ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਦੋਸਤੋਂ ਜੋਤਿਸ਼ ਸ਼ਾਸਤਰ ਅਤੇ ਵਾਸਤੂ ਸ਼ਾਸਤਰ ਸਾਡੀ ਜ਼ਿੰਦਗੀ ਦੇ ਦੋ ਵਿਭਿੰਨ ਅੰਗ ਹਨ। ਇਨ੍ਹਾਂ ਦੋਨਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ।ਅਸੀਂ ਆਪਣੀ ਜਿੰਦਗੀ ਵਿਚ ਜੋ ਵੀ ਕੰਮ ਕਰਦੇ ਹਾਂ, ਸਾਡਾ ਰਹਿਣ-ਸਹਿਣ ਸਾਡੇ ਖਾਣ-ਪੀਣ ਦਾ ਪ੍ਰਭਾਵ ਸਾਡੀ ਜ਼ਿੰਦਗੀ ਉੱਤੇ ਪੈਂਦਾ ਹੈ। ਵਾਸਤੂ ਸ਼ਾਸਤਰ ਵਿੱਚ ਸਾਡੇ ਦਿਨ ਦੇ ਹਰ ਕੰਮ ਦੇ ਲਈ ਕੁਝ ਨਿਯਮ ਨਿਰਧਾਰਤ ਕੀਤੇ ਗਏ ਹਨ।
ਜਿਸਦੇ ਵਿੱਚ ਸਾਡੇ ਨਹਾਉਣ ਨਾਲ ਸਬੰਧੀ ਵੀ ਕੁਝ ਨਿਯਮ ਦੱਸੇ ਗਏ ਹਨ। ਸਾਨੂੰ ਕਿਸ ਤਰਾ ਨਹਾਉਣਾ ਚਾਹੀਦਾ ਹੈ ਕਿਸ ਸਮੇਂ ਨਹਾਉਣਾ ਚਾਹੀਦਾ ਹੈ ,ਇਸ ਬਾਰੇ ਨਿਯਮ ਦੱਸੇ ਗਏ ਹਨ। ਇਨ੍ਹਾਂ ਨਿਯਮਾਂ ਵਿਚ ਨਹਾਉਣ ਦਾ ਸਮਾਂ ਦਸਿਆ ਗਿਆ ਹੈ। ਜੇਕਰ ਘਰ ਦੀ ਇਸਤਰੀਆਂ ਨਹਾਉਂਦੇ ਸਮੇਂ ਕੁਝ ਨਿਯਮਾਂ ਦਾ ਪਾਲਣ ਕਰਦੀਆਂ ਹਨ ਤਾਂ ਘਰ ਵਿੱਚ ਸੁੱਖ ਸਮ੍ਰਿਧੀ ਆਉਂਦੀ ਹੈ। ਦੋਸਤੋ ਹੁਣ ਤਾਂ ਦੱਸਦੇ ਹਾਂ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸਤ੍ਰੀਆਂ ਨੂੰ ਕਿਸ ਤਰ੍ਹਾਂ ਨਾ ਹੋਣਾ ਚਾਹੀਦਾ ਹੈ ਅਤੇ ਨਹਾਉਂਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਦੋਸਤੋ ਇਸਤਰੀਆਂ ਨੂੰ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਵੀ ਰਸੋਈ ਘਰ ਵਿਚ ਪ੍ਰਵੇਸ਼ ਕਰਨਾ ਚਾਹੀਦਾ ਹੈ ਵੈਸੇ ਤਾਂ ਸ਼ਾਸਤਰਾਂ ਦੇ ਵਿੱਚ ਬ੍ਹਹਮ ਮੂਰਤ ਦੇ ਸਮੇਂ ਉੱਠ ਕੇ ਇਸ਼ਨਾਨ ਕਰਨ ਨੂੰ ਸਭ ਤੋਂ ਸ਼ੁੱਭ ਮੰਨਿਆ ਗਿਆ ਹੈ
