ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਬ੍ਰੇਨ ਟਿਊਮਰ ਦਿਮਾਗ ਵਿੱਚ ਹੋਣ ਵਾਲੀ ਇਕ ਗੰਭੀਰ ਬੀਮਾਰੀ ਹੈ । ਸਮੇ ਤੇ ਇਲਾਜ ਨਾ ਹੋਣ ਤੇ ਬ੍ਰੇਨ ਟਿਊਮਰ ਦੇ ਮਰੀਜ਼ ਦੀ ਮੌਤ ਹੋ ਜਾਂਦੀ ਹੈ । ਬ੍ਰੇਨ ਟਿਊਮਰ ਇਕ ਤਰ੍ਹਾਂ ਦਾ ਡਿਸਔਰਡਰ ਹੈ , ਜਿਸ ਨਾਲੲ ਦਿਮਾਗ ਦੀਆਂ ਕੋਸ਼ਿਕਾਵਾਂ ਅਸਮਾਨਿਆ ਰੂਪ ਵਿਚ ਵਧਣ ਲੱਗ ਜਾਂਦੀਆਂ ਹਨ ।
ਬ੍ਰੇਨ ਟਿਊਮਰ ਦੀ ਸ਼ੁਰੂਆਤ ਹੋਣ ਤੇ ਸਰੀਰ ਵਿੱਚ ਕਈ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ । ਜ਼ਿਆਦਾਤਰ ਲੋਕ ਬ੍ਰੇਨ ਟਿਊਮਰ ਦੀ ਵਜ੍ਹਾ ਨਾਲ ਹੋਣ ਵਾਲੇ ਸਿਰਦਰਦ ਅਤੇ ਹੋਰ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ । ਇਸ ਵਜ੍ਹਾ ਨਾਲ ਅੱਗੇ ਚੱਲ ਕੇ ਇਹ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ।
ਸਹੀ ਸਮੇਂ ਤੇ ਇਸ ਬਿਮਾਰੀ ਦੇ ਬਾਰੇ ਜਾਣਕਾਰੀ ਹੋਣ ਤੇ ਇਲਾਜ ਕਰਵਾਉਣ ਨਾਲ ਮਰੀਜ਼ ਠੀਕ ਹੋ ਜਾਂਦਾ ਹੈ । ਦੋਸਤੋ ਅੱਜ ਅਸੀਂ ਤੁਹਾਨੂੰ ਬ੍ਰੇਨ ਟਿਊਮਰ ਦੇ ਸ਼ੁਰੂਆਤ ਵਿੱਚ ਦਿਖਣ ਵਾਲੇ ਲੱਛਣਾਂ ਬਾਰੇ ਦੱਸਾਂਗੇ । ਬ੍ਰੇਨ ਟਿਊਮਰ ਦੀ ਸੱਮਸਿਆ ਕੈਂਸਰ ਅਤੇ ਨੋਨ ਕੈਂਸਰ ਦੋਨਾਂ ਤਰ੍ਹਾਂ ਦੀ ਹੋ ਸਕਦੀ ਹੈ ।
ਸਹੀ ਸਮੇਂ ਤੇ ਇਲਾਜ ਨਾ ਕਰਨ ਦੀ ਵਜ੍ਹਾ ਨਾਲ ਮਰੀਜ਼ ਦੀ ਸਥਿਤੀ ਜਾਨਲੇਵਾ ਹੋ ਜਾਂਦੀ ਹੈ । ਬ੍ਰੇਨ ਟਿਊਮਰ ਦੀ ਸਮੱਸਿਆ ਵਿੱਚ ਦਿਖਣ ਵਾਲੇ ਲੱਛਣ ਹਰ ਮਰੀਜ਼ ਵਿਚ ਅੱਡ ਅੱਡ ਹੋ ਸਕਦੇ ਹਨ । ਬ੍ਰੇਨ ਟਿਊਮਰ ਦੀ ਸਮੱਸਿਆ ਵਿੱਚ ਦਿਖਣ ਵਾਲੇ ਕੁਝ ਲੱਛਣ ਇਹ ਹਨ।
ਗੰਭੀਰ ਸਿਰਦਰਦ ਜੋ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ ।ਚੱਲਣ ਫਿਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ।ਨਜ਼ਰ ਜਾਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ ।ਉਲਟੀ ਜਾਂ ਮਤਲੀ ਦੀ ਸਮੱਸਿਆ ਹੁੰਦੀ ਹੈ।ਮਾਨਸਿਕ ਸੰਤੁਲਨ ਵਿਗੜਨਾ ਅਤੇ ਗੱਲ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ।
ਸਰੀਰਿਕ ਕਮਜ਼ੋਰੀ ਅਤੇ ਤੇਜ਼ੀ ਨਾਲ ਵਜ਼ਨ ਘੱਟ ਹੋਣਾ ।ਸਰੀਰ ਦੇ ਕਿਸੇ ਇੱਕ ਹਿੱਸੇ ਵਿੱਚ ਕਮਜ਼ੋਰੀ ।ਸੁਣਨ ਵਿੱਚ ਪ੍ਰੇਸ਼ਾਨੀ ਹੋਣਾ ।ਬ੍ਰੇਨ ਟਿਊਮਰ ਦੀ ਗੰਭੀਰ ਸਥਿਤੀ ਵਿਚ ਮਰੀਜ਼ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ । ਇਸ ਸਥਿਤੀ ਵਿੱਚ ਮਰੀਜ਼ ਨੂੰ ਉੱਠਣ ਅਤੇ ਬੋਲਣ ਵਿਚ ਪਰੇਸ਼ਾਨੀ ਦੇ ਨਾਲ ਚੀਜ਼ਾਂ ਯਾਦ ਨਹੀਂ ਰਹਿੰਦੀਆਂ ।
ਸਹੀ ਸਮੇਂ ਤੇ ਇਲਾਜ ਨਾ ਹੋਣ ਤੇ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ। ਬ੍ਰੇਨ ਟਿਊਮਰ ਦਾ ਇਲਾਜ ਮਰੀਜ਼ ਦੀ ਸਮੱਸਿਆ ਅਤੇ ਗੰਭੀਰਤਾ ਦੇ ਆਧਾਰ ਤੇ ਅੱਡ ਅੱਡ ਤਰੀਕੇ ਨਾਲ ਕੀਤਾ ਜਾਂਦਾ ਹੈ । ਉਮਰ ਅਤੇ ਸਰੀਰ ਵਿਚ ਮੌਜੂਦ ਬੀਮਾਰੀਆਂ ਦੇ ਆਧਾਰ ਤੇ ਡਾਕਟਰ ਮਰੀਜ਼ ਦਾ ਇਲਾਜ ਕਰਦੇ ਹਨ।
ਸ਼ੁਰੂਆਤ ਵਿੱਚ ਮਰੀਜ਼ ਦੀ ਜਾਂਚ ਤੋਂ ਬਾਅਦ ਡਾਕਟਰ ਕੁਝ ਦਵਾਈਆਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਗੰਭੀਰ ਮਾਮਲਿਆਂ ਵਿਚ ਡਾਕਟਰ ਸਰਜਰੀ ਦੀ ਮਦਦ ਨਾਲ ਮਰੀਜ਼ ਦਾ ਇਲਾਜ ਕਰਦੇ ਹਨ।
ਬ੍ਰੇਨ ਟਿਊਮਰ ਦੀ ਸਮੱਸਿਆ ਰੇਡੀਏਸ਼ਨ ਦੇ ਸੰਪਰਕ ਵਿਚ ਆਉਣ ਨਾਲ, ਅਨੁਵਾਂਸ਼ਿਕ ਕਾਰਨਾਂ ਨਾਲ, ਵਧਦੀ ਉਮਰ ਦੇ ਕਾਰਨ ਅਤੇ ਕੈਂਸਰ ਦੇ ਮਰੀਜ਼ਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ। ਬ੍ਰੇਨ ਟਿਊਮਰ ਦੇ ਲੱਛਣ ਦਿਖਣ ਤੇ ਮਰੀਜ਼ ਨੂੰ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।