ਦੁੱਖ ਦੂਰ ਕਰਨ ਲਯੀ ਕਰੋ ਇਹ ਕੰਮ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਇਕ ਪਾਨ ਦਾ ਪੱਤਾ ਤੁਹਾਡੀ ਕਿਸਮਤ ਨੂੰ ਬਦਲ ਸਕਦਾ ਹੈ ।ਇਸ ਕਰਕੇ ਪਾਨ ਦੇ ਪੱਤੇ ਨਾਲ ਤੁਸੀਂ ਕੁਝ ਉਪਾਅ ਕਰ ਸਕਦੇ ਹੋ।ਦੋਸਤੋ ਮਾਨਤਾ ਹੈ ਕਿ ਕਿਸੇ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਦੇ ਸਾਹਮਣੇ ਪਾਨ ਦੇ ਪੱਤੇ ਦੁਆਰਾ ਭਗਵਾਨ ਦਾ ਨਮਨ ਕੀਤਾ ਜਾਂਦਾ ਹੈ। ਸਕੰਦ ਪੁਰਾਣ ਦੇ ਮੁਤਾਬਿਕ ਦੇਵਤਾਵਾਂ ਦੁਆਰਾ ਸਮੁੰਦਰ ਮੰਥਨ ਦੇ ਸਮੇਂ ਪਾਨ ਦੇ ਪੱਤੇ ਦਾ ਪ੍ਰਯੋਗ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਪੂਜਾ ਦੇ ਸਮੇਂ ਪਾਨ ਦੇ ਪੱਤੇ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਜ਼ਿੰਦਗੀ ਵਿੱਚ ਧਨਵਾਨ ਬਣਦਾ ਹੈਂ ਜਾ ਤਾਂ ਆਪਣੇ ਕਰਮਾਂ ਦੀ ਵਜਾ ਨਾਲ ਜਾਂ ਫਿਰ ਆਪਣੀ ਕਿਸਮਤ ਦੀ ਵਜਾਹ ਦੇ ਨਾਲ। ਕਈ ਵਾਰ ਇਹ ਦੋਨੋਂ ਹੀ ਬਲ ਖਤਮ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਨਿਰਬਲ ਦੇ ਬਲ ਰਾਮ।

ਹਿੰਦੂ ਧਰਮ ਵਿੱਚ ਪਾਨ ਦੇ ਪੱਤੇ ਦਾ ਬਹੁਤ ਜ਼ਿਆਦਾ ਮਹੱਤਵ ਹੈ ।ਇਸ ਦੇ ਵਿੱਚ ਦੇਵੀ ਦੇਵਤਿਆਂ ਦਾ ਵਾਸ ਮੰਨਿਆ ਗਿਆ ਹੈ। ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤੇ ਦੇ ਕੁਝ ਉਪਾਅ ਦੱਸਾਂਗੇ। ਜੇਕਰ ਤੁਸੀਂ ਹਨੁਮਾਨ ਜੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮੰਗਲਵਾਰ ਨੂੰ ਹਨੂਮਾਨ ਜੀ ਦੀ ਪੂਜਾ ਕਰਨ ਤੋਂ ਬਾਅਦ ਇਕ ਪਾਨ ਦੇ ਪੱਤੇ ਵਿੱਚ ਗੁੜ ਅਤੇ ਚਨਾ ਰੱਖ ਕੇ ਭੋਗ ਲਗਾਉਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਕਿ ਹੈ ਬਜਰੰਗ ਬਲੀ ਮੈਂ ਤੁਹਾਨੂੰ ਇਹ ਮਿੱਠਾ ਪਾਨ ਦਾ ਪੱਤਾ ਭੋਗ ਦੇ ਰੂਪ ਵਿੱਚ ਚੜਾ ਰਿਹਾ ਹਾਂ। ਇਸ ਮਿੱਠੇ ਪਾਨ ਦੇ ਪੱਤੇ ਦੀ ਤਰਾਂ ਮੇਰਾ ਜੀਵਨ ਵੀ ਮਿਠਾਸ ਨਾਲ ਭਰ ਦਵੋ।

ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਦੇ ਦਿਨ 5 ਪਾਨ ਦੇ ਪੱਤੇ ਲੈਕੇ , ਪੰਜ ਪੱਤੇ ਪਿੱਪਲ਼ ਦੇ ਲੈ ਕੇ ਕੰਮ ਵਾਲੀ ਜਗ੍ਹਾ ਦੇ ਪੂਰਬ ਦਿਸ਼ਾ ਵਿੱਚ ਟੰਗ ਦੇਣੇ ਚਾਹੀਦੇ ਹਨ। ਇਸ ਨਾਲ ਕਾਰੋਬਾਰ ਵਿਚ ਆਉਣ ਵਾਲੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਤਰੱਕੀ ਦੇ ਰਸਤੇ ਖੁੱਲ ਜਾਂਦੇ ਹਨ। ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਸ਼ੁੱਕਰਵਾਰ ਦੇ ਦਿਨ ਪਾਨ ਦਾ ਪੱਤਾ ਲੈ ਕੇ ਉਸ ਦੇ ਵਿੱਚ ਗੁਲਾਬ ਦੀਆਂ ਪੰਖੜੀਆਂ ਰੱਖ ਕੇ ਮਾਤਾ ਲਕਸ਼ਮੀ ਨੂੰ ਅਰਪਿਤ ਕਰਨ ਦੇ ਨਾਲ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੇਕਰ ਤੁਸੀਂ ਘਰ ਵਿਚ ਸੁਖ-ਸ਼ਾਂਤੀ ਚਾਹੁੰਦੇ ਹੋ ਤਾਂ ਦੇਵਤਿਆਂ ਦੀ ਪੂਜਾ ਦੇ ਵਿਚ ਪਾਨ ਦੇ ਪੱਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਘਰ ਵਿਚ ਸਕਾਰਾਤਮਕਤਾ ਆਉਂਦੀ ਹੈ।

ਦੋਸਤੋ ਨਜ਼ਰ ਦੋਸ਼ ਲਈ ਵੀ ਪਾਨ ਦੇ ਪੱਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਨਜ਼ਰ ਲੱਗੇ ਵਿਅਕਤੀ ਨੂੰ ਪਾਨ ਦੇ ਪੱਤੇ ਵਿੱਚ ਗੁਲਾਬ ਦੀਆਂ ਪੰਖੜੀਆਂ ਰੱਖ ਕੇ ਉਸ ਨੂੰ ਖਵਾ ਦੇਣੀਆਂ ਚਾਹੀਦੀਆਂ ਹਨ। ਇੱਥੇ ਪੰਖੜੀਆਂ ਦੇਸੀ ਗੁਲਾਬ ਦੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਭਗਵਾਨ ਸ਼ਿਵ ਜੀ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਭਗਵਾਨ ਸ਼ਿਵ ਜੀ ਨੂੰ ਵੀ ਪਾਨ ਦਾ ਪੱਤਾ ਬਹੁਤ ਚੰਗਾ ਲਗਦਾ ਹੈ। ਮਹਾਦੇਵ ਦਾ ਪੂਜਨ ਕਰਨ ਤੋਂ ਬਾਅਦ ਪਾਨ ਦਾ ਪੱਤਾ ਅਰਪਿਤ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਦੁਕਾਨ ਵਿੱਚ ਵਿਕਰੀ ਵਧਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਸਵੇਰ ਦੇ ਸਮੇਂ ਕੁਝ ਪਿੱਪਲ ਦੇ ਪੱਤੇ ਅਤੇ ਅੱਠ ਸਾਬਤ ਪਾਨ ਦੇ ਪੱਤੇ ਇਹਨਾਂ ਨੂੰ ਇਕੋ ਧਾਗੇ ਵਿਚ ਪਿਰੋ ਕੇ ਦੁਕਾਨ ਦੀ ਪੂਰਬ ਦਿਸ਼ਾ ਵਿੱਚ ਟੰਗ ਦੇਣਾ ਚਾਹੀਦਾ ਹੈ।

ਇਸ ਤਰ੍ਹਾਂ ਲਗਾਤਾਰ ਪੰਜ ਸ਼ਨੀਵਾਰ ਕਰਨਾ ਚਾਹੀਦਾ ਹੈ। ਪੁਰਾਣੇ ਪੱਤਿਆਂ ਨੂੰ ਨਦੀ ਜਾਂ ਫਿਰ ਖੂਹ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਸ ਨਾਲ ਦੁਕਾਨ ਦੀ ਵਿਕਰੀ ਵਿੱਚ ਵਾਧਾ ਹੁੰਦਾ ਹੈ। ਜੇਕਰ ਤੁਸੀਂ ਰੁਕੇ ਹੋਏ ਕੰਮ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ, ਐਤਵਾਰ ਦੇ ਦਿਨ ਇਕ ਪਾਨ ਦਾ ਪੱਤਾ ਲੈ ਕੇ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਇਸ ਨਾਲ ਰੁਕੇ ਹੋਏ ਕੰਮ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਸੀਂ ਵਿਆਹ ਦੇ ਲਈ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਨ ਦੇ ਪੱਤੇ ਦੀ ਜੜ੍ਹ ਨੂੰ ਘੀਸ ਕੇ ਉਸ ਦਾ ਤਿਲਕ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਵਿਆਹ ਦੇ ਲਈ ਦੇਖਣ ਆਏ ਲੋਕ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਵਿਆਹ ਨਿਸ਼ਚਿਤ ਹੋ ਜਾਂਦਾ ਹੈ।

ਪਤੀ ਪਤਨੀ ਪਿਆਰ ਵਿੱਚ ਮਿਠਾਸ ਬਣਾਉਣ ਲਈ ਜੇਕਰ ਉਪਯੋਗ ਕਰਨਾ ਚਾਹੁੰਦੇ ਹਨ ਤਾਂ ਪਤਨੀਆਂ ਇਹ ਪ੍ਰਯੋਗ ਕਰ ਸਕਦੀਆਂ ਹਨ। ਸੁਕਲ ਪਕਸ ਦੇ ਅਰੰਭ ਵਿਚ ਇਕ ਪਾਨ ਦਾ ਪੱਤਾ ਲੈਣਾ ਚਾਹੀਦਾ ਹੈ। ਉਹਦੇ ਵਿੱਚ ਚੰਦਨ ਤੇ ਕੇਸਰ ਦਾ ਪਾਊਡਰ ਮਿਲਾ ਕੇ ਰੱਖ ਦੇਣਾ ਚਾਹੀਦਾ ਹੈ। ਸ੍ਰੀ ਦੁਰਗਾ ਮਾਤਾ ਦੇ ਸਾਹਮਣੇ ਬਹਿ ਕੇ ਚੰਡੀ ਸਰੋਤ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਲਗਾਤਾਰ 43 ਦਿਨ ਕਰਨਾ ਹੈ ਹਰ ਰੋਜ਼ ਪਾਨ ਦਾ ਪੱਤਾ ਨਵਾਂ ਲੈਣਾ ਹੈ। ਰੋਜ਼ ਪਾਨ ਦੇ ਪੱਤੇ ਦਾ ਪ੍ਰਯੋਗ ਕਰਕੇ ਉਸ ਨੂੰ ਇਕ ਅਲੱਗ ਸਥਾਨ ਤੇ ਰੱਖ ਦੇਣਾ ਚਾਹੀਦਾ ਹੈ। 43 ਦਿਨ ਬਾਅਦ ਉਨ੍ਹਾਂ ਪੱਤਿਆਂ ਨੂੰ ਜਲ ਵਿੱਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ। ਪੱਤਿਆਂ ਦੇ ਵਿੱਚ ਚੰਦਨ ਤੇ ਕੇਸਰ ਦਾ ਤਿਲਕ ਆਪਣੇ ਮੱਥੇ ਤੇ ਲਗਾਉਣਾ ਚਾਹੀਦਾ ਹੈ। ਮੱਥੇ ਤੇ ਤਿਲਕ ਲਗਾ ਕੇ ਪਤੀ ਦੇ ਸਾਹਮਣੇ ਜਾਣਾ ਚਾਹੀਦਾ ਹੈ ਇਹ ਉਪਾਅ ਕਰਨ ਦੇ ਨਾਲ ਪਤੀ ਦਾ ਪਿਆਰ ਪਤਨੀ ਉੱਤੇ ਬਣਿਆ ਰਹਿੰਦਾ ਹੈ।

Leave a Reply

Your email address will not be published. Required fields are marked *