ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਇਸਬਗੋਲ ਦੀ ਭੂਸੀ ਦਾ ਨਾਮ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ । ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਇਸਬਗੋਲ ਬਹੁਤ ਫਾਇਦੇਮੰਦ ਹੁੰਦੀ ਹੈ । ਅਤੇ ਇਸ ਦਾ ਸੇਵਨ ਕਰਨ ਨਾਲ ਕਬਜ਼ ਅਤੇ ਅਪਚ ਆਦਿ ਦੀ ਸਮੱਸਿਆ ਵਿੱਚ ਬਹੁਤ ਫ਼ਾਇਦਾ ਮਿਲਦਾ ਹੈ । ਆਯੁਰਵੈਦਿਕ ਦਵਾਈਆਂ ਨੂੰ ਬਣਾਉਣ ਦੇ ਵਿਚ ਇਸਬਗੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ ।
ਇਸਬਗੋਲ ਅਤੇ ਦੁੱਧ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ । ਦੁੱਧ ਅਤੇ ਇਸਬਗੋਲ ਦਾ ਇਕੱਠਿਆਂ ਸੇਵਨ ਕਰਨ ਨਾਲ ਨਾ ਸਿਰਫ ਪਾਚਨ ਨਾਲ ਜੁੜੀਆਂ ਸਮੱਸਿਆਂ ਵਿੱਚ ਫ਼ਾਇਦਾ ਮਿਲਦਾ ਹੈ । ਬਲਕਿ ਇਸ ਨਾਲ ਸਾਡੇ ਸਰੀਰ ਵਿੱਚ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ।
ਇਸਬਗੋਲ ਅਤੇ ਦੁੱਧ ਦਾ ਸੇਵਨ ਸਰੀਰ ਦਾ ਬਲੱਡ ਸ਼ੂਗਰ ਕੰਟਰੋਲ ਕਰਨ ਤੋਂ ਲੈ ਕੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸਬਗੋਲ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਪੇਟ ਦੇ ਲਈ ਫਾਈਬਰ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਤੋਂ ਇਲਾਵਾ ਦੁੱਧ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ।
ਦੁੱਧ ਵਿੱਚ ਪ੍ਰੋਟੀਨ , ਕੈਲਸ਼ੀਅਮ , ਵਿਟਾਮਿਨ ਸਮੇਤ ਸਰੀਰ ਦੇ ਲਈ ਫਾਇਦੇਮੰਦ ਹੋਰ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ । ਦੁੱਧ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ । ਦੁੱਧ ਅਤੇ ਇਸਬਗੋਲ ਦਾ ਇਕੱਠਿਆਂ ਸੇਵਨ ਕਰਨ ਨਾਲ ਸਾਨੂੰ ਵਜ਼ਨ ਘੱਟ ਕਰਨ ਤੋਂ ਲੈ ਕੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਬਹੁਤ ਫਾਇਦਾ ਮਿਲਦਾ ਹੈ ।
ਦੋਸਤੋ ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਇਸਬਗੋਲ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।ਇਸਬਗੋਲ ਅਤੇ ਦੁੱਧ ਦਾ ਇਕੱਠਿਆਂ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ । ਵਜ਼ਨ ਘੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦੀ ਡਾਈਟ ਫੌਲੋ ਕਰਦੇ ਹਨ ।
ਦਰਅਸਲ ਵਜ਼ਨ ਘੱਟ ਕਰਦੇ ਸਮੇਂ ਤੁਹਾਨੂੰ ਸਰੀਰ ਦੇ ਪੋਸ਼ਣ ਦਾ ਪੂਰਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਵਜ਼ਨ ਘੱਟ ਕਰਨ ਦੇ ਲਈ ਇਸਬਗੋਲ ਅਤੇ ਦੁੱਧ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ । ਇਸਬਗੋਲ ਵਿਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ । ਅਤੇ ਵਜ਼ਨ ਘੱਟ ਕਰਨ ਵਿਚ ਮਦਦ ਕਰਦਾ ਹੈ ।
