ਸਿਰਫ਼ ਇੱਕ ਵਾਰ ਵਰਤਣ ਨਾਲ ਹੀ ਚਿਹਰਾ ਦੁੱਧ ਵਰਗਾ ਸਾਫ ਤੇ ਗੋਰਾ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਮੂੰਹ ਉਤੇ ਪੈਣ ਵਾਲੀਆਂ ਛਾਈਆਂ,ਦਾਗ ਧੱਬਿਆਂ ਬਾਰੇ ਬਹੁਤ ਵਧੀਆ ਇਲਾਜ ਬਾਰੇ ਦੱਸਾਂਗੇ। ਲੋਕ ਇਸ ਚੀਜ਼ ਦੇ ਇਲਾਜ ਲਈ ਬਹੁਤ ਮਹਿੰਗੇ-ਮਹਿੰਗੇ ਟਰੀਟਮੈਂਟ ਕਰਵਾਉਂਦੇ ਹਨ ,ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ। ਦੋਸਤੋ ਅਸੀਂ ਤੁਹਾਨੂੰ ਬਹੁਤ ਵਧੀਆ ਘਰੇਲੂ ਦਵਾਈ ਦੱਸਾਂਗੇ, ਜਿਸ ਨੂੰ ਹਰ ਕੋਈ ਇਸਤੇਮਾਲ ਕਰ ਸਕਦਾ ਹੈ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਦੁਬਾਰਾ ਕਦੇ ਵੀ ਛਾਈਆਂ ਦੀ ਸਮੱਸਿਆ ਨਹੀਂ ਆਵੇਗੀ।

ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਚਿਹਰੇ ਤੇ ਛਾਈਆਂ ਦੀ ਸਮੱਸਿਆ ਕਿਉਂ ਆਉਂਦੀ ਹੈ। ਤੁਸੀਂ ਕਦੇ ਵੀ ਨਵਜੰਮੇ ਬੱਚੇ ਨੂੰ ਦੇਖਿਆ ਹੋਵੇਗਾ ਕਿ ਉਸਦਾ ਚਿਹਰਾ ਬਹੁਤ ਜਿਆਦਾ ਸਾਫ ਹੁੰਦਾ ਹੈ। ਬੱਚੇ ਦਾ ਮੂੰਹ ਬਿਲਕੁਲ ਸਾਫ ਅਤੇ ਬੇਦਾਗ ਹੁੰਦਾ ਹੈ ,ਕਿਉਂਕਿ ਬੱਚੇ ਨੂੰ ਮਾਂ ਦੇ ਗਰਭ ਵਿੱਚ ਬਿਲਕੁਲ ਸਾਫ਼-ਸੁਥਰਾ ਪੌਸ਼ਟਿਕ ਭੋਜਨ ਪ੍ਰਾਪਤ ਹੁੰਦਾ ਹੈ। ਸਾਡੇ ਚਿਹਰੇ ਤੇ ਦਾਗ ਧੱਬੇ ਛਾਈਆਂ ਦਾ ਮੁੱਖ ਕਾਰਨ ਸਾਡਾ ਖਾਣ ਪੀਣ ਹੁੰਦਾ ਹੈ। ਜਦੋਂ ਅਸੀ ਬਾਹਰ ਦਾ ਤਲਿਆ ਹੋਇਆ ਭੋਜਨ, ਕੌਫੀ ,ਚਾਹ ਕੋਲਡ ਡ੍ਰਿੰਕ ਦਾ ਜ਼ਿਆਦਾ ਸੇਵਨ ਸ਼ੁਰੂ ਕਰ ਦਿੰਦੇ ਹਾਂ, ਜਿਆਦਾ ਮਿੱਠੀਆਂ ,ਨਮਕ ਵਾਲੀਆਂ ਜਾਂ ਫਿਰ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਦੇ ਹਾਂ, ਜਿਸਦੇ ਕਾਰਨ ਸਾਡੇ ਚਿਹਰੇ ਤੇ ਛਾਈਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਦੂਸਰਾ ਕਾਰਣ ਅਸੀਂ ਬਾਜ਼ਾਰ ਦੇ ਵਿਚੋਂ ਤਜਰਬੇ ਦੇ ਤੌਰ ਤੇ ਵੱਖ-ਵੱਖ ਕਰੀਮਾਂ ਦਾ ਇਸਤਮਾਲ ਕਰਦੇ ਰਹਿੰਦੇ ਹਾਂ, ਇਨ੍ਹਾਂ ਦੇ ਵਿੱਚ ਬਹੁਤ ਸਾਰਾ ਐਸਿਡ ਕੈਮੀਕਲ ਮਿਲਾਇਆ ਹੁੰਦਾ ਹੈ ਜਿਹੜਾ ਕਿ ਇਕ ਵਾਰੀ ਤਾਂ ਤੁਹਾਡਾ ਚਿਹਰਾ ਸਾਫ਼ ਕਰ ਦਿੰਦਾ ਹੈ, ਜਦੋਂ ਤੁਸੀਂ ਉਹ ਕਰੀਮ ਛੱਡਦੇ ਹੋ ਤਾਂ ਛਾਈਆਂ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ। ਦੋਸਤੋ ਜੇਕਰ ਤੁਸੀਂ ਸੋਹਣੇ ਹੋ ਤੁਹਾਡਾ ਚਿਹਰਾ ਦੇਖਣ ਵਿੱਚ ਅੱਛਾ ਹੈ, ਤਾਂ ਤੁਹਾਡੇ ਅੰਦਰ ਆਤਮ-ਵਿਸ਼ਵਾਸ ਵਧ ਜਾਂਦਾ ਹੈ। ਸਾਡੇ ਸਰੀਰ ਦੇ ਅੰਦਰ ਇੱਕ ਸੈਲ ਹੁੰਦਾ ਹੈ ਜੋ ਕਿ ਸਾਡੇ ਚਿਹਰੇ ਅਤੇ ਵਾਲਾਂ ਦਾ ਰੰਗ ਨਿਰਧਾਰਿਤ ਕਰਦਾ ਹੈ। ਜਦੋ ਇਹ ਸੈਲ ਸ਼ਰੀਰ ਦੇ ਕਿਸੇ ਖਾਸ ਭਾਗ ਵਿਚ ਜ਼ਿਆਦਾ ਐਕਟਿਵ ਹੋ ਜਾਂਦਾ ਹੈ ਤਾਂ ਸਾਡੇ ਚਿਹਰੇ ਤੇ ਛਾਈਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

ਸਾਡੇ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਵੀ ਚਿਹਰੇ ਤੇ ਛਾਈਆਂ ਦੀ ਸਮੱਸਿਆ ਆ ਜਾਂਦੀ ਹੈ। ਜ਼ਿਆਦਾਤਰ ਇਹ ਸਮੱਸਿਆ ਪੈ੍ਗਨੈਂ ਸੀ ਦੇ ਵਿੱਚ ਦੇਖੀ ਜਾਂਦੀ ਹੈ। ਇਸਦੇ ਪਰ੍ਹਹੇਜ ਦੇ ਵਿੱਚ ਐਸਿਡ ਚੀਜ਼ਾਂ ਜਿਵੇਂ ਕੋਲਡ ਡਰਿੰਕ ਚਾਹ ਕੌਫੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤਲਿਆ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਦੇ ਵੀ ਆਪਣੀ ਚਿਹਰੇ ਤੇ ਵੱਖ-ਵੱਖ ਤਰ੍ਹਾਂ ਦੀਆਂ ਕ੍ਰੀਮਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਦੋਸਤੋ ਚਿਹਰੇ ਦੀਆਂ ਛਾਈਆਂ ਕਿਸੇ ਵੀ ਤਰ੍ਹਾਂ ਦੇ ਦਾਗ ਧੱਬਿਆਂ ਦਾ ਸਭ ਤੋਂ ਵਧੀਆ ਇਲਾਜ ਦੇਸੀ ਘਿਓ ਹੈ। ਦੋਸਤੋ ਚਾਹੇ ਤੁਹਾਡੇ ਮੂੰਹ ਤੇ ਛਾਈਆਂ ਹਾਰਮੋਨਸ ਦਾ ਸੰਤੁਲਨ ਵਿਗੜਨ ਕਾਰਨ ਹੋਈਆਂ ਹੋਣ, ਚਾਹੇ ਧੁੱਪ ਦੇ ਕਾਰਨ ਹੋਈਆਂ ਹੋਣ, ਚਾਹੇ ਕਿਸੇ ਕਰੀਮ ਦੇ ਕਾਰਨ ਹੋਈਆਂ ਹੋਣ, ਚਾਹੇ ਕਿਸੇ ਦਵਾਈ ਦੇ ਸਾਈਡ ਇਫੈਕਟ ਦੇ ਕਾਰਨ ਹੋਈਆਂ ਹੋਣ ,ਕਿਸੇ ਵੀ ਤਰ੍ਹਾਂ ਦੇ ਕਾਰਨਾਂ ਕਰਕੇ ਤੁਹਾਡੇ ਮੂੰਹ ਤੇ ਹੋਣ ਵਾਲੀ ਛਾਈਆਂ ਨੂੰ ਦੇਸੀ ਘਿਓ ਸੌ ਪ੍ਰਤੀਸ਼ਤ ਠੀਕ ਕਰਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਾ ਇਸਤੇਮਾਲ ਅਪਣੇ ਚਿਹਰੇ ਤੇ ਕਿਸ ਤਰ੍ਹਾਂ ਕਰਨਾ ਹੈ। ਇਸ ਦਾ ਇਸਤੇਮਾਲ ਬਹੁਤ ਹੀ ਜ਼ਿਆਦਾ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਇਸ ਦਾ ਇਸਤਮਾਲ ਤੁਸੀਂ ਰਾਤ ਨੂੰ ਸੌਣ ਸਮੇਂ ਕਰਨਾ ਹੈ। ਉਸ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਗੁਣਗੁਣੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾਂ ਹੈ। ਦੋਸਤੋ ਕਦੇ ਵੀ ਆਪਣੇ ਚਿਹਰੇ ਨੂੰ ਧੋਣ ਤੋਂ ਬਾਅਦ ਜੋਰ ਦੀ ਰਗੜਨਾ ਨਹੀਂ ਚਾਹੀਦਾ। ਕਿਉਂਕਿ ਸਾਡੇ ਚਿਹਰੇ ਦੀ ਚਮੜੀ ਬਹੂਤ ਜਿਆਦਾ ਪਤਲੀ ਹੁੰਦੀ ਹੈ ,ਜਦੋਂ ਅਸੀਂ ਇਸ ਨੂੰ ਜ਼ੋਰ ਦੀ ਰਗੜਦੇ ਹਾਂ ਤਾਂ ਇਹ ਵੀ ਕਾਰਨ ਹੋ ਜਾਂਦਾ ਹੈ ਸਾਡੇ ਚਿਹਰੇ ਤੇ ਛਾਈਆਂ ਦਾ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਕੇ ਦੇਸੀ ਘਿਓ ਦੀ ਪੰਜ ਮਿੰਟ ਹਲਕੇ ਹੱਥਾਂ ਨਾਲ ਆਪਣੀ ਛਾਈਆਂ ਵਾਲੀ ਜਗ੍ਹਾ ਤੇ ਮਾਲਸ਼ ਕਰਨੀ ਹੈ।

