ਨੀਂਦ ਨਾ ਆਉਣ ਦੇ ਸਭ ਤੋਂ ਅਸਰਦਾਰ ਘਰੇਲੂ ਉਪਾਅ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਡਿਪ੍ਰੈਸ਼ਨ, ਨੀਂਦ ਨਹੀ ਆਉਣ ਦਾ ਬਹੁਤ ਵਧੀਆ ਦੇਸੀ ਇਲਾਜ ਦਸਾਂਗੇ। ਡਿਪਰੈੱਸ਼ਨ ,ਨੀਂਦ ਨਹੀਂ ਆਉਣਾ, ਚਿੜਚਿੜਾਪਣ ਰਹਿਣਾ ,ਮਾਨਸਿਕ ਥਕਾਵਟ ਲਈ ਇਹ ਬਹੁਤ ਵਧੀਆ ਇਲਾਜ ਹੈ।

ਦੋਸਤੋ ਦੇਖਿਆ ਜਾਵੇ ਤਾਂ ਸਾਡੀ ਟੈਨਸ਼ਨ ਡਿਪਰੈਸ਼ਨ ਦੀ ਜੜ੍ਹ ਕਿਤੇ ਨਾ ਕਿਤੇ ਸਾਡੀ ਨੀਂਦ ਨਾ ਆਉਣ ਨਾਲ ਜੁੜੀ ਹੁੰਦੀ ਹੈ। ਦੋਸਤੋ ਅੱਜ ਸਾਡੇ ਕੋਲ ਸਭ ਕੁੱਝ ਹੈ ।ਸਾਡੇ ਕੋਲ ਗੱਡੀਆਂ ਹਨ ।ਸੌਣ ਲਈ ਅੱਛੇ ਅੱਛੇ ਬੈਡ ਰੂਮ ਹਨ। ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਕਈ ਵਾਰ ਸਾਡੀ ਸਾਰੀ ਰਾਤ ਕਰਵਟ ਬਦਲ ਦੇ ਹੀ ਨਿਕਲ ਜਾਂਦੀ ਹੈ ।ਅਸੀਂ ਠੀਕ ਤਰ੍ਹਾਂ ਸੌਂ ਨਹੀਂ ਪਾਉਂਦੇ ।ਸਾਨੂੰ ਨੀਂਦ ਨਹੀਂ ਆਉਂਦੀ। ਸਾਡੀ ਨੀਂਦ ਠੀਕ ਤਰ੍ਹਾਂ ਪੂਰੀ ਨਹੀਂ ਹੋ ਪਾਉਂਦੀ ਜਿਸ ਕਰਕੇ ਸਾਰਾ ਦਿਨ ਸਾਡੇ ਅੰਦਰ ਚਿੜਚਿੜਾਪਨ ਮਾਨਸਿਕ ਤਣਾਅ, ਡਿਪਰੈਸ਼ਨ ਵਰਗੀਆਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਨੀਂਦ ਨਾ ਆਉਣ ਦੇ ਕਾਰਨ ਸਾਡਾ ਦਿਮਾਗ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਦਿਮਾਗ ਨਾਲ ਸੰਬੰਧਿਤ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੋਸਤੋ ਅਸੀਂ ਤੁਹਾਡੇ ਲਈ ਇਹੋ ਜਿਹਾ ਦੇਸੀ ਇਲਾਜ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਡਿਪਰੈਸ਼ਨ ,ਮਾਨਸਿਕ ਤਨਾਅ, ਚਿੜਚਿੜਾਪਨ ਅਨਿੰਦਰਾ ਵਰਗੀ ਸਮੱਸਿਆ ਨੂੰ ਦੂਰ ਕਰ ਦੇਵੇਗਾ। ਦੋਸਤੋਂ ਇਥੇ ਅਸੀਂ ਤੁਹਾਨੂੰ ਦੋ ਤਰ੍ਹਾਂ ਦੇ ਇਲਾਜ ਦਸਾਂਗੇ ।ਇੱਕ ਜਿਸ ਨਾਲ ਤੁਸੀਂ ਆਪਣੇ ਸਿਰ ਦੀ ਮਾਲਿਸ਼ ਕਰਨੀ ਹੈ, ਜਿਸ ਨਾਲ ਤੁਹਾਡੀ ਨੀਂਦਰ ਨਾ ਆਉਣੀ , ਮਾਨਸਿਕ ਤਣਾਅ, ਡਿਪਰੈਸ਼ਨ ਵਰਗੀ ਸਮੱਸਿਆ ਦੂਰ ਹੋਵੇਗੀ। ਦੂਸਰਾ ਤੁਸੀਂ ਰਾਤੀਂ ਸੌਣ ਤੋਂ ਪਹਿਲਾਂ ਲੈਣੀ ਹੈ ,ਜਿਸ ਨਾਲ ਤੁਹਾਨੂੰ ਸਾਰੀ ਰਾਤ ਬਹੁਤ ਵਧੀਆ ਨੀਂਦ ਆਵੇਗੀ।

ਦੋਸਤੋਂ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾ ਤੁਸੀਂਂ ਦੇਸੀ ਮੱਖਣ ਲੈਣਾ ਹੈ।ਇਹ ਇੱਕ ਇਹੋ ਜਿਹੀ ਚੀਜ਼ ਹੈ ,ਜਿਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਜਲਦੀ ਪੱਚ ਵੀ ਜਾਂਦਾ ਹੈ। ਇਸ ਦੇ ਵਿੱਚ ਬਹੁਤ ਸਾਰੇ ਮੈਗਨੀਸ਼ੀਅਮ ,ਫਾਸਫੋਰਸ, ਮਿਨਰਲਸ, ਜਿੰਕ ਕਾਪਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਚੀਜ਼ਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ ਇਸ ਦੀ ਤਾਸੀਰ ਠੰਢੀ ਹੋਣ ਦੇ ਕਾਰਨ ਜਦੋਂ ਤੁਸੀਂ ਇਸ ਨਾਲ ਆਪਣੇ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਇਹ ਤੁਹਾਡੇ ਦਿਮਾਗ ਦੀ ਸਾਰੀ ਗਰਮੀ ਨੂੰ ਬਾਹਰ ਕੱਢ ਦਿੰਦਾ ਹੈ। ਤੁਸੀਂ ਘਰ ਦਾ ਕੱਢਿਆ ਹੋਇਆ ਦੇਸੀ ਮੱਖਣ 2 ਚੱਮਚ ਲੈਣਾ ਹੈ ਅਤੇ ਇਸ ਦੇ ਵਿੱਚ ਬਦਾਮ ਦਾ ਤੇਲ ਵੀ ਮਿਕਸ ਕਰਨਾ ਹੈ ।

ਬਦਾਮ ਦਾ ਤੇਲ ਸਾਡੀ ਦਿਮਾਗੀ ਕਮਜ਼ੋਰੀ ਨੂੰ ਠੀਕ ਕਰਦਾ ਹੈ ਅਤੇ ਨਾਲ ਹੀ ਸਾਡੇ ਵਾਲਾਂ ਲਈ ਵੀ ਬਹੁਤ ਜਿਆਦਾ ਚੰਗਾ ਹੁੰਦਾ ਹੈ। ਬਦਾਮ ਦਾ ਤੇਲ ਤੁਹਾਨੂੰ ਆਸਾਨੀ ਨਾਲ ਬਾਜ਼ਾਰ ਵਿੱਚੋਂ ਮਿਲ ਜਾਵੇਗਾ। ਤੁਸੀ 10 ਤੋਂ 15 ਬੂੰਦਾਂ ਬਦਾਮ ਦੇ ਤੇਲ ਦੀਆਂ ਇਸਦੇ ਵਿੱਚ ਮਿਕਸ ਕਰਨੀਆਂ ਹਨ ।ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਪੁਦੀਨੇ ਦਾ ਤੇਲ ਲੈਣਾ ਹੈ। ਪੁਦੀਨੇ ਦਾ ਤੇਲ ਨੀਂਦ ਨਾ ਆਉਣਾ ਡਿਪ੍ਰੈਸ਼ਨ ਵਰਗੇ ਸਮੱਸਿਆਵਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਦੋਸਤੋ ਜਿਵੇਂ-ਜਿਵੇਂ ਸਾਡੀ ਨੀਂਦ ਨਾ ਆਉਣ ਦੀ ਸਮੱਸਿਆ ਵਧਦੀ ਜਾਂਦੀ ਹੈ ,ਸਾਡਾ ਦਿਮਾਗ ਕਮਜ਼ੋਰ ਹੁੰਦਾ ਜਾਂਦਾ ਹੈ ਅਤੇ ਅਸੀਂ ਕੋਈ ਵੀ ਫੈਸਲੇ ਤੱਕ ਨਹੀਂ ਲੈ ਸਕਦੇ। ਤੁਹਾਨੂੰ ਪੰਜ ਤੋਂ ਸੱਤ ਬੰਦਾਂ ਪੁਦੀਨੇ ਦੇ ਤੇਲ ਦੀਆਂ ਇਸ ਵਿੱਚ ਮਿਕਸ ਕਰਨੀਆਂ ਹਨ।

ਉਸ ਤੋਂ ਬਾਅਦ ਤੁਸੀਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਨੀਂਦ ਨਾ ਆਉਣਾ, ਡਿਪਰੈਸ਼ਨ ,ਮਾਨਸਿਕ ਤਣਾਅ ਲਈ ਇਹ ਬਹੁਤ ਵਧੀਆ ਚੀਜ ਹੈ। ਤੁਸੀਂ ਇਸ ਤੇਲ ਨੂੰ ਨੂੰ ਸਿਰ ਤੇ ਲਗਾਉਣ ਤੋਂ ਪਹਿਲਾਂ ਸਿਰ ਨੂੰ ਸ਼ੈਂਪੂ ਦੇ ਨਾਲ ਧੋ ਲੈਣਾਂ ਹੈ। ਉਸ ਤੋਂ ਬਾਅਦ ਸਿਰ ਦੀ ਜੜ੍ਹਾਂ ਦੇ ਵਿੱਚ ਤੁਸੀਂ ਇਸ ਪੇਸਟ ਨਾਲ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ। ਇਸ ਦੀ ਠੰਡੀ ਤਸੀਰ ਤੁਹਾਡੇ ਦਿਮਾਗ ਦੀ ਗਰਮੀ ਨੂੰ ਬਾਹਰ ਕੱਢ ਦੇਵੇਗੀ ਅਤੇ ਇਸ ਦੀ ਮਹਿਕ ਤੁਹਾਡੇ ਮਾਨਸਿਕ ਤਣਾਅ ਨੂੰ ਠੀਕ ਕਰਨ ਵਿੱਚ ਮਦਦ ਕਰੇਗੀ। ਤੁਹਾਨੂੰ ਇਸ ਦੀ ਮਾਲਿਸ਼ ਦੁਪਹਿਰ ਦੇ ਸਮੇਂ ਕਰਨੀ ਹੈ ।ਸਵੇਰੇ ਅਤੇ ਸ਼ਾਮ ਦੇ ਸਮੇਂ ਨਹੀਂ ਕਰਨੀ ਹੈ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਸਾਡੇ ਸਰੀਰ ਵਿੱਚ ਕਫ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਰਦੀ-ਜ਼ੁਕਾਮ ਹੈ ਉਹ ਵੀ ਇਸ ਦਾ ਇਸਤੇਮਾਲ ਨਾ ਕਰਨ।

ਦੂਸਰੇ ਉਪਾਏ ਦੇ ਵਿੱਚ ਤੁਹਾਨੂੰ ਇੱਕ ਗਲਾਸ ਗਰਮ ਦੁੱਧ ਲੈਣਾ ਹੈ ਅਤੇ ਜਾਇਫਲ ਦਾ ਚੂਰਨ ਲੈਣਾ ਹੈ। ਜਯਫਲ ਦੇ ਵਿਚ ਇਹੋ ਜਿਹੇ ਗੁਣ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਦਿਮਾਗ ਨੂੰ ਰਿਲੈਕਸ ਕਰਦੇ ਹਨ ਅਤੇ ਤੁਹਾਨੂੰ ਸਾਰੀ ਰਾਤ ਚੰਗੀ ਨੀਂਦ ਆਉਂਦੀ ਹੈ। ਇਹ ਤੁਹਾਡੇ ਸਾਰਾ ਦਿਨ ਦੀ ਕੰਮ ਕਰਨ ਦੀ ਥਕਾਵਟ ਅਤੇ ਮਾਸਪੇਸ਼ੀਆਂ ਦੀ ਮੁਰੰਮਤ ਲਈ ਵੀ ਇਹ ਚੂਰਨ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਜੈਫਲ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ।ਇਕ ਚੁਟਕੀ ਜਾਇਫਲ ਨੂੰ ਗਰਮ ਦੁੱਧ ਦੇ ਵਿੱਚ ਮਿਕਸ ਕਰਕੇ ਤੁਸੀਂ ਇਸਨੂੰ ਪੀਣਾ ਹੈ ।ਇਸ ਦੇ ਨਾਲ ਤੁਹਾਨੂੰ ਸਾਰੀ ਰਾਤ ਸਕੂਨ ਭਰੀ ਨੀਂਦ ਆਏਗੀ।

ਇਸ ਨੂੰ ਕੁਝ ਦਿਨ ਲਗਾਤਾਰ ਪੀਣ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਮਾਨਸਿਕ ਤਣਾਅ, ਨੀਂਦ ਨਾ ਆਉਣ ਦੀ ਸਮੱਸਿਆ ਚਿੜਚਿੜਾਪਣ ਬਿਲਕੁਲ ਠੀਕ ਹੋ ਜਾਵੇਗਾ। ਕਿਉਂਕਿ ਇਸ ਨੂੰ ਲਗਾਤਾਰ ਪੀਣ ਦੇ ਨਾਲ ਤੁਹਾਨੂੰ ਸਾਰੀ ਰਾਤ ਬਹੁਤ ਵਧੀਆ ਨੀਂਦ ਆਵੇਗੀ ਅਤੇ ਤੁਹਾਡੀ ਦਿਮਾਗੀ ਕਮਜ਼ੋਰੀ ਵੀ ਠੀਕ ਹੋਵੇਗੀ।

Leave a Reply

Your email address will not be published. Required fields are marked *