ਪੂਜਾ ਘਰ ਵਿੱਚ ਇਹ 2 ਮੂਰਤੀਆਂ ਏਕਸਾਥ ਭੁਲਕੇ ਵੀ ਨਾ ਰੱਖੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਲਗਭਗ ਸਾਰੇ ਹਿੰਦੂ ਘਰਾਂ ਵਿਚ ਮੰਦਰ ਬਣਿਆ ਹੁੰਦਾ ਹੈ। ਕੋਈ ਆਪਣੇ ਘਰ ਵਿਚ ਬਹੁਤ ਵੱਡਾ ਮੰਦਰ ਬਣਾਉਂਦਾ ਹੈ ਕੋਈ ਜਗ੍ਹਾ ਦੀ ਕਮੀ ਦੇ ਕਾਰਨ ਛੋਟਾ ਮੰਦਰ ਬਣਵਾ ਲੈਂਦਾ ਹੈ। ਘਰ ਦੇ ਮੰਦਰ ਵਿਚ ਨਿਯਮਤ ਰੂਪ ਵਿੱਚ ਪੂਜਾ ਪਾਠ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸ ਨਾਲ ਸਾਡੇ ਘਰ ਵਿੱਚ ਨਕਾਰਾਤਮਕਤਾ ਖਤਮ ਹੁੰਦੀ ਹੈ। ਪਰ ਇਸ ਦਾ ਅਸਲ ਪਲ ਉਦੋਂ ਹੀ ਪ੍ਰਾਪਤ ਹੁੰਦਾ ਹੈ

ਜਦੋਂ ਇਸ ਨੂੰ ਵਾਸਤੂ ਦੇ ਅਨੁਸਾਰ ਸਹੀ ਤਰੀਕੇ ਨਾਲ ਅਤੇ ਸਹੀ ਦਿਸ਼ਾ ਵਿਚ ਬਣਾਇਆ ਗਿਆ ਹੋਵੇ। ਜੇਕਰ ਮੰਦਰ ਦੀ ਦਿਸ਼ਾ ਗਲਤ ਹੁੰਦੀ ਹੈ ਤਾਂ ਇਸ ਦਾ ਉਲਟ ਪ੍ਰਭਾਵ ਸਾਡੀ ਜ਼ਿੰਦਗੀ ਵਿੱਚ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਆਪਣੇ ਘਰ ਵਿਚ ਮੰਦਰ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ ਅਤੇ ਇਸ ਵਿਚ ਕਿੰਨਾ ਦੇਵੀ-ਦੇਵਤਿਆਂ ਦੀ ਮੂਰਤੀਆਂ ਇੱਕ ਨਾਲ ਰੱਖਣੀਆਂ ਚਾਹੀਦੀਆਂ ਹਨ ਅਤੇ ਕਿੰਨਾਂ ਦੀ ਨਹੀਂ ਰੱਖਣੀਆਂ ਚਾਹੀਦੀਆਂ।

ਕਿਉਂਕਿ ਸਾਡੇ ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕੁਝ ਦੇਵੀ-ਦੇਵਤਿਆਂ ਦੀ ਮੂਰਤੀਆਂ ਇਕੱਠੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਹਨਾਂ ਦਾ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਮੰਦਰ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ। ਮੰਦਰਿ ਘਰ ਵੀ ਸਭ ਤੋਂ ਪਵਿੱਤਰ ਜਗ੍ਹਾ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਮੰਦਰ ਇੱਕ ਖਾਸ ਕਮਰੇ ਵਿਚ ਹੁੰਦਾ ਸੀ ਪਰ ਅੱਜ ਕੱਲ੍ਹ ਜਗਾ ਦੀ ਘਾਟ ਕਾਰਨ ਅਜਿਹਾ ਨਹੀਂ ਹੁੰਦਾ।

ਵਾਸਤੂ ਦੇ ਅਨੁਸਾਰ ਘਰ ਵਿਚ ਮੰਦਰ ਦੀ ਜਗਾ ਇਸ਼ਾਨ ਕੋਣ ਵਿਚ ਸਭ ਤੋਂ ਮਹੱਤਵਪੂਰਨ ਮੰਨੀ ਗਈ ਹੈ। ਮੰਦਿਰ ਵਿਚ ਸਿਰਫ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਾਂ ਫਿਰ ਤਸਵੀਰ ਹੀ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੇ ਪੂਰਵਜ਼ਾਂ ਜਾਂ ਫਿਰ ਕਿਸੇ ਸਾਧੂ ਸੰਤ ਦੀ ਤਸਵੀਰ ਨਹੀਂ ਲਗਾਣੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਦੇਵੀ ਦੇਵਤਿਆਂ ਦਾ ਅਪਮਾਨ ਹੁੰਦਾ ਹੈ। ਵਾਸਤੂ ਸ਼ਾਸਤਰ ਵਿੱਚ ਇਸ ਤਰ੍ਹਾਂ ਕਰਨਾ ਅਸ਼ੁੱਭ ਮੰਨਿਆ ਗਿਆ ਹੈ।

ਘਰ ਮੰਦਰ ਵਿਚ ਇਕ ਤੋਂ ਵੱਧ ਦੇਵੀ-ਦੇਵਤਿਆਂ ਦੀ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਕਿਸੇ ਵੀ ਦੇਵੀ-ਦੇਵਤੇ ਦੀ ਇੱਕ ਤੋਂ ਵੱਧ ਮੂਰਤੀ ਨਹੀਂ ਰੱਖਣੀ ਚਾਹੀਦੀ। ਮੰਦਰ ਵਿੱਚ ਦੇਵੀ ਦੇਵਤਿਆਂ ਦੀ ਮੂਰਤੀਆਂ ਨੂੰ ਵਿਰਾਜਮਾਨ ਅਵਸਥਾ ਵਿੱਚ ਰੱਖਣਾ ਚਾਹੀਦਾ ਹੈ। ਖੜੀ ਹੋਈ ਅਵਸਥਾ ਵਿੱਚ ਮੂਰਤੀ ਨਹੀਂ ਰੱਖਣੀ ਚਾਹੀਦੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦੇਵੀ ਦੇਵਤੇ ਤੁਹਾਡੇ ਘਰ ਨੂੰ ਛੱਡ ਕੇ ਜਾ ਰਹੇ ਹਨ।

ਘਰ ਵਿਚ ਮੰਦਰ ਦਾ ਸਥਾਨ ਉੱਚਾ ਹੋਣਾ ਚਾਹੀਦਾ ਹੈ। ਮੰਦਰ ਦੇ ਆਲੇ ਦੁਆਲੇ ਕੋਈ ਵੀ ਅਸ਼ੁਭ ਅਪਵਿੱਤਰ ਚੀਜ਼ ਨਹੀਂ ਹੋਣੀ ਚਾਹੀਦੀ। ਘਰ ਦੇ ਮੁੱਖ ਦੁਆਰ ਤੇ ਸ੍ਰੀ ਗਣੇਸ਼ ਦੀ ਮੂਰਤੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਅਸੀ ਆਪਣੇ ਘਰ ਵਿੱਚ ਗਣੇਸ਼ ਦੀ ਮੂਰਤੀ ਦੇ ਨਾਲ ਮਾਤਾ ਲੱਛਮੀ ਜੀ ਦੀ ਮੂਰਤੀ ਰੱਖਦੇ ਹਾਂ ਇਹ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਸਾਡੇ ਘਰ ਵਿੱਚ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਧਨ ਸਮਿ੍ਧੀ ਆਉਂਦੀ ਹੈ।

ਬੁੱਧੀ ਤੇ ਗਿਆਨ ਦੇ ਨੇਤਾ ਸ੍ਰੀ ਗਣੇਸ਼ ਸਾਨੂੰ ਉਸ ਧਨ ਨੂੰ ਸੰਭਾਲਣ ਦੀ ਸ਼ਕਤੀ ਦੇਂਦੇ ਹਨ। ਗਣੇਸ਼ ਜੀ ਦੀ ਅਤੇ ਮਾਤਾ ਲਕਸ਼ਮੀ ਜੀ ਦੀ ਮੂਰਤੀ ਦੇ ਨਾਲ ਸ੍ਰੀ ਹਰਿਵਿਸਨੂੰ ਜੀ ਦੀ ਮੂਰਤੀ ਵੀ ਜ਼ਰੂਰ ਰੱਖਣੀ ਚਾਹੀਦੀ ਹੈ। ਇਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਨਾਲ ਪਰਿਵਾਰ ਵਿੱਚ ਸ਼ੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਸ ਨਾਲ ਘਰ ਵਿੱਚ ਵਾਦ ਵਿਵਾਦ ਘੱਟ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਜੀ ਰਾਧਾ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਹਨ

ਇਸ ਕਰਕੇ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਨਾਲ ਰਾਧਾ ਜੀ ਦੀ ਮੂਰਤੀ ਵੀ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਦੋਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ੀ ਕਿਸ਼ਨ ਜੀ ਦੀ ਪੂਜਾ ਕਰਨ ਨਾਲ ਸਾਨੂੰ ਕਿਸੇ ਵੀ ਮੁਸੀਬਤ ਦੇ ਸਮੇਂ ਮਾਰਗ ਮਿਲਦਾ ਹੈ। ਆਪਣੇ ਘਰ ਵਿਚ ਹਨੂੰਮਾਨ ਜੀ ਦੀ ਮੂਰਤੀ ਜਾਂ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ। ਸੰਕਟ ਮੋਚਨ ਹਨੁਮਾਨ ਜੀ ਸਾਡੇ ਸਰਬ ਰਕਸੱਕ ਹੁੰਦੇ ਹਨ ਅਤੇ ਸਾਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਂਦੇ ਹਨ।

ਹਨੁਮਾਨ ਜੀ ਦੀ ਮੂਰਤੀ ਜਾਂ ਤਸਵੀਰ ਇਹੋ ਜਿਹੀ ਲਗਾਉਣੀ ਚਾਹੀਦੀ ਹੈ ਜਿਸ ਵਿਚ ਉਨ੍ਹਾਂ ਦੇ ਨਾਲ ਸ੍ਰੀ ਰਾਮ ਜੀ ਜਰੂਰ ਹੋਣ। ਜੇਕਰ ਸ੍ਰੀ ਰਾਮ ਜੀ ਤੋਂ ਇਲਾਵਾ ਮਾਤਾ ਸੀਤਾ ਤੇ ਲਕਸ਼ਮਣ ਜੀ ਵੀ ਨਾਲ ਹੋਣ ਤਾਂ ਇਹ ਹੋਰ ਵੀ ਚੰਗਾ ਮੰਨਿਆ ਜਾਂਦਾ ਹੈ। ਹਨੁਮਾਨ ਜੀ ਸ੍ਰੀ ਰਾਮ ਜੀ ਦੇ ਪਰਮ ਭਗਤ ਹਨ। ਇਸ ਤਰ੍ਹਾਂ ਹਨੁਮਾਨ ਜੀ ਦੇ ਨਾਲ-ਨਾਲ ਸ਼੍ਰੀ ਰਾਮ ਜੀ ਦੀ ਵੀ ਕਿਰਪਾ ਪ੍ਰਾਪਤ ਹੁੰਦੀ ਹੈ। ਸ਼ਿਵ ਜੀ ਦੀ ਅਤੇ ਮਾਤਾ ਪਾਰਵਤੀ ਦੀ ਇਕੱਠੇ ਪੂਜਾ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਸਾਵਣ ਮਹੀਨੇ ਵਿਚ ਇਨ੍ਹਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਵਿਵਾਹਿਕ ਜੀਵਨ ਵਿੱਚ ਖੁਸ਼ਹਾਲੀ ਰਹਿੰਦੀ ਹੈ। ਵਿਵਾਹਿਕ ਜੀਵਨ ਸੁਖਮਈ ਬਣਿਆ ਰਹਿੰਦਾ ਹੈ। ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਘਰ ਮੰਦਰ ਵਿਚ ਭੁੱਲ ਕੇ ਵੀ ਸ਼ਨੀਦੇਵ ਕਾਲ ਭੈਰੋ, ਮਾਤਾ ਕਾਲੀ ਦੀ ਮੂਰਤੀ ਜਾਂ ਫੋਟੋ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਜੇਕਰ ਘਰ ਦੇ ਮੰਦਰ ਵਿਚ ਸ਼ਿਵਲਿੰਗ ਰੱਖਿਆ ਹੋਇਆ ਹੈ ਤਾਂ ਸ਼ਿਵਲਿੰਗ ਦੇ ਨਾਲ ਨਾਲ ਹੋਰ ਮੂਰਤੀਆਂ ਤੇ ਵੀ ਤੁਲਸੀ ਦੇ ਪੱਤੇ ਚੜਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਦੋਸਤੋ ਇਹ ਸੀ ਕੁਝ ਮਹੱਤਵਪੂਰਨ ਜਾਣਕਾਰੀ ਜੋ ਕਿ ਵਾਸਤੂ ਸ਼ਾਸਤਰ ਦੇ ਵਿੱਚ ਘਰ ਦੇ ਮੰਦਰ ਲਈ ਦੱਸੀ ਗਈ ਹੈ। ਤੁਹਾਨੂੰ ਵੀ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *