ਮਾਵਾ ਚਿਹਰੇ ਨੂੰ ਬਣਾਏ ਦੁੱਧ ਵਰਗਾ ਗੋਰਾ ਤੇ ਸਾਫ ਤੇ ਕਮਜ਼ੋਰੀ ਦਾ ਪੱਕਾ ਇਲਾਜ਼

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਚਿਹਰੇ ਨੂੰ ਸਾਫ ਕਰਨ ਵਾਲੀ ਅਤੇ ਚਿਹਰੇ ਨੂੰ ਬੇਦਾਗ ਸੋਹਣਾ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵਧੀਆ ਖੁਰਾਕ ਦੇ ਬਾਰੇ ਦੱਸਾਂਗੇ। ਦੋਸਤ ਜਿਨ੍ਹਾਂ ਲੋਕਾਂ ਨੂੰ ਆਇਰਨ ਕੈਲਸ਼ੀਅਮ ਖਾਸ ਕਰਕੇ ਫੋਲਿਕ ਐਸਿਡ ਦੀ ਸ਼ਰੀਰ ਵਿੱਚ ਕਮੀ ਹੁੰਦੀ ਹੈ, ਉਹਨਾਂ ਲੋਕਾਂ ਲਈ ਇਹ ਖੁਰਾਕ ਸਭ ਤੋਂ ਵਧੀਆ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਸੇਬ ਦੇ ਮਾਵੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਸਦੇ ਬਾਰੇ ਦੱਸਾਂਗੇ। ਸੇਬ ਦੇ ਮਾਵੇ ਨੂੰ ਬਣਾਉਣ ਦੇ ਲਈ 3 ਕਿਲੋ ਸਾਫ ਸੁਥਰੇ ਸੇਬ ਲੈਣੇ ਹਨ ,ਉਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾਂ ਹੈ। ਉਸ ਤੋਂ ਬਾਅਦ ਸੌ ਗ੍ਰਾਮ ਬਦਾਮ, ਸੌ ਗ੍ਰਾਮ ਨਾਰੀਅਲ ਦੀ ਗਿਰੀ, ਸੌ ਗਰਾਮ ਦੇਸੀ ਘਿਓ, ਸੌ ਗ੍ਰਾਮ ਸੋਗੀ, ਇੱਕ ਕਿਲੋ ਚੀਨੀ ਲੈਣੀ ਹੈ। ਇਸ ਵਿੱਚ ਪੈਣ ਵਾਲਾ ਖੋਆ ਬਣਾਉਣ ਦੇ ਲਈ 6 ਕਿਲੋ ਦੁੱਧ ਦਾ ਇਸਤੇਮਾਲ ਕਰਾਂਗੇ।

ਸੇਬ ਦਾ ਮਾਵਾ ਤਿਆਰ ਕਰਨ ਦੇ ਲਈ ਅਸੀਂ ਚੁੱਲੇ ਨੂੰ ਬਾਲ ਕੇ ਉਸਦੇ ਉੱਤੇ ਮੋਟੇ ਵਾਲੀ ਕੜਾਹੀ ਰੱਖਾਂਗੇ। ਚੁੱਲ੍ਹੇ ਉੱਤੇ ਕੋਈ ਵੀ ਦਵਾਈ ਜਾਂ ਫਿਰ ਚੀਜ਼ ਬਣਾਉਣ ਦੇ ਨਾਲ ਉਸ ਦੇ ਗੁਣ ਨਸ਼ਟ ਨਹੀਂ ਹੁੰਦੇ। ਕੜਾਹੀ ਦੇ ਵਿਚ 6 ਕਿਲੋ ਦੁੱਧ ਪਾ ਲਵਾਂਗੇ ।ਅੱਗ ਨੂੰ ਹੌਲੀ ਹੀ ਰਖਣਾ ਹੈ। ਇਸਦੇ ਨਾਲ ਹੀ ਜਿਵੇਂ ਹੀ ਦੁੱਧ ਵਿੱਚ ਉਬਾਲ ਆ ਜਾਵੇਗਾ ਉਸ ਨੂੰ ਕੜਛੀ ਦੇ ਨਾਲ ਹੀ ਹਿਲਾਉਂਦੇ ਰਹਾਂਗੇ। ਲਗਾਤਾਰ ਕੜਛੀ ਮਾਰ ਕੇ ਇਸ ਦਾ ਖੋਆ ਤਿਆਰ ਕਰ ਲੈਣਾ ਹੈ।

ਜਿਨ੍ਹਾਂ ਲੋਕਾਂ ਨੂੰ ਆਇਰਨ ਦੀ ਕਮੀ ਹੈ ,ਜਿਨ੍ਹਾਂ ਲੋਕਾਂ ਦੇ ਹੱਥ ਪੈਰ ਠੰਡੇ ਰਹਿੰਦੇ ਹਨ, ਜੀਭ ਸੂਜੀ ਰਹਿੰਦੀ ਹੈ, ਜਿਨ੍ਹਾਂ ਲੋਕਾਂ ਨੂੰ ਸ਼ਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ ,ਜਿਨ੍ਹਾਂ ਦੇ ਸ਼ਰੀਰ ਵਿੱਚ ਫੌਲਿਕ ਐਸਿਡ ਦੀ ਕਮੀ ਹੈ, ਜਿਨ੍ਹਾਂ ਲੋਕਾਂ ਦੇ ਅੰਦਰ ਬੀ ਕੰਪਲੈਕਸ ਦੀ ਕਮੀ ਹੈ ਉਨ੍ਹਾਂ ਲੋਕਾਂ ਲਈ ਇਹ ਖੁਰਾਕ ਸਭ ਤੋਂ ਵਧੀਆ ਹੈ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੈਲਸ਼ੀਅਮ ਦੀ ਕਮੀ ਹੋਣ ਦੇ ਕਾਰਨ ਜਿਹੜੀ ਬਿਮਾਰੀਆਂ ਲੱਗ ਜਾਂਦੀਆਂ ਹਨ, ਉਨ੍ਹਾਂ ਲਈ ਵੀ ਇਹ ਖੁਰਾਕ ਸਭ ਤੋਂ ਵਧੀਆ ਹੈ।

ਦੋਸਤੋ ਖੋਆ ਬਣਾਉਂਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਖੋਆ ਨੂੰ ਜ਼ਿਆਦਾ ਸਖਤ ਨਹੀਂ ਕਰਨਾ ਹੈ ।ਇਸ ਨੂੰ ਢਿੱਲਾ ਢਿੱਲਾ ਹੀ ਰੱਖਣਾ ਹੈ ਤਾਂ ਹੀ ਉਹ ਖਾਣ ਵਿੱਚ ਸਵਾਦ ਲੱਗਦਾ ਹੈ। ਹੁਣ ਤਿੰਨ ਕਿਲੋ ਸੇਬ ਨੂੰ ਕੱਦੂਕੱਸ ਕਰ ਲੈਣਾ ਹੈ ,ਜਿਵੇ ਅਸੀਂ ਗਾਜਰਾਂ ਨੂੰ ਕੱਦੂਕੱਸ ਕਰਦੇ ਹਾਂ ।ਸੇਬ ਨੂੰ ਕੱਦੂਕੱਸ ਕਰਦੇ ਸਮੇਂ ਸੇਬ ਦਾ ਛਿਲਕਾ ਉਤਾਰਨਾ ਨਹੀਂ ਹੈ। ਹੁਣ ਕੱਦੂਕਸ ਕੀਤੇ ਹੋਏ ਸੇਬ ਨੂੰ ਚੁੱਲੇ ਤੇ ਕੜਾਹੀ ਰੱਖ ਕੇ ਕੜਾਹੀ ਦੇ ਵਿੱਚ ਪਾ ਦੇਣਾ ਹੈ।

ਇਸ ਦੇ ਨਾਲ ਹੀ ਤੁਸੀਂ ਆਪਣੇ ਸਵਾਦ ਅਨੁਸਾਰ ਅੱਧਾ ਕਿਲੋ ਤੋਂ ਲੈ ਕੇ ਇੱਕ ਕਿਲੋ ਤੱਕ ਚੀਨੀ ਇਸਦੇ ਵਿੱਚ ਮਿਕਸ ਕਰ ਦੇਣੀ ਹੈ। ਸੇਬ ਨੂੰ ਉਸ ਸਮੇਂ ਤੱਕ ਪਕਾਉਣਾ ਹੈ ਜਦੋਂ ਤੱਕ ਸੇਬ ਦਾ ਪਾਣੀ ਸੁੱਕ ਨਹੀਂ ਜਾਂਦਾ। ਹੁਣ ਇਸ ਦੇ ਵਿਚ ਤੁਸੀ ਦੇਸੀ ਘਿਓ ਪਾ ਦੇਣਾ ਹੈ। ਪੰਜ ਮਿੰਟ ਦੇਸੀ ਘਿਓ ਨੂੰ ਸੇਬ ਵਿੱਚ ਰਾੜਨ ਤੋਂ ਬਾਅਦ ਇਸ ਦੇ ਵਿੱਚ ਤਿਆਰ ਕੀਤਾ ਹੋਇਆ ਖੋਆ ਮਿਕਸ ਕਰ ਦੇਣਾ ਹੈ। ਜਿਨ੍ਹਾਂ ਲੋਕਾਂ ਦੇ ਚਿਹਰੇ ਵਿਚੋਂ ਛਾਈਆਂ ਦੀ ਸਮੱਸਿਆ ਹੈ ਉਹਨਾਂ ਦੇ ਲਈ ਇਹ ਖੁਰਾਕ ਬਹੁਤ ਜਿਆਦਾ ਵਧੀਆ ਹੈ।

ਖੋਏ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਨਾਰੀਅਲ ਦੀ ਗਿਰੀ ਨੂੰ ਬਰੀਕ ਕੱਟ ਕੇ ਵਿੱਚ ਪਾ ਦੇਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਸੌਗੀ ਅਤੇ ਬਦਾਮਾਂ ਨੂੰ ਵੀ ਬਰੀਕ ਕੁਟ ਕੇ ਪਾ ਦੇਣਾ ਹੈ। ਹੁਣ ਅਸੀਂ ਇਨ੍ਹਾਂ ਡਰਾਈਫਰੂਟ ਨੂੰ ਵੀ ਪੰਜ ਮਿੰਟ ਲਈ ਅੱਗ ਦੇ ਵਿੱਚ ਹੀ ਪੱਕਾ ਦੇਣਾ ਹੈ। ਹੁਣ ਇਹ ਸੇਬ ਦਾ ਮਾਵਾਂ ਬਣ ਕੇ ਤਿਆਰ ਹੋ ਚੁੱਕਿਆ ਹੈ। ਦੋਸਤੋ ਤੁਸੀਂ ਇਸ ਸੇਬ ਦੇ ਮਾਵੇ ਨੂੰ ਸਵੇਰੇ ਨਾਸ਼ਤਾ ਕਰਨ ਤੋਂ ਅੱਧੇ ਘੰਟੇ ਬਾਅਦ ਦੁੱਧ ਦੇ ਨਾਲ ਲੈ ਸਕਦੇ ਹੋ ਅਤੇ ਇਸੇ ਤਰ੍ਹਾਂ ਸ਼ਾਮ ਦੇ ਸਮੇਂ ਵੀ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ।

Leave a Reply

Your email address will not be published. Required fields are marked *