ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਵਿਚ ਸਾਨੂੰ ਕਦੇ ਵੀ ਪੈਸਿਆਂ ਦੀ ਕਮੀ ਨਾ ਰਹੇ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਹਮੇਸ਼ਾ ਸਾਡੇ ਉੱਤੇ ਬਣੀ ਰਹੇ। ਕਹਿੰਦੇ ਹਨ ਕਿ ਧਨ ਸਾਰਾ ਕੁਝ ਨਹੀਂ ਹੁੰਦਾ। ਪਰ ਧੰਨ ਤੋਂ ਬਿਨਾਂ ਵੀ ਕੁਝ ਨਹੀਂ ਹੁੰਦਾ। ਧਨ ਦੀ ਕਮੀ ਨਾਲ ਸਾਰਾ ਜੀਵਨ ਬਿਖਰ ਜਾਂਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਹਮੇਸ਼ਾ ਖੁਸ਼ ਰਹੇ। ਉਹਨਾਂ ਨੂੰ ਸਾਰੀਆਂ ਸੁਖ ਸੁਵਿਧਾਵਾਂ ਪ੍ਰਾਪਤ ਹੋਣ
ਪਰ ਧਨ ਦੀ ਕਮੀ ਕਾਰਣ ਉਹਨਾਂ ਦੀਆਂ ਇਹ ਇੱਛਾਵਾਂ ਅਧੂਰੀਆਂ ਹੀ ਰਹਿ ਜਾਂਦੀਆਂ ਹਨ। ਸਾਡੇ ਸ਼ਾਸਤਰਾਂ ਵਿੱਚ ਬਹੁਤ ਸਾਰੇ ਉਪਾਅ ਦੱਸੇ ਗਏ ਹਨ ਜੋ ਕਿ ਵਾਸਤੂ ਦੋਸ਼ ਦੇ ਕਾਰਨ ਉਤਪੰਨ ਹੋ ਜਾਂਦੇ ਹਨ ਸ਼ਾਸਤਰਾਂ ਵਿੱਚ ਬਹੁਤ ਸਾਰੇ ਉਪਾਅ ਦੱਸੇ ਗਏ ਹਨ ਜਿਸ ਕਾਰਨ ਮਾਤਾ ਲੱਛਮੀ ਖੁਸ਼ ਹੋ ਕੇ ਤੁਹਾਡੇ ਘਰ ਵਿੱਚ ਨਿਵਾਸ ਕਰਦੀ ਹੈ। ਅੱਜ ਅਸੀਂ ਤੁਹਾਨੂੰ ਬਹੁਤ ਸਾਰੇ ਉਪਾਏ ਤੇ ਕੰਮ ਦੱਸਾਂਗੇ ਜਿਸ ਦੇ ਕਾਰਨ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ।
ਦੋਸਤੋ ਜੇਕਰ ਸਵੇਰ ਦੇ ਸਮੇਂ ਦੀ ਸ਼ੁਰੂਆਤ ਚੰਗੇ ਕੰਮ ਤੋਂ ਹੁੰਦੀ ਹੈ ਤਾਂ ,ਵਿਅਕਤੀ ਦਾ ਸਾਰਾ ਦਿਨ ਵੀ ਚੰਗਾ ਹੀ ਨਿਕਲਦਾ ਹੈ। ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਤਾਂਬੇ ਦੇ ਲੋਟੇ ਵਿਚ ਜਲ ਭਰ ਕੇ ਆਪਣੇ ਮੁੱਖ ਦੁਆਰ ਉੱਤੇ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਆਣੀ ਸ਼ੁਰੂ ਹੋ ਜਾਂਦੀ ਹੈ। ਘਰ ਵਿਚ ਜਿੰਨੀ ਵੀ ਨਕਾਰਾਤਮਕ ਊਰਜਾ ਘਰ ਵਿਚੋਂ ਬਾਹਰ ਚੱਲੀ ਜਾਦੀ ਹੈ।
ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਮਾਤਾ ਲਕਸ਼ਮੀ ਉਸੇ ਘਰ ਵਿੱਚ ਨਿਵਾਸ ਕਰਦੀ ਹੈ ਜਿਸ ਘਰ ਵਿਚ ਸਾਫ਼-ਸਫ਼ਾਈ ਹੋਵੇ ਅਤੇ ਘਰ ਵਿੱਚ ਪਰਵਾਰ ਦੇ ਮੈਂਬਰਾਂ ਵਿਚ ਪਿਆਰ ਹੋਵੇ। ਤੁਹਾਨੂੰ ਸਵੇਰੇ ਤਾਂਬੇ ਦੇ ਲੋਟੇ ਵਿਚ ਜਲ ਭਰ ਕੇ ਰੱਖਣ ਤੋਂ ਬਾਅਦ ਆਪਣੇ ਘਰ ਵਿੱਚ ਸਾਫ ਸਫਾਈ ਕਰਨੀ ਚਾਹੀਦੀ ਹੈ ।ਫਿਰ ਬਾਕੀ ਦੀ ਅਸਥ ਵਿਅਸਥ ਚੀਜ਼ਾਂ ਨੂੰ ਚੱਕ ਕੇ ਸਹੀ ਜਗ੍ਹਾ ਰੱਖਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਮਾਤਾ ਲਕਸ਼ਮੀ ਸਵੇਰ ਦੇ ਸਮੇਂ ਘਰ ਵਿੱਚ ਆਉਂਦੀ ਹੈ ਇਸ ਕਰਕੇ ਤੁਹਾਨੂੰ ਆਪਣੇ ਮੁੱਖ ਦੁਆਰ ਉਪਰ ਕੁੰਮ-ਕੁੰਮ ,ਸਵਾਸਤਿਕ ਨਿਸ਼ਾਨ ਬਣਾਉਣਾ ਚਾਹੀਦਾ ਹੈ।l
ਦੋਸਤੋ ਘਰ ਦੀ ਇਸਤਰੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਜੇਕਰ ਘਰ ਦੀ ਇਸਤਰੀ ਦਾ ਆਚਾਰ ਵਿਹਾਰ ਠੀਕ ਹੋਵੇਗਾ ਤਾਂ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ । ਜੇਕਰ ਘਰ ਦੀ ਇਸਤਰੀ ਹਲਦੀ ਲਗਾ ਕੇ ਜਾਂ ਫਿਰ ਪਾਣੀ ਵਿਚ ਹਲਦੀ ਪਾ ਕੇ ਇਸ਼ਨਾਨ ਕਰਦੀ ਹੈ। ਉਸ ਤੋਂ ਬਾਅਦ ਭੋਜਨ ਕਰਦੀ ਹੈ। ਉਸ ਤੋਂ ਬਾਦ ਘਰ ਵਿਚ ਧੂਪ ਦੀਪ ਕਰਦੀ ਹੈ। ਏਹੋ ਜਿਹੇ ਘਰ ਵਿੱਚ ਕਦੀ ਵੀ ਧਨ ਦੀ ਕਮੀ ਨਹੀਂ ਰਹਿੰਦੀ। ਅੱਜ-ਕੱਲ੍ਹ ਘਰਾਂ ਵਿਚ ਕਲੇਸ਼ ਲੜਾਈ ਝਗੜਾ ਇਸ ਲਈ ਵੱਧ ਗਿਆ ਹੈ ਕਿਉਂਕਿ ਅੱਜ ਦੇ ਜ਼ਮਾਨੇ ਦੀਆਂ ਇਸਤਰੀਆਂ ਇਨ੍ਹਾਂ ਸਾਰੇ ਰੀਤੀ ਰਿਵਾਜ਼ਾਂ ਨੂੰ ਪਿੱਛੇ ਛੱਡਦੀਆਂ ਜਾ ਰਹੀਆਂ ਹਨ।
ਦੋਸਤੋ ਤੁਸੀਂ ਸੁਣਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਰਸੋਈ ਵਿਚ ਕੁਝ ਮਿੱਠਾ ਬਣਾਉਣਾ ਚਾਹੀਦਾ ਹੈ ਪਰ ਇਹ ਹਰ ਰੋਜ ਸੰਭਵ ਨਹੀਂ ਹੁੰਦਾ। ਜੇਕਰ ਤੁਸੀਂ ਹਰ ਰੋਜ਼ ਆਪਣੀ ਰਸੋਈ ਵਿਚ ਕੁਝ ਮਿੱਠਾ ਨਹੀਂ ਬਣਾ ਸਕਦੇ ਤਾਂ ਹਰ ਪੂਰਨਮਾਸ਼ੀ ਨੂੰ ਜਾ ਫਿਰ ਸ਼ੁੱਕਰਵਾਰ ਦੇ ਦਿਨ ਖੀਰ ਬਣਾ ਕੇ ਮਾਤਾ ਲਕਸ਼ਮੀ ਨੂੰ ਭੋਗ ਲਗਾਉਣਾ ਚਾਹੀਦਾ ਹੈ ।ਇਸ ਨਾਲ ਘਰ ਵਿੱਚ ਧਨ ਦਾ ਆਗਮਨ ਹੁੰਦਾ ਹੈ। ਕਿਉਂਕਿ ਮਾਤਾ ਲਕਸ਼ਮੀ ਨੂੰ ਮਿੱਠੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਭੈਣ ਅਲਕਸ਼ਮੀ ਨੂੰ ਤਿੱਖੀਆਂ ਚੀਜ਼ਾਂ ਪਸੰਦ ਹਨ।
ਦੋਸਤੋ ਸਵੇਰੇ ਰੋਟੀ ਬਣਾਉਣ ਸਮੇਂ ਸਭ ਤੋਂ ਪਹਿਲੀ ਰੋਟੀ ਗਾਂ ਮਾਤਾ ਲਈ ਕੱਢਣੀ ਚਾਹੀਦੀ ਹੈ ।ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਤੁਸੀਂ ਜੋ ਵੀ ਧਨ ਕਮਾਉਂਦੇ ਹੋ ਉਸ ਦਾ ਕੁਝ ਹਿੱਸਾ ਗਾਂ ਮਾਤਾ ਲਈ ਕੱਢਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਕਮਾਈ ਦਾ ਦਸਵੰਧ ਗਰੀਬਾਂ ਲਈ ਅਤੇ ਗਊਆਂ ਦੀ ਸੇਵਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲੀ ਰੋਟੀ ਗਾਂ ਦਾ ਮਾਤਾ ਨੂੰ ਖਵਾਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਧੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਕਾਮਧੇਨੂ ਦੇ ਆਸ਼ੀਰਵਾਦ ਨਾਲ ਤੁਹਾਡੀ ਸਾਰੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