ਦਿਲ ਦੀ ਬਿਮਾਰੀ ਹੋਣ ‘ਤੇ ਸਾਡਾ ਸਰੀਰ ਦਿੰਦਾ ਹੈ ਇਹ 7 ਸੰਕੇਤ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਹਾਰਟ ਸਾਡੇ ਸਰੀਰ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਜਦੋ ਹਾਰਟ ਤੰਦਰੁਸਤ ਰਹਿੰਦਾ ਹੈ, ਤਾਂ ਅਸੀਂ ਵੀ ਲੰਮੇ ਸਮੇਂ ਤੱਕ ਤੰਦਰੁਸਤ ਰਹਿੰਦੇ ਹਾਂ। ਪਰ ਹਾਰਟ ਵਿੱਚ ਥੋੜ੍ਹੀ ਜਿਹੀ ਵੀ ਗੜਬੜੀ ਸਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਜਦੋ ਸਾਡਾ ਹਾਰਟ ਤੰਦਰੁਸਤ ਨਹੀਂ ਹੁੰਦਾ, ਤਾਂ ਅਜਿਹੇ ਕੁਝ ਲੱਛਣ ਨਜ਼ਰ ਆਉਂਦੇ ਹਨ।

ਜੋ ਨਾਰਮਲ ਨਹੀਂ ਹੁੰਦੇ, ਇਸ ਦੌਰਾਨ ਵਿਅਕਤੀ ਨੂੰ ਸੀਨੇ ਵਿੱਚ ਦਰਦ, ਥਕਾਨ ਅਤੇ ਪਸੀਨਾ ਆਉਣਾ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਅਜ ਅਸੀਂ ਤੁਹਾਨੂੰ ਹਾਰਟ ਵਿੱਚ ਗੜਬੜ ਹੋਣ ਤੇ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ।ਸੀਨੇ ਵਿੱਚ ਦਰਦ ਜਾਂ ਬੇਚੈਨੀ ਦਿਲ ਦੀ ਬਿਮਾਰੀ ਦਾ ਸਭ ਤੋਂ ਆਮ ਲੱਛਣ ਹੁੰਦਾ ਹੈ। ਛਾਤੀ ਵਿੱਚ ਦਰਦ ਜਕੜਨ ਅਤੇ ਦਬਾਅ ਮਹਿਸੂਸ ਹੋਣਾ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।

ਪਰ ਤੁਸੀਂ ਇਸ ਗੱਲ ਦਾ ਧਿਆਨ ਰਖੋ, ਕਿ ਬਿਨਾਂ ਸੀਨੇ ਵਿੱਚ ਦਰਦ ਦੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਦਿਲ ਦੇ ਬਿਮਾਰ ਹੋਣ ਤੇ ਤੁਹਾਨੂੰ ਥਕਾਨ ਮਹਿਸੂਸ ਹੋ ਸਕਦੀ ਹੈ। ਇਸ ਦੌਰਾਨ ਵਿਅਕਤੀ ਨੂੰ ਮਤਲੀ, ਅਪਚ ਅਤੇ ਪੇਟ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ, ਇਨ੍ਹਾਂ ਹੀ ਨਹੀਂ ਇਸ ਸਮੇਂ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਵੈਸੇ ਤਾਂ ਇਨ੍ਹਾਂ ਦਾ ਦਿਲ ਨਾਲ ਕੋਈ ਸਬੰਧ ਨਹੀਂ ਹੁੰਦਾ।

ਪਰ ਦਿਲ ਦਾ ਦੌਰਾ ਆਉਣ ਦੇ ਸਮੇਂ ਵੀ ਅਜਿਹਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਲੱਛਣਾਂ ਨੂੰ ਵੀ ਨਾਰਮਲ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਰੀਰ ਦੇ ਖੱਬੇ ਪਾਸੇ ਦਰਦ ਹੋਣਾ ਵੀ ਹਾਰਟ ਦੇ ਅਸਵਸਥ ਹੋਣ ਦਾ ਲੱਛਣ ਹੋ ਸਕਦਾ ਹੈ। ਇਸ ਸਥਿਤੀ ਵਿੱਚ ਦਰਦ ਛਾਤੀ ਤੋਂ ਸ਼ੁਰੂ ਹੁੰਦਾ ਹੈ, ਅਤੇ ਥੱਲੇ ਨੂੰ ਵਧਦਾ ਹੈ। ਕੁਝ ਲੋਕਾਂ ਦੇ ਇਹ ਦਰਦ ਬਾਂਹ ਤੱਕ ਵੀ ਫੈਲ ਸਕਦਾ ਹੈ। ਇਸ ਲਈ ਇਹ ਹਾਰਟ ਦੇ ਅਸਵਸਥ ਹੋਣ ਦਾ ਸੰਕੇਤ ਹੋ ਸਕਦਾ ਹੈ।

ਸਿਰ ਚਕਰਾਉਣ ਦੀ ਵਜ੍ਹਾ ਨਾਲ ਵੀ ਚੱਕਰ ਆ ਸਕਦੇ ਹਨ, ਪਰ ਇਹ ਹਾਰਟ ਵਿਚ ਗੜਬੜੀ ਦਾ ਲੱਛਣ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਚਕਰ ਆਉਣੇ, ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੂੰਦੀ ਹੈ, ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਕਿਉਂਕਿ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਸਥਿਤੀ ਵਿੱਚ ਸਾਡਾ ਹਾਰਟ ਪੰਪ ਕੰਮ ਨਹੀਂ ਕਰਦਾ, ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ।

ਵੈਸੇ ਤਾਂ ਗਲੇ ਜਾਂ ਜਬਾੜੇ ਵਿੱਚ ਦਰਦ ਦਿਲ ਨਾਲ ਸਬੰਧਿਤ ਨਹੀਂ ਹੁੰਦਾ। ਇਹ ਦਰਦ ਸਰਦੀ ਜਾਂ ਸਾਈਨਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ, ਪਰ ਜੇਕਰ ਤੁਹਾਨੂੰ ਸੀਨੇ ਵਿਚ ਦਰਦ ਜਾਂ ਦਬਾਅ ਦੇ ਕਾਰਨ ਗਲੇ ਅਤੇ ਜਬਾੜੇ ਵਿੱਚ ਦਰਦ ਹੁੰਦਾ ਹੈ, ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਹਾਨੂੰ ਪੌੜੀਆਂ ਚੜ੍ਹਨ, ਚੱਲਣ ਫਿਰਨ ਜਾਂ ਥੋੜ੍ਹਾ ਜਾਂ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਤੁਹਾਨੂੰ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ।

ਜ਼ਿਆਦਾ ਥਕਾਵਟ ਕਮਜ਼ੋਰ ਹਾਰਟ ਰੋਗ ਦਾ ਲੱਛਣ ਹੋ ਸਕਦਾ ਹੈ। ਖਾਸ ਕਰਕੇ, ਔਰਤਾਂ ਵਿਚ। ਇਸ ਲਈ ਜੇਕਰ ਤੁਸੀਂ ਛੇਤੀ ਥੱਕ ਜਾਂਦੇ ਹੋ, ਤਾਂ ਡਾਕਟਰ ਨਾਲ ਜ਼ਰੂਰ ਮਿਲੋ। ਸੌਦੇ ਸਮੇਂ ਥੋੜ੍ਹਾ ਜਿਹੇਖਰਾਟੇ ਲੈਣਾ ਆਮ ਹੁੰਦਾ ਹੈ। ਪਰ ਜੇਕਰ ਤੁਹਾਨੂੰ ਜ਼ੋਰਦਾਰ ਖਰਾਟੇ ਆਉਣੇ ਜਾਂ ਹਾਫਣਾ ਜਾ ਘੁੱਟਣ ਦੀ ਤਰ੍ਹਾਂ ਲੱਗਣਾ ਸਲੀਪ ਐਪਨੀਆ ਦਾ ਸੰਕੇਤ ਹੋ ਸਕਦਾ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਸੀਂ ਰਾਤ ਨੂੰ ਸੌਂਦੇ ਸਮੇਂ ਕਈ ਵਾਰ ਸਾਹ ਲੈਣਾ ਬੰਦ ਕਰ ਦਿੰਦੇ ਹੋ।

ਇਹ ਦਿਲ ਤੇ ਜ਼ਿਆਦਾ ਦਬਾਅ ਪਾਉਂਦਾ ਹੈ। ਇਸ ਲਈ ਤੁਹਾਨੂੰ ਇਸ ਲੱਛਣ ਨੂੰ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਬਿਨਾਂ ਕਿਸੇ ਕੰਮ ਜਾਂ ਵਰਕ ਆਊਟ ਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਦਰਅਸਲ ਜਦੋਂ ਹਾਰਟ ਖੂਨ ਨੂੰ ਸਹੀ ਤਰੀਕੇ ਨਾਲ ਪੰਪ ਕਰਨ ਵਿਚ ਅਸਮਰੱਥ ਹੁੰਦਾ ਹੈ, ਤਾਂ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਲੱਛਣ ਦਿਖਣ ਤੇ ਤੁਹਾਨੂੰ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ

ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖੰਘ ਹੈ, ਜਾਂ ਚਿੱਟੀ ਜਾਂ ਗੁਲਾਬੀ ਬਲਗਮ ਪੈਦਾ ਕਰਦੀ ਹੈ, ਤਾਂ ਇਹ ਦਿਲ ਵਿੱਚ ਗੜਬੜੀ ਦਾ ਸੰਕੇਤ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਹਾਰਟ ਸਰੀਰ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦਾ। ਜਿਸ ਨਾਲ ਖੂਨ ਫੇਫੜਿਆਂ ਵਿਚ ਵਾਪਸ ਰਿਸਣ ਲੱਗ ਜਾਂਦਾ ਹੈ। ਜੇਕਰ ਤੁਹਾਡੇ ਪੈਰ ਅਤੇ ਗਿੱਟਿਆਂ ਵਿੱਚ ਸੋਜ ਹੈ, ਤਾਂ ਇਹ ਵੀ ਹਾਰਟ ਦੇ ਅਸਵਸਥ ਹੋਣ ਦਾ ਲੱਛਣ ਹੋ ਸਕਦਾ ਹੈ।

ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਹਾਰਟ ਖ਼ੂਨ ਨੂੰ ਸਹੀ ਤਰੀਕੇ ਨਾਲ ਪੰਪ ਨਹੀਂ ਕਰ ਰਿਹਾ। ਦਰਅਸਲ ਜਦੋਂ ਹਾਰਟ ਤੇਜ਼ੀ ਨਾਲ ਪੰਪ ਨਹੀਂ ਕਰਦਾ, ਤਾਂ ਖ਼ੂਨ ਨਸਾਂ ਵਿੱਚ ਵਾਪਸ ਆ ਜਾਂਦਾ ਹੈ, ਅਤੇ ਸੋਜ ਦਾ ਕਾਰਨ ਬਣਦਾ ਹੈ। ਇਸ ਲਈ ਜੇਕਰ ਤੁਹਾਨੂੰ ਪੈਰਾਂ ਵਿੱਚ ਸੋਜ ਹੈ, ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਜਦੋਂ ਤੁਸੀਂ ਨਰਵਸ ਜਾਂ ਉਤਸਾਹਿਤ ਹੁੰਦੇ ਹੋ, ਤਾਂ ਹਾਰਟ ਬੀਟ ਦਾ ਤੇਜ਼ ਹੋਣਾ ਆਮ ਹੈ। ਪਰ ਜੇਕਰ ਤੁਹਾਨੂੰ ਅਕਸਰ ਹੀ ਅਜਿਹਾ ਮਹਿਸੂਸ ਹੁੰਦਾ ਹੈ, ਤਾਂ ਤੁਸੀਂ ਡਾਕਟਰ ਨਾਲ ਜ਼ਰੂਰ ਮਿਲੋ। ਦਿਲ ਦਾ ਜ਼ਿਆਦਾ ਧੜਕਣਾ ਵੀ ਹਾਰਟ ਰੋਗ ਦਾ ਸੰਕੇਤ ਹੋ ਸਕਦਾ ਹੈ।

Leave a Reply

Your email address will not be published. Required fields are marked *