ਮੱਛਰ ਕੱਟਣਾ ਤਾਂ ਦੂਰ ਦੀ ਗੱਲ ਹੈ।ਮੱਛਰ ਘਰ ਦਾ ਰਸਤਾ ਵੀ ਭੁੱਲ ਜਾਣਗੇ ਇਸ ਦੇਸੀ ਘਰੇਲੂ ਦਵਾਈ ਦੇ ਨਾਲ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅਸੀਂ ਆਪਣੇ ਘਰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਘਰ ਵਿੱਚ ਹੋਣ ਵਾਲੇ ਮੱਛਰਾਂ ਤੋਂ ਬਚਾਉਣ ਲਈ ਅਤੇ ਮੱਛਰ ਦੇ ਕੱਟਣ ਦੇ ਨਾਲ ਜਾਨਲੇਵਾ ਬੀਮਾਰਿਆਂ ਜਿਵੇਂ ਡੇਂਗੂ ਮਲੇਰੀਆ ਚਿਕਨਗੁਨੀਆ, ਤੋਂ ਬਚਾਉਣ ਲਈ ਅਸੀਂ ਘਰ ਦੇ ਵਿੱਚ ਕੋਇਲ ਜਾਂ ਫਿਰ ਟਿੱਕੀ ਲਗਾਉਂਦੇ ਹਾਂ। ਪਰ ਅਸੀਂ ਇਹ ਟਿੱਕੀ ਚਲਾਉਂਦੇ ਸਮੇਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਇਹਦੇ ਵਿੱਚ ਕਿੰਨੇ ਜ਼ਿਆਦਾ ਜ਼ਹਿਰੀਲੇ ਕੈਮੀਕਲਂ ਮਿਲੇ ਹੋਏ ਹਨ। ਜਿਨ੍ਹਾਂ ਟਿੱਕੀਆਂ ਉੱਤੇ ਸਾਫ਼-ਸਾਫ਼ ਲਿਖਿਆ ਹੁੰਦਾ ਹੈ, ਕਿ ਇਸ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਅਸੀਂ ਉਸ ਦੀ ਟਿੱਕੀ ਨੂੰ ਬੱਚਿਆਂ ਦੇ ਕੋਲ ਲਗਾ ਦਿੰਦੇ ਹਾਂ।

ਤਾਂ ਕੇ ਉਹਨਾਂ ਨੂੰ ਮੱਛਰ ਨਾ ਕੱਟ ਸਕਣ। ਪਰ ਇਹਨਾਂ ਤੋਂ ਨਿਕਲਣ ਵਾਲਾ ਧੂੰਆਂ ਸਿਗਰਟ ਤੋਂ ਵੀ ਜ਼ਿਆਦਾ ਭੈੜਾ ਅਸਰ ਬੱਚਿਆਂ ਦੇ ਫੇਫੜਿਆਂ ਵਿਚ ਜਾ ਕੇ ਕਰਦਾ ਹੈ। ਇਸ ਦਾ ਸਿੱਧਾ ਅਸਰ ਸਾਡੇ ਫੇਫੜਿਆਂ ਤੇ ਹੁੰਦਾ ਹੈ। ਕਈ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹੀ ਟਿੱਕੀਆਂ ਅਤੇ ਕੋਇਲ ਨੂੰ ਲਗਾਉਣ ਤੋਂ ਮਨਾਹੀ ਕੀਤੀ ਗਈ ਹੈ। ਅਸੀਂ ਇਸ ਗੱਲ ਦਾ ਧਿਆਨ ਨਾ ਰਖਦੇ ਹੋਏ ਹਰ ਰੋਜ਼ ਟਿੱਕੀ ਚਲਾਉਂਦੇ ਹਾਂ। ਦੋਸਤੋ ਅੱਜ ਅਸੀਂ ਤੁਹਾਨੂੰ ਮੱਛਰ ਭਜਾਉਣ ਦਾ ਇਕ ਪ੍ਰਕਿਰਤਿਕ ਇਲਾਜ ਦਸਾਂਗੇ।

