ਜਾਣੋ ਕਿਉਂ ਨਹੀਂ ਪੂਰੀ ਹੋ ਰਹੀ ਦੀਵਾਨ ਟੋਡਰਮੱਲ ਦੀ ਹਵੇਲੀ

ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ ਦੀਵਾਨ ਟੋਡਰ ਮੱਲ ਦੀ ਹਵੇਲੀ ਦਾ ਇਤਿਹਾਸ ਟੋਡਰ ਮੱਲ ਜਾਂ ਟੋਡਰ ਮੱਲ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ।

ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ

ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ

ਮਹਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗੁਰੂ

ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖ਼ਰੀਦੀ ਸੀ। ਦੋਸਤੋ ਜਦੋਂ ਵੀ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ

ਵਿਖੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਾਂ ਉਦੋਂ ਅਸੀਂ ਟੋਡਰ ਮੱਲ ਦੀ ਹਵੇਲੀ ਦੇ ਦਰਸ਼ਨ ਕਰਨੇ ਭੁੱਲ ਜਾਂਦੇ ਹਾਂ।ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਦੀ ਤੋਂ ਬਾਅਦ ਉਨ੍ਹਾਂ

ਦੇ ਸਸਕਾਰ ਲਈ ਬੋਲੀ ਲਗਾਈ ਗਈ। ਉਸ ਸਮੇਂ ਉਹ ਸ਼ਖਸੀਅਤ ਸਾਹਮਣੇ ਆਈ ਜਿਸ ਨੇ ਉਸ ਸਮੇਂ ਉਸ ਜਗ੍ਹਾ ਨੂੰ ਖਰੀਦਿਆ ਜੋ ਕਿ ਅੱਜ ਸੰਸਾਰ ਦੀ ਸਭ ਤੋਂ ਕੀਮਤੀ ਜਗ੍ਹਾ ਹੈ। ਉਨ੍ਹਾਂ ਦਾ ਨਾਮ ਭਾਈ

ਟੋਡਰ ਮੱਲ ਜੀ ਸੀ। ਉਹਨਾ ਨੇ ਆਪਣੀ ਜਿੰਦਗੀ ਦੀ ਸਾਰੀ ਪੂੰਜੀ ਨੂੰ ਖਰਚ ਕਰਕੇ ਉਸ ਸਮੇਂ ਸੰਸਕਾਰ ਦੇ ਲਈ ਉਹ ਜਗ੍ਹਾ ਖਰੀਦੀ। ਉਹਨਾਂ ਨੇ ਸੋਨੇ ਦੀਆਂ ਅਸ਼ਰਫ਼ੀਆਂ ਖੜੇ ਕਰਕੇ ਉਸ ਸਮੇਂ ਉਹ ਜਗ੍ਹਾ

ਖਰੀਦੀ। ਉਨ੍ਹਾਂ ਨੇ ਆਪਣਾ ਘਰ-ਬਾਰ ਵੇਚ ਕੇ ਉਹ ਸਾਕਾ ਸਰਹੰਦ ਦੇ ਨਾਇਕ ਬਣ ਗਏ। ਇਸ ਹਵੇਲੀ ਦਾ ਨਕਸ਼ਾ ਬਿਲਕੁਲ ਸਮੁੰਦਰੀ ਜਹਾਜ਼ ਵਰਗਾ ਹੈ। ਇਸ ਕਰਕੇ ਇਸ ਨੂੰ ਜਹਾਜੀ ਹਵੇਲੀ ਵੀ ਕਿਹਾ ਜਾਂਦਾ ਹੈ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾ ਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ

ਪੁੰਨ ਸਮਝਦੇ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਜੀ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ,

ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ। ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਹਵੇਲੀ ਤੋਂ ਇਲਾਵਾ, ਉਨ੍ਹਾਂ ਦੇ ਨਾਂ ਤੇ ਇਕ ਦੀਵਾਨ ਹਾਲ ਵੀ ਹੈ। ਦੂਜਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਚਾਰ ਦਰਵਾਜ਼ੇ ਹਨ। ਜਿਨ੍ਹਾਂ ਵਿਚੋਂ ਇਕ ਦਰਵਾਜ਼ੇ ਦਾ ਨਾਮ ਦੀਵਾਨ ਟੋਡਰ ਮੱਲ ਜੀ ਦੇ ਨਾਂ ਤੇ ਰੱਖਿਆ ਗਿਆ ਹੈ

Leave a Reply

Your email address will not be published. Required fields are marked *