ਪਸ਼ੁ ਪੰਛੀਆਂ ਦੇ ਇਸ ਸੰਕੇਤਾਂ ਤੋਂ ਜਾਣੋ ਤੁਹਾਡੇ ਤੇ ਆਉਣ ਵਾਲੇ ਸ਼ੁਭ ਤੇ ਬੁਰਾ ਸਮਾਂ ਬਾਰੇ

ਦੋਸਤੋ ਲੱਖਾਂ ਕਰੋੜਾਂ ਸਾਲਾਂ ਤੋਂ ਪਸ਼ੂ-ਪੰਛੀਆਂ ਦੇ ਵਿਚਕਾਰ ਰਹਿ ਕੇ ਮਨੁੱਖ ਨੇ ਇਸ ਦੇ ਸ਼ੁਭ ਅਤੇ ਅਸ਼ੁਭ ਸੰਕੇਤਾਂ ਦਾ ਗਿਆਨ ਹਾਸਿਲ ਕਰ ਲਿਆ ਹੈ। ਪਰ ਉਹਨਾਂ ਦੇ ਸੰਕੇਤਾਂ ਦਾ ਰਹੱਸ ਜਾਣਨਾ ਹਲੇ ਵੀ ਬਾਕੀ ਹੈ। ਭੂਚਾਲ, ਬਾੜ ਵਰਗੀਆਂ ਕੁਦਰਤੀ ਆਫਤਾਂ ਬਾਰੇ ਪਸ਼ੂ-ਪੰਛੀਆਂ ਨੂੰ ਪਹਿਲਾਂ ਤੋਂ ਹੀ ਗਿਆਨ ਹੋ ਜਾਂਦਾ ਹੈ।

ਚਕਰਵਾਤ ਭੂਚਾਲ ਆਉਣ ਤੋਂ ਪਹਿਲਾਂ ਪਸ਼ੂ ਪੰਛੀ ਘਬਰਾ ਕੇ ਇਧਰ-ਉਧਰ ਘੁੰਮਦੇ ਹੁੰਦੇ ਹਨ। ਉਹ ਤਰ੍ਹਾਂ-ਤਰ੍ਹਾਂ ਦੀ ਆਵਾਜ਼ਾਂ ਕੱਢਦੇ ਹਨ ਅਤੇ ਆਪਣੇ ਮਾਲਿਕ ਨੂੰ ਉਹ ਜਗ੍ਹਾ ਛੱਡਣ ਲਈ ਮਜਬੂਰ ਕਰ ਦਿੰਦੇ ਹਨ। ਦੋਸਤੋ ਕਿਹਾ ਜਾਂਦਾ ਹੈ ਜੇਕਰ ਬਿੱਲੀ ਰਸਤਾ ਕੱਟ ਜਾਂਦੀ ਹੈ ਤਾਂ ਇਸਨੂੰ ਸੁਭ ਨਹੀਂ ਮੰਨਿਆ ਜਾਂਦਾ।

ਜੇਕਰ ਬਿੱਲੀ ਰਸਤਾ ਕੱਟ ਜਾਂਦੀ ਹੈ ਤਾਂ ਕੁੱਝ ਸਮੇਂ ਰੁਕ ਕੇ ਉਸ ਉਥੇ ਹੀ ਇੰਤਜ਼ਾਰ ਕੀਤਾ ਜਾਂਦਾ ਹੈ ਜਾਂ ਫਿਰ ਰਸਤਾ ਬਦਲ ਲਿਆ ਜਾਂਦਾ ਹੈ। ਜਾਂ ਫਿਰ ਇਹ ਦੇਖਿਆ ਜਾਂਦਾ ਹੈ ਕਿ ਪਹਿਲਾਂ ਕੋਈ ਹੋਰ ਵਿਅਕਤੀ ਉਸ ਰਸਤੇ ਤੋਂ ਲੰਘ ਜਾਵੇ ਫਿਰ ਉਸ ਰਸਤੇ ਜਾਇਆ ਜਾਵੇ। ਇਹ ਮੰਨਿਆ ਜਾਂਦਾ ਹੈ ਕਿ ਕਾਂ ,ਕਬੂਤਰ, ਉਲੂ ਦਾ ਘਰ ਵਿੱਚ ਨਿਵਾਸ ਹੋਣਾ ਉਚਿਤ ਨਹੀਂ ਮੰਨਿਆ ਜਾਂਦਾ ।

ਇਸ ਨਾਲ ਧਨ ਵਿਚ ਹਾਨੀ ਹੁੰਦੀ ਹੈ ਅਤੇ ਵਿਅਕਤੀ ਚਿੰਤਾਵਾਂ ਨਾਲ ਘਿਰਿਆ ਰਹਿੰਦਾ ਹੈ ਘਰ ਦੀ ਮੰਡੇਰ ਉੱਤੇ ਉਲੂ ਬੈਠਣ ਲੱਗ ਜਾਵੇ ਤਾਂ ਸਮਝ ਲਵੋ ਇਹ ਘਰ ਉਜੜਨ ਦਾ ਸੰਕੇਤ ਹੈ। ਧੰਨ ਦੀ ਕਮੀ ਹੁੰਦੀ ਹੈ ‌ਸਰੀਰਕ ਕਸ਼ਟ ਝੱਲਣਾ ਪੈਂਦਾ ਹੈ। ਇਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਜੇਕਰ ਕਿਸੇ ਦੇ ਘਰ ਵਿਚ ਬਾਜ ਨਿਵਾਸ ਕਰਨਾ ਸ਼ੁਰੂ ਕਰ ਦੇਵੇ.

ਇਸ ਦੇ ਘਰ ਵਿਚ ਨਿਵਾਸ ਕਰਨ ਦੇ ਨਾਲ ਧਨ ਸੰਚ ਨਹੀਂ ਹੁੰਦਾ। ਜੇਕਰ ਬਾਜ ਕਿਸੇ ਵੀ ਤਰ੍ਹਾਂ ਨਾਲ ਘਾਇਲ ਹੋ ਕੇ ਘਰ ਵਿੱਚ ਗਿਰ ਜਾਂਦਾ ਹੈ, ਤਾਂ ਪਰਿਵਾਰ ਵਿਚ ਕਿਸੇ ਵੱਡੇ ਵਿਅਕਤੀ ਨੂੰ ਕਸ਼ਟ ਆ ਸਕਦਾ ਹੈ। ਕਾਲੀ ਜਾਂ ਨੀਲੀ ਚਿੜੀ ਦਾ ਘਰ ਵਿਚ ਨਿਵਾਸ ਕਰਨਾ ਦਲਿੱਦਰਤਾ ਦਾ ਸੂਚਕ ਹੁੰਦਾ ਹੈ

ਜਦੋਂ ਕਿ ਕੋਇਲ ਦਾ ਕਿਸੇ ਵੀ ਆਲੇ-ਦੁਆਲੇ ਦੇ ਪੇੜ ਉਤੇ ਬੈਠ ਕੇ ਕੂਕਣਾ ਸੁਖਮਈ ਭਵਿੱਖ ਦਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਕੋਇਲ ਪੂਰਬ ਜਾਂ ਉਤਰ ਵੱਲ ਮੂੰਹ ਕਰਕੇ ਬੋਲਦੀ ਹੈ ਤਾਂ ਪਰਿਵਾਰ ਦੇ ਵਿੱਚ ਯਸ਼ ਪ੍ਤਿਸਠਾ ਅਤੇ ਧਨ ਵਿਚ ਵਾਧਾ ਹੁੰਦਾ ਹੈ। ਜੇਕਰ ਸਵੇਰ ਦੇ ਸਮੇਂ ਮੰਡੇਰ ਉੱਤੇ ਕਾਂ ਬੋਲਦਾ ਹੈ ਤਾਂ ਇਹ ਕਿਸੇ ਪਿਆਰੇ ਵਿਅਕਤੀ ਦੇ ਆਗਮਨ ਦਾ ਸੰਕੇਤ ਮੰਨਿਆ ਜਾਂਦਾ ਹੈ।

ਜੇਕਰ ਪੂਰਬ ਵੱਲ ਮੂੰਹ ਕਰ ਕੇ ਬੋਲਦਾ ਹੈ ਤਾਂ ਕੋਈ ਪ੍ਰਭਾਵਸ਼ਾਲੀ ਵਿਅਕਤੀ ਆਉਂਦਾ ਹੈ। ਜੇਕਰ ਉੱਤਰ ਦਿਸ਼ਾ ਵੱਲ ਮੂੰਹ ਕਰ ਕੇ ਬੋਲਦਾ ਹੈ ਤਾਂ ਕੋਈ ਧਨਵਾਨ ਵਿਅਕਤੀ ਆਉਂਦਾ ਹੈ। ਜੇਕਰ ਕਾਂ ਮਾਸ ਮਛਲੀ ਜਾ ਫਿਰ ਕੋਈ ਹੋਰ ਮਾਸ ਘਰ ਵਿੱਚ ਗੇਰ ਜਾਂਦਾ ਹੈ ਤਾਂ ਚਿੰਤਾਵਾਂ ਵੱਧ ਜਾਂਦੀਆਂ ਹਨ। ਮੋਰ ਦਾ ਘਰ ਵਿਚ ਨੱਚਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਜੇਕਰ ਘਰ ਵਿਚ ਕਿਸੇ ਪੰਛੀ ਦੁਆਰਾ ਤਾਂਬਾ ਚਾਂਦੀ ਜਾਂ ਫਿਰ ਕੋਈ ਜਵਾਹਰਾਤ ਜਾਂ ਕਿਸੇ ਹੋਰ ਧਾਤੂ ਦੇ ਗਹਿਣੇ ਗੇਰੇ ਜਾਂਦੇ ਹਨ ਤਾਂ ਘਰ ਵਿੱਚ ਧਨ ਦੀ ਪ੍ਰਾਪਤੀ ਹੁੰਦੀ ਹੈ। ਮੁਕੱਦਮਿਆਂ ਵਿੱਚ ਚੱਲ ਰਿਹਾ ਫੈਸਲਾ ਹੱਕ ਵਿੱਚ ਹੁੰਦਾ ਹੈ। ਪੰਛੀ ਦੁਆਰਾ ਸਵਰਣ ਡਿੱਗਣ ਨਾਲ ਚਿੰਤਾ ਦੇ ਨਾਲ-ਨਾਲ ਲਾਭ ਵੀ ਪ੍ਰਾਪਤ ਹੁੰਦਾ ਹੈ। ਜੇਕਰ ਗਿੱਦ ਘਰ ਵਿੱਚ ਜਾ ਕੇ ਬੈਠ ਜਾਂਦੀ ਹੈ।

ਜਾਂ ਘਰ ਦੀ ਛੱਤ ਮੰਡਰਾਉਂਦੀ ਹੈ ਤਾਂ ਇਹ ਅਸ਼ੁੱਭ ਮੰਨਿਆ ਜਾਂਦਾ ਹੈ। ਮਧੂ-ਮੱਖੀਆਂ ਤਾਂ ਘਰ ਵਿਚ ਛੱਤਾ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ, ਜਦੋਂ ਕਿ ਪਤੰਗੀਆਂ ਤੇ ਟਿਢੀਆਂ ਦਾ ਘਰ ਵਿੱਚ ਆਉਣਾ ਵਿਵਾਦ ਪੈਦਾ ਕਰਦਾ ਹੈ। ਜੇਕਰ ਬਹੁਤ ਸਾਰੀਆਂ ਚਿੜੀਆਂ ਇਕੱਠੀ ਹੋ ਕੇ ਚੈ ਚੈ ਕਰਦੀਆਂ ਹਨ ਤਾਂ ਸਮਝ ਲਵੋ ਕੋਈ ਵਿਸੈਲਾ ਜੀਵ ਆਲੇ ਦੁਆਲੇ ਹੁੰਦਾ ਹੈ। ਕਿਸੇ ਵੀ ਪੰਛੀ ਦਾ ਘਰ ਦੇ ਆਂਗਣ ਵਿਚ ਆ ਕੇ ਗਿਰ ਕੇ ਮਰ ਜਾਣਾ, ਕਿਸੇ ਵੱਡੇ ਸੰਕੇਤ ਵੱਲ ਇਸ਼ਾਰਾ ਕਰਦਾ ਹੈ

ਘਰ ਦੀ ਛੱਤ ਤੇ ਚਿਟੀਆਂ ਦਾ ਰੇਂਗਣਾ ਧਨ ਅਤੇ ਪ੍ਰਤਿਸ਼ਟਾ ਵਧਾਉਣ ਦੀ ਸੂਚਨਾ ਹੁੰਦੀ ਹੈ। ਲਾਲ ਚਿੱਟੀਆਂ ਹਾਨੀ ਪਹੁੰਚਾਉਂਦੀਆਂ ਹਨ। ਬਿੱਲੀ ਜਾਂ ਕੁੱਤੇ ਦਾ ਰੋਣਾ ਕਿਸੇ ਦੀ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਘੋੜਾ ਖੁਸ਼ੀ ਨਾਲ ਹਿਣਹਿਣਾਉਦਾ ਹੈ ਅਤੇ ਹਾਥੀ ਝੂੰਮਦਾ ਹੈ, ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਦੋਸਤੋ ਇਹ ਸੀ ਕੁਝ ਪਸ਼ੂ-ਪੰਛੀਆਂ ਦੇ ਸ਼ੁਭ ਅਤੇ ਅਸ਼ੁਭ ਸੰਕੇਤ

Leave a Reply

Your email address will not be published. Required fields are marked *