ਜਾਦੂ ਟੂ ਣਾ ਟੋਟ ਕਾ ਤੋਂ ਬਚਨ ਦੇ ਉਪਾਅ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਜਾਦੂ ਟੂਣੇ ਟੋਟਕੇ ਤੋਂ ਬਚਣ ਦੇ ਉਪਾਅ ਦੱਸਾਂਗੇ। ਦੋਸਤੋ ਦੁਨੀਆਂ ਵਿੱਚ ਦੁਸ਼ਮਣਾਂ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇੰਨੀ ਭੀੜ ਵਿੱਚੋਂ ਤੁਸੀਂ ਨਹੀਂ ਪਤਾ ਕਰ ਸਕਦੇ ਕੀ ਕਿਹੜਾ ਤੁਹਾਡਾ ਦੁਸ਼ਮਣ ਹੈ ਅਤੇ ਤੁਹਾਡੇ ਨਾਲ ਕੀ ਕਰ ਰਿਹਾ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿਹੜਾ ਬੰਦਾ ਤੁਹਾਨੂੰ ਧੋਖਾ ਦੇ ਕੇ ਚਲਾ ਜਾਵੇਗਾ। ਦੋਸਤੀ ਤੇ ਪਿਆਰ ਦੇ ਨਾਮ ਤੇ ਧੋਖਾ ਦੇਣ ਵਾਲੇ ਬਹੁਤ ਸਾਰੇ ਲੋਕ ਹੁੰਦੇ ਹਨ। ਤੁਹਾਡੀ ਕਿਹੜੀ ਗੱਲ ਕਿਸੇ ਨੂੰ ਕਿੰਨੀ ਬੁਰੀ ਲੱਗ ਗਈ ਅਤੇ ਉਸ ਦਾ ਬਦਲਾ ਲੈਣ ਲਈ ਉਹ ਕਿਸ ਹੱਦ ਤੱਕ ਪਹੁੰਚ ਜਾਂਦਾ ਹੈ, ਤੁਸੀਂ ਇਸਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਜਾਦੂ ਟੂਣਿਆਂ ਤੋਂ ਬਚਣ ਲਈ ਬਹੁਤ ਸਾਰੇ ਉਪਾਏ ਹਨ,ਇਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ।ਬੁਰੀ ਨਜ਼ਰ ਲੱਗਣ ਦੇ ਨਾਲ ਨਾ ਸਿਰਫ ਵਿਅਕਤੀ ਬਿਮਾਰ ਹੋ ਜਾਂਦਾ ਹੈ, ਇਥੋਂ ਤੱਕ ਕਿ ਇਹ ਜਾਨਲੇਵਾ ਵੀ ਹੁੰਦੀ ਹੈ।

ਧਰਤੀ ਉੱਤੇ ਦੋ ਤਰ੍ਹਾਂ ਦੀ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ। ਅੱਛੀ ਸ਼ਕਤੀ ਅਤੇ ਬੁਰੀ ਸ਼ਕਤੀ ।ਅੱਛੀ ਸ਼ਕਤੀ ਤੁਹਾਡੇ ਅੰਦਰ ਸਕਾਰਾਤਮਕ ਸੋਚ ਅਤੇ ਨਵੀਂ ਊਰਜਾ ਪੈਦਾ ਕਰਦੀ ਹੈ। ਬੁਰੀ ਸ਼ਕਤੀ ਤੁਹਾਨੂੰ ਅੰਦਰੋਂ ਕਮਜ਼ੋਰ ਤੇ ਖੋਖਲਾ ਬਣਾ ਦਿੰਦੀ ਹੈ। ਬੁਰੀ ਸ਼ਕਤੀ ਦਾ ਪਰਯੋਗ ਲੋਕ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਲਈ ਕਰਦੇ ਹਨ। ਇਸ ਨੂੰ ਜਾਦੂ ਟੂਣਾ ਵੀ ਕਿਹਾ ਜਾਂਦਾ ਹੈ। ਅੱਜ ਵੀ ਲੋਕ ਜਾਦੂ-ਟੂਣਿਆਂ ਦਾ ਪ੍ਰਯੋਗ ਕਰਕੇ ਦੂਜਿਆਂ ਦੀ ਜਿੰਦਗੀ ਖਰਾਬ ਕਰਦੇ ਹਨ ਚੌਂਕਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਦਾ ਉਪਯੋਗ ਨਾ ਕੇਵਲ ਪਿੰਡਾਂ ਵਿੱਚ ਕੀਤਾ ਜਾਂਦਾ ਹੈ, ਬਲਕਿ ਪੜ੍ਹੇ-ਲਿਖੇ ਸ਼ਹਿਰੀ ਲੋਕ ਵੀ ਇਸ ਦਾ ਪ੍ਰਯੋਗ ਕਰਦੇ ਹਨ। ਦੂਜਿਆਂ ਦੇ ਪ੍ਰਤੀ ਮਨ ਵਿਚ ਈਰਖਾ, ਘਮੰਡ ਬਦਲੇ ਦੀ ਭਾਵਨਾ ਨੂੰ ਲੈ ਕੇ ਵਿਅਕਤੀ ਨੂੰ ਇਹੋ ਜਿਹੀ ਗਲਤ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਜੋ ਕਿ ਬਹੁਤ ਹੀ ਗ਼ਲਤ ਕੰਮ ਹੈ। ਜਾਦੂ ਟੂਣੇ ਵਿਅਕਤੀ ਤੇ ਹਾਵੀ ਹੋ ਜਾਂਦੇ ਹਨ ਅਤੇ ਕਦੇ ਕਦੇ ਵਿਅਕਤੀ ਦੀ ਜਾਨ ਵੀ ਲੈ ਲੈਂਦੇ ਹਨ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਜਾਂ ਤੁਹਾਡੇ ਪਰਿਵਾਰ ਉੱਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਹਰ ਰੋਜ਼ ਹਨੁਮਾਨ ਚਾਲੀਸਾ ਜੀ ਦਾ ਪਾਠ ਕਰਨਾ ਚਾਹੀਦਾ ਹੈ। ਸ਼ਾਂਤੀਪੂਰਵਕ ਹਨੁਮਾਨ ਚਾਲੀਸਾ ਦਾ ਪਾਠ ਕਰਨ ਦੇ ਨਾਲ ਹਨੁਮਾਨ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਹ ਤੁਹਾਨੂੰ ਹਰ ਬੁਰੀ ਸ਼ਕਤੀ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਉਪਾਏ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਉੱਤੇ ਕੀਤੇ ਗਏ ਕਿਸੇ ਦੇ ਜਾਦੂ ਟੂਣੇ ਨੂੰ ਆਸਾਨੀ ਨਾਲ ਖਤਮ ਕਰ ਸਕਦੇ ਹੋ।

ਇਸ ਦੇ ਲਈ ਤੁਹਾਨੂੰ ਬਾਜ਼ਾਰ ਵਿੱਚੋਂ ਵੱਡੇ ਫੁੱਲ ਵਾਲੀ 11 ਕਿਲ ਲੈ ਕੇ ਆਉਣੀ ਹੈ। ਘਰ ਵਿਚ ਹਵਨ ਕਰਾਉਣ ਦੇ ਸਮੇਂ ਇਹ 11 ਕਿਲਾਂ ਉਸ ਦੇ ਵਿੱਚ ਪਾ ਦੇਣੀਆਂ ਚਾਹੀਦੀਆਂ ਹਨ। ਯਗ ਅਹੂਤੀ ਦੇਂਦੇ ਸਮੇਂ ਔਮ ਵਿਸਨਮੇ‌ ਨਮਹ ਸਵਾਹਾਂ। ਇਹੋ ਜਿਹੀ ਤੁਹਾਨੂੰ ਇੱਕ10 8 ਆਹੂਤੀ ਦੇਣੀ ਹੈ। ਯਗ ਤੋਂ ਬਾਅਦ ਕਿੱਲਾਂ ਨੂੰ ਕੱਢ ਕੇ ਉਨ੍ਹਾਂ ਨੂੰ ਠੰਡਾ ਹੋਣ ਦੇਣਾ ਚਾਹੀਦਾ ਹੈ ਉਨ੍ਹਾਂ ਤੇ ਪਾਣੀ ਪਾ ਕੇ ਜਾਂ ਪੱਖੇ ਦੀ ਹਵਾ ਨਾਲ ਠੰਢਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਠੰਡਾ ਹੋਣ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਇਨ੍ਹਾਂ ਕਿਲਾਂ ਨੂੰ ਆਪਣੇ ਘਰ ਦੇ ਮੁੱਖ ਦੁਆਰ ਦੇ ਬਾਹਰ ਵੱਲ ਨੂੰ ਚਾਰੋਂ ਤਰਫ ਤੋਂ ਗੱਢ ਦੇਣਾ ਚਾਹੀਦਾ ਹੈ। ਇਹ ਉਪਾਅ ਤੁਹਾਨੂੰ ਸ਼ਨੀਵਾਰ ਦੇ ਦਿਨ ਕਰਨਾ ਹੈ। ਇਸ ਨਾਲ ਤੁਹਾਨੂੰ ਘਰ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਸਮੱਸਿਆ ਨਹੀਂ ਆਵੇਗੀ। ਕੋਈ ਵੀ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਨਹੀਂ ਕਰ ਪਾਵੇਗੀ। ਕਿਸੇ ਵੀ ਤਰਾਂ ਦਾ ਡਰ ਖਤਮ ਹੋ‌ ਜਾਵੇਗਾ।

ਜੇਕਰ ਤੁਹਾਨੂੰ ਇਸ ਤਰ੍ਹਾਂ ਲਗਦਾ ਹੈ ਕਿ ਤੁਹਾਡੇ ਘਰ ਦੇ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪਿਆਰ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਜੇਕਰ ਅਚਾਨਕ ਤੁਹਾਡੇ ਘਰ ਵਿੱਚ ਬਹੁਤ ਸਾਰੇ ਕੀੜੇ ਮਕੌੜੇ ਨਿਕਲਣੇ ਸ਼ੁਰੂ ਹੋ ਗਏ ਹਨ। ਕਿਸੇ ਦੀ ਅਚਾਨਕ ਮੌਤ ਹੋ ਗਈ ਹੈ ਅਤੇ ਵਾਪਾਰ ਚੱਲਦੇ-ਚੱਲਦੇ ਰੁਕ ਰਿਹਾ ਹੈ, ਪਰਵਾਰ ਦੇ ਜਿਸ ਮੈਂਬਰ ਉੱਤੇ ਕਾਲਾ ਜਾਦੂ ਕੀਤਾ ਜਾਂਦਾ ਹੈ ਉਸ ਵਿਅਕਤੀ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹ ਵਿਅਕਤੀ ਹਰ ਸਮੇਂ ਰੋਗੀ ਰਹਿੰਦਾ ਹੈ ਉਸ ਦਾ ਖਾਣਾ-ਪੀਣਾ ਛੱਡਣਾ ਸ਼ੁਰੂ ਹੋ ਜਾਂਦਾ ਹੈ, ਇਸ ਸਥਿਤੀ ਵਿੱਚ ਵੀ ਤੁਸੀਂ ਕਿੱਲਾਂ ਦਾ ਪ੍ਰਯੋਗ ਕਰ ਸਕਦੇ ਹੋ। ਜਿਹੜੇ ਲੋਕ ਬਹੁਤ ਜ਼ਿਆਦਾ ਧਾਰਮਿਕ ਪ੍ਰਵਿਰਤੀ ਵਾਲੇ ਹੁੰਦੇ ਹਨ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਨਾ ਹੀ ਵਿਸ਼ਵਾਸ ਕਰਦੇ ਹਨ। ਪਰ ਸਮੇਂ-ਸਮੇਂ ਤੇ ਕਈ ਐਸੇ ਉਦਾਹਰਨ ਸਾਹਮਣੇ ਆਉਂਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਾਲਾ ਜਾਦੂ ਹੁੰਦਾ ਹੈ।

Leave a Reply

Your email address will not be published. Required fields are marked *