ਕਬਜ਼ ਪਾਚਨ ਨਾਲ ਜੁੜੀ ਇੱਕ ਗੰਭੀਰ ਸਮੱਸਿਆ ਹੈ । ਗਲਤ ਖਾਣ ਪਾਣ ਅਤੇ ਖਰਾਬ ਜੀਵਨਸ਼ੈਲੀ ਦੇ ਕਾਰਨ ਕਬਜ਼ ਦੀ ਸਮੱਸਿਆ ਹੋ ਸਕਦੀ ਹੈ । ਕਬਜ਼ ਨੂੰ ਦੂਰ ਕਰਨ ਲਈ ਇਸਬਗੋਲ ਦੀ ਭੂਸੀ ਦੇ ਨਾਲ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ । ਅਤੇ ਪੇਟ ਨੂੰ ਕਈ ਫਾਇਦੇ ਮਿਲਦੇ ਹਨ ।
ਸਰੀਰ ਵਿਚ ਬਲੱਡ ਸ਼ੂਗਰ ਦੀ ਮਾਤਰਾ ਵਧਣ ਨਾਲ ਡਾਇਬਟੀਜ਼ ਦੀ ਸਮੱਸਿਆ ਹੁੰਦੀ ਹੈ । ਡਾਇਬਿਟੀਜ਼ ਅੱਜ ਦੇ ਸਮੇਂ ਤੇਜ਼ੀ ਨਾਲ ਵਧ ਰਹੀ ਸਿਹਤ ਲਈ ਵੱਡੀ ਗੰਭੀਰ ਚੁਣੌਤੀ ਬਣ ਚੁੱਕੀ ਹੈ । ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਦੁੱਧ ਅਤੇ ਇਸਬਗੋਲ ਖਾਣਾ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਮੌਜੂਦ ਜਿਲੇਟਿਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ।
ਦਿਲ ਦੀ ਚੰਗੀ ਸਿਹਤ ਦੇ ਲਈ ਹੈਲਦੀ ਡਾਈਟ ਬਹੁਤ ਜ਼ਰੂਰੀ ਹੈ । ਦਿਲ ਦੀ ਬਿਮਾਰੀਆਂ ਦੇ ਜੋਖਿਮ ਨੂੰ ਘੱਟ ਕਰਨ ਲਈ ਅਤੇ ਦਿਲ ਨੂੰ ਹੈਲਦੀ ਰੱਖਣ ਦੇ ਲਈ ਇਸਬਗੋਲ ਅਤੇ ਦੁੱਧ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ । ਇਸ ਵਿੱਚ ਮੌਜੂਦ ਤੱਤ ਸਰੀਰ ਵਿੱਚ ਟਰਾਈਗਿਲਸਰਾਈਡ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ । ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ ।
ਬਵਾਸੀਰ ਦੀ ਸਮੱਸਿਆ ਵਿੱਚ ਇਸਬਗੋਲ ਅਤੇ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਕਬਜ਼ ਅਤੇ ਪੇਟ ਵਿਚ ਖ਼ਰਾਬੀ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ । ਬਵਾਸੀਰ ਦੀ ਸਮੱਸਿਆ ਵਿੱਚ ਖਾਣ ਪੀਣ ਅਤੇ ਲਾਈਫਸਟਾਈਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਇਸ ਸਮੱਸਿਆ ਵਿਚ ਇਸਬਗੋਲ ਅਤੇ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ।
ਡਾਇਰੀਆ ਦੀ ਸਮੱਸਿਆ ਵਿਚ ਇਸਬਗੋਲ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ । ਡਾਇਰੀਆ ਹੋਣ ਤੇ ਤੁਸੀਂ ਈਸਬਗੋਲ ਨੂੰ ਦੁੱਧ ਵਿਚ ਮਿਲਾ ਕੇ ਪੀਓ , ਇਸ ਨਾਲ ਬਹੁਤ ਫਾਇਦਾ ਮਿਲਦਾ ਹੈ । ਤੁਸੀਂ ਚਾਹੋ ਤਾਂ ਡਾਇਰੀਆਂ ਅਤੇ ਦਸਤ ਦੀ ਸਮੱਸਿਆ ਵਿੱਚ ਦੁੱਧ ਦੀ ਜਗ੍ਹਾ ਦਹੀ ਨੂੰ ਮਿਲਾ ਸਕਦੇ ਹੋ ।
ਇਸਬਗੋਲ ਪਾਚਨਤੰਤਰ ਅਤੇ ਪੇਟ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਦਾ ਸੇਵਨ ਹਮੇਸ਼ਾ ਸੰਤੁਲਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ । ਦੁੱਧ ਦੇ ਨਾਲ ਇਸਬਗੋਲ ਦਾ ਸੇਵਨ ਰੋਜ਼ਾਨਾ ਸ਼ਾਮ ਨੂੰ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਈਸਬਗੋਲ ਦਾ ਕਿਸੇ ਬੀਮਾਰੀ ਜਾਂ ਸਮੱਸਿਆ ਵਿਚ ਇਸਤੇਮਾਲ ਕਰ ਰਹੇ ਹੋ , ਤਾਂ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ।