ਜੇ ਤੁਹਾਡੇ ਵੀ ਸਵੇਰੇ ਉੱਠਦੇ ਹੀ ਗਰਦਨ ਅਤੇ ਪਿੱਠ ਵਿੱਚ ਦਰਦ ਹੁੰਦਾ ਹੈ ਤਾਂ ਜਾਣੋ ਕਯੋ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਕਈ ਵਾਰ ਜਦੋਂ ਅਸੀ ਸਵੇਰੇ ਉੱਠਦੇ ਹਾਂ ਤਾਂ ਸਾਡੀ ਕਮਰ ਜਾਂ ਫਿਰ ਗਰਦਨ ਵਿੱਚ ਦਰਦ ਹੁੰਦਾ ਹੈ। ਇਹ ਦਰਦ ਸ਼ਹਿਣ ਜੋਗਾ ਨਹੀਂ ਹੁੰਦਾ। ਇਸ ਦਾ ਕਾਰਨ ਕਈ ਵਾਰ ਗਲਤ ਤਰੀਕੇ ਨਾਲ ਸਿਰਹਾਣੇ ਦਾ ਇਸਤੇਮਾਲ ਕਰਨ ਨਾਲ ਵੀ ਹੁੰਦਾ ਹੈ। ਇਹ ਦਰਦ ਕਈ ਦਿਨਾਂ ਤਕ ਰਹਿ ਸਕਦਾ ਹੈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਪਿੱਠ ਦਰਦ, ਕਮਰ ਦਰਦ ਦਾ ਬਹੁਤ ਵਧੀਆ ਦੇਸੀ ਘਰੇਲੂ ਇਲਾਜ ਦਸਾਂਗੇ।

ਅੱਜ ਅਸੀਂ ਤੁਹਾਡੇ ਨਾਲ ਤਿੰਨ ਘਰੇਲੂ ਨੁਸਖੇ ਸਾਂਝੇ ਕਰਾਂਗੇ, ਜਿਹੜੇ ਕਿ ਤੁਹਾਡੇ ਕਮਰ ਦਰਦ,ਪਿੱਠ-ਦਰਦ ਵਿਚ, ਬਹੁਤ ਜ਼ਿਆਦਾ ਫਾਇਦਾ ਕਰਨਗੇ। ਦੋਸਤੋ ਇਸ ਦੇ ਵਿੱਚ ਤੁਹਾਨੂੰ ਆਪਣੇ ਸੌਣ ਦਾ ਤਰੀਕਾ ਵੀ ਬਦਲਣਾ ਚਾਹੀਦਾ ਹੈ। ਤੁਹਾਨੂੰ ਸਹੀ ਸਿਰਹਾਣੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸਦੇ ਲਈ ਤੁਸੀਂ ਸਪਰਿੰਗ ਤਕੀਏ ਦਾ ਇਸਤੇਮਾਲ ਕਰ ਸਕਦੇ ਹੋ ਇਹ ਆਰਾਮਦਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਇਹ ਤੁਹਾਡੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।

ਇਹ ਤਕੀਆ ਕਮਰ ਅਤੇ ਗਰਦਨ ਦਰਦ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਦਰਦ ਹੁੰਦਾ ਹੈ ਚਾਹੇ ਉਹ ਜੋੜਾਂ ਦਾ ਦਰਦ ਹੋਵੇ ,ਕਮਰ ਦਰਦ ਹੋਵੇ ,ਪਿੱਠ ਦਰਦ ਹੋਵੇ, ਗੋਡਿਆਂ ਦਾ ਦਰਦ ਹੋਵੇ ਇਹਨਾਂ ਸਾਰਿਆਂ ਦਰਦਾਂ ਦਾ ਕਾਰਨ ਤੁਹਾਡੇ ਸਰੀਰ ਦੇ ਵਿੱਚ ਵਾਤ ਰੋਗ ਦਾ ਵਧ ਜਾਣਾ ਹੁੰਦਾ ਹੈ। ਇਹ ਘਰੇਲੂ ਨੁਸਖ਼ੇ ਤੁਹਾਡੇ ਵਾਤ ਰੋਗ ਨੂੰ ਕੰਟਰੋਲ ਕਰਦੇ ਹਨ।

ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਕ ਕੱਪ ਗਰਮ ਦੁੱਧ ਲੈਣਾਂ ਹੈ ਉਸਦੇ ਵਿੱਚ ਸੌਂਠ ਦਾ ਪਾਊਡਰ ਮਿਕਸ ਕਰਕੇ, ਇੱਕ ਕੱਪ ਦੁੱਧ ਸਵੇਰੇ ਅਤੇ ਇੱਕ ਕੱਪ ਦੁੱਧ ਸ਼ਾਮ ਦੇ ਸਮੇਂ ਪੀਣਾ ਹੈ। ਸੋਠ ਦਾ ਪਾਊਡਰ ਅਦਰਕ ਨੂੰ ਸੁੱਕਾ ਕੇ ਬਣਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ਦੇ ਵਿੱਚੋ ਵਾਤ ਰੋਗ ਨੂੰ ਖਤਮ ਕਰਦਾ ਹੈ ਅਤੇ ਤੁਹਾਡੇ ਸਰੀਰ ਵਿਚ ਹੋਣ ਵਾਲੇ ਦਰਦ ਨੂੰ ਵੀ ਖਤਮ ਕਰਦਾ ਹੈ। ਇਸ ਘਰੇਲੂ ਨੁਸਖ਼ੇ ਦਾ ਉਪਯੋਗ ਤੁਸੀਂ ਲਗਾਤਾਰ ਇੱਕ ਹਫ਼ਤੇ ਕਰ ਕੇ ਦੇਖੋ ,ਤੁਹਾਨੂੰ ਤੁਹਾਡੇ ਸਰੀਰ ਵਿਚ ਹੋਣ ਵਾਲੀਆਂ ਦਰਦਾਂ ਵਿਚ ਬਹੁਤ ਜ਼ਿਆਦਾ ਅਰਾਮ ਮਿਲੇਗਾ।

ਦੋਸਤੋ ਇਸ ਤੋ ਇਲਾਵਾ ਤੁਸੀਂ ਫਰਮ ਤਕੀਏ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੀ ਪਿਠ ਸਿਰ ਦਰਦ, ਮੋਢਿਆਂ ਨੂੰ ਆਰਾਮ ਮਿਲਦਾ ਹੈ। ਇਹ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ ਜਿਹੜਾ ਸੌਂਦੇ ਸਮੇਂ ਪਿੱਠ ਦੇ ਭਾਰ ਸੋਂਦੇ ਹਨ।ਇਸ ਤੋ ਇਲਾਵਾ ਤੁਸੀਂ ਹਰ ਰੋਜ਼ ਕਸਰਤ ਕਰ ਸਕਦੇ ਹੋ। ਕਸਰਤ ਦੇ ਲਈ ਤੁਸੀਂ ਜ਼ਮੀਨ ਜਾਂ ਫਿਰ ਕਿਸੇ ਵੀ ਸਖਤ ਜਗ੍ਹਾ ਤੇ ਲੇਟ ਜਾਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਕਮਰ ਅਤੇ ਜ਼ਮੀਨ ਦੇ ਵਿਚਕਾਰ ਇਕ ਹੱਥ ਜਿੰਨਾ ਫ਼ਰਕ ਰੱਖਣਾ ਹੈ।

ਕਮਰ ਵਾਲੇ ਹਿੱਸੇ ਨੂੰ ਸਹਾਰਾ ਨਹੀਂ ਮਿਲ ਪਾਉਂਦਾ ਇਸ ਕਰਕੇ ਕਮਰ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਤੁਹਾਨੂੰ ਕੋਈ ਵੀ ਚਾਦਰ ਨੂੰ ਠੱਪ ਕੇ ਆਪਣੀ ਕਮਰ ਦੇ ਨੀਚੇ ਰੱਖ ਕੇ 10 ਮਿੰਟ ਲੇਟ ਜਾਣਾ ਹੈ‌। ਇਸ ਤਰ੍ਹਾਂ ਤੁਸੀਂ ਹਰ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਕਰਨਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਹਰ ਰੋਜ਼ ਅੱਠ ਦਸ ਦਿਨ ਲਗਾਤਾਰ ਕਰਦੇ ਹੋ, ਇਸ ਤਰ੍ਹਾਂ ਤੁਹਾਨੂੰ ਕਮਰ ਦਰਦ ਵਿਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ।

ਦੋਸਤੋ ਸਾਡੀ ਕਮਰ ਦਰਦ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਗੱਦਿਆਂ ਤੇ ਅਸੀਂ ਸੌਂਦੇ ਹਾਂ ,ਉਹ ਬਹੁਤ ਜ਼ਿਆਦਾ ਕੋਮਲ ਹੁੰਦੇ ਹਨ ਜਾਂ ਫਿਰ ਬਹੁਤ ਜ਼ਿਆਦਾ ਸਖਤ ਹੁੰਦੇ ਹਨ। ਇਹ ਗੱਦੇ ਤੁਹਾਡੀ ਕਮਰ ਨੂੰ ਠੀਕ ਤਰ੍ਹਾਂ ਸਹਾਰਾ ਨਹੀਂ ਦੇਂਦੇ ।ਗਲਤ ਤਰੀਕੇ ਨਾਲ ਸੌਣ ਦੇ ਕਾਰਨ ਕਮਰ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਦੋਸਤੋ ਜੇਕਰ ਤੁਹਾਡੀ ਗਰਦਨ ਤੋਂ ਲੈ ਕੇ ਪਿੱਠ, ਕਮਰ ਜਾਂ ਫਿਰ ਕਿਸੇ ਵੀ ਹਿੱਸੇ ਵਿੱਚ ਦਰਦ ਹੁੰਦਾ ਹੈ ਤਾਂ ਤੁਹਾਨੂੰ ਆਪਣੇ ਸੌਣ ਵਾਲੀ ਜਗ੍ਹਾ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਦੋਸਤੋ ਤੁਹਾਨੂ ਆਰਥੋਪੈਟਿਕ ਗੱਦੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤਾਂ ਜੋ ਤੁਸੀਂ ਇਨ੍ਹਾਂ ਦਰਦਾਂ ਤੋਂ ਬਚ ਸਕੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *