ਕਰਦੀਆਂ। ਇਸ ਸਥਿਤੀ ਵਿੱਚ ਮਰੀਜ਼ ਦੇ ਹਾਰਟ ਫੇਲਯੋਰ ਦੀ ਆਖਰੀ ਸਟੇਜ ਹੂੰਦੀ ਹੈ। ਹਾਰਟ ਫੇਲਯੋਰ ਦਿਲ ਦੇ ਸੱਜੇ ਖੱਬੇ ਦੋਂਨੇਂ ਸਾਇਡਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਖੂਨ ਪੰਪ ਨੂੰ ਕੰਮ ਕਰਨ ਵਿਚ ਅਸਮਰੱਥਾ ਹੂੰਦੀ ਹੈ।

ਹਾਰਟ ਫੇਲਯੋਰ ਹੋਣ ਦੇ ਕਾਰਨ ਇਹ ਵੀ ਹੋ ਸਕਦੇ ਹਨ।ਸ਼ਰੀਰ ਦੇ ਵਿੱਚ ਸ਼ੁਗਰ ਲੇਵਲ ਦੇ ਵਧਨ ਨਾਲ ਹਾਰਟ ਫੇਲਯੋਰ ਦੀ ਸੰਭਾਵਨਾ ਵਧ ਜਾਂਦੀ ਹੈ। ਲਗਾਤਾਰ ਅਨਿਯਮਿਤ ਬਲੱਡ ਸ਼ੂਗਰ ਦਿਲ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨਾਲ ਹਾਰਟ ਘੱਟ ਕੰਮ ਕਰਦਾ ਹੈ। ਇਸ ਨਾਲ ਹਾਰਟ ਦਾ ਪੰਪ ਕੰਮ ਨਹੀਂ ਕਰਦਾ। ਜਿਸ ਨਾਲ ਹਾਰਟ ਫੇਲਯੋਰ ਦੀ ਸਥਿਤੀ ਬਣ ਜਾਂਦੀ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਵੀ ਹਾਰਟ ਫੇਲਯੋਰ ਹੋਂਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੂੰਦੀ ਹੈ। ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਨੂੰ ਸਰੀਰ ਵਿੱਚ ਖੂਨ ਨੂੰ ਪੂਰਾ ਕਰਨ ਲਈ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਮੋਟੀਆਂ ਹੋ ਜਾਂਦੀਆਂ ਹਨ। ਜਿਸ ਨਾਲ ਹਾਰਟ ਦਾ ਕੰਮ ਕਰਨਾ ਪ੍ਰਭਾਵਿਤ ਹੂੰਦਾ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਵੀ ਹਾਰਟ ਫੇਲਯੋਰ ਦਾ ਕਾਰਨ ਬਣ ਜਾਂਦਾ ਹੈ।

ਮੋਟਾਪਾ ਵੀ ਹਾਰਟ ਫੇਲਯੋਰ ਦਾ ਕਾਰਨ ਬਣ ਸਕਦਾ ਹੈ। ਮੋਟਾਪੇ ਦੇ ਕਾਰਨ ਹਾਰਟ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਮੋਟਾਪੇ ਦੇ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ। ਜਿਸ ਨਾਲ ਖੂਨ ਨੂੰ ਪੰਪ ਕਰਨ ਵਿਚ ਮੂਸਕਿਲ ਹੂੰਦੀ ਹੈ। ਅਤੇ ਹਾਰਟ ਫੇਲਯੋਰ ਹੋਂਣ ਦੀ ਸੰਭਾਵਨਾ ਵਧ ਜਾਂਦੀ ਹੈ। ਦਿਲ ਦੇ ਵਿਚ ਸੋਜ ਵੀ ਹਾਰਟ ਫੇਲਯੋਰ ਦਾ ਕਾਰਨ ਬਣ ਸਕਦੀ ਹੈ। ਦਿਲ ਵਿਚ ਸੋਜ ਦੇ ਕਾਰਨ ਹਾਰਟ ਸਹੀ ਕੰਮ ਨਹੀਂ ਕਰਦਾ।

ਖੂਨ ਨੂੰ ਪੰਪ ਕਰਨ ਦੇ ਵਿਚ ਬਹੁਤ ਮੂਸ਼ਕਿਲ ਹੁਂਦੀ ਹੈ, ਜੋ ਹਾਰਟ ਫੇਲਯੋਰ ਦਾ ਕਾਰਨ ਬਣ ਜਾਂਦੀ ਹੈ।ਕਈ ਲੋਕਾਂ ਨੂੰ ਵਾਲਵੂਲਰ ਦਿਲਾਂ ਦਾ ਰੋਗ ਹੂੰਦਾ ਹੈ, ਉਨ੍ਹਾਂ ਲੋਕਾਂ ਨੂੰ ਹਾਰਟ ਫੇਲਯੋਰ ਹੋਂਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਸਥਿਤੀ ਵਿੱਚ ਹਾਰਟ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਜਿਸ ਨਾਲ ਦਿਲ ਨੂੰ ਨੂਕਸਾਨ ਪਹੂਚਦਾ ਹੈ। ਅਤੇ ਇਹ ਸਮਸਿਆ ਹਾਰਟ ਫੇਲਯੋਰ ਦਾ ਕਾਰਨ ਬਣ ਜਾਂਦੀ ਹੈ।

ਜੇਕਰ ਤੁਸੀਂ ਹਾਰਟ ਫੇਲਯੋਰ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਲਾਈਫ ਸਟਾਇਲ ਅਤੇ ਡਾਇਟ ਤੇ ਧਿਆਨ ਦੇਣ ਦੀ ਲੋੜ ਹੈ। ਚੰਗੀ ਲਾਈਫ ਸਟਾਇਲ ਨੂੰ ਅਪਣਾ ਕੇ ਹਾਰਟ ਫੇਲਯੋਰ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੂਹਾਨੂੰ ਹਾਰਟ ਫੇਲਯੋਰ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਦਿਲ ਨੂੰ ਸਹੀ ਰੱਖਣ ਵਾਲੇ ਖਾਣੇ ਦਾ ਸੇਵਨ ਕਰੋ। ਮੀਠੀ ਅਤੇ ਜ਼ਿਆਦਾ ਵਸਾ ਵਾਲਿਆਂ ਚੀਜ਼ਾਂ ਦਾ ਬਿਲਕੁਲ ਸੇਵਨ ਨਾ ਕਰੋ।ਰਿਫਾਇਡ ਵਾਲਿਆਂ ਚੀਜ਼ਾਂ ਦਾ ਸੇਵਨ ਨਾ ਕਰੋ।

ਰੋਜ਼ਾਨਾ ਐਕਸਰਸਾਈਜ ਕਰਨਾ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।ਐਲਕੋਹਲ ਅਤੇ ਧੂਮਰਪਾਨ ਦਾ ਸੇਵਨ ਕਰਨ ਤੋਂ ਦੂਰ ਰਹੋ।ਸੋਡੀਅਮ ਦਾ ਸੇਵਨ ਘੱਟ ਕਰੋ। ਜੇਕਰ ਤੁਹਾਨੂੰ ਵੀ ਹਾਰਟ ਫੇਲਯੋਰ ਦੇ ਲਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਬਿਲਕੁਲ ਨੰਜਰ ਅੰਦਾਜ਼ ਨਾ ਕਰੋ। ਇਸ ਲਈ ਸਮੇਂ ਤੇ ਇਲਾਜ ਜ਼ਰੂਰ ਕਰਵਾਓ। ਇਸ ਦੇ ਕਾਰਨਾਂ ਨੂੰ ਪਹਿਚਾਣ ਕੇ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ। ਅਜਿਹੀ ਸਥਿਤੀ ਵਿਚ ਤੂਸੀਂ ਡਾਕਟਰ ਦੀ ਸਲਾਹ ਲੈ ਕੇ ਦਵਾਈਆਂ ਦਾ ਸੇਵਨ ਜ਼ਰੂਰ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *