ਕੰਨ ਵਿੱਚ ਦਰਦ/ ਖੁਜਲੀ ਸੁਣਨ ਨਾਲ ਬੋਲ਼ੇਪਣ ਹੋ ਸਕਦਾ ਹੈ। ਜਾਣੋ ਇਸ ਦੇ ਕਾਰਨ। ਕੰਨ ਦੀ ਲਾਗ ਦੇ ਲੱਛਣ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਕੰਨ ਦੇ ਵਿੱਚ ਗੰਦਗੀ, ਕਿਸੇ ਬੀਮਾਰੀ ਜਾਂ ਫਿਰ ਕਿਸੇ ਹੋਰ ਕਾਰਨ ਦੇ ਸੰਕ੍ਰਮਣ ਨਾਲ ਹੋ ਜਾਂਦਾ ਹੈ। ਇਸ ਸੰਕ੍ਰਮਣ ਦੇ ਕਾਰਨ ਸਰੀਰ ਦੇ ਹੋਰ ਅੰਗਾਂ ਵੀ ਪ੍ਰਭਾਵਿਤ ਹੋ ਸਕਦੇ ਹਨ।

ਕੰਨ ਦੇ ਵਿਚ ਸੰਕ੍ਰਮਣ ਹੌਣ ਦੇ ਕਾਰਨ ਸਿਰ ਦਰਦ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਸੰਕ੍ਰਮਣ ਦੇ ਕਾਰਨ ਬੀਮਾਰ ਬੁਖਾਰ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਜੇਕਰ ਤੁਸੀਂ ਸਮੇਂ ਸਿਰ ਕੰਨ ਵਿਚ ਸੰਕ੍ਰਮਣ ਦਾ ਇਲਾਜ ਨਹੀਂ ਕਰਵਾਉਂਦੇ, ਤਾਂ ਇਹ ਸੰਕਰਮਣ ਤੁਹਾਡੀ ਨੀਂਦ ਅਤੇ ਭੁੱਖ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਕੰਨ ਦੇ ਵਿਚ ਸੰਕ੍ਰਮਣ ਹੌਣ ਦੇ ਕਾਰਨ ਇਹ ਲੱਛਣ ਇੱਕ ਜਾਂ ਦੋਹਾਂ ਕੰਨਾਂ ਵਿੱਚ ਦਿਖਾਈ ਦੇ ਸਕਦੇ ਹਨ। ਜੇਕਰ ਇਹ ਸੰਕਰਮਣ ਦੋਨਾਂ ਕੰਨਾਂ ਵਿੱਚ ਹੈ ਤਾਂ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਕੰਨ ਦੇ ਵਿੱਚ ਸੰਕਰਮਣ ਦਰਦਨਾਕ ਸਾਬਿਤ ਹੋ ਸਕਦਾ ਹੈ। ਇਹ ਸੰਕਰਮਣ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਇਸਦਾ ਪ੍ਰਭਾਵ ਅਲੱਗ ਅਲੱਗ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੰਨ ਵਿੱਚ ਹੋਣ ਵਾਲੇ ਸੰਕਰਮਣ ਬਾਰੇ ਜਾਣਕਾਰੀ ਦੇਵਾਂਗੇ।

ਕੰਨ ਦੇ ਵਿੱਚ ਪਾਣੀ ਜਾਣ ਦੇ ਕਾਰਨ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ। ਇਸਦੇ ਕਾਰਨ ਕੰਨ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ। ਕੰਨ ਵਿੱਚ ਪਾਣੀ ਜਾਣ ਦੇ ਕਾਰਨ ਕਈ ਵਾਰ ਕੰਨ ਸੁੰਨ ਹੀ ਹੋ ਜਾਂਦਾ ਹੈ। ਗਲੇ ਦੇ ਵਿੱਚ ਸੰਕਰਮਣ ਹੋਣ ਦੇ ਕਾਰਨ ਵੀ ਕੰਨ ਪ੍ਰਭਾਵਿਤ ਹੁੰਦਾ ਹੈ। ਇਸ ਵਿੱਚ ਗਲੇ ਵਿਚ ਖਰਾਸ਼ ਹੋਣ ਦੇ ਨਾਲ-ਨਾਲ ਕੰਨ ਵਿੱਚ ਸੋਜ ਅਤੇ ਦਰਦ ਮਹਿਸੂਸ ਹੋ ਸਕਦਾ ਹੈ।

ਜੇਕਰ ਤੁਸੀਂ ਸਿਗਰੇਟ ਜੋ ਵਿਚ ਰਹਿੰਦੇ ਹੋ ਤਾਂ ਸਿਗਰਟ ਦਾ ਧੂੰਆਂ ਤੁਹਾਡੇ ਕੰਨ ਨੂੰ ਪ੍ਰਭਾਵਿਤ ਕਰਦਾ ਹੈ ਇਸ ਨਾਲ ਤੁਹਾਡੇ ਕੰਨ ਵਿੱਚ ਖਾਰਿਸ਼ ਹੋ ਸਕਦੀ ਹੈ। ਇਸ ਸੰਕ੍ਰਮਣ ਦੇ ਕਾਰਨ ਤੇਜ ਖੁਜਲੀ ਹੋ ਸਕਦੀ ਹੈ। ਕੰਨ ਵਿਚ ਸੰਕ੍ਰਮਣ ਦੇ ਕਾਰਨ ਬੈਕਟੀਰੀਅਲ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ। ਕੰਨ ਵਿੱਚ ਗੰਦਗੀ ਦੇ ਕਾਰਨ ਬਲੋਕੇਜ ਹੋ ਜਾਂਦੀ ਹੈ।

ਇਸ ਨਾਲ ਤੁਹਾਨੂੰ ਸੁਣਨ ਵਿੱਚ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਕੰਨ ਵਿੱਚ ਪਸ ਨਿਕਲਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਨਿਮੋਨੀਆ, ਕਈ ਵਾਰੀ ਯੂਸਟੇਸ਼ਿਅਨ ਟਿਊਬ ਦੇ ਵਿਚ ਰੁਕਾਵਟ ਦੇ ਕਾਰਨ ਕੰਨ ਵਿੱਚ ਪਸ ਨਿਕਲਦੀ ਹੈ। ਜੇਕਰ ਤੁਹਾਡੇ ਕੰਨ ਦੇ ਵਿੱਚ ਮੈਲ ਹੈ ਤਾਂ ਤੁਹਾਨੂੰ ਕੰਨ ਵਿੱਚ ਭਾਰੀਪਣ ਮਹਿਸੂਸ ਹੁੰਦਾ ਹੈ। ਫੁਨਸੀ ਫੌੜੇ ਦੇ ਕਾਰਨ ਵੀ ਭਾਰੀਪਣ ਹੁੰਦਾ ਹੈ।

ਸ਼ੈਂਪੂ ਜਾਣ ਨਾਲ ਜਾ ਫਿਰ ਸਾਬਣ ਜਾਣ ਨਾਲ ਵੀ ਭਾਰੀ ਪਣ ਲਗਦਾ ਹੈ। ਤੁਹਾਨੂੰ ਆਪਣੇ ਕੰਨ ਦੀ ਇਨਫੈਕਸ਼ਨ ਤੋਂ ਬਚਣ ਦੇ ਲਈ ਆਪਣੇ ਕੰਨ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਕੰਨ ਵਿੱਚ ਪਾਣੀ ਨਹੀਂ ਜਾਣ ਦੇਣਾ ਚਾਹੀਦਾ ਤੋਲੀਏ ਨਾਲ ਸਾਫ਼ ਕਰਨਾ ਚਾਹੀਦਾ ਹੈ।

ਜ਼ਿਆਦਾ ਈਅਰਬਡ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹਰ 6 ਮਹੀਨੇ ਵਿਚ ਕੰਨ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *