ਅਲਸਰ ਦੇ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜੇਕਰ ਤੁਹਾਨੂੰ ਵੀ ਖਾਣਾ ਖਾਣ ਤੋਂ ਬਾਅਦ ਪੇਟ ਵਿਚ ਦਰਦ ਅਤੇ ਮਤਲੀ ਜਿਹਾ ਮਹਿਸੂਸ ਹੁੰਦਾ ਹੈ, ਤਾਂ ਇਹ ਲੱਛਣ ਪੇਟ ਵਿੱਚ ਅਲਸਰ ਦੇ ਹੋ ਸਕਦੇ ਹਨ। ਪੇਟ ਵਿੱਚ ਅਚਾਨਕ ਦਰਦ ਹੋਣਾ ਸਮਾਣਿਆ ਸਥਿਤੀ ਨਹੀਂ ਹੈ। ਇਸ ਪ੍ਰੇਸ਼ਾਨੀ ਦੇ ਸਮੇਂ ਤੇ ਧਿਆਨ ਨਾ ਦਿੱਤਾ ਜਾਵੇ, ਜੇਕਰ ਇਲਾਜ ਵਿੱਚ ਦੇਰੀ ਕੀਤੀ ਜਾਵੇ, ਤਾਂ ਇਸ ਦੇ ਪਰਿਣਾਮ ਹਾਨੀਕਾਰਕ ਵੀ ਹੋ ਸਕਦੇ ਹਨ।

ਪੇਟ ਵਿੱਚ ਅਲਸਰ ਨੂੰ ਪੈਪਟਿਕ ਅਲਸਰ ਜਾਂ ਗੈਸਟ੍ਰਿਕ ਅਲਸਰ ਵੀ ਕਿਹਾ ਜਾਂਦਾ ਹੈ। ਇਸ ਤਰਾਂ ਦੇ ਅਲਸਰ ਵਿੱਚ ਜ਼ਿਆਦਾ ਦਰਦ ਹੁੰਦਾ ਹੈ, ਅਤੇ ਇਹ ਦਰਦ ਪੇਟ ਦੀ ਉੱਤੇ ਵਾਲੀ ਪਰਤ ਤੇ ਹੁੰਦਾ ਹੈ। ਪੇਟ ਦਾ ਅਲਸਰ ਨਾ ਕੇਵਲ ਬੇਚੈਨੀ ਵਧਾਉਂਦਾ ਹੈ, ਬਲਕਿ ਖਾਣ ਦੀ ਇੱਛਾ ਨੂੰ ਵੀ ਘੱਟ ਕਰ ਦਿੰਦਾ ਹੈ। ਪੇਟ ਵਿੱਚ ਅਲਸਰ ਦੀ ਵਜਾ ਨਾਲ ਪੇਟ ਅਤੇ ਛੋਟੀ ਆਂਤੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ।

ਦੋਸਤੋ ਅੱਜ ਅਸੀਂ ਤੁਹਾਨੂੰ ਪੇਟ ਵਿੱਚ ਅਲਸਰ ਦੇ ਲੱਛਣ ਅਤੇ ਇਸ ਤੋਂ ਬਚਣ ਲਈ ਘਰੇਲੂ ਨੂਖਸਿਆਂ ਬਾਰੇ ਦੱਸਾਂਗੇ। ਪੇਟ ਵਿੱਚ ਅਲਸਰ ਦੇ ਲੱਛਣ ਇਸ ਤਰ੍ਹਾਂ ਹਨ।ਪੇਟ ਵਿਚ ਹਲਕਾ ਦਰਦ।
ਵਜਨ ਘੱਟ ਹੋਣਾ,ਦਰਦ ਦੇ ਕਾਰਨ ਖਾਣਾ ਚੰਗਾ ਨਾਂ ਲੱਗਣਾਂ,ਪੇਟ ਹਮੇਸ਼ਾ ਭਰਿਆ ਹੋਇਆ ਲਗਣਾ,ਸੀਨੇ ਵਿੱਚ ਜਲਣ ਹੋਣਾ,ਉਲਟੀ ਵਿਚ ਖੂਨ ਆਉਣਾ ਆਦਿ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਪੇਟ ਦੇ ਅਲਸਰ ਨੂੰ ਠੀਕ ਕਰਨ ਦੇ ਲਈ ਘਰੇਲੂ ਨੁਸਖੇ।ਪੇਟ ਵਿੱਚ ਅਲਸਰ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਵੈਸੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪਰ ਤੁਸੀ ਕੁਝ ਘਰੇਲੂ ਨੁਖਸਿਆਂ ਨਾਲ ਵੀ ਇਸਦੇ ਲੱਛਣਾ ਨੂੰ ਠੀਕ ਕਰ ਸਕਦੇ ਹੋ।

ਇਸ ਦੇ ਕੁਝ ਘਰੇਲੂ ਨੁਸਖੇ ਹਨ, ਜੋ ਪੇਟ ਦੇ ਅਲਸਰ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦੇ ਹਨ। ਬੇਕਿੰਗ ਸੋਡਾ ਪੇਟ ਦੇ ਪੀ ਐਚ ਲੈਵਲ ਨੂੰ ਸਹੀ ਕਰਨ ਵਿਚ ਮਦਦ ਕਰਦਾ ਹੈ। ਐਪਲ ਸਾਈਡਰ ਵਿਨੇਗਰ ਵਿੱਚ ਦਰਦ ਨਿਵਾਰਕ ਗੂਣ ਹੁੰਦੇ ਹਨ। ਇਸ ਲਈ ਬੇਕਿੰਗ ਸੋਡਾ ਅਤੇ ਐਪਲ ਸਾਈਡਰ ਵਿਨੇਗਰ ਅਲਸਰ ਦੇ ਉਪਚਾਰ ਵਿੱਚ ਮਦਦਗਾਰ ਹੋ ਸਕਦਾ ਹੈ।ਇਕ ਚੱਮਚ ਐਪਲ ਸਾਈਡਰ ਵਿਨੇਗਰ, ਅੱਧਾ ਚੱਮਚ ਬੇਕਿੰਗ ਸੋਡਾ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਗਲਾਸ ਪਾਣੀ ਵਿਚ ਮਿਲਾਓ। ਅਲਸਰ ਤੋਂ ਛੁਟਕਾਰਾ ਪਾਉਣ ਦੇ ਲਈ ਇਸ ਨੂੰ ਦਿਨ ਵਿਚ ਇਕ ਵਾਰ ਜ਼ਰੂਰ ਪੀਓ।

ਲਸਣ ਵਿੱਚ ਐਲੀਸਿਨ ਨਾਂ ਦਾ ਕੰਪਾਊਂਡ ਹੁੰਦਾ ਹੈ। ਇਹ ਕੰਪਾਊਡ ਵਿਚ ਸ਼ਕਤੀਸ਼ਾਲੀ ਐਂਟੀ-ਮਾਈਕ੍ਰਬੀਅਲ ਗੁਣ ਹੁੰਦੇ ਹਨ। ਇਹ ਗੁਣ ਹੈਲੀਕੋਬੈਕਟਰ ਪਾਈਲੋਰੀ ਨਾਲ ਲੜਨ ਵਿਚ ਮਦਦ ਕਰਦੇ ਹਨ, ਜੋ ਪੇਪਟਿਕ ਅਲਸਰ ਨੂੰ ਟਿਗਰ ਕਰਨ ਦੇ ਲਈ ਜ਼ਿੰਮੇਵਾਰ ਹੁੰਦੇ ਹਨ। ਲਸਨ ਦੇ ਫਾਇਦੇ ਲਈ ਤੁਸੀਂ ਦੋ ਤੋਂ ਤਿੰਨ ਕਲੀਆਂ ਲਸਣ ਦੀਆਂ ਚਬਾਉ। ਅਜਿਹਾ ਕਈ ਦਿਨਾਂ ਤੱਕ ਰੋਜ਼ਾਨਾ ਕਰਨ ਨਾਲ ਪੇਟ ਦੇ ਅਲਸਰ ਤੋਂ ਅਰਾਮ ਮਿਲਦਾ ਹੈ। ਸ਼ਹਿਦ ਵਿੱਚ ਗਲੂਕੋਜ਼ ਆਕਸੀਡੇਜ ਨਾਮ ਦਾ ਅੰਜਾਇਮ ਹੁੰਦਾ ਹੈ। ਇਹ ਅੰਜਾਇਮ ਹਾਈਡ੍ਰੋਜਨ ਪੈਰੋਕਸਾਈਡ ਨੂੰ ਪ੍ਰਡੂਓਸ ਕਰਦਾ ਹੈ। ਇਹ ਪੇਪਟਿਕ ਅਲਸਰ ਦੇ ਲਈ ਜਿੰਮੇਦਾਰ ਬੈਕਟੀਰੀਆ ਨਾਲ ਲੜਨ ਵਿਚ ਮਦਦ ਕਰਦਾ ਹੈ।

ਇਕ ਗਲਾਸ ਕੋਸੇ ਪਾਣੀ ਵਿਚ ਇੱਕ ਚਮਚ ਸ਼ਹਿਦ ਅਤੇ ਇੱਕ ਚੱਮਚ ਦਾਲਚੀਨੀ ਪਾਊਡਰ ਮਿਲਾਓ। ਇਸ ਮਿਸ਼ਰਨ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਪੇਪਟਿਕ ਅਲਸਰ ਤੋਂ ਆਰਾਮ ਮਿਲਦਾ ਹੈ। ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ, ਜੋ ਪਾਵਰਫੁੱਲ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ, ਅਤੇ ਇਹ ਪੇਟ ਦੇ ਅਲਸਰ ਨੂੰ ਰੋਕਣ ਅਤੇ ਇਸ ਦਾ ਇਲਾਜ ਕਰਨ ਵਿੱਚ ਮਦਦ ਕਰਦਾ ਹੈ। ਇੱਕ ਗਲਾਸ ਠੰਢੇ ਪਾਣੀ ਵਿਚ ਇੱਕ ਚਮਚ ਹਲਦੀ ਪਾਊਡਰ ਮਿਲਾਓ, ਅਤੇ ਇਸ ਵਿੱਚ ਆਪਣੀ ਜ਼ਰੂਰਤ ਅਨੁਸਾਰ ਸ਼ਹਿਦ ਪਾ ਕੇ ਪੀਓ। ਇਸ ਨਾਲ ਪੇਟ ਵਿੱਚ ਅਲਸਰ ਠੀਕ ਹੋ ਜਾਂਦਾ ਹੈ।

ਪੇਟ ਦੇ ਅਲਸਰ ਨਾਲ ਪਰੋਟੇਕਟਿਵ ਅਤੇ ਪਿਰਵੇਟਿਵ ਅਸਰ ਪੈਂਦਾ ਹੈ, ਅਤੇ ਇਸ ਦੀ ਗੰਭੀਰਤਾ ਨੂੰ ਵੀ ਘੱਟ ਕਰਦਾ ਹੈ। ਇਸ ਲਈ ਅਦਰਕ ਦਾ ਇਸਤੇਮਾਲ ਕਰਕੇ ਉਨ੍ਹਾਂ ਲੱਛਣਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਜੋ ਪੇਟ ਦੇ ਅਲਸਰ ਦੇ ਕਾਰਨ ਪੈਦਾ ਹੁੰਦੀਆਂ ਹਨ। ਇਕ ਕੱਪ ਪਾਣੀ ਵਿਚ ਇੱਕ ਚਮਚ ਕੱਦੂਕਸ ਕੀਤਾ ਹੋਇਆ, ਅਦਰਕ ਪਾ ਕੇ ਚੰਗੀ ਤਰਾਂ ਉਬਾਲੋ। ਠੰਢਾ ਤੇ ਇਸ ਵਿੱਚ ਮਿਲਾ ਕੇ ਇਸ ਦਾ ਸੇਵਨ ਕਰੋ। ਗਰੀਨ ਟੀ ਐਪਿਗੈਲੋਕੈਟੇਚਿਨ ਗੈਲੇਟ ਨਾਂ ਦਾ ਇਕ ਪੋਲਿਫੇਨੋਲ ਹੁੰਦਾ ਹੈ, ਜੋ ਅਲਸਰ ਐਟੀ ਅਲਸਰ ਗੂਣਾ ਦੇ ਲਈ ਜਾਣਿਆ ਜਾਂਦਾ ਹੈ। ਗਰੀਨ ਟੀ ਪੇਟ ਦੇ ਅਲਸਰ ਦਾ ਇਲਾਜ ਕਰਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਇਕ ਕਪ ਉਬਲਦੇ ਪਾਣੀ ਵਿਚ ਇਕ ਚੱਮਚ ਗਰੀਨ ਟੀ ਮਿਲਾਉ, ਅਤੇ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ ਅਤੇ ਠੰਡਾ ਹੋਣ ਤੇ ਪੀ ਲਵੋ। ਗਰੀਨ ਟੀ ਨੂੰ ਦਿਨ ਵਿੱਚ ਦੋ ਵਾਰ ਪੀਣ ਨਾਲ ਪੇਟ ਵਿਚ ਅਲਸਰ ਤੋ ਛੂਟਕਾਰਾ ਮਿਲਦਾ ਹੈ। ਕਚੇ ਕੇਲੇ ਵਿੱਚ ਫੋਸਫੇਟਿਡਿਲਕੋਲਾਇਨ ਅਤੇ ਪੇਕਟਿਨ ਵਰਗੇ ਕਮਪਾਉਡ ਹੂੰਦੇ ਹਨ। ਇਹ ਕਮਪਾਉਡ ਪੇਟ ਦੀ ਮਸਲਸ ਨੂੰ ਮਜਬੂਤ ਬਣਾਉਦੇ ਹੈ। ਕੇਲੇ ਦਾ ਸੇਵਨ ਕਰਨਾ ਪੇਪਟਿਕ ਅਲਸਰ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਰੋਜਾਨਾ ਇਕ ਪਕੇ ਜਾ ਕਚੇ ਕੇਲੇ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਪਤਾਗੋਭੀ ਵਿੱਚ ਗਲੂਟਾਮਾਇਨ ਨਾਮ ਦਾ ਅਮੀਨੋ ਐਸਿਡ ਭਰਪੂਰ ਮਾਤਰਾ ਵਿਚ ਹੂੰਦਾ ਹੈ।

