ਸਿਰਦਰਦ ਭਾਵੇਂ ਜਿੰਨਾ ਮਰਜ਼ੀ ਗੰਭੀਰ ਹੋਵੇ, ਇਹ ਨੁਸਖਾ ਜਲਦੀ ਠੀਕ ਕਰ ਦੇਵੇਗਾ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜਕੱਲ੍ਹ ਜ਼ਿਆਦਾਤਰ ਲੋਕ ਅਕਸਰ ਹੀ ਸਿਰ ਦਰਦ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਤਣਾਅ, ਗੈਸ, ਐਸੈਡਿਟੀ ਸਰਦੀ ਜੁਕਾਮ ਜਾਂ ਅਨੀਂਦਰਾ ਸਿਰਦਰਦ ਦੇ ਕਾਰਨ ਮੰਨੇ ਜਾਂਦੇ ਹਨ। ਸਿਰਦਰਦ ਹੋਣ ਤੇ ਜ਼ਿਆਦਾਤਰ ਲੋਕ ਦਰਦ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ।

ਪਰ ਜੇਕਰ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰੋਗੇ ਤਾਂ, ਇਸ ਨਾਲ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਿਰ ਦਰਦ ਨੂੰ ਠੀਕ ਕਰਨ ਲਈ ਅਸੀਂ ਅਜਵਾਇਨ ਦੇ ਗੁਣਾਂ ਬਾਰੇ ਦੱਸਾਂਗੇ। ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦਾ ਇਸਤੇਮਾਲ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ।

ਸਿਰ ਦਰਦ ਨੂੰ ਠੀਕ ਕਰਨ ਲਈ ਅਜਵਾਇਨ ਫ਼ਾਇਦੇਮੰਦ ਹੁੰਦਾ ਹੈ। ਅਜਵਾਇਣ ਵਿੱਚ ਥਾਈਮੋਲ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਹ ਤੱਤ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ। ਅਜਵਾਇਣ ਦਾ ਇਸਤੇਮਾਲ ਸਿਰ ਦਰਦ ਨੂੰ ਘੱਟ ਕਰਨ ਦੇ ਲਈ ਇਕ ਬਹੁਤ ਹੀ ਵਧੀਆ ਘਰੇਲੂ ਉਪਾਅ ਸਾਬਤ ਹੋ ਸਕਦਾ ਹੈ। ਇਸ ਲਈ ਤੁਸੀਂ ਅਜਵਾਇਨ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ।

ਕਈ ਵਾਰ ਸਰਦੀ, ਜ਼ੁਕਾਮ ਜਾਂ ਖੰਘ ਦੀ ਵਜ੍ਹਾ ਨਾਲ ਸਿਰ ਦਰਦ ਹੋਣ ਲੱਗਦਾ ਹੈ। ਜੇਕਰ ਤੁਹਾਨੂੰ ਵੀ ਇਸ ਵਜ੍ਹਾ ਨਾਲ ਸਿਰਦਰਦ ਹੋ ਰਿਹਾ ਹੈ, ਤਾਂ ਤੁਸੀਂ ਅਜਵਾਇਨ ਦੀ ਚਾਹ ਪੀ ਸਕਦੇ ਹੋ। ਇਸ ਲਈ ਤੁਸੀਂ ਇੱਕ ਗਲਾਸ ਪਾਣੀ ਵਿਚ ਇਕ ਚਮਚ ਅਜਵਾਇਨ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀ ਲਵੋ। ਸਿਰਦਰਦ ਹੋਣ ਤੇ ਅਜਵਾਇਨ ਦੀ ਚਾਹ ਪੀਣ ਨਾਲ ਤੁਹਾਨੂੰ ਬਹੁਤ ਹੀ ਜਲਦੀ ਆਰਾਮ ਮਿਲ ਜਾਵੇਗਾ।

ਅਜਵਾਇਣ ਦੇ ਸੇਕ ਨਾਲ ਵੀ ਸਿਰ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਅਜਵਾਇਣ ਨੂੰ ਲੋਹੇ ਦੇ ਤਵੇ ਤੇ ਗਰਮ ਕਰ ਲਓ। ਇਸ ਨੂੰ ਕਿਸੇ ਰੁਮਾਲ ਜਾਂ ਕੱਪੜੇ ਵਿੱਚ ਬੰਨ੍ਹ ਕੇ ਇੱਕ ਪੋਟਲੀ ਬਣਾ ਲਓ। ਇਸ ਪੋਟਲੀ ਨਾਲ ਗਰਮ ਸੇਕ ਸਿਰ ਤੇ ਲਗਾਓ। ਜੇਕਰ ਤੁਹਾਨੂੰ ਖੰਘ ਜਾਂ ਜ਼ੁਕਾਮ ਵੀ ਹੈ, ਤਾਂ ਤੁਸੀਂ ਛਾਤੀ ਤੇ ਵੀ ਲਾ ਸਕਦੇ ਹੋ ਅਤੇ ਇਸ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।

ਜੇਕਰ ਤੁਹਾਨੂੰ ਅਕਸਰ ਗੈਸ ਬਣਦੀ ਹੈ, ਤਾਂ ਇਹ ਸਿਰਦਰਦ ਦਾ ਇਕ ਮੁੱਖ ਕਾਰਨ ਹੋ ਸਕਦਾ ਹੈ। ਇਸ ਲਈ ਤੁਸੀਂ ਅਜਵਾਇਣ ਨੂੰ ਚਬਾ ਸਕਦੇ ਹੋ, ਅਜਵਾਇਨ ਚਬਾ ਕੇ ਸਿਰਦਰਦ ਨੂੰ ਕਾਫ਼ੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਕਿਉਂਕਿ ਅਜਵਾਇਣ ਵਿੱਚ ਪਾਚਣ ਗੁਣ ਪਾਏ ਜਾਂਦੇ ਹਨ। ਜੋ ਸਾਡੇ ਖਾਣੇ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਪੇਟ ਫੁੱਲਣਾ, ਗੈਸ ਐਸੀਡਿਟੀ ਅਤੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਨ ਬਹੁਤ ਫਾਇਦੇਮੰਦ ਹੁੰਦਾ ਹੈ।

ਜੇਕਰ ਤੁਹਾਨੂੰ ਵੀ ਗੈਸ, ਖੰਘ, ਜ਼ੁਕਾਮ ਦੀ ਵਜ੍ਹਾ ਨਾਲ ਸਿਰਦਰਦ ਰਹਿੰਦਾ ਹੈ, ਤਾਂ ਤੁਸੀਂ ਇਸ ਸਥਿਤੀ ਵਿੱਚ ਅਜਵਾਇਨ ਦਾ ਸੇਵਨ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਸਿਰਦਰਦ ਹੋਣ ਦਾ ਇਸ ਤੋਂ ਇਲਾਵਾ ਹੋਰ ਕੋਈ ਵੀ ਕਾਰਨ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੋਂ ਸਿਰ ਦਰਦ ਬਣਿਆ ਰਹਿੰਦਾ ਹੈ, ਤਾਂ ਤੁਸੀਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *