ਪੁਰਾਣੇ ਤੋ ਪੁਰਾਣੇ ਦਾਗ ਧੱਬਿਆਂ ਨੂੰ ਬਿਲਕੁਲ ਖਤਮ ਕਰ ਦੇਵੇਗਾ.

ਦੋਸਤੋ ਚਿਹਰੇ ਦੀ ਖੂਬਸੂਰਤੀ ਤੇ ਉਦੋਂ ਫ਼ਰਕ ਪੈਂਦਾ ਹੈ ,ਜਦੋਂ ਚਿਹਰੇ ਤੇ ਬਾਰ ਬਾਰ ਦਾਣੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਦਾਗ-ਧੱਬੇ ਰਹਿ ਜਾਂਦੇ ਹਨ। ਕਈ ਵਾਰੀ ਲੋਕੀ ਘਰੋਂ ਬਾਹਰ ਨਿਕਲਣਾ ਹੀ ਬੰਦ ਕਰ ਦੇਂਦੇ ਹਨ ਤਾਂ ਕਿ ਲੋਕ ਉਨ੍ਹਾਂ ਦੇ ਦਾਣਿਆਂ ਦਾ ਅਤੇ ਦਾਗ ਧੱਬਿਆਂ ਦਾ ਮਜਾਕ ਨਾ ਬਣਾਣ। ਲੋਕਾਂ ਦੇ ਅੰਦਰ ਚਿਹਰੇ ਦੇ ਦਾਗ-ਧੱਬਿਆਂ ਦਾਣਿਆਂ ਦੇ ਕਾਰਨ ਆਤਮ-ਵਿਸ਼ਵਾਸ ਦੀ ਕਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਇਲਾਜ ਦਸਾਂਗੇ ਜਿਸ ਦੇ ਲਗਾਤਾਰ 5 ਦਿਨ ਦੇ ਨਾਲ ਤੁਹਾਡੇ ਚਿਹਰੇ ਦੇ ਸਾਰੇ ਦਾਗ ਧੱਬੇ, ਸੱਟ ਦੇ ਨਿਸ਼ਾਨ ਦੇ ਦਾਗ, ਚਿਹਰੇ ਦੇ ਦਾਣੇ ਬਿਲਕੁਲ ਠੀਕ ਹੋ ਜਾਣਗੇ। ਤੁਹਾਡਾ ਚਿਹਰਾ ਦੇਖਣ ਵਿੱਚ ਸਾਫ ਅਤੇ ਸੋਹਣਾ ਨਜ਼ਰ ਆਵੇਗਾ।

ਦੋਸਤੋ ਇਸ ਦੇਸੀ ਘਰੇਲੂ ਇਲਾਜ ਨੂੰ ਤੁਸੀਂ ਦੋ ਤਰੀਕਿਆਂ ਨਾਲ ਇਸਤੇਮਾਲ ਕਰਨਾ ਹੈ ।ਇਸਦੇ ਪਹਿਲੇ ਤਰੀਕੇ ਦੇ ਨਾਲ ਤੁਹਾਡੇ ਦਾਣਿਆਂ ਦੇ ਆਸਪਾਸ ਦੀ ਜਲਨ ਖਤਮ ਹੋਵੇਗੀ। ਇਸਦੇ ਦੂਸਰੇ ਤਰੀਕੇ ਦੇ ਵਿਚੋਂ ਤੁਹਾਡੇ ਦਾਣੇ ਅਤੇ ਬੈਕਟੀਰੀਆ ਖਤਮ ਹੋਣਗੇ। ਜਿਸਦੇ ਨਾਲ ਤੁਹਾਡੇ ਚਿਹਰੇ ਤੇ ਕਦੇ ਵੀ ਦੁਬਾਰਾ ਦਾਣਿਆਂ ਦੀ ਸਮੱਸਿਆ ਨਹੀਂ ਹੋਵੇਗੀ।

ਦੋਸਤੋ ਇਸ ਦੇਸੀ ਦਵਾਈ ਦੇ ਲਈ ਤੁਸੀ 10 ਤੋਂ 12 ਤਾਜੇ ਨਿੰਮ ਦੀਆਂ ਪੱਤੀਆਂ ਲੈਣੀਆਂ ਹਨ ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਕੁੱਟ ਲੈਣਾਂ ਹੈ। ਜੇਕਰ ਤੁਸੀਂ ਨਿੰਮ ਦੀਆਂ ਪੱਤੀਆਂ ਨੂੰ ਘੁੱਟ ਨਹੀਂ ਸਕਦੇ ਤਾਂ ਇਸ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਪੇਸਟ ਤਿਆਰ ਕਰ ਸਕਦੇ ਹੋ। ਉਸ ਤੋਂ ਬਾਅਦ ਇਸ ਦੇ ਵਿੱਚ ਗੁਲਾਬ ਜਲ ਮਿਲਾ ਲੈਣਾ ਹੈ। ਦੋਸਤੋ ਗੁਲਾਬ ਜਲ ਦਾ ਪਰਯੋਗ ਦਾਣਿਆਂ ਦੇ ਕਾਰਨ ਜੇਕਰ ਤੁਹਾਡੇ ਚਿਹਰੇ ਤੇ ਚਮਕ ਘੱਟ ਹੋ ਗਈ ਹੈ ਉਸਦੇ ਵਿੱਚ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਦੋਸਤੋ ਤੁਸੀਂ ਪੰਜ ਤੋਂ ਛੇ ਚਮਚ ਗੁਲਾਬ ਜਲ ਦੇ ਇਸ ਦੇ ਵਿੱਚ ਮਿਕਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਚਿੱਟੇ ਰੰਗ ਦਾ ਪੇਸਟ ਲੈਣਾ ਹੈ ।ਅਸੀਂ ਇੱਥੇ ਕੋਲਗੇਟ ਦਾ ਇਸਤੇਮਾਲ ਕਰਾਂਗੇ।ਉਸ ਤੋ ਬਾਅਦ ਤੁਸੀ ਪੂਜਾ ਵਾਲਾ ਕਪੂਰ ਲੈਣਾਂ ਹੈ। ਕਪੂਰ ਦਾ ਪ੍ਰਯੋਗ ਚਿਹਰੇ ਤੋ ਦਾਗ ਹਟਾਉਣ ਦੇ ਲਈ ਅਤੇ ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਬਹੁਤ ਜ਼ਿਆਦਾ ਹਨ ਉਸ ਨੂੰ ਹਟਾਉਣ ਦੇ ਲਈ ਕੀਤਾ ਜਾਂਦਾ ਹੈ। ਦੋਸਤੋ ਤੁਸੀਂ ਦੋ ਪੀਸ ਕਪੂਰ ਦੇ ਚੰਗੀ ਤਰ੍ਹਾਂ ਪੀਸ ਲੈਣੇ ਹਨ।

ਦੋਸਤੋ ਹੁਣ ਤੁਹਾਨੂੰ ਆਪਣੇ ਹੱਥ ਚੰਗੀ ਤਰ੍ਹਾਂ ਸਾਫ ਕਰਕੇ ਆਪਣੀ ਉਂਗਲ ਤੇ ਪੇਸਟ ਲਗਾ ਕੇ ਉਸਦੇ ਉੱਤੇ ਕਪੂਰ ਲਗਾ ਲੈਣਾ ਹੈ। ਇਸ ਨੂੰ ਤੁਹਾਡੇ ਚਿਹਰੇ ਤੇ ਜਿਸ ਜਗ੍ਹਾ ਤੇ ਦਾਗ-ਧੱਬੇ ਜਾਂ ਫਿਰ ਦਾਣੇ ਹਨ ਉਸ ਜਗ੍ਹਾ ਤੇ ਲਗਾਉਣਾ ਹੈ। ਇਹ ਤੁਹਾਡੇ ਦਾਣਿਆਂ ਤੇ ਹੋਣ ਵਾਲੀ ਜਲਨ ਨੂੰ ਠੀਕ ਕਰੇਗਾ ਨਾਲ ਹੀ ਤੁਹਾਡੇ ਦਾਣਿਆਂ ਨੂੰ ਖੁਸ਼ਕ ਕਰੇਗਾ। ਤੁਹਾਡੇ ਦਾਣੇ ਸੁੱਕ ਕੇ ਛੋਟੇ ਹੋ ਜਾਣਗੇ ਅਤੇ ਕਪੂਰ ਤੁਹਾਡੇ ਦਾਣਿਆਂ ਦੇ ਦਾਗ-ਧੱਬਿਆਂ ਨੂੰ ਖ਼ਤਮ ਕਰੇਗਾ। ਇਸ ਨੂੰ 10 ਤੋਂ 15 ਮਿੰਟ ਲਈ ਆਪਣੇ ਚਿਹਰੇ ਤੇ ਲੱਗਿਆ ਰਹਿਣ ਦਿਓ ਫਿਰ ਸਾਦੇ ਪਾਣੀ ਨਾਲ ਆਪਣੇ ਮੂੰਹ ਨੂੰ ਧੋ ਲੈਣਾਂ ਹੈ।

ਦੋਸਤੋ ਹੁਣ ਦੂਸਰੇ ਪ੍ਰਯੋਗ ਦੇ ਵਿੱਚ ਤੁਸੀਂ ਨਿੰਮ ਦੇ ਪਾਣੀ ਨੂੰ ਛਾਣ ਨੀ ਦੀ ਮਦਦ ਦੇ ਨਾਲ ਛਾਣ ਲੈਣਾ ਹੈ ਅਤੇ ਫਿਰ ਰੂੰ ਦੀ ਮਦਦ ਨਾਲ ਇਸ ਪਾਣੀ ਨੂੰ ਆਪਣੇ ਦਾਗ ਧੱਬੇ, ਦਾਣਿਆਂ ਉੱਤੇ ਲਗਾਣਾ ਹੈ। ਇਸ ਪਾਣੀ ਨੂੰ ਤੁਸੀਂ ਆਪਣੇ ਪੂਰੇ ਚਿਹਰੇ ਤੇ ਬਹੁਤ ਹੀ ਧਿਆਨ ਨਾਲ ਲਗਾਉਣਾ ਹੈ ।ਇਸ ਦਾ ਪਾਣੀ ਅੱਖਾਂ ਵਿੱਚ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਤੁਹਾਡੀ ਅੱਖਾਂ ਵਿੱਚ ਜਲਨ ਵੀ ਹੋ ਸਕਦੀ ਹੈ। ਇਸ ਨੂੰ ਸਾਰੀ ਰਾਤ ਆਪਣੇ ਚਿਹਰੇ ਤੇ ਲੱਗਿਆ ਰਹਿਣ ਦਿਓ ਅਤੇ ਸਵੇਰੇ ਉੱਠ ਕੇ ਸਾਦੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਵੋ। ਇਸ ਨੂੰ ਲਗਾਉਣ ਤੋਂ ਬਾਅਦ 50 ਤੋਂ 70 ਪ੍ਰਤੀਸ਼ਤ ਇਸਦਾ ਨਤੀਜਾ ਤੁਹਾਨੂੰ ਦੋ ਦਿਨ ਦੇ ਅੰਦਰ ਹੀ ਦੇਖਣ ਨੂੰ ਮਿਲ ਜਾਵੇਗਾ। ਇੱਕ ਹਫ਼ਤੇ ਦੇ ਅੰਦਰ ਤੁਹਾਡੇ ਚਿਹਰੇ ਦੇ ਦਾਣੇ ਗਾਇਬ ਹੋ ਜਾਣਗੇ ਅਤੇ ਇਸ ਦੇ ਲਗਾਤਾਰ ਇਸਤਿਮਾਲ ਕਰਨ ਦੇ ਨਾਲ ਤੁਹਾਡੇ ਚਿਹਰੇ ਦੇ ਦਾਗ-ਧੱਬੇ ਵੀ ਠੀਕ ਹੋ ਜਾਣਗੇ।

Leave a Reply

Your email address will not be published. Required fields are marked *