ਇਹ ਕਮਪਾਉਡ ਅਲਸਰ ਨਾਲ ਖਰਾਬ ਹੋਣ ਵਾਲੀ ਗੈਸਟ੍ਰੋਇੰਟੇਸਟਾਇਨਲ ਲਾਇਨਿੰਗ ਨੂੰ ਪੋਸ਼ਣ ਦੇਣ ਅਤੇ ਊਸ ਦੀ ਮਰਮਤ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਇਕ ਐੰਟੀ ਪੇਪਟਿਕ ਅਲਸਰ ਫੈਕਟਰ ਵੀ ਹੂੰਦਾ ਹੈ, ਜੋ ਪੇਟ ਦੇ ਅਲਸਰ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦਾ ਹੈ। ਪਤਾਗੋਭੀ ਦਾ ਜੂਸ ਕੱਢ ਕੇ ਇਸ ਨੂੰ ਦਿਨ ਵਿੱਚ ਇਕ ਵਾਰ ਪੀਣ ਨਾਲ ਅਲਸਰ ਠੀਕ ਹੋ ਜਾਦਾ ਹੈ। ਦੋਸਤੋ ਜੇਕਰ ਤੁਹਾਨੂੰ ਵੀਅਜਿਹਾ ਕੋਈ ਵੀ ਲਛੱਣ ਮਹਿਸੂਸ ਹੂੰਦਾ ਹੈ, ਤਾਂ ਇਸ ਨੂੰ ਬਿਲਕੂਲ ਵੀ ਨੰਜਰਅੰਦਾਜ ਨਾ ਕਰੋ। ਇਹ ਪੇਟ ਵਿੱਚ ਅਲਸਰ ਦਾ ਕਾਰਨ ਹੋ ਸਕਦਾ ਹੈ। ਪੇਟ ਦੇ ਅਲਸਰ ਦੇ ਸ਼ੂਰੂਆਤੀ ਲਛਣਾ ਨੂੰ ਤੂਸੀ ਪਹਿਚਾਣ ਕੇ ਇਹਨਾ ਘਰੇਲੂ ਨੂਸਖਿਆ ਦੀ ਮਦਦ ਨਾਲ ਠੀਕ ਕਰ ਸਕਦੇ ਹੋ। ਜੇਕਰ ਤੂਹਾਡੀ ਸਮਸਿਆ ਲੰਮੇ ਸਮੇ ਤੋ ਠੀਕ ਨਹੀ ਹੋ ਰਹੀ, ਤਾ ਤੂਸੀ ਡਾਕਟਰ ਨੂੰ ਜਰੂਰ ਦਿਖਾਉ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *