ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਪੇਟ ਵਿੱਚ ਇਨਫੈਕਸ਼ਨ ਨੂੰ ਪੇਟ ਦਾ ਫਲੂ ਵੀ ਕਿਹਾ ਜਾਂਦਾ ਹੈ। ਇਹ ਵਾਇਰਲ ਅਤੇ ਬੈਕਟੀਰੀਆ ਸੰਕਰਮਣ ਹੁੰਦਾ ਹੈ। ਜੋ ਗੰਭੀਰ ਪੇਟ ਦਰਦ ਦੇ ਨਾਲ ਕਈ ਲੱਛਣ ਪੈਦਾ ਕਰ ਸਕਦਾ ਹੈ। ਇਸ ਨੂੰ ਮੈਡੀਕਲ ਟਰਮ ਵਿਚ ਗੈਸਟ੍ਰੋਏਟਰਾਇਟਿਸ ਕਿਹਾ ਜਾਂਦਾ ਹੈ। ਲੰਮੇ ਸਮੇਂ ਤਕ ਪੇਟ ਵਿੱਚ ਇਨਫੈਕਸ਼ਨ ਰਹਿਣ ਤੇ ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਕੋਈ ਵੀ ਪੇਟ ਨਾਲ ਜੁੜਿਆ ਲੱਛਣ ਨਜ਼ਰ ਆਉਂਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾਂ ਕਰੋ।
ਦੋਸਤੋ ਬਹੁਤ ਸਾਰੇ ਲੋਕ ਉਲਟੀ ਨੂੰ ਨਾਰਮਲ ਮੰਨ ਲੈਂਦੇ ਹਨ। ਪਰ ਜੇਕਰ ਤੁਹਾਨੂੰ ਲਗਾਤਾਰ ਉਲਟੀ ਹੋ ਰਹੀ ਹੈ, ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਾਰੋ। ਵਾਰ ਵਾਰ ਉਲਟੀ ਹੋਣਾ ਪੇਟ ਵਿੱਚ ਇਨਫੈਕਸ਼ਨ ਹੋਣ ਦਾ ਲੱਛਣ ਹੋ ਸਕਦਾ ਹੈ ਕਈ ਲੋਕਾਂ ਨੂੰ ਵਾਰ ਵਾਰ ਪੇਟ ਖਰਾਬ ਹੋਣ ਦੀ ਸਮੱਸਿਆ ਰਹਿੰਦੀ ਹੈ। ਇਹ ਪੇਟ ਵਿਚ ਗੜਬੜੀ ਦੇ ਕਾਰਨ ਹੀ ਹੁੰਦਾ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਸਨਮਾਨਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।
ਪਰ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਦਸਤ ਅਤੇ ਡਾਇਰੀਆ ਪ੍ਰੇਸ਼ਾਨ ਕਰ ਰਿਹਾ ਹੈ, ਤਾਂ ਇਹ ਪੇਟ ਵਿੱਚ ਇਨਫੈਕਸ਼ਨ ਦਾ ਲੱਛਣ ਹੋ ਸਕਦਾ ਹੈ। ਇਸ ਸਥਿਤੀ ਵਿੱਚ ਤੁਸੀਂ ਡੀਹਾਈਡ੍ਰੇਟ ਮਹਿਸੂਸ ਕਰ ਸਕਦੇ ਹੋ। ਪੇਟ ਵਿੱਚ ਇਨਫੈਕਸ਼ਨ ਦਾ ਸਭ ਤੋਂ ਆਮ ਲੱਛਣ ਪੇਟ ਵਿਚ ਦਰਦ ਹੁੰਦਾ ਹੈ। ਇਸ ਦੌਰਾਨ ਤੁਹਾਨੂੰ ਤੇਜ਼ ਪੇਟ ਵਿੱਚ ਦਰਦ, ਪੇਟ ਵਿਚ ਮਰੋੜ ਮਹਿਸੂਸ ਹੋ ਸਕਦੀ ਹੈ। ਜੇਕਰ ਤੁਹਾਨੂੰ ਵਾਰ ਵਾਰ ਪੇਟ ਵਿਚ ਦਰਦ ਹੁੰਦਾ ਹੈ। ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਲੇਕਿਨ ਹਰ ਪੇਟ ਦਰਦ ਇਨਫੈਕਸ਼ਨ ਵੀ ਨਹੀਂ ਹੁੰਦਾ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀ ਹੈ। ਤੁਸੀਂ ਡਾਕਟਰ ਤੋਂ ਜਾਂਚ ਕਰਵਾ ਕੇ ਪੇਟ ਦਰਦ ਦੇ ਕਾਰਨ ਦਾ ਪਤਾ ਲਾ ਸਕਦੇ ਹੋ। ਮਾਸਪੇਸ਼ੀਆਂ ਵਿੱਚ ਦਰਦ ਨੂੰ ਜ਼ਿਆਦਾਤਰ ਲੋਕ ਕਮਜ਼ੋਰੀ ਮੰਨ ਲੈਂਦੇ ਹਨ। ਅਤੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਮਾਸਪੇਸ਼ੀਆਂ ਵਿੱਚ ਦਰਦ ਪੇਟ ਵਿੱਚ ਇਨਫੈਕਸ਼ਨ ਦੇ ਕਾਰਨ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਸਰੀਰ ਦੇ ਹਰ ਹਿੱਸੇ ਜਿਵੇਂ ਪਿੱਠ, ਕਮਰ ਅਤੇ ਪੈਰਾਂ ਵਿੱਚ ਦਰਦ ਹੁੰਦਾ ਹੈ, ਤਾਂ ਤੁਸੀਂ ਇਸ ਨੂੰ ਇਗਨੋਰ ਨਾ ਕਰੋ।
ਜੇਕਰ ਤੁਹਾਨੂੰ ਵੀ ਪੇਟ ਵਿਚ ਦਰਦ, ਉਲਟੀ, ਦਸਤ ਤੇ ਮਾਸਪੇਸ਼ੀਆਂ ਵਿੱਚ ਦਰਦ ਮਹਿਸੂਸ ਹੁੰਦਾ ਹੈ, ਤਾਂ ਤੁਸੀਂ ਇਹਨਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਇਸ ਤੋਂ ਇਲਾਵਾ ਡਿਹਾਈਡਰੇਸ਼ਨ, ਸਿਰ ਦਰਦ ਵੀ ਪੇਟ ਵਿੱਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਤੁਸੀਂ ਆਪਣੇ ਪੇਟ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਨਿੰਮ ਦੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹੋ। ਦਿਨ ਵਿਚ ਕਿਸੇ ਵੀ ਸਮੇਂ ਨਿੰਮ ਦੀਆਂ ਪੰਜ ਪੱਤੀਆਂ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ।
ਚੋਲਾ ਦੇ ਪਾਣੀ ਵਿਚ ਅੱਧਾ ਚੱਮਚ ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਵੀ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਫਾਇਦਾ ਮਿਲੇਗਾ। ਜੋਂ ਦੇ ਪਾਣੀ ਵਿਚ ਅੱਧਾ ਚੱਮਚ ਨਿੰਬੂ ਮਿਲਾ ਕੇ ਸੇਵਨ ਕਰਨ ਦੇ ਨਾਲ ਵੀ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।