ਦੇਸੀ ਘਿਓ ਦੀ ਮਾਤਰਾ ਇੰਨੀ ਹੀ ਇਸਤੇਮਾਲ ਕਰਨੀ ਹੈ ਜਿੰਨਾ ਕਿ ਚਿਹਰਾ ਇਸ ਨੂੰ ਚੰਗੀ ਤਰ੍ਹਾਂ ਅੰਦਰ ਸੋਖ ਲਵੇ। ਜਿਨ੍ਹਾਂ ਦੇ ਚਿਹਰੇ ਦੀ ਚਮੜੀ ਬਹੁਤ ਜ਼ਿਆਦਾ ਤੇਲ ਵਾਲੀ ਹੈ, ਉਹ ਆਪਣੇ ਮੂੰਹ ਤੇ ਦੇਸੀ ਘਿਓ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਦਹੀਂ ਅਤੇ ਵੇਸਣ ਦਾ ਪੈਕ ਲਗਾ ਕੇ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਸਾਫ ਕਰ ਲੈਣ। ਉਸ ਤੋਂ ਬਾਅਦ ਉਹ ਆਪਣੇ ਮੂੰਹ ਤੇ ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹਨ। ਜਦੋਂ ਤੱਕ ਤੁਹਾਡੇ ਚਿਹਰੇ ਦੀਆਂ ਛਾਈਆਂ ਖਤਮ ਨਹੀਂ ਹੋ ਜਾਂਦੀਆਂ ਉਦੋਂ ਤਕ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਅਪਣੇ ਚਿਹਰੇ ਤੇ ਕਰ ਸਕਦੇ ਹੋ। ਤੁਸੀਂ ਦੇਸੀ ਘਿਓ ਦਾ ਇਸਤੇਮਾਲ ਚੇਹਰੇ ਤੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਕਰ ਸਕਦੇ ਹੋ। ਕਿਉਂਕਿ ਇਸ ਨੂੰ ਚਿਹਰੇ ਤੇ ਲਗਾਉਣ ਦਾ ਕੋਈ ਵੀ ਨੁਕਸਾਨ ਜਾਂ ਸਾਈਡ ਇਫੈਕਟ ਨਹੀਂ ਹੈ।

ਇਸ ਦੇ ਨਾਲ ਹੀ ਇਹ ਤੁਹਾਡੇ ਚਿਹਰੇ ਤੇ ਹੋਣ ਵਾਲੀਆਂ ਝੁਰੜੀਆਂ ਨੂੰ ਵੀ ਠੀਕ ਕਰਦਾ ਹੈ। ਇਸ ਤੋਂ ਇਲਾਵਾ ਦੇਸੀ ਘਿਓ ਦੇ ਵਿੱਚ ਐਂਟੀਫੰਗਲ ਗੁਣ ਵੀ ਪਾਏ ਜਾਂਦੇ ਹਨ, ਜਿਸਦੇ ਕਾਰਨ ਤੁਹਾਡੇ ਚਿਹਰੇ ਤੇ ਕਿੱਲ ਦੀ ਸਮੱਸਿਆ ਵੀ ਨਹੀਂ ਹੁੰਦੀ। ਦੇਸੀ ਘਿਓ ਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੇ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਦੋਸਤੋ ਇਹ ਬਹੁਤ ਅਸਰਦਾਰ ਘਰੇਲੂ ਉਪਾਅ ਹੈ ,ਜੋ ਕਿ ਤੁਹਾਡੇ ਚਿਹਰੇ ਤੇ ਹੋਣ ਵਾਲੀ ਛਾਂਈਆ ਨੂੰ ਸੌ ਪ੍ਰਤੀਸ਼ਤ ਠੀਕ ਕਰ ਦਿੰਦਾ ਹੈ।

Leave a Reply

Your email address will not be published. Required fields are marked *