ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਾਡਾ ਘਰ ਸਿਰਫ਼ ਚਾਰਦੀਵਾਰੀ, ਜਾਂ ਫਿਰ ਇੱਟਾਂ ਨਾਲ ਬਣਿਆ ਹੋਇਆ ਇਕ ਢਾਂਚਾ ਨਹੀਂ ਹੁੰਦਾ, ਇਹ ਘਰ ਕਿਸੇ ਦਾ ਸਪਨਾ ਹੁੰਦਾ ਹੈ, ਕਿਸੇ ਦੇ ਜੀਵਨ ਭਰ ਦੀ ਕਮਾਈ ਹੁੰਦੀ ਹੈ। ਹਰ ਇਕ ਵਿਅਕਤੀ ਆਪਣੇ ਘਰ ਨੂੰ ਸਵਰਗ ਬਣਾਉਣਾ ਚਾਹੁੰਦਾ ਹੈ। ਹਰ ਵਿਅਕਤੀ ਆਪਣੇ ਘਰ ਦੀ ਖੁਸ਼ਹਾਲੀ ਲਈ ਯਤਨ ਕਰਦਾ ਰਹਿੰਦਾ ਹੈ। ਹਰ ਵਿਅਕਤੀ ਸੁੱਖ-ਸੁਵਿਧਾਵਾਂ ਵਾਲੀਆਂ ਵਸਤੂਆਂ ਨੂੰ ਘਰ ਵਿੱਚ ਲੈ ਕੇ ਆਉਣਾ ਚਾਹੁੰਦਾ ਹੈ।
ਸਾਡੇ ਘਰ ਵਿਚ ਜਿੰਨੀਆਂ ਵੀ ਵਸਤੂ ਹੁੰਦੀਆਂ ਹਨ ਉਨ੍ਹਾਂ ਵਿੱਚੋਂ ਕੁਝ ਵਸਤੂਆਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਕੁਝ ਵਸਤੂਆਂ ਦਾ ਸਾਡੇ ਘਰ ਵਿਚ ਹੋਣ ਨਾਲ ਸਾਡੀ ਜਿੰਦਗੀ ਵਿਚ ਸੁਭ ਪ੍ਰਭਾਵ ਪੈਂਦਾ ਹੈ। ਇਸ ਦੇ ਉਲਟ ਕਈ ਚੀਜ਼ਾਂ ਅਸੀਂ ਹੁੰਦੀਆਂ ਹਨ ਜਿਨ੍ਹਾਂ ਦਾ ਜੀਵਨ ਵਿਚ ਕੋਈ ਵੀ ਮਹੱਤਵਪੂਰਨ ਸਥਾਨ ਨਹੀਂ ਹੁੰਦਾ। ਕਈ ਵਸਤੂਆਂ ਘਰ ਵਿੱਚ ਰੱਖਣ ਦੇ ਨਾਲ ਸਾਡੀ ਜ਼ਿੰਦਗੀ ਵਿਚ ਅਸ਼ੁਭ ਪ੍ਰਭਾਵ ਪੈਂਦਾ ਹੈ।
ਇਸਦਾ ਕਾਰਣ ਇਹ ਹੈ ਕਿ ਜ਼ਿੰਦਗੀ ਵਿਚ ਸਾਰੀਆਂ ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਆਪਣੀ ਊਰਜਾ ਹੁੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਵਿਚ ਸਕਾਰਾਤਮਕ ਊਰਜਾ ਹੁੰਦੀ ਹੈ। ਇਹ ਚੀਜ਼ਾਂ ਸਾਡੇ ਘਰ ਵਿਚ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਸ੍ਰੀ ਕ੍ਰਿਸ਼ਨ ਜੀ ਵੀ ਕਹਿੰਦੇ ਹਨ ਕਿ ਘਰ ਵਿਚ ਇਹਨਾਂ ਪੰਜ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਪੰਜ ਚੀਜ਼ਾ ਘਰ ਦਾ ਵਾਤਾਵਰਣ ਨੂੰ ਪਵਿੱਤਰ ਬਣਾਉਂਦੀਆਂ ਹਨ।
ਇਸ ਨਾਲ ਘਰ ਵਿਚ ਮਾਤਾ ਲਕਸ਼ਮੀ ਦਾ ਨਿਵਾਸ ਹੁੰਦਾ ਹੈ। ਦੋਸਤੋ ਪਹਿਲੀ ਚੀਜ਼ ਹੈ ਤੁਲਸੀ ਦਾ ਪੌਦਾ ਸਾਡੇ ਘਰ ਦੇ ਆਂਗਣ ਦੇ ਵਿੱਚ ਤੁਲਸੀ ਦਾ ਪੌਦਾ ਜ਼ਰੂਰ ਹੋਣਾ ਚਾਹੀਦਾ ਹੈ। ਤੁਲਸੀ ਦੇ ਪੌਦੇ ਵਿੱਚ ਮਾਤਾ ਲਕਸ਼ਮੀ ਅਤੇ ਹਰੀ ਵਿਸ਼ਨੂੰ ਜੀ ਦਾ ਨਿਵਾਸ ਹੁੰਦਾ ਹੈ। ਇਨ੍ਹਾਂ ਦੇ ਆਸ਼ੀਰਵਾਦ ਨਾਲ ਘਰ ਵਿੱਚ ਸੁੱਖ ਸਮ੍ਰਿਧੀ ਆਉਂਦੀ ਹੈ। ਤੁਲਸੀ ਦਾ ਪੌਦਾ ਘਰ ਵਿਚ ਰੱਖਣ ਨਾਲ ਆਲੇ ਦੁਆਲੇ ਦਾ ਵਾਤਾਵਰਣ ਦੀ ਸ਼ੁੱਧ ਰਹਿੰਦਾ ਹੈ।
ਇਸ ਨਾਲ ਸ਼ੁੱਧ ਹਵਾ ਪ੍ਰਾਪਤ ਹੁੰਦੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਪੂਰਬ ਦਿਸ਼ਾ ਦੇ ਵਿੱਚ ਤੁਲਸੀ ਦਾ ਪੌਦਾ ਲਗਾ ਸਕਦੇ ਹੋ। ਸਾਡੇ ਘਰ ਦੇ ਇਸ਼ਾਨ ਕੌਣ ਵਿੱਚ ਧਨ ਦੀ ਦੇਵੀ ਮਾਤਾ ਲਕਸ਼ਮੀ ਅਤੇ ਸ੍ਰੀ ਹਰੀ ਵਿਸ਼ਨੂੰ ਜੀ ਦਾ ਫੋਟੋ ਜ਼ਰੂਰ ਲਗਾਉਣਾ ਚਾਹੀਦਾ ਹੈ। ਇਨ੍ਹਾਂ ਨੂੰ ਹਰ ਰੋਜ਼ ਹੱਥ ਜੋੜ ਕੇ ਨਮਸਕਾਰ ਕਰਨਾ ਚਾਹੀਦਾ ਹੈ। ਮਾਤਾ ਲਕਸ਼ਮੀ ਦੀ ਹੱਥ ਨਾਲ ਧਨ ਗਿਰਾਉਣ ਦੀ ਤਸਵੀਰ ਘਰ ਵਿੱਚ ਰੱਖਣ ਨਾਲ ਘਰ ਵਿੱਚ ਧੰਨ ਦਾ ਵਾਧਾ ਹੁੰਦਾ ਹੈ।
ਘਰ ਦੀ ਉਤਰ ਦਿਸ਼ਾ ਵਿੱਚ ਧਾਤੂ ਦਾ ਕਛੂਆ ਪਿਰਾਮਿਡ ਜਾ ਫਿਰ ਮਛਲੀ ਦਾ ਟੈਗ ਰੱਖਣ ਦੇ ਨਾਲ ਇਸ ਤੋਂ ਨਿਕਲਣ ਵਾਲੀ ਸਕਾਰਾਤਮਕ ਊਰਜਾ ਨਾਲ ਸਾਡੇ ਘਰ ਦਾ ਵਾਤਾਵਰਣ ਵੀ ਸਾਕਾਰਾਤਮਕ ਹੋ ਜਾਂਦਾ ਹੈ। ਇਸ ਨਾਲ ਘਰ ਦੀ ਸਾਰੀ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ। ਦੋਸਤੋ ਨਮਕ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਨਾਕਾਰਾਤਮਕ ਸ਼ਕਤੀ ਨੂੰ ਸੋਖ ਲੈਣ ਦੀ ਸ਼ਕਤੀ ਪਾਈ ਜਾਂਦੀ ਹੈ।
ਰਾਈ ਦੇ ਵਿੱਚ ਬੁਰੀ ਨਜਰ ਨੂੰ ਤੋੜਨ ਦੀ ਸ਼ਕਤੀ ਹੁੰਦੀ ਹੈ। ਇਸ ਕਰਕੇ ਘਰ ਵਿੱਚੋਂ ਨਮਕ ਅਤੇ ਰਾਈ ਨੂੰ ਕਦੇ ਵੀ ਖਤਮ ਹੋਣ ਨਹੀਂ ਦੇਣਾ ਚਾਹੀਦਾ। ਘਰ ਦੇ ਮੁੱਖ ਦੁਆਰ ਉਤੇ ਲਾਲ ਰੰਗ ਦੀ ਪੋਟਲੀ ਦੇ ਵਿੱਚ ਨਮਕ ਅਤੇ ਰਾਈ ਪਾ ਕੇ ਟੰਗ ਦੇਣੀ ਚਾਹੀਦੀ ਹੈ। ਇਸ ਨਾਲ ਤੁਹਾਡਾ ਘਰ ਬੁਰੀ ਨਜ਼ਰ ਤੋਂ ਬਚਿਆ ਰਹਿੰਦਾ ਹੈ। ਵਾਸਤੂ ਦੇ ਅਨੁਸਾਰ ਆਪਣੇ ਰਸੋਈ ਘਰ ਦੀ ਉੱਤਰ ਦਿਸ਼ਾ ਵਿੱਚ ਪਾਣੀ ਨਾਲ ਭਰਿਆ ਹੋਇਆ ਘੜਾ ਜ਼ਰੂਰ ਰੱਖਣਾ ਚਾਹੀਦਾ ਹੈ।
ਪਾਣੀ ਨਾਲ ਭਰਿਆ ਹੋਇਆ ਘੜਾ ਸੁੱਖ ਸਮ੍ਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਘਰ ਦੇ ਮੁੱਖ ਦੁਆਰ ਤੋਂ ਹੀ ਵਿਭਿੰਨ ਰੂਪਾਂ ਦੇ ਵਿੱਚ ਬੁਰੀ ਸ਼ਕਤੀਆਂ ਦਾ ਪ੍ਰਵੇਸ਼ ਹੁੰਦਾ ਹੈ। ਇਸ ਕਰਕੇ ਘਰ ਦੇ ਮੁੱਖ ਦੁਆਰ ਵੱਲ ਧਿਆਨ ਰੱਖਣਾ ਚਾਹੀਦਾ ਹੈ। ਆਪਣੇ ਘਰ ਦੇ ਮੁੱਖ ਦੁਆਰ ਤੇ ਘੋੜੇ ਦੀ ਨਾਲ ਲਗਾ ਸਕਦੇ ਹੋ। ਇਸ ਨਾਲ ਘਰ ਦੀ ਉੱਨਤੀ ਅਤੇ ਪ੍ਰਗਤੀ ਹੁੰਦੀ ਹੈ। ਘਰ ਦੀ ਪੂਰਬ ਦਿਸ਼ਾ ਵਿੱਚ ਮੋਰ ਦਾ ਪੰਖ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ । ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਆਉਦੀ ਹੈ।
ਜੇਕਰ ਬਹੁਤ ਸਾਰੇ ਮੋਰ ਵਾਲੀ ਜਗ੍ਹਾ ਤੇ ਜਾ ਕੇ ਮੋਰ ਦਾ ਪੰਖ ਨੀਚੋਂ ਚੁੱਕ ਕੇ ਲਿਆਉਣਾ ਚਾਹੀਦਾ ਹੈ। ਕਦੇ ਵੀ ਮੋਰ ਨੂੰ ਤਕਲੀਫ ਦੇ ਕੇ ਮੋਰ ਦਾ ਪੰਖ ਨਹੀਂ ਲਿਆਉਣਾ ਚਾਹੀਦਾ। ਫਿਟਕਰੀ ਦੇ ਵਿੱਚ ਵੀ ਅਸ਼ੁਭ ਸ਼ਕਤੀਆਂ ਅਤੇ ਨਕਾਰਾਤਮਕਤਾ ਨੂੰ ਸੋਖਣ ਦੀ ਸ਼ਕਤੀ ਹੁੰਦੀ ਹੈ। ਇਸ ਕਰਕੇ ਘਰ ਦੀ ਸਾਰੀ ਦਿਸ਼ਾਵਾਂ ਦੇ ਵਿੱਚ ਫਿਟਕੜੀ ਦਾ ਟੁਕੜਾ ਜ਼ਰੂਰ ਰੱਖਣਾ ਚਾਹੀਦਾ ਹੈ। ਘਰ ਵਿੱਚੋਂ ਨਕਾਰਾਤਮਕਤਾ ਨੂੰ ਖ਼ਤਮ ਕਰਨ ਦੇ ਲਈ ਇਹ ਸਭ ਤੋਂ ਵਧੀਆ ਉਪਾਅ ਹੈ। ਦੋਸਤੋ ਇਹ ਸੀ ਕੁਝ ਚੀਜ਼ਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਘਰ ਵਿੱਚੋਂ ਨਕਾਰਾਤਮਕਤਾ ਨੂੰ ਦੂਰ ਰੱਖ ਸਕਦੇ ਹਾਂ।