ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਲਦੀ ਸਭ ਤੋਂ ਸ਼ੁੱਧ ਮੰਨੀ ਜਾਂਦੀ ਹੈ। ਕਿਸੇ ਵੀ ਸ਼ੁਭ ਸ਼ਗਨ ਤੇ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਦੇ ਬਹੁਤ ਸਾਰੇ ਗੁਣ ਵੀ ਪਾਏ ਜਾਂਦੇ ਹਨ ।ਹਲਦੀ ਹਰ ਪੱਖੋਂ ਵਿਅਕਤੀ ਨੂੰ ਬਹੁਤ ਸਾਰੇ ਫਾਇਦੇ ਦਿੰਦੀ ਹੈ ਚਾਹੇ ਉਹ ਸਿਹਤ ਪੱਖੋਂ ਹੋਵੇ, ਕਿਸੇ ਬਿਮਾਰੀ ਵਿੱਚ ਵੀ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਨਾਲ ਕੀਤੇ ਜਾਣ ਵਾਲੇ ਟੋਟਕੇ ਤੁਹਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਘਟਾ ਦਿੰਦੇ ਹਨ। ਹਲਦੀ ਨਾਲ ਸਬੰਧੀ ਟੋਟਕੇ ਕਰਨ ਦੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਂਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੇ ਘਰ ਵਿਚ ਮੌਜੂਦ ਹਲਦੀ ਦੇ ਡੱਬੇ ਵਿੱਚ ਤੁਸੀਂ ਉਹ ਕਿਹੜੀ ਚੀਜ਼ ਰੱਖ ਸਕਦੇ ਹੋ ਜਿਸ ਨਾਲ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ। ਹਲਦੀ ਵਿਅਕਤੀ ਦੀ ਕੁੰਡਲੀ ਦੇ ਬ੍ਰਹਿਸਪਤੀ-ਗ੍ਰਹਿ ਨੂੰ ਜੋੜ ਕੇ ਰੱਖਦੀ ਹੈ। ਬ੍ਹਸਪਤੀ ਦਾ ਮਤਲਬ ਹੁੰਦਾ ਹੈ ਵਿਵਾਹਿਕ ਸੁੱਖ, ਸੰਤਾਨ ਸੁੱਖ ਅਤੇ ਧਨ ਸਬੰਧੀ ਸੁੱਖ। ਕੁੰਡਲੀ ਵਿਚ ਦੇਵ ਗੁਰੂ ਬ੍ਹਸਪਤੀ ਨੂੰ ਮਜ਼ਬੂਤ ਕਰਨ ਦੇ ਲਈ ਪੀਲੀ ਹਲਦੀ ਦੀ ਗੱਠ ਨੂੰ ਵੀਰਵਾਰ ਦੇ ਦਿਨ ਪੂਜਾ ਸਥਾਨ ਤੇ ਰੱਖਣਾ ਚਾਹੀਦਾ ਹੈ। ਇਸ ਨਾਲ ਵਿਸ਼ੇਸ਼ ਲਾਭ ਪ੍ਰਾਪਤ ਹੁੰਦਾ ਹੈ ਇਸ ਨਾਲ ਬ੍ਰਹਸ ਪਤੀ ਗੁਰੂ ਮਜ਼ਬੂਤ ਹੁੰਦਾ ਹੈ।
ਵੀਰਵਾਰ ਦੇ ਦਿਨ ਹਲਦੀ ਦੀ ਗੱਠ ਧਾਰਨ ਕਰਨ ਨਾਲ ਸ੍ਰੀ ਹਰਿਕ੍ਰਿਸ਼ਨ ਜੀ ਦੀ ਕਿਰਪਾ ਵਰਸਦੀ ਹੈ। ਜੇਕਰ ਤੁਹਾਡਾ ਵਿਆਹ ਨਹੀਂ ਹੋ ਪਾ ਰਿਹਾ ਹੈ ਜਾਂ ਫਿਰ ਵਿਵਾਹਿਕ ਜੀਵਨ ਵਿਚ ਸਮੱਸਿਆਵਾਂ ਆ ਰਹੀਆਂ ਹਨ ਜਾਂ ਫਿਰ ਵਪਾਰ ਨਾਲ ਸਬੰਧਤ ਕੋਈ ਸਮੱਸਿਆ ਹੈ, ਇਸਦੇ ਲਈ ਇਕ ਚੁਟਕੀ ਹਲਦੀ ਪਾਣੀ ਵਿੱਚ ਮਿਲਾ ਕੇ ਨਹਾਉਣਾ ਚਾਹੀਦਾ ਹੈ ਇਸ ਨਾਲ ਲਾਭ ਮਿਲਦਾ ਹੈ। ਜੇਕਰ ਹਰ ਰੋਜ਼ ਹਲਦੀ ਦਾ ਤਿਲਕ ਲਗਾ ਕੇ ਘਰ ਤੋਂ ਬਾਹਰ ਨਿਕਲਿਆ ਜਾਵੇ ਤਾਂ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੈ। ਹਰ ਰੋਜ ਇਸ਼ਨਾਨ ਕਰਨ ਤੋਂ ਬਾਅਦ ਥੋੜ੍ਹੀ ਜਿਹੀ ਹਲਦੀ ਹਰੀ ਦੇ ਚਰਨਾਂ ਵਿਚ ਲਗਾ ਕੇ ਫਿਰ ਉਹੀ ਹਲਦੀ ਦਾ ਤਿਲਕ ਆਪਣੇ ਮੱਥੇ ਤੇ ਲਗਾਉਣਾ ਚਾਹੀਦਾ ਹੈ।
ਵਾਸਤੂ ਸ਼ਾਸਤਰ ਵਿਚ ਹਲਦੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਜੇਕਰ ਤੁਸੀਂ ਆਪਣੀ ਘਰ ਵਿਚੋਂ ਨਕਾਰਾਤਮਕਤਾ ਤੋਂ ਬਚਣਾ ਚਾਹੁੰਦੇ ਹੋ, ਜੇਕਰ ਘਰ ਦੇ ਆਲੇ ਦੁਆਲੇ ਹਲਦੀ ਨਾਲ ਰੇਖਾ ਖਿੱਚ ਦਿੱਤੀ ਜਾਵੇ ਤਾਂ ਘਰ ਵਿਚ ਨਕਾਰਾਤਮਕ ਸਕਤੀ ਪ੍ਰਵੇਸ਼ ਨਹੀਂ ਕਰਦੀ। ਤੁਸੀਂ ਆਪਣੇ ਘਰ ਦੇ ਮੁੱਖ ਦੁਆਰ ਤੇ ਹਲਦੀ ਨਾਲ ਸਵਾਸਤਿਕ ਦਾ ਚਿੰਨ੍ਹ ਵੀ ਬਣਾ ਸਕਦੇ ਹੋ। ਜੇ ਕਰ ਇਸ ਜੀਵਨ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਚੱਲਦੀਆਂ ਹਨ ਤਾਂ ਹਰ ਰੋਜ਼ ਇਕ ਲੋਟਾ ਜਲ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਭਗਵਾਨ ਸ਼ਿਵ ਨੂੰ ਚੜਾ ਦੇਣੀ ਚਾਹੀਦੀ ਹੈ, ਐਤਵਾਰ ਦੇ ਦਿਨ ਨੂੰ ਛੱਡ ਕੇ ਬਾਕੀ ਦਿਨ ਤੁਸੀਂ ਇਹ ਜਲ ਅਰਪਿਤ ਕਰ ਸਕਦੇ ਹੋ।
ਹਲਦੀ ਵਾਲਾ ਪਾਣੀ ਐਤਵਾਰ ਦੇ ਦਿਨ ਤੁਲਸੀ ਨੂੰ ਵੀ ਤੁਸੀਂ ਪਾ ਸਕਦੇ ਹੋ। ਇਸ ਨਾਲ ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਤੁਹਾਡਾ ਗੁਰੂ ਮਜ਼ਬੂਤ ਹੋਵੇਗਾ। ਜੇ ਤੁਸੀਂ ਚਾਹੁੰਦੇ ਹੋ ਮਾਤਾ ਲਕਸ਼ਮੀ ਤੁਹਾਡੇ ਤੋਂ ਖੁਸ਼ ਰਹੇ ਅਤੇ ਤੁਹਾਡੇ ਤੇ ਕੁਬੇਰ ਦਾ ਖਜਾਨਾ ਵਰਸਾਵੇ, ਤਾਂ ਤੁਸੀਂ ਅੰਬ ਦਾ ਪੱਤਾ ਲਿਆਕੇ ਜਲ ਦੇ ਵਿੱਚ ਹਲਦੀ ਮਿਲਾ ਕੇ, ਉਸ ਅੰਬ ਦੇ ਪੱਤੇ ਨੂੰ ਜਲ ਵਿੱਚ ਡੁਬੋ ਕੇ ਸਾਰੇ ਘਰ ਵਿੱਚ ਇਸ ਜਲ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਬਾਕੀ ਦਾ ਬਚਿਆ ਪਾਣੀ ਪੌਦੇ ਵਿੱਚ ਪਾ ਦੇਣਾ ਚਾਹੀਦਾ ਹੈ। ਹਲਦੀ ਦੀ ਖੁਸ਼ਬੂ ਘਰ ਵਿੱਚੋਂ ਨਕਾਰਾਤਮਕਤਾ ਨੂੰ ਦੂਰ ਕਰਦੀ ਹੈ। ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਧਨ ਵਿਚ ਵਾਧਾ ਹੁੰਦਾ ਹੈ।
ਹਲਦੀ ਵਿੱਚ ਬਹੁਤ ਸਾਰੇ ਦੈਵੀ ਗੁਣ ਮੌਜੂਦ ਹੁੰਦੇ ਹਨ। ਵਿਆਹ ਦੇ ਸਮੇਂ ਵੀ ਜੋੜੇ ਨੂੰ ਹਲ ਦੀ ਅਰਪਿਤ ਕੀਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦੇ ਵਿਵਾਹਿਕ ਜੀਵਨ ਵਿਚ ਕਿਸੇ ਤਰਾ ਦੀਆਂ ਸਮੱਸਿਆਵਾਂ ਨਾ ਆਣ। ਦੋਸਤੋ ਹੁਣ ਦਾ ਨੂੰ ਦੱਸਦੇ ਹਾਂ ਤੁਸੀਂ ਆਪਣੇ ਰਸੋਈ ਘਰ ਵਿਚ ਹਲਦੀ ਦੇ ਡੱਬੇ ਵਿੱਚ ਉਹ ਕਿਹੜੀ ਚੀਜ਼ ਮਿਲਾ ਸਕਦੇ ਹੋ, ਜਿਸ ਨਾਲ ਮਾਤਾ ਲਕਸ਼ਮੀ ਆਪਣੇ ਦੋਨਾਂ ਹੱਥਾਂ ਨਾਲ ਧਨ ਵਰਸਾਉਂਦੀ ਹੈ ਅਤੇ ਕੁਬੇਰ ਦਾ ਖਜਾਨਾ ਤੁਹਾਡੇ ਘਰ ਵਿੱਚ ਭਰ ਦਿੰਦੀ ਹੈ। ਪਹਿਲੀ ਚੀਜ ਤੁਸੀਂ ਆਪਣੇ ਹਲਦੀ ਵਾਲੇ ਡੱਬੇ ਵਿੱਚ 5 ਤੋਂ 6ਲਾਲ ਮਿਰਚਾਂ ਰੱਖ ਸਕਦੇ ਹੋ।
ਇਸ ਤਰ੍ਹਾਂ ਕਰਨ ਨਾਲ ਜੇਕਰ ਤੁਹਾਡੇ ਘਰ ਵਿਚ ਕਿਸੇ ਦੀ ਬੁਰੀ ਨਜ਼ਰ ਲੱਗੀ ਹੈ ਤਾਂ ਉਹ ਵਾਪਸ ਚਲੀ ਜਾਂਦੀ ਹੈ। ਇਸ ਤਰਾਂ ਕਰਨ ਨਾਲ ਜਿਸਨੇ ਤੁਹਾਡੇ ਘਰ ਤੇ ਬੁਰੀ ਨਜ਼ਰ ਲਗਾਈ ਹੁੰਦੀ ਹੈ ਉਹ ਵਾਪਸ ਉਸੀ ਕੋਲ ਚਲੀ ਜਾਂਦੀ ਹੈ। ਜੇਕਰ ਘਰ ਵਿਚ ਧਨ ਸੰਬੰਧੀ ਸਮੱਸਿਆਵਾਂ ਬਣੀਆਂ ਹੋਈਆਂ ਹਨ, ਤਾਂ ਤੁਸੀ ਹਲਦੀ ਵਾਲੇ ਡੱਬੇ ਦੇ ਵਿੱਚ ਦੋ ਲੌਂਗ ,ਦੋ ਇਲਾਇਚੀ ਅਤੇ ਇੱਕ ਸੁਪਾਰੀ ਪਾ ਸਕਦੇ ਹੋ।ਇਸ ਨਾਲ ਜ਼ਿੰਦਗੀ ਵਿੱਚ ਖੁਸ਼ੀਆਂ ਹੁੰਦੀਆ ਹਨ,ਧਨ ਆਗਮਨ ਦੇ ਰਸਤੇ ਖੁਲ੍ਹਦੇ ਹਨ। ਜ਼ਿੰਦਗੀ ਵਿਚ ਦੁਬਾਰਾ ਕਦੇ ਧੰਨ ਸੰਬੰਧੀ ਸਮੱਸਿਆ ਨਹੀਂ ਹੁੰਦੀ। ਤੁਸੀ ਹਲਦੀ ਵਾਲੇ ਡੱਬੇ ਦੇ ਵਿਚ ਧਨੀਆਂ ਮਿਲਾ ਸਕਦੇ ਹੋ।
ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ। ਇਸ ਤੋ ਇਲਾਵਾ ਤੁਸੀਂ ਹਲਦੀ ਵਾਲੇ ਡੱਬੇ ਦੇ ਵਿੱਚ ਚਾਂਦੀ ਦਾ ਸਿੱਕਾ ਜਾਂ ਫਿਰ ਇਕ ਰੁਪਏ ਦਾ ਸਿੱਕਾ ਵੀ ਪਾ ਸਕਦੇ ਹੋ। ਇਸ ਨਾਲ ਜ਼ਿੰਦਗੀ ਵਿਚ ਖ਼ੁਸ਼ੀਆਂ ਵਧਦੀਆਂ ਹਨ। ਧੰਨ ਪ੍ਰਾਪਤੀ ਦੇ ਸਾਧਨ ਬਣਦੇ ਹਨ। ਧਨ ਆਉਣ ਦੇ ਰਸਤੇ ਖੁੱਲ ਜਾਂਦੇ ਹਨ। ਦੋਸਤੋ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਹਲਦੀ ਦੇ ਡੱਬੇ ਵਿਚ ਪਾ ਸਕਦੇ ਹੋ ਇਸ ਨਾਲ ਤੁਹਾਡੇ ਘਰ ਵਿਚ ਖੁਸ਼ੀਆਂ ਆਉਣਗੀਆਂ। ਧਨ ਸਬੰਧੀ ਸਾਰੀ ਸਮੱਸਿਆਵਾਂ ਦੂਰ ਹੋ ਜਾਣਗੀਆਂ।