ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਿਹਤ ਦੇ ਲਈ ਵਰਦਾਨ ਅੰਜੀਰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ਨੂੰ ਰੋਜ਼ਾਨਾ ਖਾਣ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਅੰਜੀਰ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੀ ਹੈ।
ਅੰਜ਼ੀਰ ਸੁਵਾਦ ਹੋਣ ਦੇ ਕਾਰਨ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ, ਕਈ ਪਰੇਸ਼ਾਨੀਆਂ ਵਿੱਚ ਅੰਜੀਰ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ। ਕਈ ਲੋਕਾਂ ਨੂੰ ਭੁੱਲ ਕੇ ਵੀ ਅੰਜੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਕਿਹੜੀਆਂ ਸਮੱਸਿਆਵਾਂ ਨਾਲ ਪੀੜਤ ਲੋਕਾਂ ਨੂੰ ਅੰਜੀਰ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।ਜੇਕਰ ਤੁਹਾਨੂੰ ਗੁਰਦੇ ਵਿਚ ਪੱਥਰੀ ਹੈ, ਤਾਂ ਅੰਜ਼ੀਰ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਅੰਜ਼ੀਰ ਵਿੱਚ ਪਾਇਆ ਜਾਣ ਵਾਲਾ ਔਕਸਲੇਟ ਨਾਮਕ ਤੱਤ ਪਥਰੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਜ਼ਿਆਦਾ ਮਾਤਰਾ ਵਿੱਚ ਅੰਜੀਰ ਦਾ ਸੇਵਨ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਹਾਨੂੰ ਪਥਰੀ ਦੀ ਸਮਸਿਆ ਹੈ, ਤਾਂ ਤੁਸੀਂ ਅੰਜੀਰ ਦਾ ਸੇਵਨ ਕਰਨ ਤੋਂ ਬਚੋ। ਅੰਜੀਰ ਦਾ ਸੇਵਨ ਮਾਈਗ੍ਰੇਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਅੰਜੀਰ ਵਿੱਚ ਪਾਇਆ ਜਾਣ ਵਾਲਾ ਸਲਫਾਇਟ ਤੱਤ ਮਾਇਗ੍ਰੇਨ ਦੇ ਦਰਦ ਅਤੇ ਇਸ ਦੇ ਐਟਕ ਨੂੰ ਵਧਾ ਸਕਦਾ ਹੈ। ਮਾਈਗ੍ਰੇਨ ਹੋਣ ਤੇ ਸੁੱਕਾ ਅੰਜੀਰ ਖਾਣ ਤੋਂ ਬਚਣਾ ਚਾਹੀਦਾ ਹੈ। ਠੰਢ ਵਿਚ ਮਾਈਗ੍ਰੇਨ ਦਾ ਦਰਦ ਬਹੁਤ ਵਧ ਜਾਂਦਾ ਹੈ। ਇਸ ਤੋਂ ਬਚਣ ਦੇ ਲਈ ਡਾਇਟ ਵਿੱਚ ਹਰੀ ਪੱਤੇਦਾਰ ਸਬਜ਼ੀਆਂ ਅਤੇ ਉਮੇਗਾ 3 ਐਸਿਡ ਨੂੰ ਸ਼ਾਮਲ ਕਰੋ।
ਅੰਜੀਰ ਦਾ ਸੇਵਨ ਪੇਟ ਦਰਦ ਦੀ ਸਮੱਸਿਆ ਹੋਣ ਤੇ ਨਹੀਂ ਕਰਨਾ ਚਾਹੀਦਾ ਹੈ। ਅੰਜੀਰ ਪੇਟ ਦਰਦ ਦੀ ਸਮੱਸਿਆ ਦੇ ਨਾਲ ਲੂਜ ਮੋਸ਼ਨ ਅਤੇ ਅਪਚ ਦੀ ਸਮੱਸਿਆ ਹੋਣ ਤੇ ਵੀ ਨਹੀਂ ਖਾਣੀ ਚਾਹੀਦੀ। ਅੰਜੀਰ ਖਾਣ ਨਾਲ ਪੇਟ ਭਾਰੀ ਹੋਣ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਇਸ ਸਮੱਸਿਆ ਤੋਂ ਨਿਪਟਣ ਦੇ ਲਈ ਪੇਟ ਦਰਦ ਦੀ ਸਮੱਸਿਆ ਵਿੱਚ ਅੰਜੀਰ ਖਾਣ ਤੋਂ ਬਚੋ।
ਅੰਜੀਰ ਖਾਣ ਨਾਲ ਬਲਿਡਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ। ਅੰਜੀਰ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਇਸ ਨਾਲ ਔਰਤਾਂ ਵਿਚ ਜਿਆਦਾ ਬਲਿਡਿੰਗ ਹੋ ਸਕਦੀ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਉਹ ਰੇਟਿਨਲ ਬਲਿਡਿੰਗ ਦੀ ਸਮੱਸਿਆ ਹੋ ਸਕਦੀ ਹੈ, ਅਤੇ ਪੀਰੀਅਡ ਵੀ ਸਮੇਂ ਤੋਂ ਪਹਿਲਾਂ ਆ ਸਕਦੇ ਹਨ।
ਅੰਜੀਰ ਨਾਲ ਲੀਵਰ ਦੀ ਸਮੱਸਿਆ ਵਧ ਸਕਦੀ ਹੈ। ਅੰਜੀਰ ਦੇ ਬੀਜ ਥੋੜੀ ਭਾਰੀ ਹੁੰਦੇ ਹਨ। ਇਸ ਲਈ ਜੇਕਰ ਤੁਹਾਨੂੰ ਲੀਵਰ ਸਬੰਧੀ ਪ੍ਰੇਸ਼ਾਨੀ ਹੈ, ਤਾਂ ਅੰਜੀਰ ਖਾਣ ਤੋਂ ਬਚੋ। ਅੰਜੀਰ ਪਚਣ ਵਿੱਚ ਬਹੁਤ ਸਮਾਂ ਲਾਉਂਦੀ ਹੈ। ਜਿਸ ਕਾਰਣ ਲੀਵਰ ਦੀ ਪ੍ਰੇਸ਼ਾਨੀ ਵਧ ਸਕਦੀ ਹੈ।
ਅੰਜੀਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪਰ ਜੇਕਰ ਤੁਹਾਨੂੰ ਕੋਈ ਵੀ ਗੰਭੀਰ ਬੀਮਾਰੀ ਜਾਂ ਐਲਰਜੀ ਹੈ, ਤਾਂ ਡਾਕਟਰ ਨੂੰ ਪੁੱਛ ਕੇ ਹੀ ਇਸ ਦਾ ਸੇਵਨ ਸ਼ੁਰੂ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।