ਗੈਸ ਜਾਂ ਦਿਲ ਕਾਰਨ ਛਾਤੀ ਵਿੱਚ ਦਰਦ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਬਹੁਤ ਸਾਰੇ ਲੋਕ ਇਹ ਪਹਿਚਾਨਣ ਵਿਚ ਗ਼ਲਤੀ ਕਰ ਦਿੰਦੇ ਹਨ ਕਿ ਛਾਤੀ ਵਿਚ ਦਰਦ ਦਿਲ ਦੇ ਦੌਰੇ ਦੀ ਸਮੱਸਿਆ ਹੈਂ ਜਾ ਫਿਰ ਗੈਸ ਦੇ ਕਾਰਨ। ਬਹੁਤ ਵਾਰ ਇਹ ਦੇਖਿਆ ਗਿਆ ਹੈ ਕਿ ਲੋਕ ਛਾਤੀ ਦੇ ਦਰਦ ਅਤੇ ਜਲਨ ਨੂੰ ਗੈਸ ਦਾ ਦਰਦ ਸਮਝ ਕੇ ਨੰਜਰ ਅੰਦਾਜ਼ ਕਰ ਦਿੰਦੇ ਹਨ। ਇਸ ਨਾਲ ਕਈ ਵਾਰ ਦਿਲ ਦੀਆਂ ਸਮਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਜੇਕਰ ਕਿਸੇ ਵੀ ਮਰੀਜ਼ ਦੇ ਛਾਤੀ ਵਿਚ 15 ਤੋਂ 20 ਮਿੰਟ ਤਕ ਲਗਾਤਾਰ ਦਰਦ ਰਹਿੰਦਾ ਹੈ, ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਉ। ਹਰ ਵਾਰ ਛਾਤੀ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ। ਛਾਤੀ ਵਿਚ ਦਰਦ ਨੂੰ ਟਿਪਿਕਲ ਪੇਨ ਅਤੇ ੲਟਿਪਿਕਲ ਪੇਨ ਦੋ ਹਿਸਿਆਂ ਵਿੱਚ ਵੰਡੀਆਂ ਜਾਂਦਾ ਹੈ। ਤੁਸੀਂ ਇਹਨਾਂ ਦੋਨਾਂ ਤਰੀਕਿਆਂ ਦੇ ਦਰਦ ਦੇ ਲਛਣਾ ਨੂੰ ਇਸ ਤਰ੍ਹਾਂ ਪਹਿਚਾਣ ਸਕਦੇ ਹੋ। ਟਿਪਿਕਲ ਚੇਸਟ ਪੇਨ ਨੂੰ ਅਜਾਇਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜਦੋਂ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਤੱਕ ਪੂਰੀ ਤਰ੍ਹਾਂ ਆਕਸੀਜਨ ਯੂਕਤ ਖੂਨ ਨਹੀਂ ਪਹੂੰਚਦਾ, ਤਾਂ ਸਾਨੂੰ ਛਾਤੀ ਵਿਚ ਦਰਦ ਮਹਿਸੂਸ ਹੁੰਦਾ ਹੈ ਅਤੇ ਤੂਹਾਨੂੰ ਇਸ ਸਮੇਂ ਮੋਢਿਆਂ, ਜਬਾੜੇ, ਗਰਦਨ, ਆਦਿ ਵਿੱਚ ਦਰਦ ਖਿਚਾਵ ਮਹਿਸੂਸ ਹੋ ਸਕਦਾ ਹੈ। ਅਜਾਇਨਾ ਕੋਰੋਨਰੀ ਆਟਰੀ ਡਿਜਿਜ ਦਾ ਕਾਰਨ ਹੈ। ਕੋਰੋਨਰੀ ਆਟਰੀ ਡਿਜਿਜ ੳਸ ਸਮੇਂ ਹੂੰਦੀ ਹੈ ਜਦੋਂ ਕੋਈ ਇੱਕ ਜਾਂ ਉਸ ਤੋਂ ਜ਼ਿਆਦਾ ਨਸਾਂ ਵਿੱਚ ਬਲੋਕੇਜ ਹੋ ਜਾਂਦੀ ਹੈ।

ਕੋਰੋਨਰੀ ਆਟਰੀ ਡਿਜਿਜ ਵਿਚ ਛਾਤੀ ਵਿਚ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਛਾਤੀ ਵਿਚ ਦਰਦ ਨੂੰ ਦਿਲ ਦਾ ਲਛਣ ਮੰਨਿਆ ਜਾਂਦਾ ਹੈ। ਇਸ ਨੂੰ ਬਿਲਕੁਲ ਨੰਜਰ ਅੰਦਾਜ਼ ਨਾ ਕਰੋ। ਟਿਪਿਕਲ ਚੇਸਟ ਪੇਨ ਦੇ ਲਛਣ ਇਸ ਤਰ੍ਹਾਂ ਹੁੰਦੇ ਹਨ।ਸੀਨੇ ਦੇ ਵਿਚ ਬਹੁਤ ਤੇਜ਼ ਦਰਦ ਹੋਣਾ।ਦਰਦ ਦੇ ਨਾਲ ਪਸੀਨਾ ਆਉਣਾ। ਜ਼ਿਆਦਾ ਜੀ ਮਚਲਾਉਣਾ।ਤੂਰਦੇ ਸਮੇਂ ਤੇਜ਼ ਦਰਦ ਹੋਣਾ।ਆਰਾਮ ਕਰਨ ਤੇ ਚੈਨ ਨਾ ਮਿਲਣਾ।ਸਾਹ ਲੈਣ ਵਿੱਚ ਤਕਲੀਫ਼।

ਚੱਕਰ ਆਉਂਦੇ ਹਨ ਥਕਾਨ ਮਹਿਸੂਸ ਹੁੰਦੀ ਹੈ।ਇਹ ਸਾਰੇ ਲਛਣ ਦਿਲ ਦੇ ਦੌਰੇ ਦੀ ਪਹਿਚਾਣ ਦੇ ਲਛਣ ਹਨ। ਏਟਿਪਿਕਲ ਪੇਨ ਟਿਪਿਕਲ ਪੇਨ ਤੋਂ ਬਹੁਤ ਹੀ ਅਲੱਗ ਤਰੀਕੇ ਦਾ ਹੂੰਦਾ ਹੈ। ਏਟਿਪਿਕਲ ਚੇਸਟ ਪੇਨ ਨੂੰ ਸਾਇਲੇਟ ਦਿਲ ਦਾ ਦੌਰਾ ਵੀ ਕਿਹਾ ਜਾਂਦਾ ਹੈ। ਇਸ ਨੂੰ ਮਰੀਜ਼ ਛਾਤੀ ਦੇ ਵਿਚ ਦਰਦ ਨੂੰ ਗੈਸ ਜਾ ਕਮਜ਼ੋਰੀ ਸਮਝ ਕੇ ਨੰਜਰ ਅੰਦਾਜ਼ ਕਰ ਦਿੰਦੇ ਹਨ। ਜਦੋਂ ਹੋਲੀ ਹੋਲੀ ਇਹ ਸਮਸਿਆ ਵਧਨ ਲਗ ਜਾਂਦੀ ਹੈ, ਅਤੇ ਡਾਕਟਰ ਦੀ ਸਲਾਹ ਲੈਣ ਤੇ ਡਾਕਟਰ ਇਸੀਜੀ ਕਰਕੇ ਦੇਖਦਾ ਹੈ ਕਿ ਇਹ ਗੈਸ ਦੀ ਸਮਸਿਆ ਹੈ, ਜਾਂ ਫਿਰ ਦਿਲ ਦੀ।

ਉਵੇਂ ਤਾਂ ਏਟਿਪਿਕਲ ਚੇਸਟ ਪੇਨ ਨੂੰ ਪਹਿਚਾਨਣਾ ਮੂਸਿਕਲ ਹੂੰਦਾ ਹੈ। ਛਾਤੀ ਵਿਚ ਦਰਦ ਟਿਪਿਕਲ ਦੀ ਤਰ੍ਹਾਂ ਨਹੀਂ ਹੂੰਦਾ। ਇਸ ਨੂੰ ਸਾਈਲੇਟ ਦਿਲ ਦਾ ਦੌਰਾ ਵੀ ਕਿਹਾ ਜਾਂਦਾ ਹੈ।ਏਟਿਪਿਕਲ ਚੇਸਟ ਪੇਨ ਵਿਚ ਮਰੀਜ਼ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਪਰ ਫਿਰ ਵੀ ਦਿਲ ਦਾ ਦੌਰਾ ਹੋ ਜਾਂਦਾ ਹੈ। ਏਟਿਪਿਕਲ ਚੇਸਟ ਪੇਨ ਦੇ ਲਛਣ ਟਿਪਿਕਲ ਚੇਸਟ ਪੇਨ ਤੋ ਜਿਆਦਾ ਗੰਭੀਰ ਹੋ ਸਕਦੇ ਹਨ। ਇਸ ਸਮਸਿਆ ਨਾਲ ਪੀੜਤ ਮਰੀਜ਼ ਨੂੰ ਸੀਨੇ ਵਿੱਚ ਦਰਦ ਨਹੀਂ ਸਗੋਂ ਗੈਸ ਬਣਦੀ ਹੈ ਅਤੇ ਮਰੀਜ਼ ਨੂੰ ਪੇਟ ਵਿੱਚ ਭਾਰੀਪਣ ਮਹਿਸੂਸ ਹੂੰਦਾ ਹੈ।

ਖੱਟੀ ਡਕਾਰ ਆਉਂਦੀ ਹੈ, ਅਪਚ ਹੋ ਜਾਂਦਾ ਹੈ, ਪੇਟ ਵਿੱਚ ਅਜ਼ੀਬ ਜਿਹੀ ਸੇਸੇਸ਼ਨ ਹੂੰਦੀ ਹੈ, ਪੇਟ ਦੇ ਉਪਰਲੇ ਹਿੱਸੇ ਵਿੱਚ ਬੈਚੇਨੀ ਅਤੇ ਜਲਨ ਮਹਿਸੂਸ ਹੁੰਦੀ ਹੈ।ਧੂੰਨੀ ਦੇ ਉਤੇ ਰਿਬਸ ਦੇ ਵਿਚ ਵਾਲੇ ਹਿਸੇ ਵਿਚ ਇਹ ਲੱਛਣ ਮਹਿਸੂਸ ਹੁੰਦੇ ਹਨ। ਕੁਝ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਥਕਾਨ ਮਹਿਸੂਸ ਹੁੰਦੀ ਹੈ।ਕੁਝ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਅਤੇ ਉਹਨਾਂ ਦਾ ਸਾਹ ਫੂਲਣ ਲਗ ਜਾਂਦਾ ਹੈ।ਕਈ ਵਾਰ ਮਰੀਜ਼ ਦੇ ਸੀਨੇ ਵਿੱਚ ਦਰਦ ਵੀ ਨਹੀਂ ਹੁੰਦਾ ਪਰ ਫਿਰ ਵੀ ਬਹੁਤ ਜ਼ਿਆਦਾ ਪਸੀਨਾ ਆਉਣ ਲੱਗ ਜਾਂਦਾ ਹੈ ਅਤੇ ਬੈਚੇਨੀ ਮਹਿਸੂਸ ਹੂੰਦੀ ਹੈ।ਕੁਝ ਮਰੀਜ਼ਾਂ ਨੂੰ ਬਿਨਾਂ ਕਿਸੇ ਵਜ੍ਹਾ ਹੀ ਚੱਕਰ ਆਉਣ ਲੱਗ ਜਾਂਦੇ ਹਨ।

ਇਹ ਲਛਣ ਕਿਸੇ ਨੂੰ ਵੀ ਹੋ ਸਕਦੇ ਹਨ ਅਤੇ ਜੇਕਰ 15 ਤੋਂ 20 ਮਿੰਟ ਤੋਂ ਜ਼ਿਆਦਾ ਰਹਿੰਦੇਂ ਹਨ, ਤਾਂ ਦਿਲ ਸੰਬੰਧੀ ਪ੍ਰੇਸ਼ਾਨੀਆਂ ਦੇ ਵੀ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਅਜਿਹੇ ਲਛਣ ਮਹਿਸੂਸ ਕਰਦੇ ਹੋ, ਤਾਂ ਬਿਨਾਂ ਦੇਰੀ ਕਿਤੇ ਡਾਕਟਰ ਨੂੰ ਜ਼ਰੂਰ ਦਿਖਾਉ। ਏਪਿਟਿਕਲ ਪੇਨ ਦੇ ਮਰੀਜ਼ ਇਸ ਨੂੰ ਗੈਸ ਦੇ ਲਛਣ ਸਮਝ ਕੇ ਨੰਜਰ ਅੰਦਾਜ਼ ਕਰ ਦਿੰਦੇ ਹਨ। ਜੇਕਰ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਗੈਸ ਦੀ ਸਮਸਿਆ ਹੋਵੇ, ਤਾਂ ਉਹ ਦਵਾਈ ਨਾਲ ਠੀਕ ਹੋ ਜਾਂਦੀ ਹੈ।

ਪਰ ਦਿਲ ਦੇ ਦੌਰੇ ਦੇ ਲਛਣ ਵਿਚ ਪੇਟ ਵਿੱਚ ਜਲਨ, ਏਠਨ, ਅਪਚ ਹੋ ਸਕਦੀ ਹੈ। ਇਹ ਸਮਸਿਆ ਗੈਸ ਦੀ ਦਵਾਈ ਲੈਣ ਨਾਲ ਠੀਕ ਨਹੀਂ ਹੂੰਦੀ। ਜਿਵੇਂ ਹੀ ਵਿਅਕਤੀ ਕੋਈ ਕੰਮ ਕਰਦਾ ਹੈ, ਤਾਂ ਇਹ ਸਮਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ। ਅਜਿਹੇ ਲੱਛਣ ਦਿਖਾਈ ਦੇਣ ਤੇ ਤੂਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ।ਇਸ ਤੋਂ ਇਲਾਵਾ ਛਾਤੀ ਦੇ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਗੈਸ ਦੀ ਸਮਸਿਆ।ਫੇਫੜਿਆਂ ਸੰਬੰਧੀ ਪ੍ਰੇਸ਼ਾਨੀਆਂ।ਐਸਿਡ ਰਿਫਲਕਸ।ਮਸਕੂਲੋਸਕੇਲੇਟਲ ਬੀਮਾਰੀਕੋਸਟੋਕੋਨਡ੍ਰਾਇਟਿਸਜਾਣੋਂ। ਏਪਿਟਿਕਲ ਚੇਸਟ ਪੇਨ ਦੇ ਲਛਣ ਕਿੰਨਾ ਲੋਕਾਂ ਵਿਚ ਜਿਆਦਾ ਦਿਖਾਈ ਦਿੰਦੇ ਹਨ।

ਤੂਹਾਨੂੰ ਜਦੋਂ ਵੀ ਅਜਿਹੇ ਲਛਣ ਦਿਖਾਈ ਦਿੰਦੇ ਹਨ, ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਡਾਕਟਰ ਇਹਨਾਂ ਦੇ ਕਾਰਨ ਦੇ ਅਨੁਸਾਰ ਪ੍ਰੇਸ਼ਾਨੀ ਦਾ ਹਲ ਲਭਦੇ ਹਨ। ਇਸ ਤੋਂ ਇਲਾਵਾ ਹੈਲਦੀ ਲਾਈਫ ਸਟਾਇਲ ਨੂੰ ਅਪਣਾ ਕੇ ਹਾਰਟ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜ਼ਿਆਦਾ ਤਰ ਇਹ ਦੇਖਿਆ ਜਾਂਦਾ ਹੈ ਕਿ ਦਿਲ ਦੀਆਂ ਜ਼ਿਆਦਾ ਤਰ ਬੀਮਾਰੀਆਂ ਐਕਸਾਈਜ਼ ਦੀ ਕਮੀਂ, ਵਿਗੜਦਾ ਖਾਣ ਪੀਣ ਆਦਿ ਦੇ ਕਾਰਨ ਹੋ ਸਕਦਾ ਹੈ। ਜੇਕਰ ਅਸੀਂ ਰੋਜ਼ਾਨਾ ਐਕਸਾਸਾਈਜ ਕਰਦੇ ਹਾਂ ਅਤੇ ਆਪਣੀ ਡਾਈਟ ਨੂੰ ਸਹੀ ਫੋਲੋ ਕਰਦੇ ਹਾਂ, ਤਾਂ ਦਿਲ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ।

ਕੁਝ ਮਰੀਜ਼ਾਂ ਦੇ ਛਾਤੀ ਵਿਚ ਦਰਦ ਹੋਣਾ ਨਾਰਮਲ ਹੂੰਦਾ ਹੈ। ਪਰ ਜੇਕਰ ਇਹ ਦਰਦ ਲਗਾਤਾਰ ਜ਼ਿਆਦਾ ਸਮੇਂ ਤੱਕ ਹੂੰਦਾ ਹੈ ਅਤੇ ਪਸੀਨਾ, ਸਾਹ ਲੈਣ ਵਿੱਚ ਤਕਲੀਫ਼, ਬਹੁਤ ਜ਼ਿਆਦਾ ਥਕਾਨ, ਉਲਟੀ ਖੰਘ ਵਰਗੇ ਲਛਣ ਦਿਖਾਈ ਦਿੰਦੇ ਹਨ, ਤਾਂ ਤੁਸੀਂ ਬਿਨਾਂ ਦੇਰੀ ਕਿਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ। ਸੀਨੇ ਵਿੱਚ ਜਲਨ ਨੂੰ ਨੰਜਰ ਅੰਦਾਜ਼ ਕਰਕੇ ਅਸੀਂ ਦਿਲ ਦੀ ਬੀਮਾਰੀ ਨਾਲ ਪੀੜਤ ਹੋ ਸਕਦੇ ਹਾਂ। ਬਿਨਾਂ ਸਮੇਂ ਨੂੰ ਖ਼ਰਾਬ ਕੀਤੇ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰੋ। ਕਿਉਂਕਿ ਟਿਪਿਕਲ ਚੇਸਟ ਪੇਨ ਨੂੰ ਪਹਿਚਾਨਣਾ ਅਸਾਨ ਹੈ ਅਤੇ ਏਪਿਟਿਕਲ ਚੇਸਟ ਪੇਨ ਨੂੰ ਪਹਿਚਾਨਣਾ ਮੂਸਿਕਲ ਹੂੰਦਾ ਹੈ।

Leave a Reply

Your email address will not be published. Required fields are marked *