ਕਿਉਂਕਿ ਇਹ ਦੇਵਤਿਆਂ ਦਾ ਸਮਾਂ ਮੰਨਿਆ ਜਾਂਦਾ ਹੈ। ਜੇਕਰ ਸੰਭਵ ਨਾ ਹੋਵੇ ਤਾਂ ਜਿੰਨੀ ਜਲਦੀ ਹੋ ਸਕੇ ਨਹਾ ਲੈਣਾ ਚਾਹੀਦਾ ਹੈ । ਜਲਦੀ ਨਹਾਉਣ ਨਾਲ ਸਾਰਾ ਦਿਨ ਸਰੀਰ ਵਿੱਚ ਚੁਸਤੀ ਬਣੀ ਰਹਿੰਦੀ ਹੈ। ਆਲਸ ਘੱਟ ਹੁੰਦਾ ਹੈ ਸਿਹਤ ਚੰਗੀ ਰਹਿੰਦੀ ਹੈ। ਨਕਾਰਾਤਮਕ ਵਿਚਾਰ ਨਹੀਂ ਆਉਂਦੇ ਜਿਸ ਦਾ ਸ਼ੁੱਭ ਪਰਿਣਾਮ ਘਰ ਦੇ ਬਾਕੀ ਮੈਂਬਰਾਂ ਉੱਤੇ ਵੀ ਪੈਂਦਾ ਹੈ। ਇਸ਼ਨਾਨ ਤੋਂ ਬਾਅਦ ਭਗਵਾਨ ਦਾ ਪੂਜਾ ਪਾਠ ਕਰਨਾ ਚਾਹੀਦਾ ਹੈ।
ਇਸ ਨਾਲ ਘਰ ਵਿੱਚ ਸੁੱਖ-ਸ਼ਾਂਤੀ ਆਉਂਦੀ ਹੈ। ਘਰ ਦੀ ਇਸਤਰੀ ਨੂੰ ਨਹਾਉਣ ਤੋਂ ਬਾਅਦ ਪੂਜਾ-ਪਾਠ ਕਰਨੀ ਚਾਹੀਦੀ ਹੈ ਇਸ ਨਾਲ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਦੋਸਤੋ ਨਮਕ ਸਾਡੇ ਖਾਣੇ ਦੇ ਸੁਆਦ ਨੂੰ ਵਧਾ ਦਿੰਦਾ ਹੈ। ਵਾਸਤੂ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਵੀ ਨਮਕ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹੈ। ਜੇਕਰ ਕਿਸੇ ਦੇ ਘਰ ਵਿਚ ਹਰ ਸਮੇਂ ਕੱਲ ਕਲੇਸ਼ ਵਾਦ ਵਿਵਾਦ ਚੱਲਦਾ ਰਹਿੰਦਾ ਹੈ ਤਾਂ ਉਸ ਘਰ ਦੀ ਇਸਤਰੀ ਨੂੰ ਪਾਣੀ ਦੇ ਵਿਚ ਨਮਕ ਮਿਲਾ ਕੇ ਇਸਨਾਨ ਕਰਨਾ ਚਾਹੀਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਨਮਕ ਵਿਚ ਨਕਾਰਾਤਮਕ ਸ਼ਕਤੀ ਨੂੰ ਖਤਮ ਕਰਨ ਦੀ ਸ਼ਕਤੀ ਹੁੰਦੀ ਹੈ। ਇਹ ਰਾਹੂ ਕੇਤੂ ਦੇ ਦੁਸ਼ਟ ਪ੍ਰਭਾਵ ਨੂੰ ਵੀ ਖਤਮ ਕਰਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸਤਰੀਆਂ ਨੂੰ ਨਹਾਉਂਦੇ ਸਮੇਂ ਇਕ ਵਿਸ਼ੇਸ਼ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਵੀ ਗਲਤ ਮੰਨਿਆ ਜਾਂਦਾ ਹੈ ਅਕਸਰ ਇਸਤਰੀਆਂ ਇਹ ਗ਼ਲਤੀਆਂ ਕਰ ਬੈਠਦੀਆਂ ਹਨ। ਨਹਾਉਂਦੇ ਸਮੇਂ ਕਿਸੇ ਵੀ ਇਸਤਰੀ ਨੂੰ ਪੂਰੇ ਰੂਪ ਵਿੱਚ ਨੰਗੇ ਹੋ ਕੇ ਨਹੀਂ ਨਹਾਉਣਾ ਚਾਹੀਦਾ।
ਦੋਸਤੋ ਇਸ ਦੇ ਪਿਛੇ ਵਾਸਤੂ ਸਾਸਤਰ ਵਿੱਚ ਇੱਕ ਕਥਾ ਦੱਸੀ ਗਈ ਹੈ। ਸ੍ਰੀ ਕ੍ਰਿਸ਼ਨ ਜੀ ਦੀ ਲੀਲਾਵਾ ਦੀ ਕਹਾਣੀਆਂ ਬਹੁਤ ਸੁਣੀਆਂ ਹੋਣਗੀਆਂ। ਇਕ ਵਾਰੀ ਉਹ ਇਸ਼ਨਾਨ ਕਰ ਰਹੀ ਗੋਪੀਆਂ ਦੇ ਕਪੜੇ ਚੁਰਾ ਲੈਂਦੇ ਹਨ। ਇਸ ਕਥਾ ਦੇ ਵਿਚ ਸਾਰੀ ਇਸਤਰੀਆਂ ਦੇ ਲਈ ਇਕ ਸੀਖ ਛੁਪੀ ਹੋਈ ਹੈ। ਜਦੋਂ ਸ਼੍ਰੀ ਕ੍ਰਿਸ਼ਨ ਗੋਪੀਆਂ ਦੇ ਕਪੜੇ ਚੁਰਾ ਕੇ ਨਾਲ ਦੇ ਪੇੜ ਤੇ ਬੈਠ ਕੇ ਬੰਸਰੀ ਵਜਾਉਂਦੇ ਹਨ, ਤਾਂ ਗੋਪੀਆਂ ਸਮਝ ਜਾਂਦੀਆਂ ਹਨ
ਕਿ ਉਨ੍ਹਾਂ ਦੇ ਕੱਪੜੇ ਸ੍ਰੀ ਕ੍ਰਿਸ਼ਨ ਜੀ ਨੇ ਹੀ ਚੁਰਾਏ ਹਨ। ਜਦੋਂ ਗੌਪੀਆਂ ਕੱਪੜੇ ਮੰਗਦੀਆਂ ਹਨ ਤਾਂ ਸ਼੍ਰੀ ਕ੍ਰਿਸ਼ਨ ਜੀ ਮਨਾ ਕਰ ਦਿੰਦੇ ਹਨ। ਅਤੇ ਉਨ੍ਹਾਂ ਨੂੰ ਖ਼ੁਦ ਬਾਹਰ ਆਕੇ ਕੱਪੜੇ ਲੈਣ ਲਈ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਜਦੋਂ ਤੁਸੀਂ ਨਿਰਵਸਤਰ ਹੋ ਕੇ ਨਹਾ ਰਹੀਆਂ ਸਨ ਤਾਂ ਮੇਰੇ ਨਾਲ ਹੋਰ ਕਈਆਂ ਨੇ ਤੁਹਾਨੂੰ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਿਆ ਹੋਇਆ ਹੈ
ਇਸ ਕਰਕੇ ਮੇਰੇ ਤੋਂ ਕੁਝ ਵੀ ਛੁਪਿਆ ਨਹੀਂ ਹੈ। ਇਸ ਦੇ ਨਾਲ ਹੀ ਧਰਤੀ ਅਤੇ ਆਸਮਾਨ ਤੇ ਰਹਿਣ ਵਾਲੇ ਪਛੂ ਪੰਛੀਆਂ ਨੇ ਵੀ ਤੁਹਾਨੂੰ ਦੇਖਿਆ ਹੋਵੇਗਾ। ਉਹਨਾਂ ਨੇ ਕਿਹਾ ਕਿ ਜਲ ਦੇਵਤਾ ਵਰੁਣ ਨੇ ਵੀ ਤੁਹਾਨੂੰ ਇਸ ਤਰ੍ਹਾਂ ਦੇਖਿਆ ਹੈ ਜਦੋਂ ਅਸੀਂ ਨਹਾਂਦੇ ਹਾਂ ਤਾਂ ਸਾਡੇ ਪੂਰਵਜ ਸਾਡੇ ਕੋਲ ਮੌਜੂਦ ਹੁੰਦੇ ਹਨ। ਸਾਡੇ ਕੱਪੜਿਆਂ ਤੋਂ ਮਿਲਣ ਵਾਲੇ ਪਾਣੀ ਨੂੰ ਉਹ ਗ੍ਰਹਿਣ ਕਰਦੇ ਹਨ ਨਿਰਵਸਤਰ ਹੋ ਕੇ ਨਹਾਉਣ ਨਾਲ
ਉਹ ਇਸ ਤਰ੍ਹਾਂ ਨਹੀਂ ਕਰ ਪਾਉਂਦੇ। ਫਿਰ ਗੋਪੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਸ੍ਰੀ ਕ੍ਰਿਸ਼ਨ ਤੋਂ ਮੁਆਫੀ ਮੰਗਦੀਆਂ ਹਨ।ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਇਸਤਰੀ ਨੂੰ ਬਿਲਕੁਲ ਨਿਰਵਸਤਰ ਹੋ ਕੇ ਨਹੀਂ ਨਹਾਉਣਾ ਚਾਹੀਦਾ। ਦੋਸਤੋ ਇਹ ਸੀ ਉਹ ਮਹੱਤਵਪੂਰਨ ਗੱਲਾਂ ਜੋ ਕਿ ਨਹਾਉਂਦੇ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।