ਤੁਲਸੀ ਨੂੰ ਛੂਕੇ ਚੁਪਚਾਪ 3 ਵਾਰ ਬੋਲ ਦੇਵੋ ਇਹ 2 ਸ਼ਬਦ ਜੋ ਮੰਗੋਗੇ ਤੁਰੰਤ ਇੱਛਾ ਪੂਰੀ ਹੋਵੇਗੀ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਤੁਲਸੀ ਨੂੰ ਛੂਹ ਕੇ ਚੁੱਪ-ਚਾਪ ਤਿੰਨ ਵਾਰੀ ਇਹ ਦੋ ਸ਼ਬਦ ਬੋਲ ਦਿੰਦੇ ਹੋ, ਤੁਸੀਂ ਜੋ ਵੀ ਮੰਗੋਗੇ, ਤੁਹਾਡੀ ਇੱਛਾ ਨਾਲ ਦੀ ਨਾਲ ਪੂਰੀ ਹੋਵੇਗੀ।। ਦੋਸਤੋ ਸਾਡੇ ਹਿੰਦੂ ਧਰਮ ਵਿੱਚ ਤੁਲਸੀ ਪੂਜਾ ਦਾ ਵਿਸ਼ੇਸ਼ ਰੂਪ ਵਿੱਚ ਮਹੱਤਵ ਦੱਸਿਆ ਗਿਆ ਹੈ। ਕਿਉਂਕਿ ਤੁਲਸੀ ਦੇ ਪੌਦੇ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ

ਕਿ ਜਿਸ ਘਰ ਵਿਚ ਹਰ ਰੋਜ਼ ਤੁਲਸੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਉਸ ਘਰ ਵਿਚ ਕਦੇ ਵੀ ਦਲਿਦਰਤਾ ਅਤੇ ਦੁਰਭਾਗ ਦਾ ਵਾਸ ਨਹੀਂ ਹੁੰਦਾ। ਉਸ ਘਰ ਵਿਚ ਹਮੇਸ਼ਾ ਮਾਤਾ ਲਕਸ਼ਮੀ ਦਾ ਵਾਸ ਰਹਿੰਦਾ ਹੈ। ਤੁਲਸੀ ਦੀ ਪੂਜਾ ਕਰਨ ਨਾਲ ਮੋਕਸ਼ ਦੀ ਵੀ ਪ੍ਰਾਪਤੀ ਹੁੰਦੀ ਹੈ। ਤੁਲਸੀਂ ਪੂਜਾ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ। ਕਿਹਾ ਜਾਂਦਾ ਹੈ ਜਿਸ ਘਰ ਵਿਚ ਤੁਲਸੀ ਦਾ ਪੌਦਾ ਹੁੰਦਾ ਹੈ ਉਸ ਘਰ ਵਿੱਚ ਦੇਵੀ ਦੇਵਤਿਆਂ ਦਾ ਨਿਵਾਸ ਹੁੰਦਾ ਹੈ।

ਤੁਲਸੀ ਉਸ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੀ ਹੈ। ਉਸ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਰਹਿੰਦਾ ਹੈ। ਪੁਰਾਣਿਕ ਮਾਨਤਾਵਾਂ ਦੇ ਅਨੁਸਾਰ ਹਰ ਰੋਜ਼ ਤੁਲਸੀ ਦੀ ਪੂਜਾ ਕਰਨ ਦੇ ਨਾਲ ਧਨ ਸੁਖ ਵਿਚ ਵਾਧਾ ਹੁੰਦਾ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਤੁਹਾਡਾ ਘਰ ਹਮੇਸ਼ਾ ਧੰਨ ਧੌਲਤ ਨਾਲ ਭਰਿਆ ਰਹਿੰਦਾ ਹੈ। ਜੇਕਰ ਪਦਮ ਪੁਰਾਣ ਦੀ ਗੱਲ ਮੰਨੀਏ ਤਾਂ ਜਿਸ ਘਰ ਵਿਚ ਤੁਲਸੀ ਦਾ ਪੌਦਾ ਹੁੰਦਾ ਹੈ

ਉਸ ਘਰ ਵਿੱਚ ਬ੍ਰਹਮਾ ਵਿਸ਼ਣੂ ਸ਼ੰਕਰ ਇਹਨਾਂ ਦੇਵਤਿਆਂ ਦਾ ਨਿਵਾਸ ਹੁੰਦਾ ਹੈ। ਤੁਲਸੀਂ ਦੇ ਘਰ ਹੋਣ ਨਾਲ ਪਾਪ ਵੀ ਉਸੇ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਜਿਸ ਤਰ੍ਹਾਂ ਸੂਰਜ ਦੇ ਉੱਗਣ ਨਾਲ ਅੰਧਕਾਰ ਖਤਮ ਹੋ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਗ੍ਰਹਿ ਕਲੇਸ਼ ਰਹਿੰਦਾ ਹੈ ਜਾਂ ਫਿਰ ਗਰੀਬੀ ਰਹਿੰਦੀ ਹੈ, ਜਾਂ ਫਿਰ ਪੈਸਾ ਆਉਂਦਾ ਹੈ ਪਰ ਟਿਕਦਾ ਨਹੀਂ ਹੈ, ਜਾਂ ਫਿਰ ਜ਼ਿੰਦਗੀ ਵਿਚ ਹੋਰ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਨੂੰ ਇੱਕ ਮੰਤਰ ਦੱਸਣ ਜਾ ਰਹੇ ਹਾਂ।

ਜੇਕਰ ਤੁਸੀਂ ਇਸ ਮੰਤਰ ਦਾ ਜਾਪ ਤੁਲਸੀ ਨੂੰ ਛੂਹ ਕੇ ਤਿੰਨ ਵਾਰੀ ਬੋਲਦੇ ਹੋ, ਤੁਹਾਡੀ ਸਾਰੀ ਇਛਾਵਾਂ ਦੀ ਪੂਰਤੀ ਹੁੰਦੀ ਹੈ ਜੇਕਰ ਤੁਲਸੀ ਦੀ ਪੂਜਾ ਕਰਦੇ ਸਮੇਂ ਤੁਸੀਂ ਇਸ ਮੰਤ੍ਰ ਦਾ ਜਾਪ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਵਰਸਦੀਆਂ ਹਨ। ਇਹ ਮੰਤਰ ਬੋਲਣ ਨਾਲ ਕੁਝ ਦਿਨਾਂ ਦੇ ਅੰਦਰ ਤੁਹਾਡੀ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਘਰ ਵਿਚ ਸਥਾਈ ਰੂਪ ਨਾਲ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ।

ਘਰ ਵਿੱਚ ਖੁਸ਼ਹਾਲੀ ਦਾ ਵਾਤਾਵਰਨ ਬਣਿਆ ਰਹਿੰਦਾ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਘਰ ਵਿੱਚ ਧੰਨ-ਦੌਲਤ ਰਹਿੰਦੀ ਹੈ। ਬਿਜਨਸ ਵਪਾਰ ਵਿੱਚ ਵਾਧਾ ਹੁੰਦਾ ਹੈ।ਜ਼ਿੰਦਗੀ ਵਿੱਚ ਖੂਬ ਤਰੱਕੀ ਮਿਲਦੀ ਹੈ। ਘਰ ਵਿਚ ਦੁੱਖ-ਦਲਿੱਦਰਤਾ ਗਰੀਬੀ ਦਾ ਵਾਸ ਨਹੀਂ ਰਹਿੰਦਾ। ਦੋਸਤੋ ਹੁਣ ਤੁਹਾਨੂੰ ਉਸ ਖਾਸ ਮੰਤਰ ਦੇ ਬਾਰੇ ਦੱਸਦੇ ਹਾਂ। ਮੰਤਰ ਜਾਪ ਕਰਨ ਤੋਂ ਬਾਅਦ ਹਰ ਰੋਜ਼ ਆਪਣੇ ਈਸ਼ਟ ਦੇਵਤਾ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ।

ਫਿਰ ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨ ਤੋਂ ਬਾਅਦ ਤੁਲਸੀ ਮਾਤਾ ਕੋਲ ਜਾਕੇ ਤੁਲਸੀ ਮਾਤਾ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਤੁਲਸੀਂ ਮਾਤਾ ਨੂੰ ਗੰਗਾ ਜਲ ਅਰਪਿਤ ਕਰਨਾ ਚਾਹੀਦਾ ਹੈ ।ਫਿਰ ਸਿੰਦੂਰ ਅਤੇ ਹਲਦੀ ਲਗਾਉਣੀ ਚਾਹੀਦੀ ਹੈ। ਇਹ ਤੁਲਸੀਂ ਮਾਤਾ ਦਾ ਸ਼ਿੰਗਾਰ ਹੁੰਦਾ ਹੈ। ਉਸ ਤੋਂ ਬਾਅਦ ਤੁਲਸੀ ਮਾਤਾ ਨੂੰ ਘਿਉ ਦਾ ਦੀਪਕ ਜਗਾਉਣਾ ਚਾਹੀਦਾ ਹੈ ਅਤੇ ਧੂਪ ਦੀਪ ਵੀ ਕਰਨਾ ਚਾਹੀਦਾ ਹੈ।

ਤੁਲਸੀ ਦੀਆਂ 7 ਪ੍ਰਕਰਮਾਂ ਕਰਨੀਆਂ ਚਾਹੀਦੀਆਂ ਹਨ ਤੁਲਸੀ ਦੇ ਸਾਹਮਣੇ ਬੈਠ ਕੇ ਤੁਲਸੀ ਨੂੰ ਛੂਹ ਕੇ ਇਸ ਮੰਤ੍ਰ ਨੂੰ 3 ਵਾਰ ਜ਼ਰੂਰ ਬੋਲਣਾ ਚਾਹੀਦਾ ਹੈ। ਮਹਾਪ੍ਰਸ਼ਾਦ ਜਨਣੀ ਸਰਬ ਸੁਭਾਗ ਵਰਧਨੀ, ਆਦਿ ਵਿਆਦੀ ਹਰਾ ਨਿਤਯਨ ਤੁਲਸੀ ਤੁਮ ਨਮੌਸਤੁ ਦੇਵ। ਤੁਲਸੀ ਨੂੰ ਛੂਹ ਕੇ ਇਸ ਖਾਸ ਮੰਤਰ ਦਾ ਤਿੰਨ ਵਾਰੀ ਜਾਂ ਇਸ ਤੋਂ ਜਿਆਦਾ ਵਾਰੀ ਵੀ ਜਾਪ ਕਰ ਸਕਦੇ ਹੋ। ਤੁਲਸੀ ਸ਼੍ਰੀ ਹਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਨੂੰ ਬਹੁਤ ਪਿਆਰੀ ਹੁੰਦੀ ਹੈ। ਸ੍ਰੀ ਵਿਸ਼ਨੂੰ ਜੀ ਦੀ ਅਰਾਧਨਾ ਬਰੱਮਾ ਜੀ ਅਤੇ ਸ਼ਿਵਜੀ ਵੀ ਕਰਦੇ ਹਨ ਕੁੱਲ ਮਿਲਾ ਕੇ ਤਿ੍ਦੇਵ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਇਸ ਮੰਤਰ ਦੇ ਪ੍ਰਭਾਵ ਨਾਲ ਭਗਵਾਨ ਨੂੰ ਤੁਹਾਡੀ ਇੱਛਾ ਪੁਰੀ ਕਰਨੀ ਪੈਂਦੀ ਹੈ।

Leave a Reply

Your email address will not be published. Required fields are marked *