ਕੋਈ ਤੁਹਾਡਾ ਕੁੱਝ ਨਹੀਂ ਵਿਗਾੜ ਪਾਵੇਗਾ ਜੇਕਰ ਪਤਾ ਹੈ ਇਹ 5 ਚਾਣਕਯ ਨੀਤੀ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਚਾਣਕਿਆ ਨੀਤੀ ਦੀ ਸਭ ਤੋਂ ਪਹਿਲੀ ਨੀਤੀ ਵਿੱਚ ਇਹ ਹੈ ਕਿ ਭੈਣ ਭਰਾ ਦੀ ਪਰਖ ਮੁਸ਼ਕਿਲ ਸਮੇਂ ਦੇ ਵਿੱਚ ਅਤੇ ਪਤਨੀ ਦੀ ਪਰਖ ਆਰਥਿਕ ਹਾਲਤ ਖਰਾਬ ਹੋਣ ਤੇ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰੇਸ਼ਾਨ ਹੁੰਦੇ ਹਾਂ ਜੇਕਰ ਕੋਈ ਦੋਸਤ ਸਾਨੂੰ ਸਹਾਰਾ ਦਿੰਦਾ ਹੈ ਤਾਂ ਉਹ ਹੀ ਸਾਡਾ ਸੱਚਾ ਦੋਸਤ ਹੁੰਦਾ ਹੈ । ਨਹੀਂ ਤਾਂ ਸਾਡੇ ਸੁੱਖ ਵਿੱਚ ਤਾਂ ਹਰ ਕੋਈ ਖੜਾ ਹੋ ਜਾਂਦਾ ਹੈ ।

ਸਾਡੇ ਦੁੱਖ ਵਿੱਚ ਸਹਾਰਾ ਦੇਣ ਵਾਲਾ ਇਨਸਾਨ ਹੀ ਸੱਚਾ ਇਨਸਾਨ ਕਹਿੰਲਾਉਦਾ ਹੈ। ਦੋਸਤੋ ਇਸੇ ਤਰ੍ਹਾਂ ਜੇਕਰ ਸਾਡੇ ਆਪਣੇ ਜੀਵਨ ਸਾਥੀ ਸਾਡੀ ਜਰੂਰਤਾ ਅਤੇ ਸਾਡੇ ਧੰਨ ਨੂੰ ਸੰਝੋ ਕੇ ਰੱਖਣ ਦੀ ਕਲਾ ਨੂੰ ਨਹੀਂ ਸਮਝ ਪਾਉਂਦੇ ਤਾਂ ਉਹ ਸਾਡੇ ਨਾਲ ਜੀਵਨ ਕੱਟਣ ਦੇ ਲਾਇਕ ਨਹੀਂ ਹੁੰਦੇ। ਇਹੋ ਜਿਹੇ ਵਿਅਕਤੀ ਅੱਗੇ ਚੱਲ ਕੇ ਸਾਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ।

ਦੋਸਤੋ ਕਦੀ ਵੀ ਆਪਣੀ ਰਾਜ ਦੀਆਂ ਗੱਲਾਂ ਕਿਸੇ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ।ਉਹ ਆਦਤ ਸਾਨੂੰ ਬਰਬਾਦ ਕਰ ਸਕਦੀ ਹੈ । ਆਚਾਰਿਆ ਚਾਣੱਕਿਆ ਜੀ ਨੇ ਕਿਹਾ ਹੈ ਕਿ ਜਦੋਂ ਅਸੀਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੰਡ ਲੈਂਦੇ ਹਾਂ ਤਾਂ ਉਹ ਕਦੀ ਵੀ ਰਾਜ ਨਹੀਂ ਰਹਿੰਦੀ। ਉਹ ਗੱਲ ਅੱਗ ਦੀ ਤਰ੍ਹਾਂ ਸਾਰੇ ਸਮਾਜ ਵਿੱਚ ਫੈਲ ਜਾਂਦੀ ਹੈ ਅਤੇ ਸਾਡੇ ਰਹੱਸ ਨੂੰ ਸਾਰਿਆਂ ਦੇ ਸਾਹਮਣੇ ਫਰੋਲ ਦੇਂਦੀ ਹੈ।

ਉਦੋਂ ਤੋਂ ਹੀ ਸਾਡੇ ਵਿਨਾਸ਼ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਦੋਸਤੋ ਸਾਰੇ ਦੁੱਖ ਨਾਲੋਂ ਸਭ ਤੋਂ ਵੱਡਾ ਦੁੱਖ ਪਰਾਏ ਘਰ ਵਿਚ ਰਹਿਣ ਦਾ ਹੁੰਦਾ ਹੈ। ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਮਨੁੱਖ ਆਪਣੀ ਖ਼ੁਦ ਦੀ ਚੀਜ਼ ਤੇ ਹੀ ਹੱਕ ਜਤਾ ਸਕਦਾ ਹੈ, ਨਹੀਂ ਤਾਂ ਦੂਸਰੇ ਲੋਕਾਂ ਦੀ ਚੀਜ਼ਾਂ ਨੂੰ ਇਸਤੇਮਾਲ ਕਰਨ ਤੇ ਵਿਅਕਤੀ ਅਹਿਸਾਨ ਮੰਦ ਹੋ ਜਾਂਦਾ ਹੈ।ਦੋਸਤੋ ਕਿਸੇ ਵੀ ਵਿਅਕਤੀ ਨੂੰ ਬਹੁਤ ਜ਼ਿਆਦਾ ਇਮਾਨਦਾਰ ਨਹੀਂ ਹੋਣਾ ਚਾਹੀਦਾ

ਕਿਉਂਕਿ ਬਹੁਤ ਜ਼ਿਆਦਾ ਇਮਾਨਦਾਰ ਵਿਅਕਤੀ ਨੂੰ ਹੀ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਣਕਿਆ ਜੀ ਇਸ ਗੱਲ ਨੂੰ ਸਾਨੂੰ ਉਦਾਹਰਣ ਨਾਲ ਸਮਝਾਉਂਦੇ ਹਨ ਕਿ ਜੰਗਲ ਵਿੱਚ ਬਹੁਤ ਸਾਰੇ ਪੇੜ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕੀ ਪੇੜ ਕਟਣ ਵਾਲਾ ਸਭ ਤੋਂ ਪਹਿਲਾਂ ਕਿਸ ਪੇੜ ਨੂੰ ਕੱਟਦਾ ਹੈ? ਉਹ ਪੇੜ ਜੋ ਕਿ ਦੇਖਣ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਅਤੇ ਸਿੱਧਾ ਹੁੰਦਾ ਹੈ ,ਉਸ ਨੂੰ ਸਭ ਤੋਂ ਪਹਿਲਾਂ ਕੱਟਿਆ ਜਾਂਦਾ ਹੈ

ਕਿਉਂਕਿ ਉਸਨ ਕੱਟਣ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ। ਇਸੇ ਤਰ੍ਹਾਂ ਮਨੁਖ ਦਾ ਸੁਭਾਅ ਵੀ ਹੈ, ਜੋ ਸਭ ਤੋਂ ਜ਼ਿਆਦਾ ਸਿੱਧਾ ਅਤੇ ਇਮਾਨਦਾਰ ਹੁੰਦਾ ਹੈ ਲੋਕ ਉਸ ਨੂੰ ਜ਼ਿਆਦਾ ਦੁੱਖ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਚਲਾਕ ਇਨਸਾਨ ਉਹਨਾਂ ਦੀ ਬੁਰੀ ਭਾਵਨਾ ਨੂੰ ਸਮਝ ਲਵੇਗਾ। ਦੋਸਤੋ ਹਰ ਦੋਸਤੀ ਦੇ ਪਿੱਛੇ ਕੋਈ ਨਾ ਕੋਈ ਸੁਆਰਥ ਜ਼ਰੂਰ ਹੁੰਦਾ ਹੈ ।ਦੁਨੀਆਂ ਵਿੱਚ ਐਸੀ ਕੋਈ ਦੋਸਤੀ ਨਹੀਂ ਹੈ

