ਲੀਵਰ ਖ਼ਰਾਬ ਹੋਣ ਦੇ ਸੰਕੇਤ ਹਨ ਇਹ 5 ਲੱਛਣ, ਇਨ੍ਹਾਂ ਨੁਸ‍ਖ਼ਿਆਂ ਨਾਲ ਕਰੋ ਦੇਖਭਾਲ…

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਫੈਟੀ ਲੀਵਰ ਇੱਕ ਗੰਭੀਰ ਸਥਿਤੀ ਹੈ। ਜਿਸ ਦਾ ਜੇਕਰ ਸਮੇਂ ਰਹਿੰਦੇ ਉਪਚਾਰ ਨਹੀਂ ਕੀਤਾ ਜਾਂਦਾ ਤਾਂ, ਇਹ ਲੀਵਰ ਫੇਲੀਅਰ ਦਾ ਕਾਰਨ ਬਣ ਸਕਦੀ ਹੈ। ਮੈਡੀਕਲ ਭਾਸ਼ਾ ਵਿਚ ਫੈਟੀ ਲੀਵਰ ਰੋਗ ਨੂੰ ਹੇਪੈਟਿਕ ਸਟੀਟੋਸਿਸ ਕਿਹਾ ਜਾਂਦਾ ਹੈ। ਲੀਵਰ ਸਾਡੇ ਸਰੀਰ ਦਾ ਦੂਜਾ ਸਭ ਤੋਂ ਜ਼ਰੂਰੀ ਅੰਗ ਹੈ ਇਹ ਸਾਡੇ ਦੁਆਰਾ ਖਾਧੇ ਅਤੇ ਪੀਤੇ ਹੋਏ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਨੂੰ ਸੰਸਾਧਿਤ ਕਰਨ ਦਾ ਕੰਮ ਕਰਦਾ ਹੈ, ਅਤੇ ਨਾਲ ਹੀ ਖ਼ੂਨ ਵਿਚ ਗੰਦਗੀ ਹਾਨੀਕਾਰਕ ਪਦਾਰਥਾਂ ਅਤੇ ਟੌਕਸਿਨ ਨੂੰ ਫਿਲਟਰ ਕਰਨ ਵਿੱਚ ਵੀ ਲੀਵਰ ਦੀ ਅਹਿਮ ਭੂਮਿਕਾ ਹੁੰਦੀ ਹੈ।

ਅੱਜਕੱਲ੍ਹ ਦੇ ਸਮੇਂ ਵਿੱਚ ਖ਼ਰਾਬ ਖਾਣ ਪਾਣ ਅਤੇ ਜੀਵਨ ਸ਼ੈਲੀ ਦੀ ਆਦਤਾਂ ਦੀ ਵਜ੍ਹਾ ਨਾਲ ਲੀਵਰ ਨਾਲ ਜੁੜੀਆਂ ਕਈ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ । ਜਿਨ੍ਹਾਂ ਵਿੱਚੋਂ ਸਭ ਤੋਂ ਆਮ ਹੈ , ਫੈਟੀ ਲੀਵਰ । ਫੈਟੀ ਲੀਵਰ ਇੱਕ ਅਜਿਹੀ ਸਥਿਤੀ ਹੈ । ਜਿਸ ਸਾਡੇ ਲੀਵਰ ਵਿੱਚ ਫੈਟ ਜਮ੍ਹਾ ਹੋ ਜਾਂਦਾ ਹੈ । ਆਮ ਤੌਰ ਤੇ ਲੀਵਰ ਵਿੱਚ ਕੁੱਝ ਮਾਤਰਾ ਵਿੱਚ ਫੈਟ ਹੋਣਾ ਨਾਰਮਲ ਮੰਨਿਆ ਜਾਂਦਾ ਹੈ । ਪਰ ਜਦੋਂ ਫੈਟ ਬਹੁਤ ਜ਼ਿਆਦਾ ਮਾਤਰਾ ਵਿੱਚ ਜੰਮਨ ਲੱਗਦਾ ਹੈ , ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ , ਅਤੇ ਨਾਲ ਹੀ ਇਸ ਨਾਲ ਲੀਵਰ ਵੀ ਫੇਲ੍ਹ ਹੋ ਸਕਦਾ ਹੈ ।

ਪਰ ਜੇਕਰ ਸਮਾਂ ਰਹਿੰਦੇ ਇਸ ਦਾ ਨਿਧਾਨ ਕਰ ਲਿਆ ਜਾਵੇ , ਤਾਂ ਇਸ ਨਾਲ ਲੀਵਰ ਫੈਟ ਨੂੰ ਘੱਟ ਅਤੇ ਫੈਟੀ ਲੀਵਰ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਸਵਾਲ ਇਹ ਉੱਠਦਾ ਹੈ , ਕਿ ਤੁਸੀਂ ਫੈਟੀ ਲੀਵਰ ਦਾ ਪਤਾ ਕਿਵੇਂ ਲਾ ਸਕਦੇ ਹੋ । ਫੈਟੀ ਲੀਵਰ ਦੀ ਸਮੱਸਿਆ ਹੋਣ ਤੇ ਸਰੀਰ ਵਿੱਚ ਇਸ ਦੇ ਕਈ ਸੰਕੇਤ ਦੇ ਲੱਛਣ ਦਿਖਾਈ ਦਿੰਦੇ ਹਨ । ਜਿਨ੍ਹਾਂ ਨੂੰ ਪਹਿਚਾਣ ਕੇ ਤੁਸੀਂ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ । ਅਤੇ ਫੈਟੀ ਲੀਵਰ ਦਾ ਨਿਦਾਨ ਅਤੇ ਨਾਲ ਹੀ ਇਸ ਦਾ ਉਪਚਾਰ ਲੈ ਸਕਦੇ ਹੋ ।

ਫੈਟੀ ਲੀਵਰ ਦੋ ਪ੍ਰਕਾਰ ਦਾ ਹੁੰਦਾ ਹੈ , ਜਿਸ ਵਿੱਚ ਪਹਿਲਾਂ ਐੱਲਕੋਹੋਲਿਕ ਫੈਟੀ ਲੀਵਰ । ਇਹ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ , ਜੋ ਜ਼ਿਆਦਾ ਸ਼ਰਾਬ ਪੀਂਦੇ ਹਨ । ਅਤੇ ਦੂਜਾ ਹੁੰਦਾ ਹੈ , ਨੋਨ ਅਲਕੋਹਲਿਕ ਫੈਟੀ ਲੀਵਰ । ਇਸ ਸਥਿਤੀ ਵਿੱਚ ਸ਼ਰਾਬ ਨਾ ਪੀਣ ਬਾਰੇ ਲੋਕਾਂ ਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੋ ਜਾਂਦੀ ਹੈ । ਫੈਟੀ ਲੀਵਰ ਦੀ ਸਮੱਸਿਆ ਹੋਣ ਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਸੰਕੇਤ ਤੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ ।

ਭੁੱਖ ਘੱਟ ਲੱਗਦੀ ਹੈ । ਮਤਲੀ ਦੀ ਸਮੱਸਿਆ ਹੁੰਦੀ ਹੈ । ਬਹੁਤ ਥਕਾਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ । ਪੇਟ ਵਿਚ ਦਰਦ ਹੁੰਦਾ ਹੈ । ਸਕਿਨ ਤੇ ਅਲਰਜੀ ਅਤੇ ਖੁਜਲੀ ਹੁੰਦੀ ਹੈ ।ਮਾਮੂਲੀ ਜਿਹੀ ਸੱਟ ਵਿੱਚੋਂ ਵੀ ਖੂਨ ਨਿਕਲਣ ਲੱਗ ਜਾਂਦਾ ਹੈ ।

ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਵਿੱਚ ਕੁਝ ਮਾਮੂਲੀ ਬਦਲਾਅ ਦੇ ਨਾਲ ਤੁਸੀਂ ਫੈਟੀ ਲਿਵਰ ਦੀ ਸਮੱਸਿਆ ਤੋਂ ਆਸਾਨੀ ਨਾਲ ਬਚ ਸਕਦੇ ਹੋ । ਸਿਰਫ ਇੰਨਾ ਹੀ ਨਹੀਂ , ਇਸ ਨਾਲ ਪੂਰੀ ਸਿਹਤ ਵਧੀਆ ਰਹਿੰਦੀ ਹੈ ।ਸਮੋਕਿੰਗ ਤੋਂ ਵੀ ਸਖ਼ਤ ਪਰਹੇਜ਼ ਕਰੋ ।ਸਰੀਰ ਦਾ ਵਜ਼ਨ ਨਾ ਜ਼ਿਆਦਾ ਵਧਣ ਦਿਓ , ਨਾ ਘੱਟ ਹੋਣ ਦਿਓ , ਕੰਟਰੋਲ ਵਿੱਚ ਰੱਖੋ ।ਜ਼ੰਕ , ਪ੍ਰੋਸੈਸਡ , ਪੈਕੇਜ ਅਤੇ ਜ਼ਿਆਦਾ ਨਮਕੀਨ ਫੂਡ ਤੋਂ ਸਖਤ ਪ੍ਰਹੇਜ਼ ਕਰੋ ।ਸੋਡਾ , ਕੋਲਾ , ਕੈਫੀਨ ਯੁਕਤ ਅਤੇ ਹੋਰ ਕਾਰਬੋਨੇਟਿਡ ਡਰਿੰਕ ਦਾ ਸੇਵਨ ਸੀਮਿਤ ਮਾਤਰਾ ਵਿਚ ਕਰੋ ।ਸੰਤੁਲਿਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਹਾਰ ਲਓ

ਜਿਸ ਵਿਚ ਸੈਚੁਰੇਟਡ , ਟ੍ਰਾਂਸਫੈਟ ਅਤੇ ਪ੍ਰੋਸੈਸਡ ਕਾਰਬੋਹਾਈਡ੍ਰੇਟ ਘੱਟ ਮਾਤਰਾ ਵਿੱਚ ਹੋਣ ।ਰੋਜ਼ਾਨਾ ਘੱਟੋ ਘੱਟ ਤੀਹ ਮਿੰਟ ਐਕਸਾਈਜ਼ ਜ਼ਰੂਰ ਕਰੋ । ਤੁਸੀਂ ਜਿੰਮ ਜਾ ਕੇ ਯੋਗ ਜਾਂ ਪੈਦਲ , ਸਾਈਕਲਿੰਗ , ਸਵਿਮਿੰਗ , ਦੌੜਨਾ ਆਦਿ ਕਰ ਸਕਦੇ ਹੋ ।ਤੁਸੀਂ ਇਨ੍ਹਾਂ ਟਿਪਸ ਦੀ ਮਦਦ ਨਾਲ ਫੈਟੀ ਲਿਵਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ , ਅਤੇ ਨਾਲ ਹੀ ਭਵਿੱਖ ਵਿੱਚ ਇਸ ਦੇ ਜੋੀਮ ਨੂੰ ਘੱਟ ਕਰ ਸਕਦੇ ਹੋ । ਡਾਕਟਰ ਨਾਲ ਸੰਪਰਕ ਜ਼ਰੂਰ ਕਰੋ , ਸਮੇਂ ਸਮੇਂ ਤੇ ਚੈੱਕਅਪ ਕਰਵਾਉਂਦੇ ਰਹੋ ।

Leave a Reply

Your email address will not be published. Required fields are marked *