ਦੋਸਤੋ ਤੁਸੀਂ ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਹੋਵੇਗਾ ਕਿ ਪੁਰਾਣੀ ਤੋਂ ਪੁਰਾਣੀ ਧਰਨ ਨੂੰ ਇਕ ਖੁਰਾਕ ਖਾਣ ਦੇ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਵਧੀਆ ਖੁਰਾਕ ਦੱਸਾਂਗੇ, ਜਿਸ ਦੇ ਨਾਲ ਧਰਨ ਨੂੰ ਅਸਾਨੀ ਨਾਲ਼ ਠੀਕ ਕੀਤਾ ਜਾ ਸਕਦਾ ਹੈ।ਇਥੋਂ ਤੱਕ ਕਿ ਧਰਨ ਤੋਂ ਬਾਅਦ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਵੀ ਇਸ ਦਵਾਈ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਭੁੱਖ ਨਾ ਲੱਗਣਾ, ਹਰ ਸਮੇਂ ਪੇਟ ਵਿੱਚ ਦਰਦ ਰਹਿਣਾ, ਲੱਤਾਂ ਦੇ ਵਿਚ ਦਰਦ ਰਹਿਣਾ, ਹਰ ਸਮੇਂ ਗਰਮੀ ਮਹਿਸੂਸ ਹੋਣਾ ਸਿਰ ਵਿੱਚ ਦਰਦ ਰਹਿਣਾ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਹੱਲ ਇਸ ਦਵਾਈ ਨਾਲ ਕੀਤਾ ਜਾ ਸਕਦਾ ਹੈ।

ਦੋਸਤੋ ਗਰਮੀਆਂ ਸ਼ੁਰੂ ਹੁੰਦੇ ਹੀ ਬਹੁਤ ਸਾਰੇ ਲੋਕਾਂ ਨੂੰ ਧਰਮ ਦੀ ਸਮੱਸਿਆ ਆ ਜਾਂਦੀ ਹੈ। ਇਹ ਬਹੁਤ ਹੀ ਦਰਦ ਵਾਲੀ ਬਿਮਾਰੀ ਹੈ ।ਇਹਦੇ ਵਿੱਚ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਸ ਦੇ ਵਿੱਚ ਕਮਰ ਦਰਦ ਹੁੰਦੀ ਹੈ ,ਸਿਰ ਵਿੱਚ ਦਰਦ ਹੁੰਦਾ ਹੈ,ਧਰਨ ਬਾਰੇ ਕਿਸੇ ਨੂੰ ਵੀ ਸਹੀ ਤਰੀਕੇ ਨਾਲ ਕੁਝ ਨਹੀਂ ਪਤਾ ਹੈ, ਪਰ ਅਸਲ ਵਿਚ ਧਰਨ ਕਿੱਥੇ ਹੁੰਦੀ ਹੈ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਧਰਨ ਧੁੰਨੀ ਦੇ ਨੀਚੇ ਹੁੰਦੀ ਹੈ। ਜਿਸ ਨੂੰ ਅਸੀਂ ਧੁੰਨੀ ਖਿਸਕਨਾ ਵੀ ਕਹਿੰਦੇ ਹਾਂ। ਜਦੋਂ ਅਸੀ ਧੁੰਨੀ ਨੂੰ ਜੋਰ ਦੀ ਦਬਾ ਕੇ, ਉਸ ਦੀ ਨਸ ਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਜਦੋਂ ਉਸ ਦੀ ਅਵਾਜ਼ ਉਪਰ ਨੀਚੇ ਸੱਜੇ-ਖੱਬੇ ਸੁਣਾਈ ਦਿੰਦੀ ਹੈ ਸਾਨੂੰ ਲੱਗਦਾ ਹੈ ਕਿ ਧਰਨ ਵੀ ਇਨ੍ਹਾਂ ਵਿਚੋਂ ਹੀ ਕਿਥੇ ਹੋਵੇਗੀ।ਅਸਲ ਵਿਚ ਧਰਨ ਹਮੇਸ਼ਾ ਧੁੰਨੀ ਤੋਂ 4 ਇੰਚ ਉੱਪਰ ਜਿੱਥੇ ਲੀਵਰ ਖ਼ਤਮ ਹੁੰਦਾ ਹੈ ਉਸ ਜਗ੍ਹਾ ਤੇ ਹੁੰਦੀ ਹੈ। ਧਰਨ ਕਦੀ ਵੀ ਆਪਣੀ ਜਗ੍ਹਾ ਤੋਂ ਖਿਸਕਦੀ ਨਹੀਂ ਹੈ।

ਦੋਸਤੋ ਧਰਨ ਦਾ ਸਾਡੇ ਸਰੀਰ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ।ਇਹ ਸਾਡੇ ਸਰੀਰ ਨੂੰ ਜ਼ੋਰ ਲਗਾਉਣ ਵਿਚ ਉੱਠਣ ਬੈਠਣ ਚੱਲਣ ਵਿਚ ਕੰਟਰੋਲ ਕਰਦੀ ਹੈ। ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਬਿਲਕੁਲ ਖਰਾਬ ਹੋ ਚੁੱਕੀ ਹੁੰਦੀ ਹੈ, ਜਿਨ੍ਹਾਂ ਦੀਆਂ ਲੱਤਾਂ ਖੁਸਦੀਆ ਰਹਿੰਦੀਆਂ ਹਨ, ਬਿਨਾਂ ਵਜਾਹ ਤੋਂ ਜੋੜਾਂ ਦਾ ਦਰਦ ਹੁੰਦਾ ਹੈ, ਪੈਰਾਂ ਦੀਆਂ ਪਿੰਡਲੀਆਂ ਵਿੱਚ ਦਰਦ ਹੁੰਦਾ ਹੈ, ਸਿਰ ਵਿੱਚ ਦਰਦ ਰਹਿੰਦਾ ਹੈ, ਪੇਟ ਬਹੁਤ ਜ਼ਿਆਦਾ ਸਖਤ ਰਹਿੰਦਾ ਹੈ, ਪੇਟ ਵਿਚ ਦਰਦ ਰਹਿੰਦਾ ਹੈ ਜਾਂ ਤਾਂ ਛੋਟੀਆਂ ਪੋਟੀਆਂ ਰਹਿੰਦੀਆਂ ਹਨ ਜਾਂ ਫਿਰ ਕਬਜ਼ ਰਹਿੰਦੀ ਹੈ, ਇਹ ਸਾਰੀਆਂ ਨਿਸ਼ਾਨੀਆਂ ਧਰਨ ਦੀਆਂ ਹੁੰਦੀਆਂ ਹਨ।ਧਰਨ ਨੂੰ ਤੁਸੀਂ ਹੱਥਾਂ ਨੂੰ ਜੋੜ ਕੇ ,ਪੈਰਾਂ ਦੇ ਅੰਗੂਠੇ ਨੂੰ ਜੋੜ ਕੇ ਜਾਂ ਫਿਰ ਧੁੰਨੀ ਦੇ ਨੀਚੇ ਦਬਾ ਕੇ, ਪਤਾ ਨਹੀਂ ਲਗਾਇਆ ਜਾ ਸਕਦਾ।

ਦੋਸਤੋ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ ਅਸੀਂ ਕਫ ਤੇ ਪਿਤ ਵਾਲੇ ਭੋਜਨ ਜ਼ਿਆਦਾ ਖਾਂਦੇ ਹਾਂ।ਇਨ੍ਹਾਂ ਚੀਜ਼ਾਂ ਦੇ ਲਗਾਤਾਰ ਪ੍ਰਯੋਗ ਦੇ ਨਾਲ ਜਦੋਂ ਸਾਡੀਆਂ ਨਾੜਾਂ ਦੇ ਵਿਚ ਇਕ ਲਿਕਿਊਡ ਘਟ ਜਾਂਦਾ ਹੈ, ਤਾਂ ਸਾਡੇ ਸਰੀਰ ਨੂੰ ਧਰਨ ਦੀ ਸਮੱਸਿਆ ਹੋ ਜਾਂਦੀ ਹੈ। ਅਸਲ ਵਿੱਚ ਧਰਨ ਦੀ ਸਮੱਸਿਆ ਵੀ ਨਰਵ ਸਿਸਟਮ ਦੇ ਕਮਜ਼ੋਰ ਹੋਣ ਦੇ ਕਾਰਨ ਹੁੰਦੀ ਹੈ। ਧਰਨ ਦੀ ਸਮੱਸਿਆ ਨੂੰ ਕਦੇ ਵੀ ਝਟਕਾ ਦੇ ਕੇ ਠੀਕ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਸਾਡੀ ਸਮੱਸਿਆ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ। ਸਾਡੇ ਸਰੀਰ ਨੂੰ ਬਹੁਤ ਨੁਕਸਾਨ ਵੀ ਹੋ ਸਕਦਾ ਹੈ।

ਦੋਸਤੋ ਧਰਨ ਦੇ ਇਲਾਜ ਦੇ ਲਈ ਸਾਡੇ ਬਜ਼ੁਰਗ ਪੁਰਾਣੇ ਸਮੇਂ ਤੋਂ ਇਸ ਖੁਰਾਕ ਦਾ ਇਸਤੇਮਾਲ ਕਰਦੇ ਆ ਰਹੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਖੁਰਾਕ ਬਾਰੇ।ਇਸ ਖੁਰਾਕ ਨੂੰ ਅਸੀਂ ਚੂਰੀ ਕਹਿੰਦੇ ਹਾਂ। ਚੂਰੀ ਦੇ ਨਾਲ ਧਰਨ ਦੀ ਸਮੱਸਿਆ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਦੋਸਤੋ ਚੂਰੀ ਨੂੰ ਬਣਾਉਣ ਦੇ ਲਈ ਤੁਹਾਨੂੰ ਤਾਜ਼ੇ ਫੁੱਲਕੇ ਲੈਣੇ ਹਨ।ਉਸ ਤੋਂ ਬਾਅਦ ਗਰਮੀਆਂ ਦੇ ਵਿੱਚ ਤੁਸੀਂ ਮੱਖਣ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਸਰਦੀਆਂ ਦੇ ਵਿੱਚ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹੋ। ਮਿਠਾਸ ਦੇ ਲਈ ਤੁਸੀਂ ਦੇ ਵਿੱਚ ਮਿਸ਼ਰੀ ਨੂੰ ਪੀਸ ਕੇ ਮਿਲਾ ਸਕਦੇ ਹੋ। ਸਰਦੀਆਂ ਦੇ ਵਿੱਚ ਤੁਸੀਂ ਸ਼ੱਕਰ ਦਾ ਪ੍ਰਯੋਗ ਕਰ ਸਕਦੇ ਹੋ।ਦੋਸਤੋ ਮਿਸ਼ਰੀ ਅਤੇ ਮੱਖਣ ਦੀ ਤਾਸੀਰ ਉਹਨਾਂ ਦੀ ਠੰਡੀ ਹੁੰਦੀ ਹੈ ਅਤੇ ਜ਼ਿਆਦਾਤਰ ਧਰਨ ਦੀ ਸਮੱਸਿਆ ਸਾਨੂੰ ਗਰਮੀਆਂ ਦੇ ਵਿਚ ਆਉਂਦੀ ਹੈ।

ਗਰਮੀਆਂ ਦੇ ਵਿਚ ਪਿਤ ਵਧਨ ਦੇ ਕਾਰਨ ਧਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਦੋਸਤੋ ਇਸ ਚੂਰੀ ਦੇ ਪ੍ਰਯੋਗ ਦੇ ਨਾਲ ਤੁਹਾਡੀ ਧਰਨ ਦੀ ਸਮੱਸਿਆ ਖਤਮ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਵਾਤ ਅਤੇ ਪਿੱਤ ਵਧਾਉਣ ਵਾਲੇ ਭੋਜਨ ਨੂੰ ਨਜ਼ਰ ਅੰਦਾਜ਼ ਕਰਨਾ ਹੈ। ਕਿਉਂਕਿ ਕਰਨ ਦੀ ਸਮੱਸਿਆ ਵਾਤ ਅਤੇ ਪਿੱਤ ਵਧਣ ਦੇ ਕਾਰਨ ਹੁੰਦੀ ਹੈ। ਆਲੂ ਭਿੰਡੀ ਕਰੇਲਾ ਰਾਜਮਾਹ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ।ਧਰਨ ਵਾਲੇ ਵਿਅਕਤੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਖਾਲੀ ਪੇਟ ਪਾਣੀ ਨਹੀਂ ਪੀਣਾ ਚਾਹੀਦਾ। ਦੋਸਤੋ ਚੂਰੀ ਅਤੇ ਇਨਾ ਕੁਝ ਚੀਜ਼ਾਂ ਦਾ ਪ੍ਰਹੇਜ ਕਰਕੇ ਤੁਸੀਂ ਧਰਨ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ।

Leave a Reply

Your email address will not be published. Required fields are marked *