ਇਸ ਦੇ ਲਈ ਤੁਹਾਨੂੰ ਪੁਰਾਣੇ ਟਿੱਕੀ ਚਲਾਉਣ ਵਾਲੀ ਮਸ਼ੀਨ ਦੀ ਜ਼ਰੂਰਤ ਹੋਵੇਗੀ। ਇਹ ਦੇਸੀ ਘਰੇਲੂ ਇਲਾਜ ਤੁਹਾਡੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਵੇਗਾ ਅਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ। ਦੋਸਤੋਂ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਨਿੰਮ ਦੀਆਂ ਪੱਤੀਆਂ ਲੈਣੀਆਂ ਹੋਣਗੀਆਂ। ਪੁਰਾਣੇ ਜਮਾਨੇ ਵਿਚ ਨਿੰਮ ਦੀਆਂ ਪੱਤੀਆਂ ਦਾ ਪਰਯੋਗ ਮੱਛਰ ਭਜਾਉਣ ਲਈ ਕੀਤਾ ਜਾਂਦਾ ਸੀ। ਨਿੰਮ ਦੇ ਵਿੱਚ ਪਾਇਆ ਜਾਣ ਵਾਲਾ ਐਂਟੀਸੈਪਟਿਕ ਅਤੇ ਐਂਟੀ ਬੈਕਟੀਰੀਅਲ ਗੁਣ, ਮੱਛਰਾਂ ਨੂੰ ਭਜਾਉਣ ਵਿੱਚ ਮਦਦ ਕਰਦਾ ਹੈ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਸਰੋਂ ਦੇ ਤੇਲ ਨੂੰ ਗਰਮ ਕਰਨਾ ਹੈ ਅਤੇ ਇਕ ਕਟੋਰੀ ਨਿੰਮ ਦੀਆਂ ਪੱਤੀਆਂ ਵਿੱਚ ਮਿਲਾ ਦੇਣੀਆ ਹਨ। ਤੁਸੀਂ ਇਸ ਤੇਲ ਨੂੰ ਉਦੋਂ ਤਾਂ ਗਰਮ ਕਰਨਾ ਹੈ ਜਦੋਂ ਤੱਕ ਨਿੰਮ ਦੀਆਂ ਪੱਤੀਆਂ ਦਾ ਰੰਗ ਨਹੀਂ ਬਦਲ ਜਾਂਦਾ। ਉਸ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਕਰਕੇ ਛਾਨਣੀ ਦੀ ਮਦਦ ਦੇ ਨਾਲ ਇਸ ਨੂੰ ਛਾਣ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਪੂਜਾ ਲਈ ਸਵਾਲ ਕੀਤਾ ਜਾਣ ਵਾਲਾ ਕਪੂਰ ਇਸ ਦੇ ਵਿੱਚ ਮਿਲਾ ਦੇਣਾ ਹੈ। ਪੁਰਾਣੇ ਸਮੇਂ ਤੋਂ ਹੀ ਮੱਛਰ ਭਜਾਉਣ ਦੇ ਲਈ ਕਪੂਰ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਤੁਸੀਂ ਤਿੰਨ ਤੋਂ ਚਾਰ ਕਪੂਰ ਨੂੰ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ।

ਘਰ ਵਿਚ ਤਿਆਰ ਕੀਤਾ ਜਾਣ ਵਾਲਾ ਇਹ ਮੱਛਰ ਭਜਾਉਣ ਵਾਲਾ ਲਿਕਿਊਡ ਇਨਾ ਸਸਤਾ ਪਵੇਗਾ ਕਿ ਤੁਸੀਂ ਸਾਰਾ ਦਿਨ ਇਸ ਨੂੰ ਆਪਣੇ ਘਰ ਵਿੱਚ ਚਲਾ ਕੇ ਰੱਖ ਸਕਦੇ ਹੋ। ਤੁਸੀਂ ਇਸ ਨੂੰ ਟਿੱਕੀ ਚਲਾਉਣ ਵਾਲੀ ਮਸ਼ੀਨ ਦੇ ਵਿਚ ਪਾ ਲੈਣਾਂ ਹੈ। ਜੇਕਰ ਤੁਹਾਡੇ ਘਰ ਵਿੱਚ ਡਿੱਗੀ ਵਾਲੀ ਮਸ਼ੀਨ ਨਹੀਂ ਹੈ ਤਾਂ ਤੁਸੀਂ ਇਸ ਦਵਾਈ ਨੂੰ ਕਿਸੇ ਦੀਵੇ ਦੇ ਵਿੱਚ ਪਾ ਕੇ ਵੀ ਚਲਾ ਸਕਦੇ ਹੋ। ਇਸ ਨੂੰ ਚਲਾਉਣ ਨਾਲ ਤੁਸੀਂ ਦੇਖੋਗੇ ਕਿ ਜਦੋਂ ਤੱਕ ਇਹ ਚੱਲ ਰਿਹਾ ਹੋਵੇਗਾ ਤੁਹਾਡੇ ਘਰ ਵਿੱਚ ਇੱਕ ਵੀ ਮੱਛਰ ਨਹੀਂ ਆਵੇਗਾ। ਇਹ ਦਵਾਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਦੇ ਵਿੱਚੋਂ ਨਾਲ ਕੋਈ ਧੂੰਆਂ ਨਿਕਲੇ ਰਾਹ ਤੇ ਨਾ ਹੀ ਇਸਦਾ ਕੋਈ ਸਾਈਡ ਇਫੈਕਟ ਹੈ।

Leave a Reply

Your email address will not be published. Required fields are marked *