ਬੁਖਾਰ ਦਾ ਇਲਾਜ, ਇਕ ਚੁਟਕੀ ਨਮਕ ਨਾਲ ਦੂਰ ਹੋਵੇਗਾ ਬੁਖਾਰ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਬੁਖ਼ਾਰ ਦੇ ਬਾਰੇ ਜਾਣਕਾਰੀ ਦੇਵਾਂਗੇ। ਬਦਲਦੇ ਮੌਸਮ ਦੇ ਨਾਲ ਬੁਖਾਰ ਆਉਣਾ ਇਕ ਆਮ ਗੱਲ ਹੈ। ਬੁਖਾਰ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਮਲੇਰੀਆ ,ਡੇਂਗੂ, ਵਾਇਰਲ ਬੁਖਾਰ, ਟਾਈਫਾਈਡ ਆਦਿ। ਵਾਇਰਲ ਬੁਖਾਰ ਇੱਕ ਤੋਂ ਦੂਜੇ ਵਿਅਕਤੀ ਦੇ ਵਿੱਚ ਬਹੁਤ ਜਲਦੀ ਫੈਲਦਾ ਹੈ ਅਤੇ ਬਦਲਦੇ ਮੌਸਮ ਦੇ ਨਾਲ ਇਹ ਜ਼ਰੂਰ ਆਉਂਦਾ ਹੈ।

ਦੋਸਤੋ ਅੱਜ ਅਸੀਂ ਬੁਖਾਰ ਦੇ ਲਈ ਤੁਹਾਡੇ ਲਈ ਇੱਕ ਦੇਸੀ ਨੁਸਕਾ ਲੈ ਕੇ ਆਏ ਹਾਂ ਜੋ ਕਿ ਹਰ ਤਰ੍ਹਾਂ ਦੇ ਬੁਖ਼ਾਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਜਿਆਦਾ ਆਸਾਨ ਹੈ। ਇਸ ਦੇਸੀ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਸਾਦਾ ਨਮਕ ਦੀ ਜ਼ਰੂਰਤ ਹੁੰਦੀ ਹੈ ,ਜਿਹੜਾ ਕਿ ਤੁਸੀਂ ਭੋਜਨ ਵਿੱਚ ਵੀ ਇਸਤੇਮਾਲ ਕਰਦੇ ਹੋ। ਥੋੜ੍ਹਾ ਜਿਹਾ ਨਮਕ ਲੈ ਕੇ ਉਸ ਨੂੰ ਤਵੇ ਉੱਤੇ ਹਲਕਾ ਗਰਮ ਕਰ ਲੈਣਾ ਹੈ। ਇਸ ਨੂੰ ਥੋੜਾ ਜਿਹਾ ਪੂਰਾ ਹੋਣ ਤੱਕ ਭੁੰਨਣਾ ਹੈ।

ਦੋਸਤੋ ਬੁਖਾਰ ਹੋਣ ਦੇ ਕਾਰਨ ਇਮਿਊਨਿਟੀ ਸਿਸਟਮ ਖਰਾਬ ਹੋ ਜਾਂਦਾ ਹੈ। ਸਾਡਾ ਸਰੀਰ ਹਮੇਸ਼ਾ ਥੱਕਿਆ ਹੋਇਆ ਮਹਿਸੂਸ ਕਰਦਾ ਹੈ ।ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਸਾਡਾ ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਕਰਦਾ ।ਮੂੰਹ ਦਾ ਸੁਆਦ ਚਲਾ ਜਾਂਦਾ ਹੈ ।ਜਦੋਂ ਕੋਈ ਵੀ ਚੀਜ਼ ਖਾਂਧੇ ਹਾਂ ਤਾਂ ਉਹ ਸਾਨੂੰ ਕੌੜੀ ਲਗਦੀ ਹੈ। ਬੁਖਾਰ ਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਹਨ।

ਦੋਸਤੋ ਅਸੀਂ ਨਮਕ ਨੂੰ ਹਲਕੀ ਗੈਸ ਉੱਤੇ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ ।ਇਹ ਨੁਸਖ਼ਾ ਹਰ ਤਰ੍ਹਾਂ ਦੇ ਬੁਖ਼ਾਰ ਵਿਚ ਫਾਇਦਾ ਦੇਵੇਗਾ। ਦੋਸਤੋ ਵਾਇਰਲ ਬੁਖਾਰ ,ਮਲੇਰੀਆ ,ਡੇਂਗੂ ਇਹੋ ਜਿਹੇ ਬੁਖਾਰ ਹਨ ,ਜਦੋਂ ਇਹ ਸਾਨੂੰ ਹੋ ਜਾਂਦੇ ਹਨ ਤਾਂ ਅਸੀਂ ਡਾਕਟਰਾਂ ਕੋਲ ਭੱਜਦੇ ਜਾਂਦੇ ਹਾਂ ਅਤੇ ਡਾਕਟਰ ਕੋਲ ਜਾਣ ਨਾਲ਼ ਸਾਡਾ ਬਹੁਤ ਖਰਚਾ ਹੋ ਜਾਂਦਾ ਹੈ। 2,4 ਹਜ਼ਾਰ ਇਥੋਂ ਤਕ ਕਿ 10 ਹਜਾਰ ਤੱਕ ਦਾ ਵੀ ਖਰਚਾ ਹੋ ਜਾਂਦਾ ਹੈ। ਇਹ ਦੇਸੀ ਨੁਸਕਾ ਤੁਹਾਡੇ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਤੋੜ ਦੇਵੇਗਾ।

ਬੁਖਾਰ ਹੋਣ ਤੇ ਸਾਡੇ ਸਰੀਰ ਅੰਦਰ ਪਲੇਟਲੈਟ ਦੀ ਮਾਤਰਾ ਘੱਟ ਹੋ ਜਾਂਦੀ ਹੈ। ਜਦੋਂ ਸਾਡਾ ਬੁਖਾਰ ਇਕ ਵਾਰੀ ਟੁੱਟ ਜਾਂਦਾ ਹੈ ਫਿਰ ਅਸੀਂ ਪਲੇਟਲੈਟ ਦੀ ਮਾਤਰਾ ਨੂੰ ਵਧਾਉਣ ਲਈ ਕੁਝ ਦਵਾਈਆਂ ਖਾ ਸਕਦੇ ਹਾਂ ਜਾਂ ਫਿਰ ਕੁਝ ਘਰੇਲੂ ਉਪਾਅ ਕਰ ਸਕਦੇ ਹਾਂ। ਦੋਸਤੋ ਜਦੋਂ ਨਮਕ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਉਸ ਨੂੰ ਇੱਕ ਕੱਚ ਦੀ ਬੋਤਲ ਵਿੱਚ ਸਟੋਰ ਕਰ ਕੇ ਰਖ ਲੈਣਾ ਹੈ ।ਜਦੋਂ ਵੀ ਕਿਸੇ ਨੂੰ ਬੁਖ਼ਾਰ ਹੋਵੇ ਤਾਂ ਇਕ ਚਮਚ ਨਮਕ ਅਤੇ ਅੱਧਾ ਗਲਾਸ ਗਰਮ ਪਾਣੀ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਣਾਂ ਹੈ। ਇਸ ਦਵਾਈ ਨੂੰ ਪੀਣ ਦੇ ਨਾਲ ਇਕ ਤੋਂ ਦੋ ਘੰਟੇ ਦੇ ਅੰਦਰ ਤੁਹਾਡਾ ਬੁਖਾਰ ਬਿਲਕੁਲ ਟੁੱਟ ਜਾਵੇਗਾ।

ਸਰੀਰ ਵਿੱਚ ਪਲੇਟਲੈਟ ਦੀ ਮਾਤਰਾ ਨੂੰ ਵਧਾਉਣ ਦੇ ਲਈ ਤੁਹਾਨੂੰ ਦੂਸਰੇ ਦੇਸੀ ਨੁਸਖੇ ਦੀ ਜ਼ਰੂਰਤ ਹੋਵੇਗੀ। ਇਹ ਨੁਸਖਾ ਸਿਰਫ ਬੁਖ਼ਾਰ ਉਤਾਰਨ ਲਈ ਹੈ। ਇਸ ਨੁਸਖ਼ੇ ਨਾਲ ਚਾਹੇ ਤੁਹਾਡਾ ਬੁਖਾਰ ਕੋਈ ਵੀ ਹੋਵੇ ਚਾਹੇ ਸਧਾਰਣ ਬੁਖਾਰ ਹੋਵੇ, ਡੇਂਗੂ ,ਮਲੇਰੀਆ ਟਾਈਫਾਈਡ ਜਾਂ ਫਿਰ ਵਾਇਰਲ ਬੁਖਾਰ ਕਿਉਂ ਨਾ ਹੋਵੇ, ਇਹ ਦੇਸੀ ਨੁਸਕਾ ਬੁਖਾਰ ਦੇ ਲਈ ਕਾਰਗਾਰ ਸਿੱਧ ਹੁੰਦਾ ਹੈ। ਇਕ ਵਾਰ ਬੁਖਾਰ ਉਤਰਨ ਤੋਂ ਬਾਅਦ ਸ਼ਰੀਰ ਵਿੱਚ ਪਲੇਟਲੈਟ ਦੀ ਮਾਤਰਾ ਵਧਾਉਣ ਦੇ ਲਈ ਤੁਹਾਨੂੰ ਹੋਰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ।

Leave a Reply

Your email address will not be published. Required fields are marked *