ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।।ਦੋਸਤੋ ਜੇਕਰ ਤੁਹਾਨੂੰ ਲਗਾਤਾਰ ਕਾਫੀ ਘੰਟੇ ਤੋਂ ਦਸਤ ਆ ਰਹੇ ਹਨ ਅਤੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ । ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਨੁਸਖੇ ਦੱਸਾਂਗੇ ਜਿਸ ਨੂੰ ਇੱਕ ਵਾਰ ਪੀਣ ਦੇ ਨਾਲ ਹੀ ਤੁਹਾਡੇ ਦਸਤ ਰੁਕ ਜਾਣਗੇ।
ਦੋਸਤੋ ਗੰਦੇ ਹੱਥ ਨਾਲ ਖਾਣਾ ਖਾਣ ਦੇ ਨਾਲ ,ਗੰਦਾ ਪਾਣੀ ਪੀਣ ਦੇ ਨਾਲ ਜਾਂ ਠੰਡ ਦੇ ਮੌਸਮ ਵਿੱਚ ਦਸਤ ਲੱਗ ਜਾਂਦੇ ਹਨ। ਠੰਡ ਦੇ ਮੌਸਮ ਵਿਚ ਠੰਡ ਲੱਗਣ ਦੇ ਕਾਰਨ ਦਸਤ ਸ਼ੁਰੂ ਹੋ ਜਾਂਦੇ ਹਨ ਅਤੇ ਗਰਮੀਆਂ ਦੇ ਵਿਚ ਲੂ ਲੱਗਣ ਦੇ ਨਾਲ ਵੀ ਦਸਤ ਲੱਗ ਜਾਂਦੇ ਹਨ। ਪਤਲਾ ਦਸਤ ਉਦੋਂ ਖਤਰਨਾਕ ਹੋ ਜਾਂਦਾ ਹੈ ਜਦੋਂ 20ਤੋ30 ਵਾਰ ਤੁਹਾਡਾ ਪਾਣੀ ਨਿਕਲ ਜਾਵੇ ਅਤੇ ਬੰਦ ਹੋਣ ਦਾ ਨਾਮ ਨਾਂ ਲਵੇ। 3 ਵਾਰ ਤੋਂ ਜ਼ਿਆਦਾ ਜੇਕਰ ਤੁਹਾਨੂੰ ਪਤਲਾ ਦਸਤ ਆਵੇ ਤਾਂ ਘਰ ਦੇ ਵਿੱਚ ਹੀ ਤੁਸੀਂ ਇਸਦਾ ਘਰੇਲੂ ਇਲਾਜ ਕਰ ਸਕਦੇ ਹੋ।
ਪਤਲੇ ਦਸਤ ਦੇ ਵਿਚ ਕਦੇ ਵੀ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਪਤਲੇ ਦਸਤ ਦਾ ਘਰੇਲੂ ਇਲਾਜ ਦੱਸਣ ਜਾ ਰਹੇ ਹਾਂ। ਦੋਸਤੋ ਜੇ ਕਦੇ ਕਦੇ ਤੁਹਾਨੂੰ ਦਸਤ ਹੋ ਜਾਣ ਤਾਂ ਤੁਸੀਂ ਡੇਢ ਕੱਪ ਪੱਕੇ ਹੋਏ ਦੁੱਧ ਵਿਚ ਅੱਧਾ ਨਿੰਬੂ ਨੂੰ ਕੱਟ ਕੇ ਦੁੱਧ ਦੇ ਵਿੱਚ ਨਿਚੋੜ ਕੇ ਇਸ ਨੂੰ ਪੀ ਕੇ ਪੰਜ ਦਸ ਮਿੰਟ ਲਈ ਸਿੱਧੇ ਲੇਟ ਜਾਣਾ ਹੈ ,ਦਸਤ ਠੀਕ ਹੋ ਜਾਣਗੇ। ਦਸਤ ਲੱਗਣ ਦੇ ਕਾਰਨ ਪਾਣੀ ਸਰੀਰ ਵਿੱਚੋਂ ਬਹੁਤ ਜ਼ਿਆਦਾ ਨਿਕਲ ਜਾਂਦਾ ਹੈ, ਜਿਸ ਕਰਕੇ ਸਰੀਰ ਵਿਚ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ।
ਲਗਾਤਾਰ ਹੋ ਰਹੇ ਦਸਤ ਤੋਂ ਬਾਅਦ ਇਕ ਉਲਟੀ ਕਰਨ ਤੋਂ ਬਾਦ ਤੁਹਾਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚੱਮਚ ਚੀਨੀ ਅਤੇ ਚੁਟਕੀ ਨਮਕ ਮਿਲਾ ਕੇ ਉਸ ਪਾਣੀ ਨੂੰ ਪੀਣਾ ਹੁੰਦਾ ਹੈ। ਇਸ ਪਾਣੀ ਨੂੰ ਤੁਸੀਂ ਘੁੱਟ-ਘੁੱਟ ਕਰਕੇ ਪੀਣਾ ਹੁੰਦਾ ਹੈ । ਇਸ ਦੇ ਨਾਲ ਤੁਹਾਡੇ ਸਰੀਰ ਵਿੱਚ ਦਸਤ ਦੇ ਕਾਰਨ ਜਿਹੜੀ ਪਾਣੀ ਦੀ ਕਮੀ ਹੋ ਜਾਂਦੀ ਹੈ ,ਉਹ ਠੀਕ ਹੁੰਦੀ ਹੈ। ਇਸ ਪਾਣੀ ਦੇ ਨਾਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਪੂਰਤੀ ਹੋ ਜਾਂਦੀ ਹੈ ।ਸਰੀਰ ਵਿਚ ਕਮਜ਼ੋਰੀ ਨਹੀਂ ਆਉਂਦੀ ਹੈ ।ਜੇਕਰ ਸਰੀਰ ਵਿੱਚ ਕਮਜ਼ੋਰੀ ਆ ਵੀ ਜਾਵੇ, ਉਹ ਵੀ ਠੀਕ ਹੋ ਜਾਂਦੀ ਹੈ ।
ਜੇਕਰ ਦਿਨ ਦੇ ਸਮੇਂ ਪਤਲਾ ਦਸਤ ਲੱਗ ਜਾਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਜੇਕਰ ਰਾਤ ਦੇ ਸਮੇਂ ਪਤਲਾ ਦਸਤ ਲੱਗ ਜਾਵੇ ਤਾਂ ਇਹ ਬਹੁਤ ਜ਼ਿਆਦਾ ਕਸ਼ਟ ਮਈ ਹੋ ਜਾਂਦਾ ਹੈ ਅਤੇ ਇਸ ਨੂੰ ਠੀਕ ਕਰਨਾ ਵੀ ਥੋੜਾ ਔਖਾ ਹੋ ਜਾਂਦਾ ਹੈ, ਪਰ ਫਿਰ ਵੀ ਜੇਕਰ ਰਾਤ ਦੇ ਸਮੇਂ ਵੀ ਤੁਹਾਨੂੰ ਦਸਤ ਲੱਗ ਜਾਣ ਤਾਂ ਤੁਸੀਂ ਇਸ ਨੁਸਖੇ ਨੂੰ ਅਜ਼ਮਾ ਸਕਦੇ ਹੋ। ਦੋਸਤੋ ਇਸ ਤੋਂ ਇਲਾਵਾ ਤੁਸੀਂ ਆਪਣੀ ਧੁੰਨੀ ਦੇ ਵਿਚ ਪਿਆਜ਼ ਦਾ ਰਸ ਲਗਾ ਕੇ ਰਾਤ ਨੂੰ ਸੋ ਜਾਵੋ। ਇਸ ਨਾਲ ਵੀ ਦਸਤ ਵਿੱਚ ਆਰਾਮ ਮਿਲਦਾ ਹੈ ।ਪੇਟ ਦਰਦ ਠੀਕ ਹੁੰਦਾ ਹੈ। ਘਬਰਾਹਟ ਠੀਕ ਹੁੰਦੀ ਹੈ। ਇਸ ਨਾਲ ਤੁਹਾਨੂੰ ਨੀਂਦ ਵੀ ਠੀਕ ਆਵੇਗੀ।