ਜਿਸਦੇ ਪਿੱਛੇ ਲੋਕਾਂ ਦਾ ਸੁਆਰਥ ਨਾ ਛਿਪਿਆ ਹੋਇਆ ਹੋਵੇ। ਇਹ ਇਕ ਕੌੜਾ ਸੱਚ ਹੈ। ਚਾਣਕਿਆ ਜੀ ਨੇ ਕਿਹਾ ਹੈ ਕਿ ਜਿਹੜੇ ਸੱਚੇ ਦੋਸਤ ਹੁੰਦੇ ਹਨ ਉਹ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ। ਜੇਕਰ ਇਸ ਗੱਲ ਨੂੰ ਗਹਿਰਾਈ ਨਾਲ ਸਮਝਿਆ ਜਾਵੇ ਤਾਂ ਇਸਦੇ ਵਿਚ ਸਕਾਰਾਤਮਕ ਸੋਚ ਵੀ ਛਿਪੀ ਹੋਈ ਹੁੰਦੀ ਹੈ। ਜੇਕਰ ਕਿਸੇ ਦੀ ਦੋਸਤੀ ਬਿਲਕੁਲ ਸੱਚੀ ਹੈ ਉਹਦੇ ਵਿਚ ਕੋਈ ਦੋਸ਼ ਨਹੀਂ ਹੈ ਫਿਰ ਵੀ ਉਥੇ ਸੁਆਰਥ ਛਿਪਿਆ ਹੈ। ਉਹ ਸੁਆਰਥ ਹੈ ਇਕ ਚੰਗਾ ਦੋਸਤ ਬਣਨ ਦਾ।

ਦੋਸਤੋ ਜੇਕਰ ਕੋਈ ਸੱਪ ਜ਼ਹਿਰੀਲਾ ਨਹੀਂ ਹੈ , ਤਾਂ ਵੀ ਉਸ ਨੂੰ ਨਹੀਂ ਛੱਡਣਾ ਚਾਹੀਦਾ। ਜੇਕਰ ਕੋਈ ਵਿਅਕਤੀ ਕਮਜ਼ੋਰ ਹੈ ਤਾਂ ਉਸ ਨੂੰ ਖੁਦ ਨੂੰ ਤਾਕਤਵਰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਚਾਣਕਿਆ ਜੀ ਕਹਿੰਦੇ ਹਨ ਕਮਜ਼ੋਰ ਵਿਅਕਤੀ ਹਮੇਸ਼ਾ ਦੀ ਹਾਰ ਹੁੰਦੀ ਹੈ ।ਇਸ ਲਈ ਉਸ ਨੂੰ ਆਪਣੀ ਕਮਜ਼ੋਰੀ ਨੂੰ ਪ੍ਰਦਰਸ਼ਿਤ ਨਹੀਂ ਕਰਨਾ ਚਾਹੀਦਾ। ਦੋਸਤੋ ਇਹੋ ਜਿਹਾ ਪੈਸਾ ਜੋ ਕਿ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਤੋਂ ਬਾਅਦ ਜਾਂ ਫਿਰ ਆਪਣਾ ਧਰਮ ਛਡਣ ਤੋਂ ਬਾਅਦ ਪ੍ਰਾਪਤ ਹੋਇਆ ਹੋਵੇ ਇਹੋ ਜਿਹਾ ਪੈਸਾ ਕਦੀ ਵੀ ਸਵੀਕਾਰ ਨਹੀਂ ਕਰਨਾ ਚਾਹੀਦਾ।

ਚਾਣਕਿਆ ਜੀ ਕਹਿੰਦੇ ਹਨ ਕਿ ਗਲਤ ਤਰੀਕੇ ਨਾਲ ਕਮਾਇਆ ਹੋਇਆ ਧਨ ,ਸਾਡੇ ਸਹੀ ਕੰਮਾਂ ਨੂੰ ਕਦੇ ਵੀ ਸਫਲ ਨਹੀਂ ਕਰਦਾ। ਦੋਸਤੋ ਜੋ ਸਮਾਂ ਬੀਤ ਗਿਆ ਜੋ ਬੀਤੇ ਸਮੇਂ ਵਿੱਚ ਗ਼ਲਤ ਕੰਮ ਹੋ ਗਿਆ ਉਸ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਵਰਤਮਾਨ ਸਮੇਂ ਨੂੰ ਜਿਉਣਾ ਚਾਹੀਦਾ ਹੈ ਅਤੇ ਆਪਣੇ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ। ਜੇਕਰ ਅਸੀਂ ਬੀਤੇ ਹੋਏ ਸਮੇਂ ਨੂੰ ਹੀ ਸੋਚਦੇ ਰਹਾਂਗੇ ਤਾਂ ਅਸੀਂ ਆਪਣੇ ਆਉਣ ਵਾਲੇ ਸਮੇਂ ਦੀ ਕਦੇ ਵੀ ਫਿਕਰ ਨਹੀਂ ਕਰ ਪਾਵਾਂਗੇ।

Leave a Reply

Your email address will not be published. Required fields are marked *