ਰੋਜ ਦੀ ਪੂਜਾ ਵਿੱਚ ਦੀਵਾ ਚਲਾਕੇ ਬੋਲੇ ਇਹ 3 ਸ਼ਬਦ ਅਗਲੇ ਹੀ ਦਿਨ ਦੁਸ਼ਮਨ ਕਦਮਾਂ ਵਿੱਚ ਹੋਵੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਹਰ ਰੋਜ਼ ਪੂਜਾ ਕਰਦੇ ਸਮੇਂ ਤੁਸੀਂ ਦੀਪਕ ਜਰੂਰ ਜਗਾਉਂਦੇ ਹੋਵੋਗੇ, ਦੀਪਕ ਜਗਾਉਂਣ ਦੇ ਵਿਸ਼ੇਸ਼ ਵਿਧੀ ਵਿਧਾਨ ਵੀ ਹਨ।

ਦੋਸਤੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਸ਼ੁੱਭ ਕੰਮ ਕਰਦੇ ਹਾਂ ਤਾਂ ਅਸੀਂ ਦੀਵਾ ਜ਼ਰੂਰ ਜਗਾਉਂਦੇ ਹਾਂ, ਕਿਉਂਕਿ ਇਹ ਦੀਵਾ ਉਸ ਪ੍ਰਮਾਤਮਾ ਨਾਲ ਜੁੜਨ ਦਾ ਮਾਧਿਅਮ ਹੈ।ਦੀਵੇ ਦੇ ਪ੍ਰਕਾਸ਼ ਨਾਲ ਅਸੀਂ ਉਸ ਪਰਮਾਤਮਾ ਨਾਲ ਜੁੜ ਜਾਂਦੇ ਹਾਂ। ਸਾਡੇ ਹਿੰਦੂ ਧਰਮ ਵਿੱਚ ਕੋਈ ਵੀ ਸ਼ੁਭ ਕੰਮ ਕਰਦੇ ਹੋਏ ਦੀਵਾ ਜ਼ਰੂਰ ਜਗਾਇਆ ਜਾਂਦਾ ਹੈ। ਦੇਵੀ ਦੇਵਤਿਆਂ ਦੇ ਅੱਗੇ ਜਿਹੋ ਜਿਹੀ ਸਾਡੀ ਭਾਵਨਾ ਹੁੰਦੀ ਹੈ

ਅਸੀਂ ਉਸ ਹਿਸਾਬ ਦੇ ਨਾਲ ਦੀਵੇ ਵਿੱਚ ਤੇਲ ਜਾਂ ਘਿਉ ਪਾਉਂਦੇ ਹਾਂ, ਤਾਂ ਕਿ ਸਾਡੇ ਇਸ਼ਟ ਦੇਵਤਾ ਸਾਡੇ ਕੋਲੋਂ ਖੁਸ਼ ਰਹਿਣ। ਇਹੋ ਜਿਹੇ ਬਹੁਤ ਸਾਰੇ ਮੰਤਰ ਵੀ ਹਨ ਜੋ ਕਿ ਦੀਵਾ ਜਗਾਉਂਦੇ ਸਮੇਂ ਬੋਲਣੇ ਚਾਹੀਦੇ ਹਨ। ਦੀਵੇ ਵਿੱਚ ਕੀ ਪਾ ਕੇ ਜਗਾਉਣਾ ਚਾਹੀਦਾ ਹੈ ਜਿਸ ਨਾਲ ਸਾਡੇ ਵਿਰੋਧੀ ਸ਼ਤਰੂ ਸ਼ਾਂਤ ਰਹਿਣ। ਦੋਸਤੋ ਸਭ ਤੋਂ ਪਹਿਲੀ ਗੱਲ ਦੀਵਾ ਜਗਾਉਂਦੇ ਸਮੇਂ ਚਾਹੇ ਕੋਈ ਇਸਤਰੀ ਹੋਵੇ ਜਾਂ ਪੁਰਖ ਹਮੇਸ਼ਾਂ ਆਪਣੇ ਸਿਰ ਨੂੰ ਢਕ ਕੇ ਹੀ ਦੀਵਾ ਜਗਾਉਣਾ ਚਾਹੀਦਾ ਹੈ। ਕਦੇ ਵੀ ਨੰਗਾ ਸਿਰ ਰੱਖ ਕੇ ਦੀਵਾ ਨਹੀਂ ਲਗਾਉਣਾ ਚਾਹੀਦਾ ਅਕਸਰ ਲੋਕ ਦੀਵਾ ਜਗਾਉਂਦੇ ਸਮੇਂ ਸਭ ਤੋਂ ਵੱਡੀ ਗਲਤੀ ਇਹੀ ਕਰਦੇ ਹਨ।

ਦੀਵਾ ਜਗਾਉਂਦੇ ਸਮੇਂ ਦੀਵੇ ਦੇ ਨੀਚੇ ਬਿਨਾਂ ਟੁੱਟੇ ਹੋਏ ਚਾਵਲ, ਜਾਂ ਫਿਰ ਸੱਤ ਪ੍ਰਕਾਰ ਦੇ ਅਨਾਜ ਜਾਂ ਫਿਰ ਕਿਸੇ ਕਿਸਮ ਦਾ ਪੱਤਾ ਹੀ ਰੱਖ ਲੈਣਾ ਚਾਹੀਦਾ ਹੈ। ਤੁਸੀਂ ਫੁੱਲ ਦੀ ਪੰਖੜੀ ਰੱਖ ਕੇ ਵੀ ਦੀਵਾ ਜਗਾ ਸਕਦੇ ਹੋ। ਇਸ ਤਰ੍ਹਾਂ ਹੀ ਦੀਵਾ ਜਗਾਉਣਾ ਚਾਹੀਦਾ ਹੈ ਨਹੀਂ ਤਾਂ ਪਰਮਾਤਮਾ ਤੁਹਾਡੀ ਪੂਜਾ ਨੂੰ ਸਵੀਕਾਰ ਨਹੀਂ ਕਰਦੇ। ਕਿਉਂਕਿ ਦੀਵਾ ਜਗਾਉਂਣ ਨਾਲ ਪਰਮਾਤਮਾ ਖੁਸ਼ ਹੁੰਦੇ ਹਨ ਅਤੇ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰਦੇ ਹਨ।

ਦੋਸਤੋ ਜੇਕਰ ਤੁਸੀਂ ਮਾਤਾ ਭਗਵਤੀ ਅਤੇ ਮਾਤਾ ਦੁਰਗਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤੇਲ ਦਾ ਦੀਵਾ ਜਗਾ ਸਕਦੇ ਹੋ। ਇਸ ਵਿੱਚ ਬਾਤੀਂ ਰੂੰ ਦੀ ਜਗ੍ਹਾ ਤੇ ਮੌਲੀ ਜਾ ਧਾਗੇ ਦੀ ਬਣਾ ਕੇ ਲਗਾਉਣੀ ਚਾਹੀਦੀ ਹੈ। ਸਭ ਤੋਂ ਉੱਤਮ ਅਤੇ ਸਫਲ ਪੂਜਾ ਇਹੀ ਮੰਨੀ ਜਾਂਦੀ ਹੈ। ਜੇਕਰ ਤੁਸੀਂ ਆਪਣੇ ਈਸ਼ਟ ਦੇਵਤਾ ਦੀ ਪੂਜਾ ਕਰਨਾ ਚਾਹੁੰਦੇ ਹੋ ਤਾਂ ਤੁਸੀ ਘਿਉ ਦਾ ਦੀਵਾ ਜਗਾ ਸਕਦੇ ਹੋ।

ਜੇਕਰ ਤੁਹਾਨੂੰ ਕੋਈ ਵਿਰੋਧੀ ਜਾਂ ਦੁਸ਼ਮਣ ਬਹੁਤ ਜ਼ਿਆਦਾ ਤੰਗ ਕਰ ਰਿਹਾ ਹੈ, ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਚਾਰੋਂ ਤਰਫ ਤੋਂ ਰੱਖਿਆ ਹੋਵੇ, ਤਾਂ ਪੂਜਾ ਕਰਦੇ ਸਮੇਂ ਸਰੋਂ ਦਾ ਤੇਲ , ਜਾਂ ਫਿਰ ਚਮੇਲੀ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਕਾਰਜ ਪੂਰੇ ਹੁੰਦੇ ਹਨ। ਇਸ ਨਾਲ ਵਿਰੋਧੀ ਦੁਸ਼ਮਣ ਤੰਗ ਨਹੀਂ ਕਰਦੇ। ਦੀਵਾ ਜਗਾਕੇ ਹਨੁਮਾਨ ਜੀ ਦੀ ਆਰਤੀ ਜ਼ਰੂਰ ਕਰਨੀ ਚਾਹੀਦੀ ਹੈ। ਦੀਵੇ ਦੇ ਵਿਚੋਂ ਰੂੰ ਦੀ ਬਾਤੀ ਲਗਾਉਣੀ ਚਾਹੀਦੀ ਹੈ ਅਤੇ ਦੋ ਲੌਂਗ ਰੱਖ ਦੇਣੇ ਚਾਹੀਦੇ ਹਨ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਦੀਵਾ ਜਗਾਉਂਦੇ ਸਮੇਂ ਉਹ ਕਿਹੜੇ ਸ਼ਬਦਾਂ ਦਾ ਉਚਾਰਨ ਕਰਨਾ ਚਾਹੀਦਾ ਹੈ ਜਿਸ ਨਾਲ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣ। ਦੀਵਾ ਜਗਾਉਂਦੇ ਸਮੇਂ ਤੁਸੀਂ ਇਹ ਮੰਤਰ ਸ਼ੁਭਮ ਕਰੋਤੀ ਕਲਿਆਣ, ਅਰੋਗਿਅਮ ਧਨ-ਸੰਪਦਾਮ, ਸ਼ੱਤਰੂਬੁਧ ਵਿਨਾਸ਼ਯ,ਦੀਪੰਗ ਜਯੋਤੀ ਨਮੋਸਤੂਤੇ। ਇਸ ਦਾ ਮਤਲਬ ਹੈ ਅਰੋਗ ਅਤੇ ਵਿਨਾਸ਼ ਕਰਨ ਵਾਲੀ ਧਨ-ਸੰਪਤਾ ਦੇਣ ਵਾਲੀ ਦੀਪਕ ਦੀ ਜੋਤੀ ਨੂੰ ਨਮਸਕਾਰ ਹੈ। ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਅਤੇ ਤੁਹਾਡੇ ਦੁਸ਼ਮਣ ਚਾਹ ਕੇ ਵੀ ਤੁਹਾਡਾ ਬੁਰਾ ਨਹੀਂ ਕਰ ਸਕਦੇ। ਕਦੇ ਵੀ ਖੰਡਿਤ ਦੀਪਕ ਨਹੀਂ ਜਗਾਉਣਾ ਚਾਹੀਦਾ ਮਿੱਟੀ ਦਾ ਦੀਵਾ ਜਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਪੂਜਾ ਕਰਦੇ ਸਮੇਂ ਆਪਣੇ ਖੱਬੇ ਹੱਥ ਵੱਲ ਦੀਪਕ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *